ਸਮੱਗਰੀ 'ਤੇ ਜਾਓ

ਮਾਤਾ ਹਰੀ/ਜਨਮ-ਭੂਮੀ ਉਤੇ ਪੜਦਾ

ਵਿਕੀਸਰੋਤ ਤੋਂ

ਕਾਂਡ ੨

ਜਨਮ-ਭੂਮੀ ਉਤੇ ਪੜਦਾ

ਮਾਤਾ ਹਰੀ ਦੀ ਸਾਰੀ ਕਹਾਣੀ ਦੀ ਸਮਝ ਨਹੀਂ ਆ ਸਕਦੀ, ਜੇਕਰ ਅਸੀਂ ਕੁਝ ਕੁ "ਲਾਲ ਨਾਚੀ" ਬਾਰੇ ਨਾ ਜਾਣ ਜਾਈਏ। ਜਿੰਨਾ ਚਿਰ ਅਸੀ ਉਹਦੇ ਜਾਦੂ ਨੂੰ ਨਾ ਸਮਝ ਲਈਏ, ਅਸੀਂ ਯਕੀਨ ਨਹੀਂ ਕਰ ਸਕਦੇ ਕਿ ਉਹ ਕਿਵੇਂ ਫ਼ਰਾਂਸ ਦੇ ਖੁਫ਼ੀਆ ਮਹਿਕਮੇ- ਦੂਜੇ ਬੀਊਰੋ-ਦੇ ਵੱਡੇ ਅਫ਼ਸਰ ਨੂੰ “ਨਮੱਰਦ” ਕਰ ਦਿਤਾ ਸੀ; ਕਿਵੇਂ ਉਹ ਆਪਣੇ ਖੁਫ਼ੀਆ ਅਫ਼ਸਰ ਨਾਲ ਉਨ੍ਹਾਂ ਕਾਗ਼ਜ਼ਾਂ ਉਤੇ ਖਤਾ ਪਤਰੀ ਕਰਦੀ ਰਹੀ ਸੀ ਜਿਨ੍ਹਾਂ ਉਤੇ “ਪ੍ਰਦੇਸੀ ਵਜ਼ੀਰੀ” ਦੀ ਮੋਹਰ ਲਗੀ ਹੋਈ ਹੁੰਦੀ ਸੀ: ਕਿਵੇਂ ਜਦ ਅਖ਼ੀਰ ਵਿਚ ਮੁਕੱਦਮਾ ਲਿਆ ਤਾਂ ਉਹ ਸ਼ਹਿਜ਼ਾਦਿਆਂ, ਸਫੀਰਾਂ ਅਤੇ ਹੋਰ ਵੱਡੇ ਵੱਡੇ ਆਦਮੀਆਂ ਦੀ ਮਦਦ ਲੈ ਸਕੀ। ਜੇਕਰ ਅਸੀਂ ਉਹਦੀ ਜ਼ਿੰਦਗੀ ਦੇ ਉਸ ਪਹਿਲੂ ਨੂੰ। ਜਿਸ ਨੂੰ ਉਹ ਆਰਟ-ਭਰਿਆ ਜੀਵਨ ਆਖਦੀ ਸੀ, ਸਮਝ ਲਈਏ ਤਾਂ ਅਸੀਂ ਉਹਦੀ ਜੀਵ-ਘਾਤਕ ਜਾਂ ਮਾਰੂ ਜਾਦੂਗਰੀ ਨੂੰ ਸਮਝ ਸਕਦੇ ਹਾਂ।

