ਮਾਤਾ ਹਰੀ/ਨਾਚੀ ਦੇ ਰਾਹ ਵਲ
ਕਾਂਡ ੫
ਨਾਚੀ ਦੇ ਰਾਹ ਵਲ
ਮਾਤਾ ਹਰੀ ਨੇ ਆਪਣੇ ਲਈ ਪੈਰਸ ਵਿਚ ਨਾਮ ਖਟ ਲਿਆ। ਉਥੇ ਆਪਣੀ ਸ਼ਲਾਘਾ ਦੀਆਂ ਪੂਰੀਆਂ ਉਡਾਰੀਆਂ ਉਤੇ ਪਹੁੰਚੀ, ਅਤੇ ਮੁੜ ਬਰਲਨ, ਰੋਮ, ਵੈਆਨਾ ਅਤੇ ਲੰਡਨ ਵਿਚ ਲਈਆਂ ਜਿੱਤਾਂ ਪੈਰਸ ਦੀ ਜਿਤ ਦੇ ਪਰਛਾਵੇਂ ਹੀ ਸਨ।
ਉਹਨੇ ਪਹਿਲੇ ਪਬਲਿਕ ਵਿਚ ਨਾਚ ਅਰੰਭਿਆ ਅਤੇ ਆਪਣੇ ਨਵੇਂ ਨਾਚ ਨਾਲ ਕਈਆਂ ਦੇ ਦਿਲਾਂ ਨੂੰ ਕਾਬੂ ਕਰ ਲਿਆ। ਪਰ ਉਹ ਨਾਚੀ ਦੀ ਹੈਸੀਅਤ ਵਿਚ ਹੋ ਕੇ ਸ਼ਲਾਘਾ ਨਹੀਂ ਸੀ ਲੈਣੀ ਚਾਹੁੰਦੀ। ਨਾਚ ਤਾਂ ਇਕ ਰਾਹ ਸੀਜਿਸ ਦੀ ਉਹ ਆਪਣੇ ਆਪ ਨੂੰ ਵੱਡੀ ਪ੍ਰਚਾਰਕ ਕਹਿੰਦੀ ਸੀ ਖੁਲ੍ਹ ਕੇ ਦਸਦੀ ਸੀ।
ਧਿਆਨ ਨੂੰ ਖਿੱਚਣ ਦਾ, ਆਪਣੀ ਸੁਹੱਪਣਤਾ ਦਾ ਦਾਜ ਪਾਉਣ ਦਾ! ਅਸਲੀ ਮਨੋਰਥ ਤਾਂ ਆਪਣੇ ਪ੍ਰੀਤਮਾਂ ਨੂੰ ਕਾਇਲ ਕਰਨ ਦਾ ਸੀ। ਆਮ ਲੋਕਾਂ ਦੀ ਸ਼ਲਾਘਾ ਲਈ ਉਹ ਇਤਨੀ ਭੁਖੀ ਨਹੀਂ ਸੀ ਜਿਤਨੀ ਕੁਝ ਅਮੀਰ ਚੁਣਵੇਂ ਆਦਮੀਆਂ ਦੀ। ਏਸ ਲਈ ਜਦ ਅਮੀਰ ਲੋਕੀ ਉਹਨੂੰ ਘਰੀਂ ਬੁਲਾਂਦੇ ਸਨ ਤਾਂ ਮਾਤਾ ਹਰੀ ