ਸਮੱਗਰੀ 'ਤੇ ਜਾਓ

ਭੈਣ ਜੀ/ਚੌਥਾ ਕਾਂਡ

ਵਿਕੀਸਰੋਤ ਤੋਂ
41846ਭੈਣ ਜੀ — ਚੌਥਾ ਕਾਂਡਐਸ.ਕੇ. ਹਰਭਜਨ ਸਿੰਘਸ਼ਰਤ ਚੰਦਰ ਚੈਟਰਜੀ

ਚੌਥਾ ਕਾਂਡ

ਪਿਆਦਾ ਮਾਧੋਰੀ ਦੇ ਦਰਵਾਜੇ ਤੇ ਆਕੇ ਆਸਣ ਜਮਾ ਕੇ ਬੈਠ ਗਿਆ ਤੇ ਪਿੰਡ ਵਾਲਿਆਂ ਨੂੰ ਜ਼ਿਮੀਦਾਰ ਸੁਰਿੰਦਰ ਕੁਮਾਰ ਦੀ ਤਾਜਾ ਨੇਕੀ ਦੀ ਇਤਲਾਹ ਮਿਲ ਗਈ । ਉਸ ਵੇਲੇ ਮਾਧੋਰੀ ਜਲਦੀ ਨਾਲ ਸੰਤੋਸ਼ ਨੂੰ ਉਂਗਲੀ ਲਾਕੇ ਨੌਕਰਾਣੀ ਦੇ ਪਿਛੇ ਪਿਛੇ ਨਿਕਲ ਗਈ । ਘਰ ਦੇ ਪਾਸ ਹੀ ਨਦੀ ਦਾ ਘਾਟ ਸੀ ਉਥੇ ਪਹੁੰਚਕੇ ਉਹ ਬੇੜੀ ਤੇ ਸਵਾਰ ਹੋ ਗਈ । ਮਾਂਝੀ ਨੂੰ ਆਖਿਆ:-ਸੋਮਰਾ ਪੁਰ ਚਲਣਾ ਹੈ । ਮਾਧੋਰੀ ਨੇ ਸੋਚਿਆ ਚਲੋ ਜ਼ਰਾ ਪਰਮਲਾ ਨੂੰ ਵੀ ਮਿਲਦੀ ਚਲਾਂ | ਗੋਲ ਗਰਾਮ ਤੋਂ ਪੰਦਰਾਂ ਮੀਲ ਦੇ ਫਾਸਲੇ ਤੇ ਸੋਮਰਾ ਪੁਰ ਵਿਚ ਪਰਮਲਾ ਵਿਆਹੀ

ਗਈ ਸੀ ਪਿਛਲੇ ਇਕ ਸਾਲ ਤੋਂ ਉਹ ਸੌਹਰੇ ਹੀ ਰਹਿੰਦੀ ਸੀ । ਹੋ ਸਕਦਾ ਹੈ ਪਰਮਲਾ ਜਲਦੀ ਕਲਕਤੇ ਜਾਏ ਪਰ ਪਤਾ ਨਹੀਂ ਮਾਧੋਰੀ ਉਸ ਵੇਲੇ ਆਪ ਕਿਥੇ ਹੋਵੇਗੀ, ਏਸ ਲਈ ਉਸਨੂੰ ਇਕ ਵਾਰੀ ਮਿਲ ਲੈਣਾ ਉਸਨੇ ਮੁਨਾਸਬ ਹੀ ਸਮਝਿਆ।
ਸੂਰਜ ਚੜ੍ਹਨ ਵੇਲੇ ਮਲਾਹਾਂ ਨੇ ਬੇੜੀ ਦੀ ਰੱਸੀ ਖੋਲ ਦਿੱਤੀ ਬੇੜੀ ਪਾਣੀ ਦੀ ਧਾਰ ਵਿਚ ਤੁਰ ਪਈ । ਹਵਾ ਦਾ ਰੁਖ ਦੂਜੇ ਪਾਸੇ ਸੀ ਏਸ ਲਈ ਹੌਲੇ ਹੌਲੇ ਉਹ ਆਪਣੀ ਰਫਤਾਰ ਨਾਲ ਵਾਂਸਾ ਦੇ ਜੰਗਲਾਂ ਚੋਂ ਹੋਕੇ , ਖਾਰਦਾਰ ਝਾੜੀਆਂ ਦੇ ਵਿੱਚੋਂ ਦੀ ਲੰਘ ਕੇ ਸਰਕੜਿਆਂ ਦੇ ਝੁੰਡਾਂ ਤੋਂ ਬਚਦੀ ਹੋਈ ਚਲ ਰਹੀ ਸੀ । ਸੰਤੋਸ਼ ਕੁਮਾਰ ਦੀ ਖੁਸ਼ੀ ਦਾ ਐਸ ਵੇਲੇ ਕੋਈ ਟਿਕਾਣਾ ਨਹੀਂ ਸੀ ਉਹ ਬੇੜੀ ਦੇ ਛਪੜ ਤੇ ਬੈਠਕੇ ਆਸੇ ਪਾਸੇ ਦਰਖਤਾਂ ਦੇ ਪਤਿਆਂ ਨਾਲ ਹੱਥ ਵਧਾ ਵਧਾ ਕੇ ਖੇਡਣ ਲੱਗਾ । ਮਲਾਹਾਂ ਨੇ ਆਖਿਆ ਜੇ ਹਵਾ ਜ਼ੋਰ ਕੁਝ ਘਟਿਆ ਨਾ ਤਾਂ ਕੱਲ ਦੁਪੇਹਰ ਤੱਕ ਬੇੜੀ ਸੋਮਰਾ ਪੁਰ ਨਹੀਂ ਪਹੁੰਚ ਸਕੇਗੀ ।
ਅੱਜ ਮਾਧੋਰੀ ਦਾ ਨਿਰਜਲਾ ਅਕਾਦਸ਼ੀ ਦਾ ਵਰਤ ਸੀ ਪਰ ਤਾਂ ਵੀ ਬੇੜੀ ਨੂੰ ਇਕ ਕੰਢੇ ਲਾਉਣਾ ਜ਼ਰੂਰੀ ਸੀ ਕਿਉਂਕਿ ਰਸੋਈ ਤਿਆਰ ਕਰਕੇ ਸੰਤੋਸ਼ ਕੁਮਾਰ ਨੂੰ ਤਾਂ ਖਵਾਣੀ ਸੀ । ਮਾਂਝੀ ਆਖਣ ਲੱਗਾ:-ਦੋਸਤ ਪਾੜਾ ਦੇ ਗੰਜ ਵਿਚ ਬੇੜੀ ਨੂੰ ਕੰਢੇ ਲਾਉਣਾ

ਬਹੁਤ ਠੀਕ ਹੋਵੇਗਾ ਕਿਉਂਕਿ ਉਥੋਂ ਸਭ ਚੀਜਾਂ ਮਿਲ ਜਾਂਦੀਆਂ ਹਨ।
ਨੌਕਰਾਣੀ ਨੇ ਜਵਾਬ ਦਿਤਾ:-ਜਲਦੀ ਕਰੋ ਭਈਆ - ਦਸ ਯਾਰਾਂ ਵਜੇ ਤਕ ਮੁੰਡੇ ਨੂੰ ਖਾਣਾ ਮਿਲ ਜਾਣਾ ਚਾਹੀਦਾ ਹੈ ।
ਕਤਕ ਦਾ ਮਹੀਨਾ ਮੁਕਨ ਦੇ ਨੇੜੇ ਸੀ ਗੁਲਾਬੀ ਗੁਲਾਬੀ ਝੜ ਹੋ ਰਿਹਾ ਸੀ , ਸੁਰਿੰਦਰ ਦੇ ਉਪਰਲੇ ਕਮਰੇ ਵਿਚੋਂ ਬਾਰੀ ਥਾਨੀ ਸਵੇਰ ਵਾਲੇ ਸੂਰਜ ਦੀਆਂ ਕਿਰਨਾਂ ਆ ਆ ਕੇ ਕਮਰੇ ਅੰਦਰ ਜਗਮਗ ਹੋ ਰਹੀ ਸੀ । ਸੁਰਿੰਦਰ ਕੁਮਾਰ ਇਕ ਮੇਜ਼ ਦੇ ਸਾਹਮਣੇ ਬੈਠਾ ਰਜਿਸਟਰ, ਫਾਇਲਾਂ ਦਸਤਾਵੇਜਾਂ ਦੇਖ ਰਿਹਾ ਸੀ । ਵਕਤ ਕਟਨ ਲਈ ਉਸ ਨੇ ਛਾਨਬੀਨ ਕਰਨੀ ਜਰੂਰੀ ਰੋਜ ਦਾ ਨਿਯਮ ਬਣਾ ਲਿਆ ਸੀ । ਪਰ , ਸ਼ਾਨਤੀ ਉਸ ਨੂੰ ਕੋਈ ਕੰਮ ਵੀ ਕਰਨ ਨਹੀਂ ਸੀ ' ਦੇਂਦੀ, ਕਿਉਂਕਿ ਉਸ ਦਾ ਖਿਆਲ ਸੀ ਕਿ ਕੰਮ ਕਰਨ ਨਾਲ ਉਸ ਦੇ ਸੀਨੇ ਦਾ ਦਰਦ ਨਾ ਵਧ ਜਾਏ ।
ਏਸ ਵੇਲੇ ਉਹ ਸੁਰਿੰਦਰ ਪਾਸ ਬੈਠੀ ਲਾਲ ਫੀਤੇ ਨਾਲ ਕਾਗਜ਼ਾਂ ਦੇ ਪੁਲੰਦੇ ਬੰਨ ਰਹੀ ਸੀ । ਸੁਰਿੰਦਰ ਨੇ ਇਕ ਦਸਤਾਵੀਜ਼ ਤੋਂ ਨਜ਼ਰ ਚੁਕ ਕੇ ਅਵਾਜ਼ ਦਿਤੀ:-ਸ਼ਾਨਤੀ !
ਸ਼ਾਨਤੀ ਹੁਣੇ ਹੁਣੇ ਏਥੋਂ ਉਠ ਕੇ ਗਈ ਸੀ ਕੁਝ ਚਿਰ ਪਿਛੋਂ ਉਸ ਨੇ ਆਂ ਕੇ ਪੁਛਿਆ:-
"ਮੈਨੂੰ ਬੁਲਾਇਆ ਜੇ ?"

ਸੁਰਿੰਦਰ ਨੇ ਕਿਹਾ --“ਹਾਂ ਮੈਂ ਜ਼ਰਾ ਬਾਹਰ ਦਫਤਰ ਤਕ ਜਾਣਾ ਚਾਹੁੰਦਾ ਹਾਂ ।”
"ਮੈਨੂੰ ਦਸੋ ਜੋ ਚਾਹੀਦਾ ਹੈ ਮੈਂ ਮੰਗਾਂ ਦੇਨੀ ਹਾਂ।”
“ਐਵੇਂ ਜ਼ਰਾ ਮੈਨੇਜਰ ਸਾਹਿਬ ਨਾਲ ਇਕ ਗੱਲ , ਕਰਨੀ ਹੈ ।"
“ਮੈਂ ਉਸ ਨੂੰ ਏਥੇ ਹੀ ਬੁਲਵਾ ਲੇਨੀ ਹਾਂ ?"
ਤੁਸੀ ਕਿਉਂ ਜਾਂਦੇ ਹੋ ਨਾਲੇ ਐਸ ਵੇਲੇ ਉਹਨਾਂ ਨਾਲ ਐਨਾ ਜਰੂਰੀ ਕੀ ਕੰਮ ਹੈ ?

"ਬਸ ਸਿਰਫ ਇਹੋ ਕਹਿਣਾ ਹੈ ਕਿ ਏਸ ਨਵੇਂ ਮਹੀਨੇ ਦੀ ਪਹਿਲੀ ਤੋਂ ਉਹਨਾਂ ਨੂੰ ਛੁਟੀ ਹੈ ਮੈਨੂੰ ਉਹਨਾਂ ਦੀ ਨੌਕਰੀ ਦੀ ਹੋਰ ਜ਼ਰੂਰਤ ਨਹੀਂ ਹੈ। ਸ਼ਾਨਤੀ ਨੂੰ ਸੁਣ ਕੇ ਹੈਰਾਨੀ ਤੇ ਬੜੀ ਹੋਈ ਪਰ ਖੁਸ਼ੀ ਵੀ ਕੋਈ ਘਟ ਨਾ ਹੋਈ ਉਸ ਨੇ ਮੁੜ ਕਿਹਾ:-"ਮੈਨੇਜਰ ਬਾਬੂ ਦਾ ਕਸੂਰ।"

“ਉਸਦਾ ਕਸੂਰ ਕੀ ਹੈ ਇਹ ਮੈਨੂੰ ਖੁਦ ਪਤਾ ਨਹੀਂ" ਲੇਕਿਨ ਉਹ ਹੱਦ ਤੋਂ ਜ਼ਿਆਦਾ ਵਧਦਾ ਜਾਂਦਾ ਹੈ ਸ਼ਾਨਤੀ ਨੂੰ ਅਦਾਲਤ ਦਾ ਇਕ ਹੁਕਮ- ਨਾਮਾਂ ਤੇ ਕੁਝ ਕਾਗਜ਼ਾਤ ਵਿਖਾਕੇ ਆਖਣ ਲੱਗਾ:-ਗੋਲ ਗਰਾਮ ਦੀ ਇਕ ਬੇਵਸ ਬੇਵਾ ਦਾ ਘਰ ਜਮੀਨ ਸਭ ਕੁਝ ਨੀਲਾਮ ਕਰਵਾਕੇ ਖੁਦ ਹੀ ਦੂਜੇ ਨਾਂ ਤੋਂ ਖਰੀਦ ਲਿਆ ਹੈ ਮੇਰੀ ਰਾਇ ਤੱਕ ਨਹੀਂ ਲੀਤੀ ਗਈ ।
ਬੜੀ ਗਮਗੀਨ ਹੋ ਕੇ ਸ਼ਾਨਤੀ ਨੇ ਕਿਹਾ:-

ਹਾਇ ਵਿਚਾਰੀ ਬੇਵਾ ਤੇ ਐਨਾ ਜੁਲਮ ! ਬੜਾ ਬੁਰਾ ਹੋਇਆ ਪਰ ਨੀਲਾਮੀ ਦੀ ਵਜਾ ਕੀ ਲਿਖੀ ਹੈ ?

"ਉਸਦੇ ਜੁਮੇਂ ਦਸ ਵਰਿਆਂ ਦਾ ਮਾਮਲਾ ਬਾਕੀ ਸੀ। ਸੂਦ ਤੇ ਅਸਲ ਰਕਮ ਰਲਾ ਕੇ ਪੰਦਰਾਂ ਸੌ ਰੁਪੈ ਦੀ ਨਾਲਸ਼ ਕੀਤੀ ਗਈ ਹੈ ।"
ਬੇਵਾ ਤੋਂ ਰੁਪੈ ਲੈਣ ਦੀ ਗੱਲ ਸੁਣਕੇ ਸ਼ਾਨਤ ਦਾ ਮਥਰਾ ਬਾਬੂ ਦੇ ਬਰ-ਖਿਲਾਫ ਗੁਸਾ ਕੁਝ ਘਟ ਗਿਆ । ਉਸ ਨੂੰ ਬੜੀ ਹਾਕਮਾਨਾ ਅਵਾਜ ਨਾਲ ਉਤਰ ਦਿਤਾ:-
"ਤਾਂ ਏਸ ਵਿਚ ਮੈਨੇਜਰ ਦਾ ਕੀ ਕਸੂਰ ? ਐਨੀ ਰਕਮ ਉਹ ਕਿਵੇਂ ਛੱਡ ਸਕਦੇ ਸਨ।
ਸੁਰਿੰਦਰ ਨਾਥ ਗਮ ਭਰੇ ਦਿਲ ਨਾਲ ਮਨ ਵਿਚ ਕੁਝ ਸੋਚਣ ਲੱਗ ਪਿਆ |
ਬੜੀਆਂ ਹਿਰਸ ਭਰੀਆਂ ਨਜ਼ਰਾਂ ਨਾਲ ਸ਼ਾਨਤੀ ਨੇ ਕਿਹਾ:-“ਕੀ ਤੁਸੀਂ ਐਨੇ ਰੁਪੈ ਸਾਰੇ ਦੇ ਸਾਰੇ ਛੱਡ ਦਿਓਗੇ ?
"ਛੱਡ ਨਾਂ ਦਿਆਂਗਾ ਤਾਂ ਹੋਰ ਕੀ ਕਰਾਂਗਾ ਗਰੀਬ ਤੇ ਲਾਚਾਰ ਬੇਵਾ ਦਾ ਸਾਰਾ ਘਰ ਬਾਰ ਲੁਟ ਪੁਟਕੇ ਉਸਨੂੰ ਘਰੋਂ ਬਾਹਰ ਕੱਢ ਦਿਆਂ । "ਇਹੋ ਹੈ ਤੇਰੀ ਰਾਇ ? ਗੁਸੇ ਦੀ ਹਾਲਤ ਵਿਚ ਨਿਕਲੇ ਹੋਏ ਲਫਜ਼ ਸ਼ਾਨਤੀ ਦੇ ਦਿਲ ਵਿਚ ਖੁਭ ਗਏ । ਉਸ ਦਾ ਦਿਲ ਤੜਫਣ ਲਗ ਪਿਆ । ਸ਼ਰਮਿਦਿਆਂ ਹੋ ਕੇ ਉਸਨੇ ਆਖਿਆ:-ਨਹੀਂ ਨਹੀਂ ਹਰਗਿਜ਼