ਉਹ ਆਖਦੀ ਸੀ ਕਿ ਉਹ ਇਕ ਧਾਰਮਕ ਜਥੇ ਦੀ ਵੱਡੀ ਪ੍ਰਚਾਰਕ ਸੀ। ਏਸ ਗਲ ਵਲ ਧਿਆਨ ਰਖਦੇ ਹੋਏ ਅਸੀਂ ਵੀ ਸਮਝ ਸਕਦੇ ਹਾਂ, ਕਿਉਂਕਿ ਕੁਝ ਲੋਕੀ ਉਹਨੂੰ ਸ਼ਹੀਦ ਦਾ ਰੁਤਬਾ ਦੇਂਦੇ ਹਨ, ਅਤੇ ਕਿਉਂ ਅਫ਼ਸੋਸ ਕਰਦੇ ਹਨ ਕਿ ਫ਼ਰਾਂਸ ਨੇ ਏਸ ਵਫ਼ਾਦਾਰ ਚੇਲੀ ਨੂੰ ਗੋਲੀਆਂ ਨਾਲ ਵਿਨ੍ਹ ਸੁਟਿਆ।

ਏਹ ਜਾਣਨ ਲਈ ਕਿ ਉਹਨੇ ਕਿਵੇਂ ਹਰਾਨ ਕਰ ਦੇਣ ਵਾਲੇ ਕੰਮ ਪੂਰੇ ਕਰ ਲਏ, ਅਸਾਂ ਨੂੰ ਇਕ ਧਾਰਮਕ ਮੀਟਿੰਗ ਦਾ ਧਿਆਨ ਕਰਨਾ ਪਵੇਗਾ। ਇਹੋ ਜਹੀਆਂ ਮੀਟਿੰਗਾਂ ਨੂੰ ਮਾਤਾ ਹਰੀ ਬੜਾ ਹੀ ਪਿਆਰਦੀ ਸੀ। ਇਨ੍ਹਾਂ ਜਲਸਿਆਂ ਵਿਚੋਂ ਉਹ ਬੜੀ ਖੁਸ਼ੀ ਅਤੇ ਧੰਨ ਪ੍ਰਾਪਤ ਕਰਦੀ ਸੀ ਤੇ ਇਥੇ ਹੀ ਮਾਤਾ ਹਰੀ ਵੱਡੇ ਵੱਡੇ ਲੋਕਾਂ ਉਤੇ ਆਪਣੇ ਅਮਰ ਜਾਂ ਜਾਦੂ ਦੀ ਨੀਂਹ ਰਖਦੀ ਸੀ। ਏਹ ਨਜ਼ਾਰਾ ਇਕ ਅਮੀਰ ਘਰ ਦੇ ਪੋਸ਼ੀਦਾ ਕਮਰੇ ਵਿਚ ਹੁੰਦਾ ਸੀ। ਹਰ ਇਜ਼ਾਸ਼ੀ ਦਾ ਸਾਮਾਨ ਮਿਲ ਸਕਦਾ ਸੀ। ਕੁਝ ਚੋਣਵੇਂ ਮਹਿਮਾਨ ਪੂਰੀਆਂ ਇਜ਼ਾਸ਼ੀਆਂ ਕਰਕੇ ਬੜੇ ਬੇਪ੍ਰਵਾਹ ਤੇ ਆਰਾਮ ਨਾਲ ਢੋਹ ਲਾਈ ਬੈਠੇ ਹੁੰਦੇ ਸਨ। ਆਲੇ-ਦੁਆਲੇ ਮਾਤਾ ਹਰੀ ਦੇ "ਪੁਜਾਰੀ" ਦਿਸਦੇ ਸਨ। ਇਹੋ ਜਹੀ ਮੀਟਿੰਗ ਵਿਚ ਮਾਤਾ ਹਰੀ ਆਪਣੀ ਜਵਾਨੀ ਦੇ ਬੁੱਤ ਨੂੰ “ਜਗਾਂਦੀ ਸੀ।

