ਫਰਮਾ:ਚੁਣੀ ਹੋਈ ਲਿਖਤ/ਮਾਰਚ
ਆਓ ਪੰਜਾਬੀ ਸਿੱਖੀਏ
ਚਰਨ ਪੁਆਧੀ

ਕਾਪੀ ਉੱਤੇ ਲਿਖੀਏ ਜੀ ਪੰਜਾਬੀ ਲਿਖੀਏ।
ਆਓ ਪੰਜਾਬੀ ਸਿੱਖੀਏ ਜੀ ਪੰਜਾਬੀ ਸਿੱਖੀਏ।
ਪਹਿਲਾਂ ਸਿੱਖੀਏ ਤਸਵੀਰਾਂ ਸੰਗ ਅੱਖਰ-ਅੱਖਰ।
ਊੜਾ-ਊਠ, ਈੜੀ-ਇੰਜਣ ਤੇ ਜੀ ਸੱਸਾ-ਸੱਕਰ।
ਗੁਰਮੁਖੀ ਲਹਿਜਾ ਦਿਖੀਏ ਜੀ ਪੰਜਾਬੀ ਦਿਖੀਏ।
ਆਓ ਪੰਜਾਬੀ ਸਿੱਖੀਏ...............
ਖਾਲੀ ਅੱਖਰ ਭੁਲਾਵੇਂ ਤੇ ਫਿਰ ਮਿਲਦੇ-ਜੁਲਦੇ।
ਫੇਰ ਮੁਹਾਰਨੀ ਬੋਲਦੇ ਜਾਈਏ ਹਿਲਦੇ-ਜੁਲਦੇ।
ਸਿੱਖਦੇ ਹੋਏ ਨਾ ਝਕੀਏ ਜੀ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ..............
ਦੋ ਅੱਖਰਾਂ ਦਾ ਜੋੜ ਤਿੰਨ ਤੇ ਫਿਰ ਚਾਰਾਂ ਦਾ।
ਮੁਕਤਾ ਕੰਨਾ ਸਿਹਾਰੀ ਬਿਹਾਰੀ ਗੁਰ ਸਾਰਾਂ ਦਾ।
ਥੋੜ੍ਹਾ ਸਿੱਖ ਪ੍ਰੀਖੀਏ ਬਈ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ.............
ਔਂਕੁੜ-ਦੁਲੈਂਕੜ ਲਾਵਾਂ ਦੁਲਾਵਾਂ ਲਾ ਕੇ ਦੇਖੋ।
ਹੋੜਾ ਕਨੌੜਾ ਬਿੰਦੀ ਟਿੱਪੀ ਪਾ ਕੇ ਦੇਖੋ।
ਕਿੰਨੀ ਦੇਖੋ ਤਿੱਖੀ ਏ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ............
ਪੈਰੀਂ ਹਾਹਾ ਰਾਰਾ ਵਾਵਾ ਪਾਵੋ ਬੱਚਿਓ।
ਸ਼ਬਦੋਂ ਅੱਖਰ ਅੱਖਰੋਂ ਵਾਕ ਬਣਾਵੋ ਬੱਚਿਓ।
'ਚਰਨ' ਫੁੱਲ ਜਿਉਂ ਮਹਿਕੀਏ ਜੀ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ..................