ਨਹੀਂ ਮੈਂ ਉਸ ਬੇਵਾ ਨੂੰ ਘਰੋਂ ਬਾਹਰ ਕੱਢਣ ਦੀ ਸਲਾਹ ਕਦੇ ਨਹੀਂ ਦੇ ਸਕਦੀ ਅਤੇ ਜੇ ਤੁਸੀਂ ਆਪਣੀ ਦੌਲਤ ਦੋਵਾਂ ਹੱਥਾਂ ਨਾਲ ਬੁਕ ਭਰ ਭਰ ਕੇ ਲੁਟਾ ਦਿਉ ਤਾਂ ਆਪ ਨੂੰ ਰੋਕਣ ਵਾਲਾ ਕੌਣ ਹੈ ।
ਜ਼ਰਾ ਹਸਦਿਆਂ ਹੋਇਆਂ ਸੁਰਿੰਦਰ ਨੇ ਕਿਹਾ:-
ਇਹ ਗੱਲ ਨਹੀਂ ਹੈ ਮੇਰੇ ਰੁਪੈ ਕਿਹੜੇ ਤੇਰੇ ਪਾਸੋਂ ਵੱਖਰੇ ਹਨ ਪਰ ਇਹ ਤਾਂ ਦਸ ਜਦ ਮੈਂ ਹੀ ਨਹੀਂ ਰਵਾਂਗਾ ਤਦ ਤੂੰ--"
“ਇਹ ਤੁਸੀਂ ਕੀ ਕਹਿ ਰਹੇ ਹੋ।"
"ਘਬਰਾ ਨਹੀਂ ਮੈਂ ਸਿਰਫ਼ ਇਕ ਗੱਲ ਤੈਥੋਂ ਪੁਛਣਾ ਚਾਹੁੰਦਾ ਹਾਂ । ਉਹ ਕੰਮ ਨੂੰ ਕਰੇਗੀ ਜੋ ਮੈਂ ਤੇਥੋਂ ਪੁਛਣਾ ਚਾਹੁੰਦਾ ਹਾਂ ?"
ਸ਼ਾਨਤੀ ਨੇ ਰੋਂਦਿਆਂ ਰੋਂਦਿਆਂ ਕਿਹਾ:-ਤੁਸੀਂ ਇਹੋ ਜਹੀਆਂ ਗੱਲਾਂ ਕਿਉਂ ਕਰਦੇ ਹੋ ?
ਮੈਨੂੰ ਚੰਗੀਆਂ ਲਗਦੀਆਂ ਹਨ ਏਸੇ ਲਈ !"ਮੇਰੀ ਆਰਜੂ, ਮੇਰੀ ਖਾਹਸ਼ ਨਹੀਂ ਸੁਣੇਗੀ ?"
ਸਿਰ ਹਿਲਾ ਕੇ - ਸ਼ਾਨਤੀ ਨੇ ਹਾਂ ਵਿਚ ਜਵਾਬ ਦਿੱਤਾ । ਕੁੱਝ ਰੁਕ ਕੇ ਸੁਰਿੰਦਰ ਨੇ ਕਿਹਾ:-ਮੇਰੀ ਬੜੀ ਦੀਦੀ ਦਾ ਨਾਂ- ਸ਼ਾਨਤੀ, ਅੰਥਰੂ ਪੂੰਝ ਰਹੀ ਸੀ ਉਸ ਨੇ ਅੱਖਾਂ ਤੋਂ ਦੁਪਟਾ ਪਰੇ ਹਟਾ ਕੇ ਸੁਰਿੰਦਰ ਵਲ ਦੇਖਿਆ । ਸੁਰਿੰਦਰ ਨੇ ਦਸਤਾਵੀਜ ਦਿਖਾਕੇ ਉਸ ਨੂੰ ਕਿਹਾ:--ਇਹ ਦੇਖ ਬੜੀ ਦੀਦੀ ਦਾ ਨਾਂ ਏ---!
"-ਕਿਥੇ ਹੈ--?"

ਦੇਖ ਲਿਖਿਆ ਹੈ ਮਾਧੋਰੀ ਦੇਵੀ, ਉਸ ਦੀ ਜ਼ਮੀਨ ਤੇ ਘਰ ਕੁਰਕ ਕਰਵਾਇਆ ਗਿਆ ਹੈ।ਕੁਝ ਮਿੰਟਾਂ ਵਿਚ ਸ਼ਾਨਤੀ ਨੇ ਸਭ ਕੁਝ ਸਮਝ ਲੀਤਾ ਤੇ ਆਖਨ ਲਗੀ:-
"ਏਸੇ ਲਈ ਉਹ ਜਾਇਦਾਦ ਵਾਪਸ ਦੇਣੀ ਚਾਹੁੰਦੇ ਹੋ ?
ਸੁਰਿੰਦਰ ਨੇ ਹਸਦਿਆਂ ਹੋਇਆਂ ਕਿਹਾ-ਹਾਂ ਇਹੋ ਗਲ ਹੈ, ਉਸ ਦਾ ਘਰ ਤੇ ਜਮੀਨ ਸਭ ਵਾਪਸ ਕਰ ਦਿਤਾ ਜਾਇਗਾ--ਪਾਈ ਪਾਈ !
ਸ਼ਾਨਤੀ ਨੇ ਮੁੜ ਕਿਹਾ:-“ਦਰ ਅਸਲ ਇਹ ਤੁਹਾਡੀ ਬੜੀ ਦੀਦੀ ਨਹੀਂ ਹੈ ਸਿਰਫ ਮਾਧੋਰੀ ਨਾਮ ਹੈ ਖਾਲੀ ਨਾਂ ਹੋਣ ਤੇ ਕਿਵੇਂ--"
"--ਤਾਂ ਕੀ ਮੈਂ ਬੜੀ ਦੀਦੀ ਦੇ ਨਾਂ ਦਾ ਐਨਾ ਵੀ ਪਾਸ ਨਾ ਕਰਾਂ ?"
"ਜਰੂਰ ਕਰੋ ਪਰ ਉਹਨੂੰ ਤੇ ਖਬਰ ਵੀ ਨਹੀਂ ਹੋਵੇਗੀ ।"
ਨਾਂ ਸਹੀ।” ਮੈਂ ਏਸ ਨਾਂ ਦੀ ਬੇਕਦਰੀ ਕਿਵੇਂ ਕਰ ਸਕਦਾ ਹਾਂ ।
"ਜੇ ਨਾ ਹੀ ਸਮਝੀਏਤੇ ਪਤਾ ਨਹੀਂ ਦੁਨੀਆਂ ਵਿਚ ਇਹ ਨਾਂ ਕਿੰਨੀਆਂ ਹੀ ਔਰਤਾਂ ਦਾ ਹੋਵੇਗਾ।"
"ਤੂੰ ਦੁਰਗਾ ਜੀ ਦਾ ਨਾਂ ਲਿਖ ਕੇ ਆਪਣਾ ਪੈਰ ਉਸ ਉੱਤੇ ਰਖ ਸਕੇਗੀ ?
“ਰਾਮ ਰਾਮ ! ਦੇਵੀ ਦਿਉਤਿਆਂ ਦੇ ਮੁਤਅਲਕ ਇਹੋ ਜਹੀ ਗੱਲ ?"

ਸੁਰਿੰਦਰ ਹਸ ਪਿਆ ਆਖਣ ਲਗਾ:- ਚਲੋ ਨਾ ਸਹੀ, ਦੇਵੀ ਦਿਉਤਿਆਂ ਨੂੰ ਰਹਿਣ ਦੇ ਹਛਾ ! ਤੂੰ ਮੇਰਾ ਇਕ ਕੰਮ ਕਰੇਗੀ ਮੈਂ ਤੈਨੂੰ ਪੰਜ ਹਜ਼ਾਰ ਰੁਪਿਆ ਇਨਾਮ ਦਿਆਂਗਾ ।
ਖੁਸ਼ ਹੋ ਕੇ ਸ਼ਾਨਤੀ ਨੇ ਪੁਛਿਆ-ਉਹ ਕੀ ਕੰਮ ਹੈ ? ਕੰਧ ਤੇ ਸੁਰਿੰਦਰ ਦੀ ਤਸਵੀਰ ਲਗੀ ਹੋਈ ਸੀ ਉਸ ਵਲ ਇਸ਼ਾਰਾ ਕਰ ਕੇ ਆਖਣ ਲਗਾ:- ਏਸ ਤਸਵੀਰ ਨੂੰ ਜੇ ਤੂੰ--।"
“ਕੀ ?"
"ਦੋਹਾਂ ਬਰਾਹਮਣਾਂ ਦੇ ਮੋਢੇ ਚੁਕਾਕੇ ਨਦੀ ਦੇ ਕੰਢੇ ਜਾਕੇ ਸਾੜ ਦਏਂ--|"
ਜਿਸ ਤਰਾਂ ਨੇੜੇ ਬਿਜਲੀ ਡਿਗਣ ਤੇ ਇਨਸਾਨ ਦਾ ਖੂਨ ਖੁਸ਼ਕ ਹੋ ਜਾਂਦਾ ਹੈ ਮੌਤ ਵਰਗੀ ਅਵਾਜ ਨਾਲ ਚਿਹਰਾ ਇਕ ਦੰਮ ਕਾਲਾ ਪੈ ਜਾਂਦਾ ਹੈ ਬਿਲਕੁਲ ਉਹੀ ਹਾਲ ਸ਼ਾਨਤੀ ਦੀ ਹੋ ਗਈ। ਕੁਝ ਚਿਰ ਪਿਛੋਂ ਸੰਭਲ ਕੇ ਉਸਨੇ ਰਹਿਮ ਭਰੀਆਂ ਅੱਖਾਂ ਨਾਲ ਸੁਰਿੰਦਰ ਵਲ ਦੇਖਿਆ, ਤੇ ਫੇਰ ਚੁਪ ਚਾਪ ਹੇਠਾਂ ਉਤਰ ਗਈ।
ਸੁਰਿੰਦਰ ਕੁਝ ਚਿਰ ਖਾਮੋਸ਼ ਬੈਠਾ ਸੋਚਦਾ ਰਿਹਾ ਫੇਰ ਇਕ ਦੰਮ ਉਠਕੇ ਤੇ ਬਾਹਰ ਨਿਕਲ ਗਿਆ | ਦਫਤਰ ਵਿਚ ਜਾਂਦਿਆਂ ਹੀ ਮੈਨੇਜਰ ਨਾਲ ਟਾਕਰਾ ਹੋਇਆ, ਸੁਰਿੰਦਰ ਨੇ ਪਹਿਲਾ ਹੀ ਸਵਾਲ ਬੜੇ ਗੁਸੇ ਨਾਲ ਕੀਤਾ ! ਆਖਣ ਲੱਗਾ:-"ਗੋਲ ਗਰਾਮ