ਮੈਂ ਜੰਮੀ ਸਾਂ",ਮਾਤਾ ਹਰੀ ਨਿਮ੍ਹੀ ਜਹੀ ਅਵਾਜ਼ ਨਾਲ ਅਤੇ ਕੋਮਲਤਾ ਭਰੇ ਲਹਿਜੇ ਨਾਲ ਆਖਦੀ, "ਦਖਨੀ ਹਿੰਦ ਵਿਚ! ਮਾਲਾਬਾਰ ਦੇ ਕੰਢੇ, ਉਸ ਪਵਿਤ੍ਰ ਜਫਨਾਪੱਟਮ ਵਿਚ। ਸਾਡਾ ਘਰਾਣਾ ਬਰ੍ਹਮਾ ਦੀ ਅੰਸ ਵਿਚੋਂ ਸੀ। ਮੇਰੇ ਪਿਤਾ ਜੀ ਬੜੇ ਪਵਿਤ੍ਰ ਅਤੇ ਦਿਲ ਦੇ ਬੜੇ ਹੀ ਸੁੱਚੇ ਸਨ, ਏਸ ਲਈ ਲੋਕੀ ਉਨ੍ਹਾਂ ਨੂੰ ਅਸੀਰਵਾਦਮ ਸਦਦੇ ਹਨ। ਅਸੀਰਵਾਦਮ ਦਾ ਅਰਥ ਹੈ 'ਰਬ ਦੀ ਬਖਸ਼ਸ਼।’ ਮੇਰੇ ਅੰਮੀ ਜੀ ਕੰਨਣਾ ਸਵਾਮੀ ਦੇ ਮਸ਼ਹੂਰ ਮੰਦਰ ਵਿਚ ਵੱਡੇ ਦੇਵਦਾਸੀ ਸਨ।

"ਜਿਸ ਦਿਨ ਮੈਂ ਦੁਨੀਆਂ ਵਿਚ ਆਈ, ਉਹ ਹਮੇਸ਼ ਲਈ ਚਲੇ ਗਏ। ਮੇਰੀ ਅੰਮੀ ਉਸ ਵੇਲੇ ਚੌਦਾਂ ਸਾਲ ਦੀ ਸੀ। "ਮੰਦਰ" ਦੇ ਪੁਜਾਰੀਆਂ ਨੇ ਜਦ ਮੇਰੇ ਮਾਤਾ ਜੀ ਨੂੰ ਚਿਖਾ ਤੇ ਚੜ੍ਹਾ ਦਿਤਾ ਅਤੇ ਮੁੜ ਵਾਪਸ ਆਏ, ਤਾਂ ਮੇਰਾ ਨਾਮ ਮਾਤਾ-ਹਰੀ ਰਖ ਦਿਤਾ। ਏਹਦਾ ਅਰਥ ਹੈ 'ਸਵੇਰ ਦਾ ਚਾਨਣ'।

"ਜਦੋਂ ਮੈਂ ਮਸਾਂ ਤੁਰਨਾ ਹੀ ਸਿਖਿਆ ਸੀ ਤਾਂ ਮੈਨੂੰ ਸ਼ਿਵ ਮੰਦਰ ਦੇ ਹੇਠਲੇ ਹਾਲ ਕਮਰੇ ਵਿਚ ਬੰਦ ਕਰ ਦਿਤਾ, ਜਿਥੇ ਮੈਂ ਪਵਿੱਤ੍ਰ ਨਾਚ ਨੂੰ ਸਿਖ ਕੇ ਮਾਤਾ ਜੀ ਦੇ ਨਕਸ਼ੇ-ਕਦਮਾਂ ਤੇ ਤੁਰਨਾ ਸੀ। ਉਨ੍ਹਾਂ ਦਿਨਾਂ ਦੀ ਯਾਦ ਮੇਰੇ ਦਮਾਗ਼ ਵਿਚ ਮਾੜੀ ਜਹੀ ਹੈ—ਉਹ ਜੀਵਨ ਬੇਸਵਾਦਾ ਅਤੇ ਇਕਸਾਰਾ ਸੀ। ਸਵੇਰ ਦਾ ਸਾਰਾ ਸਮਾਂ ਮੈਨੂੰ ਦੂਜੀਆਂ ਨਾਚੀਆਂ ਨਾਲ ਨਚਣਾ ਪੈਂਦਾ ਸੀ। ਦੁਪੈਹਰ ਨੂੰ ਬਾਗ਼ ਵਿਚ ਫਿਰ ਕੇ ਬੁੱਤ ਨੂੰ ਸਜਾਉਣ ਲਈ ਮੋਤੀਏ ਦੇ ਹਾਰ ਪਰੋਣੇ ਪੈਂਦੇ ਸਨ।

"ਜਦ ਮੈਂ ਜਵਾਨ ਹੋਈ ਤਾਂ ਮੇਰੀ 'ਪਾਲਨ ਵਾਲੀ ਮਾਂ' ਨੇ ਮੇਰੇ ਵਿਚ 'ਕੁਝ ਵੇਖਿਆ'। ਮੈਨੂੰ ਸ਼ਿਵ ਜੀ ਦੇ ਅਰਪਨ ਕਰਨ ਦਾ ਇਰਾਦਾ ਕਰ ਲਿਆ ਅਤੇ ਆਉਣ ਵਾਲੀ ਬਸੰਤ ਰੁਤ ਵਿਚ ਸ਼ਕਤੀ ਪੂਜਾ ਵਾਲੇ ਦਿਨ ਪਿਆਰ ਅਤੇ ਵਫ਼ਾਦਾਰੀ ਦੇ ਭੇਦ ਦਸਣ ਦੀ ਸੋਚ ਲਈ.....।"

ਇਥੇ ਨਿਮ੍ਹੀ ਅਤੇ ਪਿਆਰੀ ਆਵਾਜ਼ ਚੁਪ ਵਿਚ ਬਦਲ ਜਾਂਦੀ। ਉਹ ਪੁਰਾਣੀਆਂ ਯਾਦਾਂ, ਉਹ "ਆਤਮਕ,, ਖੁਸ਼ੀ ਦੀ ਝਲਕ ਕਮਾਲ ਨਾਲ ਘੜੇ, ਕੈਸਰੀ ਰੰਗੇ ਨੰਗੇ ਸਰੀਰ ਤੋਂ ਪੈਕੇ, ਉਹਦੀ ਜਵਾਨੀ ਉਤੇ ਕੁਝ ਲੋਹੜਾ ਹੀ ਲੈ ਆਂਵਦੀ। ਫੇਰ ਝਟ-ਪਟ ਏਸ ਸੁਪਨੇ ਤੋਂ ਜਾਗ ਕੇ ਆਖਦੀ:

"ਕੀ ਤੁਸਾਂ ਵਿਚੋਂ ਕੋਈ ਕੰਨਦਾ ਸਵਾਮੀ ਦੀ ਸ਼ਕਤੀ-ਪੂਜਾ ਬਾਰੇ ਕੁਝ ਜਾਣਦਾ ਹੈ?

ਜਾਦੂ ਨਾਲ ਬੱਧੇ ਸਰੋਤੇ ਆਖ ਦੇਂਦੇ ਕਿ ਉਨ੍ਹਾਂ ਨੂੰ ਕੋਈ ਪਤਾ ਨਹੀਂ ਸੀ-ਉਸ ਤਿਉਹਾਰ ਦਾ ਜਿਥੇ ਧਰਮ ਆਗਿਆ ਦੇਂਦਾ ਸੀ ਕਿ ਰਜ ਕੇ ਖੁਸ਼ੀਆਂ ਤੇ ਰੰਗ-ਰਲੀਆਂ ਕਰੋ! ਮਾਤਾ ਹਰੀ ਉਨ੍ਹਾਂ ਉਤੇ ਚਾਨਣ ਪਾਉਣ ਲਈ ਕਹਿੰਦੀ:

"ਕੰਦਾ ਸਵਾਮੀ ਦੇ ਬੁਤ ਸਾਹਮਣੇ, ਜਿਹੜਾ ਸਾਰਾ ਸੁਨੇਹਰੀ ਸੀ, ਮੈਂ ਪਹਿਲੀ ਵਾਰੀ ਤੇਰ੍ਹਾਂ ਸਾਲ ਦੀ ਆਯੂ ਵਿਚ ਨੰਗੀ ਹੋ ਕੇ ਨੱਚੀ ਸਾਂ।'