ਵਿਚ ਕਿਸਦੀ ਜਾਇਦਾਦ ਕੁਰਕ ਕੀਤੀ ਗਈ ਹੈ ?"
“ਰਾਮ ਤਨੂੰ ਸਾਨਿਆਲ ਦੀ ਬੇਵਾ ਬਹੂ ਦੀ।"
"ਕਿਸ ਵਾਸਤੇ ਕੁਰਕ ਕੀਤੀ ਗਈ ਹੈ ?"
"ਦਸ ਸਾਲ ਤੋਂ ਮਾਲੀਆ ਵਸੂਲ ਨਹੀਂ ਹੋਇਆ ਸੀ ਮਾਲਕ !"
ਕਿਥੇ ਹੈ ਖਾਤਾ ਲਿਆਉ ਜ਼ਰਾ ਮੈਂ ਦੇਖਾਂ ?"
ਮਥਰਾ ਬਾਬੂ ਮਾਲਕ ਦੇ ਸ਼ਕ ਭਰੇ ਲਹਿਜੇ ਨਾਲ ਘਬਰਾ ਗਿਆ ਪਰ ਜਲਦੀ ਹੀ ਸੰਭਲਕੇ ਆਖਣ ਲੱਗਾ:-ਸਭ ਖਾਤੇ ਤੇ ਕਾਗਜ਼ ਵਗੈਰਾ ਬਿਪਨਾ ਵਿਚ ਹੈਨ ਉਥੋਂ ਹਾਲਾਂ ਲਿਆਂਦੇ ਨਹੀਂ ਗਏ ।
"ਫੌਰਨ ਸਾਰੇ ਕਾਗਜ਼ ਲਿਆਉਣ ਲਈ ਆਦਮੀ ਭੇਜ ਦਿਉ । ਉਸ ਬਦ ਬਖਤ ਲਈ ਕੋਈ ਸਿਰ ਛਪਾਣ ਜੋਗੀ ਵੀ ਜਗਾ ਵੀ ਕਿਤੇ ਰੱਖੀ ਹੈ ਜਾਂ ਉਹ ਵੀ ਨਹੀਂ ?"
"-- ਸ਼ਾਇਦ ਉਸਦੀ ਕੋਈ ਹੋਰ ਜਗਾਂ ਪਿੰਡ ਵਿਚ ਬਾਕੀ ਨਹੀਂ ਬਚੀ, ਉਹ ਕਿਥੇ ਰਵੇਗੀ ?"
"ਜ਼ਰਾ ਜੁਅਰਤ ਨਾਲ ਕੰਮ ਲੈਂਦਿਆਂ ਹੋਇਆਂ ਮੈਨੇਜਰ ਨੇ ਕਿਹਾ-- ਜਗਾ ਕਿਉਂ ਨਹੀਂ ਹੈ ਹੁਣ ਤੱਕ ਉਹ ਜਿੱਥੇ ਰਹਿੰਦੀ ਸੀ ਉਥੇ ਹੀ ਜਾਕੇ ਰਵੇਗੀ ।
"ਹੁਣ ਤੱਕ ਉਹ ਕਿਥੇ ਰਹਿੰਦੀ ਸੀ ?"
"ਕਲਕੱਤੇ ਵਿਚ ਆਪਣੇ ਪਿਤਾ ਦੇ ਘਰ ।"
"--ਪਿਤਾ ਦਾ ਨਾਮ ?"
"ਬ੍ਰਿਜ ਨਾਥ ਲਾਹੜੀ ।"

"ਤੇ ਬੇਵਾ ਦਾ ਨਾਮ--?"
"ਮਾਧੋਰੀ ਦੇਵੀ ।"
ਕੰਧ ਦਾ ਸਹਾਰਾ ਲੈ ਕੇ ਸੁਰਿੰਦਰ ਨਾਥ ਉਥੇ ਹੀ ਬੈਠ ਗਿਆ। ਮਾਲਕ ਦੇ ਵਿਗੜੇ ਤੀਉੜ ਦੇਖਕ ਮੈਨੇਜਰ ਘਬਰਾ ਗਿਆ ।
"--ਕੀ ਹੋਇਆ ਆਪਦੀ ਤਬੀਅਤ ਕੈਸੀ ਹੈ ? ਸੁਰਿੰਦਰ ਨੇ ਉਸਦੇ ਸਵਾਲ ਦਾ ਕੋਈ ਜਵਾਬ ਨਾ ਦਿਤਾ ਤੇ ਫੌਰਨ ਨੌਕਰ ਨੂੰ ਅਵਾਜ ਮਾਰ ਕੇ ਆਖਣ ਲੱਗਾ-ਸਾਈਸ ਨੂੰ ਫੌਰਨ ਇਕ ਚੰਗੇ ਘੋੜੇ ਦੀ ਜੀਨ ਕੱਸਣ ਲਈ ਆਖ ਦੇ ਤੇ ਫੇਰ ਆਖਨ ਲਗਾ:-
"ਏਥੋ ਗੋਲ ਗਰਾਮ , ਕਿੰਨੀ ਦੂਰ ਹੈ ? ਮੈਂ ਐਸੇ ਵੇਲੇ ਜਾਨਾ ਚਾਹੁੰਦਾ ਹਾਂ ।"
ਇਹੋ ਕੋਈ ਦਸ ਕੋਹ ਦੇ ਕਰੀਬ ਹੈ ਮਾਲਕ !
ਸੁਰਿੰਦਰ ਨੇ ਘੜੀ ਦੇਖ ਕੇ ਕਿਹਾ-ਹਾਲਾਂ ਨੌਂ ਵਜੇ ਹਨ ਮੇਰਾ ਖਿਆਲ ਹੈ ਮੈਂ ਬਾਰਾਂ ਵਜੇ ਤਕ ਜ਼ਰੂਰ ਪਹੁੰਚ ਜਾਵਾਂਗਾ | ਘੋੜਾ , ਆ ਗਿਆ ਸੁਰਿੰਦਰ ਨੇ ਸਵਾਰ ਹੋ ਕੇ ਪੁਛਿਆ:-
ਮੈਨੂੰ ਕਿਸ ਤਰਫ ਜਾਨਾ ਪਵੇਗਾ ?'"
ਪਹਿਲੇ ਸਜੇ ਪਾਸੇ ਜਾ ਕੇ ਫੇਰ ਮੋੜ ਤੋਂ ਖੱਬੇ ਪਾਸੇ ਸਿਧਾ ਰਸਤਾ ਜਾਂਦਾ ਹੈ।
ਸੁਰਿੰਦਰ ਨੇ ਘੋੜੇ ਨੂੰ ਅੱਡੀ ਲਾਈ ਘੋੜਾ ਸਿਰਪਟ ਭਜ ਨਿਕਲਿਆ ।

ਸ਼ਾਨਤੀ ਨੂੰ ਜਦ ਇਹ ਪਤਾ ਲਗਾ ਤਾਂ ਉਹ ਤੋਂ ਬੇਹਾਲ ਹੋ ਗਈ ਮੰਦਰ ਵਿਚ ਜਾ ਕੇ ਠਾਕਰ ਜੀ ਦੇ ਸਾਹਮਣੇ, ਐਨਾ ਮੱਥਾ ਮਾਰਿਆ ਕਿ ਖੂਨ ਨਿਕਲ ਆਇਆ ਉਹ ਘੜੀ ਮੁੜੀ ਪ੍ਰਾਰਥਨਾਂ ਕਰਨ ਲਗੀ; ਤੇ ਕਹਿਣ ਲਗੀ-ਹੋ ਨਾਰਾਇਣ ਜੀ ਮਹਾਰਾਜ ਇਹੋ ਆਪ ਨੂੰ ਮਨਜੂਰ ਸੀ ? ਇਹੋ ਆਪ ਦੀ ਰਜ਼ਾ ਸੀ ? ਆਹ, ਮੇਰੇ ਦਿਲ ਦੇ ਦੇਵਤਾ ! ਕੀ, ਵਾਪਸ ਸੁਖ ਸਾਂਦ ਨਾਲ ਆ ਜਾਨਗੇ ? ਕੀ ਮੈਂ ਉਹਨਾਂ ਦੇ ਦਰਸ਼ਨ ਫੇਰ ਕਰ ਸਕਾਂਗੀ ?
ਜਿਸ ਪਾਸੇ ਵਲ ਸੁਰਿੰਦਰ - ਗਿਆ ਸੀ ਉਸ ਪਾਸੇ ਹੋਰ ਵੀ ਦੋ ਸਿਪਾਹੀ ਘੋੜਿਆਂ ਤੇ ਚੜ੍ਹ ਕੇ ਚਲੇ ਗਏ । ਉਹਨਾਂ ਨੂੰ ਬਾਰੀ ਵਿਚੋਂ ਜਾਂਦਿਆਂ ਦੇਖ ਸ਼ਾਨਤੀ ਦੇ ਦਿਲ ਨੂੰ ਕੁਝ ਢਾਰਸ ਆ ਗਈ । ਉਹ ਰੋਂਦੀ ਰੋਂਦੀ ਆਖਣ ਲਗੀ:-
ਦੁਰਗਾ ਮਾਂ ! ਮੈਂ ਤੈਨੂੰ ਦੋ ਸੰਦੇ ਚੜਾਵਾਂਗੀ--ਤੇ ਆਪਨੀ ਛਾਤੀ ਦਾ ਖੂਨ ਹਾਂ ਉਹ ਵੀ ਚੜ੍ਹਾਵਾਂਗੀ ਜਿਨਾ ਦਿਲ ਕਰੇ ਦੁਰਗਾ ਮਾਂ ਜਿੰਨਾ ਤੇਰਾ ਦਿਲ ਕਰੇ ਜਦ ਤਕ ਤੈਨੂੰ ਰੱਜ ਨਾ ਆਏ--ਪਿਆਸ ਨਾ ਬੁਝੇ ਤਦ ਤਕ--- ਜਿਨਾਂ ਤੇਰਾ ਦਿਲ ਕਰੇਗਾ ਹਾਂ--- ਮੇਰੀ ਮਨ ਦੀ ਮੁਰਾਦ ਪੂਰੀ ਕਰਨਾ ਮਾਂ !
ਗੋਲ ਗਰਾਮ ਦਾ ਪਿੰਡ ਹੁਨ ਦੋ ਕੋਹ ਬਾਕੀ ਰਹਿ ਗਿਆ ਸੀ,ਘੋੜੇ ਦੇ ਮੂੰਹ ਤੋਂ ਝਗ ਨਿਕਲ ਕੇ ਉਸ ਦੇ ਸੂਮਾਂ ਤਕ ਜਾ ਪਹੁੰਚੀ ਸੀ । ਸਿਰ ਤੇ ਗਰਮੀਆਂ ਦਾ

ਸੂਰਜ ! ਘੋੜਾ ਮਿਟੀ ਉਡਾਂਦਾ, ਨਾਲੇ ਟਪਦਾ ਉਚਾ ਨੀਵਾਂ ਥਾਂ ਦੇਖੀ ਬਿਜਲੀ ਵਰਗੀ ਤੇਜੀ ਨਾਲ ਨਸੀ ਜਾ ਰਿਹਾ ਸੀ। ਟਿਕਾਨੇ ਤੇ ਪਹੁੰਚਨ ਦੀ ਕੋਸ਼ਸ਼ ਨਾਲ ਉਸ ਨੇ ਆਪਨੀ ਜਾਨ ਤਕ , ਲੜਾ ਦਿਤੀ ਸੀ।
ਘੋੜੇ ਦੀ ਪਿਠ ਤੇ ਸੁਰਿੰਦਰ ਦਾ ਜੀ ਘਿਰਨ ਲਗ ਪਿਆ ਉਸ ਨੂੰ ਇੰਝ ਮਹਿਸੂਸ ਹੋਣ ਲਗ ਪਿਆ ਕਿ ਉਸ ਦੇ ਸੀਨੇ ਦੀ ਹਰ ਇਕ ਨਾੜ ਬਾਹਰ ਖਿੱਚੀ ਤੁਰੀ ਆਉਂਦੀ ਹੈ । ਥੋੜਾ ਥੋੜਾ ਖ਼ੂਨ ਉਸ ਦੇ ਨੱਕ ਵਿਚੋਂ ਨਿਕਲ ਕੇ ਉਸ ਦੇ ਮਿਟੀ ਨਾਲ ਲਿਬੜੇ ਹੋਏ ਕੁੜਤੇ ਤੇ ਡਿਗ ਪਿਆ | ਆਪਣੇ ਸੀਨੇ ਤੋਂ ਉਸ ਨੇ " ਖ਼ੂਨ ਆਪਣੀ ਹਥੇਲੀ ਨਾਲ ਪੂੰਝ ਦਿਤਾ | ਆਖਰ ਦੁਪਹਿਰ ਦੇ ਕਰੀਬ ਉਹ ਆਪਣੇ ਟਿਕਾਣੇ ਜਾ ਪਹੁੰਚਿਆ । ਸੜਕ ਦੇ ਕੰਢੇ ਤੋਂ ਉਸ ਨੇ ਇਕ ਦੁਕਾਨਦਾਰ ਤੋਂ ਪੁਛਿਆ-ਬਾਬਾ ! ਗੋਲ ਗਰਾਮ ਇਹੋ ਹੈ ?"
ਦੁਕਾਨਦਾਰ ਨੇ ਜਵਾਬ ਦਿਤਾ-- ਜੀ ਹਾਂ, ਇਹੋ ਹੈ |
"ਰਾਮ ਤਨੂੰ ਸਾਨਿਆਲ ਦਾ ਘਰ ਕਿਸ ਤਰਫ ਹੈ ?"
"ਉਧਰ ਉਸ ਤਰਫ ਜਾਈਏ, ਉਂਗਲ ਨਾਲ ਜਿਸ ਵਲੇ ਉਸ ਨੇ ਇਸ਼ਾਰਾ ਕੀਤਾ ਸੁਰਿੰਦਰ ਨੇ ਉਸ ਵਲ ਘੋੜਾ ਵਧਾ ਦਿਤਾ । ਘੋੜਾ ਸਾਨਿਆਲ ਦੇ ਘਰ ਦੇ ਸਾਹਮਣੇ ਆ ਕੇ ਰੁਕ ਗਿਆ । ਦਰਵਾਜੇ

ਤੇ ਇਕ ਸਪਾਹੀ ਬੈਠਾ ਸੀ, ਮਾਲਕ ਨੂੰ ਅਚਾਨਕ ਤੇ ਐਸੇ ਸਮੇਂ ਦੇਖ ਕੇ ਘਬਰਾ ਕੇ ਉਠ ਉਸ ਨੇ ਸਲਾਮ ਕੀਤਾ।
"----ਘਰ ਦੇ ਅੰਦਰ ਕੌਨ ਹੈ ?”
"ਜੀ ਕੋਈ ਨਹੀਂ। “ਕੋਈ ਨਹੀਂ ? ਜੋ ਇਸਤਰੀ ਇੱਥੇ ਰਹਿੰਦੀ ਸੀ। ਉਹ ਕਿਥੇ ਗਈ ?"
ਉਹ ਤਾਂ ਸਵੇਰੇ ਹੀ ਬੇੜੀ ਤੇ ਬੈਠ ਕੇ ਕਿਧਰੇ ਚਲ ਗਈ ਹੈ ਮਾਲਕ !"
"ਕਿਥੇ ? ਕਿਸ ਵੇਲੇ, ਕਿਸ ਰਸਤੇ ?"
"ਉਧਰ ਸਜੇ ਪਾਸੇ ਵਲ ਬੇੜੀ ਗਈ ਹੈ ਉਹਨਾਂ ਦੀ ਮਾਲਕ !
ਨਦੀ ਦੇ ਕੰਢੇ ਰਸਤਾ ਹੈ ? ਘੋੜਾ ਦੋੜਾਇਆ ਜਾ ਸਕੇਗਾ ਐਨੀ ਗੁੰਜਾਇਸ਼ ਹੈ ?"
ਠੀਕ ਤਰ੍ਹਾਂ ਨਹੀਂ ਕਹਿ ਸਕਦਾ, ਸ਼ਾਇਦ ਨਹੀਂ, ਹੈ ! ਸੁਰਿੰਦਰ ਨੇ ਉਧਰ ਹੀ ਘੋੜਾ ਵਧਾ ਦਿੱਤਾ, ਤਕਰੀਬਨ ਦੋ ਕੋਹ ਜਾਨ ਤੋਂ ਬਾਅਦ ਅੱਗੇ ਰਸਤਾ ਨਹੀਂ ਸੀ ਦਿਸਦਾ, ਘੋੜੇ ਤੇ ਚੜਕੇ ਅਗੇ ਜਾਣਾ ਨਾਮੁਮਕਨ ਹੋ ਗਿਆ। ਘੋੜੇ ਨੂੰ ਉਥੇ ਛੱਡਕੇ ਸੁਰਿੰਦਰ ਅਗਾਹ ਵਧਿਆ, ਇਕ ਵੇਰਾਂ ਉਪਰ ਨਿਗਾਹ ਮਾਰੀ ਤਾਂ ਪਤਾ ਲੱਗਾ ਕਿ ਕੁੜਤੇ ਤੇ ਕਈ ਕਤਰੇ ਖ਼ੂਨ ਦੇ ਜੰਮ ਗਏ ਹਨ ਤੇ ਖੂਨ ਹੁਣ ਬੁਲਾਂ ਤੋਂ ਹੋ ਕੇ ਵਹਿ ਰਿਹਾ ਹੈ । ਨਦੀ ਦੇ ਕਿਨਾਰੇ ਜਾਕੇ ਉਸਨੇ ਚੁਲੀ