ਫੇਰ ਆਪਣੇ ਅਮੀਰ ਮੇਜ਼ਬਾਨ ਦੇ ਘਰ,ਜਿਥੇ ਚੰਗੀਆਂ ਤੋਂ ਚੰਗੀਆਂ ਵਸਤੂਆਂ,ਸ਼ਰਾਧਾਂ, ਖੁਸ਼ਬੋਆ ਅਤੇ ਰੋਸ਼ਨੀਆਂ ਹੁੰਦੀਆਂ ਸਨ,ਮਾਤਾ ਹਰੀ ਉਸ ਰਾਤ ਬਾਰੇ ਦਸਦੀ ਸੀ ਜਦ ਪੁਜਾਰੀ ਸ਼ਿਵ ਦੇ ਸਵਰਗ ਦੀਆਂ ਬੇਦਰਦ ਅਰ ਦੇਵੀ ਖੁਸ਼ੀਆਂ ਦਾ ਸਵਾਦ ਚਖਦੇ ਅਤੇ ਚਖਾਂਂਦੇ ਸਨ। ਮਾਤਾ ਹਰੀ ਲਈ ਸ਼ਿਵ ਦੇਵਤਾ ਸਾਰੇ ਪਾਪ, ਸਾਰੀ ਰਜ਼ਸ਼, ਸਾਰੀ ਬੇਦਰਦੀ ਦਾ ਦੇਵਤਾ ਸੀ।

ਏਸ ਗਲ-ਬਾਤ ਦੇ ਨਾਲ ਕਈ ਅਦਾਆਂ ਅਤੇ ਇਸ਼ਾਰੇ ਕਰਨੇ ਪੈਂਦੇ ਸਨ, ਕਿਉਂਕਿ ਇਹ ਸ਼ਬਦਾਂ ਨਾਲੋਂ ਵੀ ਕਿਤੇ ਵਧੇਰੀ ਗਲ-ਬਾਤ ਸਮਝਾਂਦੇ ਸਨ। ਮਾਤਾ ਹਰੀ ਦਸਦੀ ਸੀ:

"ਇਥੇ ਪਹਿਲੇ ਸਮਾਧੀ ਜਹੀ ਲਾਣੀ ਹੁੰਦੀ ਹੈ।ਫੇਰ ਜਦ ਉਹ ਸਮ, ਜਿਸ ਲਈ ਉਡੀਕ ਹੁੰਦੀ ਹੈ,ਆਉਂਦਾ ਹੈ ਤਾਂ ਕੋਈ ਤਿੰਨ ਦੇਵੀਆਂ ਦੀ ਆਮਦ ਨੂੰ ਸੁਣਾਂਦਾ ਹੈ।ਉਸ ਵੇਲੇ ਬੜੇ ਮੱਧਮ ਜਹੇ ਰਾਗ ਸ਼ੁਰੂ ਹੁੰਦੇ ਹਨ।ਜੰਗਲ ਦੀਆਂ ਕਾਲੀਆਂ ਛਾਵਾਂ ਵਿਚੋਂ ਪਵਿੱਤਰ ਸੱਪਾਂ ਦੇ ਜਾਗਨ ਦੀ ਆਵਾਜ਼ ਜਹੀ ਆਂਵਦੀ ਹੈ। ਉਹ ਸ਼ਿਵ ਜੀ ਦੇ ਬੁੱਤ ਦੀ ਪੂਜਾ ਲਈ ਆਂਦੇ ਹਨ ਤੇ ਉਹ ਉਥੇ ਨਾਚ ਕਰਦੇ ਹਨ। ਉਨ੍ਹਾਂ ਦੇ ਵਿਚਕਾਰ ਸੋਹਣੀਆਂ ਨਾਚੀ-ਕੁੜੀਆਂ ਤਿਲਕਦੀਆਂ ਅਤੇ ਰਿੜ੍ਹਦੀਆਂ ਹਨ। ਉਨ੍ਹਾਂ ਦੇ ਸਰੀਰ ਸੱਪਾਂ ਦੀ ਨੰਗੇ ਹੁੰਦੇ ਹਨ! ਜੋ ਕੁਝ ਮੁੜ ਹੁੰਦਾ ਹੈ ਦਸਿਆ ਨਹੀਂ ਜਾ ਸਕਦਾ —-ਉਹ ਕੁਝ ਹੀ ਹੁੰਦਾ ਹੈ ਜਿਸ ਨੇ ਰੋਮ ਦੀ ਤਾਬਾਹੀ ਲੈ ਆਂਦੀ ਸੀ।