ਭਰ ਕੇ ਪਾਣੀ ਪੀਤਾ ਤੇ ਮੂੰਹ ਹੱਥ ਧੋਤਾ । ਇਸ ਤੋਂ ਬਾਅਦ ਉਹ ਆਪਣੇ ਪੂਰੇ ਜ਼ੋਰ ਨਾਲ ਦੌੜਨ ਲਗ ਪਿਆ ਏਸ ਵੇਲੇ ਉਸਦੇ ਪੈਰ ਵਿਚ ਜੁੱਤੀ ਵੀ ਨਹੀਂ ਸੀ ਸਾਰਾ ਸਰੀਰ ਚਿੱਕੜ ਤੇ ਮਿੱਟੀ, ਧੂੜ ਆਦਿ ਨਾਲ ਭਰ ਗਿਆ ਤੇ ਜਾ ਬਜਾ ਲਹੂ ਦੇ ਧੱਬੇ ਨਜ਼ਰ ਆ ਰਹੇ ਸਨ । ਸੀਨਾ ਤਾਂ ਇੰਝ ਸੀ ਕੇ ਜਿਕੁਨ ਕਿਸੇ ਨੇ - ਖੂਨ ਦੀ ਭਰ ਕੇ ਪਚਕਾਰੀ ਮਾਰ ਦਿਤੀ ਹੋਵੇ ।ਦਿਨ ਢਲ ਰਿਹਾ ਸੀ । ਹੁਣ ਉਸਦੇ ਪੈਰਾਂ ਵਿਚ ਚਲਨ ਦੀ ਤਾਕਤ ਵੀ ਖਤਮ ਹੋ ਚੁਕੀ ਸੀ । ਹੁਣ ਇੰਝ ਆਲਮ ਹੁੰਦਾ ਸੀ ਕਿ ਹੁਣ ਜਦੋਂ ਉਹ ਆਰਾਮ ਕਰੇਗਾ ਤਾਂ ਸ਼ਾਇਦ ਉਸਨੇ ਹਮੇਸ਼ਾਂ ਲਈ ਹੀ ਆਰਾਮ ਕਰਨ ਦੀ ਠਾਨ ਲੀਤੀ ਹੈ | ਆਪਣੀ ਜ਼ਿੰਦਗੀ ਤੋਂ ਬੇਖੌਫ ਹੋਕੇ ਉਸਨੇ ਇਕ ਹੋਰ ਦਾਅ ਲਾ ਦਿਤਾ ਉਹ ਐਨੇ ਜ਼ੋਰ ਨਾਲ ਦੌੜਨ ਲੱਗ ਪਿਆ ਕਿ ਜਿਸ ਤਰਾਂ ਉਹ ਹੁਣ ਜ਼ਿੰਦਗੀ ਦੀ ਆਖਰੀ ਸੇਜ ਤੇ ਸੌਣ ਬਾਅਦ ਮੁੜ ਕਦੇ ਨਹੀਂ ਉਠੇਗਾ--|"
ਨਦੀ ਦੇ ਇਕ ਮੋੜ ਤੇ ਇਕ ਬੇੜੀ ਜਿਹੀ ਜਾ ਰਹੀ ਸੀ ਤੇ ਕਲਮੀ ਸਾਗ ਕਾਰਨ ਰਸਤੇ ਦੀ ਰੁਕਾਵਟ ਦੂਰ ਕਰ ਰਹੀ ਸੀ। ਉਹ---ਹਾਂ ਉਹੋ ਹੀ ਬੇੜੀ ਹੈ ਸੁਰਿੰਦਰ ਨੇ ਦੇਖਿਆ ਇਕ ਬੇੜੀ ਬੜੀ ਤੇਜ਼ੀ ਨਾਲ ਜਾ ਰਹੀ ਹੈ ਸੁਰਿੰਦਰ ਨੇ ਅਵਾਜ ਦਿਤੀ:-ਬੜੀ ਦੀਦੀ !---

ਸੰਘ ਸੁਕ ਗਿਆ ਅਵਾਜ਼ ਪੂਰੀ ਤਰਾਂ ਨਾਂ ਨਿਕਲ ਸਕੀ ਪਰ ---ਕਈ ਕਤਰੇ ਖੂਨ ਦੇ ਨਿਕਲ ਪਏ | ਦੁਬਾਰਾ ਅਵਾਜ਼ ਮਾਰੀ ਬੜੀ ਦੀਦੀ ! ਫੇਰ ਉਹੋ ਹੀ ਹੋਇਆ---ਖੂਨ ਨਿਕਲ ਪਿਆ । ਸਾਗ ਦੇ ਝੁਰਮਟ ਨਾਲ ਰਸਤਾ ਰੁਕਿਆ ਹੋਇਆ ਸੀ, ਸੁਰਿੰਦਰ ਨੇੜੇ ਪਹੁੰਚ ਗਿਆ ਫੇਰ ਅਵਾਜ ਮਾਰੀ:-ਬੜੀ ਦੀਦੀ !
ਸਾਰੇ ਦਿਨ ਦੇ ਫਾਕੇ ਕਾਰਨ ਨੀਮ ਜਾਨ ਮਾਧੋਰੀ ਬੇੜੀ ਅੰਦਰ ਸੰਤੋਸ਼ ਕੁਮਾਰ ਨੂੰ ਗੋਦੀ ਵਿਚ ਸਵਾਏ ਅਖਾਂ ਬੰਦ ਕਰ ਕੇ ਪਈ ਸੀ ਕਿ ਅਚਾਨਕ ਉਸ ਨੇ ਬੜੀ ਦੀਦੀ ਦੀ ਅਵਾਜ ਸੁਣੀ । ਇਹ ਪੁਰਾਨੀ ਪਹਿਚਾਨੀ ਹੋਈ ਅਵਾਜ ਵਿਚ ਮੈਨੂੰ ਕੌਨ ਸਦ ਰਿਹਾ ਹੈ ? ਹੈਂ ਉਹੋ ਤਾਂ ਹੈ ? ----ਮਾਧੋਰੀ ਉਠ ਕੇ ਬੈਠ ਗਈ, ਬਾਹਰ ਝਾਤ ਕੇ ਤਕਿਆ--ਮਾਸਟਰ ਸਾਹਿਬ ! ਹੈ ਇਹ ਤਾਂ ਉਹੋ ਹੀ ਮਾਲੂਮ ਹੁੰਦੇ ਨੇ ? ਸਾਰਾ ਜਿਸਮ ਚਿਕੜ ਤੇ ਮਟੀ ਨਾਲ ਲਿਭੜਿਆ ਹੋਇਆ ਹੈ। ਨੌਕਰਾਨੀ ਨੂੰ ਆਪਣੇ ਵਲੇ ਤਕ ਕੇ ਆਖਨ ਲਗੀ:-ਜਮਨਾ ਦੀ ਮਾਂ ਸੁਨਦੀ ਹੈਂ ? ਮਾਂਝੀ ਨੂੰ ਆਖ ਦੇ ਕੇ ਬੇੜੀ ਜਲਦੀ ਰੋਕ ਦੇਨ-ਏਥੇ ਹੀ ਲਗਾ ਦੇਨ।
ਏਸ ਵੇਲੇ ਸੁਰਿੰਦਰ ਵਿਚ ਜਰਾ ਜਿੰਨੀ ਵੀ ਤਾਕਤ ਨਹੀਂ ਸੀ ਉਹ ਉਥੇ ਹੀ ਕੰਢੇ ਤੇ ਹਥ ਪੈਰ ਫੈਲਾ ਕੇ ਲੇਟ ਗਿਆ । ਮਲਾਹਾਂ ਨੇ ਚੁੱਕ ਕੇ ਉਸ ਨੂੰ

ਭਰ ਕੇ ਪਾਣੀ ਪੀਤਾ ਤੇ ਮੂੰਹ ਹੱਥ ਧੋਤਾ। ਇਸ ਤੋਂ ਬਾਅਦ ਉਹ ਆਪਣੇ ਪੂਰੇ ਜ਼ੋਰ, ਨਲ ਦੌੜਨ ਲਗ ਪਿਆ ਏਸ ਵੇਲੇ ਉਸਦੇ ਪੈਰ ਵਿਚ ਜੁੱਤੀ ਵੀ ਨਹੀਂ ਸੀ ਸਾਰਾ: ਰੀਰ ਚਿੱਕੜ ਤੇ ਮਿੱਟੀ, ਧੂੜ ਆਦਿ ਨਾਲ ਭਰ ਗਿਆ ਤੇ ਜਾ ਬਜਾ ਲਹੁ ਦੇ ਧੱਬੇ ਨਜ਼ਰ ਆ ਰਹੇ ਸਨ। ਸੀਨਾ ਤਾਂ ਇੰਝ ਸੀ ਚਿਕੁਨ ਕਿਸੇ ਨੇ - ਖੂਨ ਦੀ ਭਰ ਕੇ ਪਚਕਾਰੀ ਮਾਰ ਦਿਤੀ ਹੋਵ। ਦਿਨ ਢਲ ਰਿਹਾ ਸੀ। ਹੁਣ ਉਸਦੇ ਪੈਰਾਂ ਵਿਚ ਚਲਨ ਦੀ ਤਾਕਤ ਵੀ ਖਤਮ ਹੋ ਚੁਕੀ ਸੀ। ਹੁਣ ਇੰਝ ਆਲੂਮ ਹੁੰਦਾ ਸੀ ਕਿ ਹੁਣ ਜਦੋਂ ਉਹ ਆਰਾਮ ਕਰਗਾ ਤਾਂ ਸ਼ਾਇਦ ਉਸਨੇ ਹਮੇਸ਼ਾਂ ਲਈ ਹੀ ਆਰਾਮ ਕਰਨ ਦੀ ਠਾਨ ਲੀਤੀ ਹੈ। ਆਪਣੀ ਜ਼ਿੰਦਗੀ ਤੋਂ ਬੇਖੌਫ ਹੋਕੇ ਉਸਨੇ ਇਕ ਹੋਰ ਦਾਅ ਲਾ ਦਿਤਾ ਉਹ ਐਨੇ ਜ਼ੋਰ ਨਾਲ ਦੌੜਨ ਲੱਗ ਪਿਆ ਕਿ ਜਿਸ ਤਰ੍ਹਾਂ ਉਹ ਹੁਣ ਜ਼ਿੰਦਗੀ ਦੇ ਆਖਰੀ ਸੇਜ ਤੇ ਸੌਣ ਬਾਅਦ ਮੁੜ ਕਦੇ ਨਹੀਂ ਉਠੇਗਾ-ਨਦੀ ਦੇ ਇਕ ਮੋੜ ਤੇ ਇਕ ਬੇੜੀ ਜਿਹੀ ਜਾ ਰਹੀ ਸੀ ਤੇ ਕਲਮੀ ਸਾਗ ਕਾਰਨ ਰਸਤੇ ਦੀ ਰੁਕਾਵਟ ਦੁਰ ਕਰ ਰਹੀ ਸੀ। ਉਹ---ਹਾਂ ਉਹੋ ਹੀ ਬੜੀ ਹੈ ਸੁਰਿੰਦਰ ਨੇ ਦੇਖਿਆ ਇਕ ਬੇੜੀ ਬੜੀ ਤਜ਼ੀ ਨਾਲ ਜਾ ਰਹੀ ਹੈ ਸੁਰਿੰਦਰ ਨੇ ਅਵਾਜ ਦਿਤੀ-ਬੜੀ ਦੀਦੀ --੧੪.

ਬੇੜੀ ਵਿਚ ਲਿਟਾ ਦਿਤਾ ਮੂੰਹ ਤੇ ਅਖਾਂ ਤੇ ਪਾਣੀ, ਦੇ ਛਿੱਟੇ ਮਾਰ ਕੇ ਸੁਰਿੰਦਰ ਨੂੰ ਹੋਸ਼ ਵਿਚ ਲਿਆਉਨ ਦੀ ਕੋਸ਼ਸ਼ ਕੀਤੀ ਗਈ ।
ਮਲਾਹਾਂ ਵਿਚੋਂ ਇਕ ਆਦਮੀ ਉਸਨੂੰ ਜਾਣਦਾ ਸੀ ਉਸਨੇ ਸੁਰਿੰਦਰ ਨੂੰ ਪਛਾਣ ਕੇ ਆਖਿਆ:-
"ਹੈ ਇਹ ਤਾਂ ਲਾਲਤਾ ਪਿੰਡ ਦੇ ਜ਼ਿਮੀਦਾਰ ਸਾਹਿਬ ਹਨ ! ਮਾਧੋਰੀ ਨੇ ਗਰਦਨ ਨਾਲੋਂ ਇਕ ਬਹੁਮੁਲੇ ਸੋਣੇ ਦਾ ਹਾਰ ਲਾ ਕੇ ਉਸਦੇ ਹੱਥ ਤੇ ਰੱਖ ਦਿੱਤਾ ਤੇ ਆਖਣ ਲੱਗੀ:-ਜੇ ਤੁਸੀਂ ਮੈਨੂੰ ਏਸੇ ਰਾਤ ਲਾਲਤਾ ਪਿੰਡ ਪਹੁੰਚਾ ਦਿਓਗੇ ਤਾਂ ਮੈਂ ਸਭ ਨੂੰ ਇਹੋ ਜਿਹਾ ਹਾਰ ਹੀ ਇਨਾਮ ਦਿਆਂਗੀ ।
ਇਹ ਗੱਲ ਸੁਣਦਿਆਂ ਹੀ ਤਿੰਨ ਕੁੜੇਲ ਜਵਾਨ ਰਸਾ ਫੜਕੇ ਪਾਣੀ ਵਿਚ ਉਤਰ ਪਏ ਉਹਨਾਂ ਨੇ ਕਿਹਾ:- ਮਾਂ ਜੀ ਰਾਤ ਚਾਨਣੀ ਹੈ ਪੋਹ ਫੁਟਨ ਤੋਂ ਪਹਿਲਾਂ ਹੀ ਲਾਲਤਾ ਪਿੰਡ ਵਿਚ ਜਾ ਪਹੁੰਚਾਂਗੇ ।
ਅਨੇਰਾ ਹੋ ਚੁਕਣ ਤੇ ਸੁਰਿੰਦਰ ਨੂੰ ਹੋਸ਼ ਆਈ ਉਹ ਪਲਕਾਂ ਖੋਲਕੇ ਮਾਧੋਰੀ ਦੇ ਚਿਹਰੇ ਵਲ ਨਿਗਾਹ ਜਮਾਈ ਤੱਕਦਾ ਰਿਹਾ । ਏਸ ਵੇਲੇ ਮਾਧੋਰੀ ਦਾ ਚਿਹਰਾ ਘੁੰਡ ਵਿਚ ਲੁਕਿਆ ਹੋਇਆ ਨਹੀਂ ਸੀ ਮੱਥੇ ਦਾ ਇਕ ਹਿਸਾ ਸਿਰਫ ਦੁਪੱਟੇ ਨਾਲ ਢਕਿਆ ਹੋਇਆ ਸੀ । ਆਪਣੀ ਗੋਦ ਵਿਚ ਉਹ ਸੁਰਿੰਦਰ ਦਾ ਸਿਰ ਰਖੀ ਬੈਠੀ ਹੋਈ ਸੀ ਕੁਝ ਚਿਰ ਇਸੇ ਤਰ੍ਹਾਂ ਮਾਧੋਰੀ ਦਾ ਚਿਹਰਾ ਤੱਕਦੇ ਰਹਿਣ ਤੋਂ