ਏਹ ਮਾਤਾ ਹਰੀ ਦੀ ਕਹਾਣੀ ਦਾ ਆਰੰਭ ਸੀ। ਅਗੋਂ ਉਹ ਸਮੇਂ ਅਨੁਸਾਰ ਜਿਵੇਂ ਮਰਜੀ ਸੀ ਘੜ ਲੈਂਦੀ ਸੀ। ਮਾਤਾ ਹਰੀ ਫੇਰ ਦਸਦੀ ਸੀ:

"ਮੈਂ ਬੜੀ ਦੇਰ ਤਕ ਏਹ ਕੰਮ ਕਰਦੀ ਰਹੀ। ਇਕ ਦਿਨ ਅੰਗ੍ਰੇਜ਼ ਅਫ਼ਸਰ ਆਇਆ। ਮੇਰੀਆਂ ਸੋਗੀ ਅੱਖਾਂ ਤਾਣੀ ਕੁਝ ਪੜ੍ਹ ਕੇ ਉਹਨੇ ਮੇਰੇ ਨਾਲ ਗਲ ਕੀਤੀ। ਸਾਡਾ ਪਿਆਰ ਪੈ ਗਿਆ, ਉਹ ਅਫ਼ਸਰ ਆਪਣੀ ਦਲੇਰੀ, ਚਲਾਕੀ ਅਤੇ ਹਿੰਮਤ ਨਾਲ ਮੈਨੂੰ ਮੰਦਰਾਂ ਵਿਚੋਂ ਕੱਢ ਕੇ ਲੈ ਗਿਆ। ਅਸਾਂ ਸ਼ਾਦੀ ਕਰਾ ਲਈ। ਥੋੜੇ ਚਿਰ ਪਿਛੋਂ ਲੜਕਾ ਜਨਮਿਆ। ਉਹਦਾ ਨਾਮ ਨਾਰਮਨ ਰਖਿਆ। ਮੇਰੀਆਂ ਖ਼ੁਸ਼ੀਆਂ ਦਾ ਪਿਆਲਾ ਏਸ ਨਵੀਂ ਆਈ ਖੁਸ਼ੀ ਨਾਲ ਨਕੋ ਨਕ ਭਰ ਗਿਆ, ਪਰ ਉਹ ਪੁਤਰ ਢੇਰ ਚਿਰ ਤਰ ਨਾ ਜੀਂਵਦਾ ਰਿਹਾ। ਨੌਕਰ ਨੇ ਜ਼ਹਿਰ ਦੇ ਕੇ ਮਾਰ ਸੁਟਿਆ।

...ਮੈਨੂੰ ਇਤਨਾ ਗੁੱਸਾ ਚੜ੍ਹਿਆ ਕਿ ਮੈਂ ਨੌਕਰ ਨੂੰ ਪਸਤੌਲ ਨਾਲ ਮੁਕਾ ਦਿਤਾ.............।"

ਮਾਤਾ ਹਰੀ ਹਾਲੈਂਡ ਵਿਚ ਜੰਮੀ ਸੀ, ਪਰ ਏਹਦੇ ਚਿਹਰੇ ਉਤੇ ਅਜੀਬ ਹਿੰਦ-ਵਾਸੀਆਂ ਵਾਲੀ ਰੰਗਤ ਸੀ!