ਬਾਅਦ ਉਸਨੇ ਕਿਹਾ:-
"ਦੀਦੀ ! ਤੂੰ ਮੇਰੀ ਬੜੀ ਦੀਦੀ ਹੈ ਨਾ ?"
ਆਪਣੇ ਦੁਪੱਟੇ ਨਾਲ ਮਾਧੋਰੀ ਸੁਰਿੰਦਰ ਦੇ ਬੁਲਾਂ ਤੇ ਜੰਮਿਆਂ ਹੋਇਆ ਖੂਨ ਸਾਫ ਕਰਨ ਲੱਗ ਪਈ।
"ਤੂੰ ਮੇਰੀ ਬੜੀ ਦੀਦੀ ਹੈ ਨਾ ?? ਸੁਰਿੰਦਰ ਨੇ ਫੇਰ ਪੁਛਿਆ:-
ਮੈਂ ਹੀ ਮਾਧੋਰੀ ਹਾਂ।"
ਸੁਰਿੰਦਰ ਨੇ ਅੱਖਾਂ ਬੰਦ ਕਰਕੇ ਆਖਿਆ:-ਆਹ--ਉਹੋ ਤਾਂ ਹੈ !
ਜਿਸ ਗੋਦ ਵਿਚ ਖੁਸ਼ੀ, ਆਰਾਮ, ਅਡੋਲਤਾ ਸੀ ਸੁਰਿੰਦਰ ਨੇ ਅਜ ਉਹ ਤਲਾਸ਼ ਕਰ ਲੀਤੀ । ਨੀਮ ਬੇਹੋਸ਼ੀ ਦੀ ਹਾਲਤ ਵਿਚ ਉਸ ਨੂੰ ਇੰਝ ਮਾਲੂਮ ਹੋਇਆ ਕਿ ਜ਼ਿੰਦਗੀ ਦਾ ਕਿਨਾਰਾ ਉਸ ਨੂੰ ਇਸ ਬੇੜੀ ਵਿਚ ਮਿਲ ਗਿਆ ਹੈ । ਏਸੇ ਵੇਲੇ ਉਸ ਦੇ ਬੁਲਾਂ ਵਿਚ ਖੁਸ਼ੀ ਦਾ ਇਕ ਹਲਕਾ ਜਿਹਾ ਹਾਸਾ ਆਇਆ ਤੇ ਉਸ ਦੇ ਬੁਲ ਕੁਝ ਖੁਲੇ, ਆਖਣ ਲਗਾ:-ਆਹ ! ਬੜੀ ਦੀਦੀ ਬੜਾ ਦਰਦ ਹੈ ।
ਬੇੜੀ ਬੜੀ ਤੇਜੀ ਨਾਲ ਨਦੀ ਦੇ ਪਾਣੀ ਨੂੰ ਚੀਰਦੀ ਜਾ ਰਹੀ ਸੀ ਤੇ ਅੰਦਰ ਚੰਦ ਦੀ ਰੋਸ਼ਨੀ ਦੀ ਇਕ ਗਰਮਾਈ ਰਾਤ ਸੀ। ਹਵਾ ਵਿਚ ਫੁਲਾਂ ਦੀ ਇਕ ਅਜੀਬ ਬੇ ਸੁਗੰਧੀ ਜਿਹੀ ਮਹਿਕ ਸੀ । ਨੌਕਰਾਣੀ ਇਕ ਪੁਰਾਣਾ ਪੱਖਾ ਫੜੀ ਸੁਰਿੰਦਰ ਨੂੰ ਹੌਲੇ ਹੌਲੇ

ਝਲ ਰਹੀ ਸੀ । ਸੁਰਿੰਦਰ ਨੇ ਧੀਮੀ ਤੇ ਬੜੀ ਕਮਜ਼ੋਰ ਅੰਵਾਜ਼ ਨਾਲ ਪੁਛਿਆ:--ਕਿਥੇ ਜਾ ਰਹੀ ਸੀ ਤੂੰ ?"
ਮਾਧੋਰੀ ਨੇ ਭਰੀ ਹੋਈ ਅਵਾਜ਼ ਵਿਚ ਕਿਹਾ:-"ਪਰਮਲਾ ਦੇ ਸੌਹਰੇ |"
ਸੁਰਿੰਦਰ ਨੇ ਜਵਾਬ ਦਿਤਾ:-"ਛੀ, ਛੀ, ਕਿਤੇ ਰਿਸ਼ਤੇਦਾਰਾਂ ਦੇ ਘਰ ਵੀ ਕੋਈ ਰਹਿਣ ਜਾਂਦਾ ਹੈ ?"
ਅਪਣੇ ਸੌਣ ਵਾਲੇ ਕਮਰੇ ਵਿਚ ਸੁਰਿੰਦਰ ਬੜੀ ਦੀਦੀ ਦੀ ਗੋਦੀ ਵਿਚ ਸਿਰ ਰਖੀ ਆਖਰੀ ਘੜੀਆਂ ਗਿਣ ਰਿਹਾ ਹੈ । ਉਸ ਦੇ ਦੋਵਾਂ ਪੈਰਾਂ ਨੂੰ ਆਪਣੀ ਗੋਦੀ ਵਿਚ ਰੱਖ ਕੇ , ਸ਼ਾਨਤੀ ਉਹਨਾਂ ਨੂੰ ਆਪਣੇ ਅਥਰੂਆਂ ਨਾਲ ਧੋ ਰਹੀ ਹੈ ।
ਬਿਪਨਾ ਦੇ ਜਿੰਨੇ ਮਸ਼ਹੂਰ ਡਾਕਟਰ ਹਨ ਸਾਰਾ ਆਪਣਾ ਆਪਣਾ ਜ਼ੋਰ ਲਾ ਕੇ ਥੱਕ ਚੁਕੇ ਹਨ ਪਰ ਕਿਸੇ ਪਾਸੋਂ ਸੁਰਿੰਦਰ ਦਾ ਖ਼ੂਨ ਨਹੀਂ ਰੁਕ ਸਕਿਆ । ਉਸ ਦਾ ਪੰਜਾਂ ਵਰਿਹਾਂ ਦਾ ਪੁਰਾਣਾ ਜ਼ਖ਼ਮ ਖੁਲ ਗਿਆ ਹੈ ਪਰ ਹੁਣ ਖੂਨ ਬੰਦ ਹੋਣ ਚਿ ਨਹੀਂ ਸੀ ਆਉਂਦਾ।
ਏਸ ਵੇਲੇ ਮਾਧੋਰੀ ਦੇ ਦਿਲ ਵਿਚ ਇਕ ਗੁਜ਼ਰ ਚੁਕੇ ਜ਼ਮਾਨੇ ਦੀ ਯਾਦ ਫੇਰ ਤਾਜ਼ਾ ਹੋ ਗਈ, ਪੰਜ ਵਰੇ ਹੋਏ ਸਨ ਉਸਨੇ ਸੁਰਿੰਦਰ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਪਰ ਅੱਜ ਪੰਜਾਂ ਵਰਿਆਂ ਬਾਅਦ ਸੁਰਿੰਦਰ ਨਾਥ ਉਸਨੂੰ ਵਾਪਸ ਘਰ ਲਿਆਉਣ ਲਈ

ਆਇਆ ਹੈ।
ਸੰਧਿਆ ਵੇਲੇ ਦੀਵੇ ਦੀ ਰੋਸ਼ਨੀ ਵਿਚ ਉਸਨੇ ਮਾਧੋਰੀ ਵਲ ਨਿਗਾਹ ਫੇਰੀ, ਪਉਆਂਦੀ ਵਲੇ ਸ਼ਾਨਤੀ ਬੈਠੀ ਸੀ ਅਤੇ ਉਹ ਸੁਣ ਨਾ ਲਵੇ ਇਸ ਡਰ ਕਾਰਨ ਉਸਨੇ ਮਾਧੋਰੀ ਦਾ ਸਿਰ ਆਪਣੇ ਮੱਥੇ ਪਾਸ ਲਿਜਾ ਕੇ ਆਖਿਆ:-ਬੜੀ ਦੀਦੀ ! ਉਸ ਦਿਨ ਦੀ ਗੱਲ ਯਾਦ ਹੈ ਜਦੋਂ ਤੂੰ ਮੈਨੂੰ ਘਰੋਂ ਕੱਢ ਦਿਤਾ ਸੀ---? ਆਹ--ਅੱਜ ਮੈਂ ਬਦਲਾ ਲੈ ਲਿਆ । ਕਿਉਂ ਬਦਲਾ ਲੀਤਾ ਕਿ ਨਾਂ ?
ਮਾਧੋਰੀ ਗਸ਼ ਖਾ ਗਈ ਉਸਦਾ ਸਿਰ ਝੁਕ ਕੇ ਸੁਰਿੰਦਰ ਦੇ ਮੋਢੇ ਦੇ ਨਾਲ ਲੱਗ ਗਿਆ। ਜਦ ਉਹ ਹੋਸ਼ ਵਿਚ ਆਈ---ਤਾਂ ਘਰ ਵਿਚ ਹਾਹਾ ਕਾਰ ਮੱਚੀ ਹੋਈ ਸੀ । ਸੁਰਿੰਦਰ ਕੁਮਾਰ ਸਦਾ ਲਈ ਮਾਧੋਰੀ ਤੇ ਸ਼ਾਨਤੀ ਨਾਲੋਂ ਆਪਣਾ ਰਿਸ਼ਤਾ ਤੋੜਕੇ ਪ੍ਰਲੋਕ ਸੁਧਾਰ ਗਏ ਸਨ ।

ਖ਼ਤਮ !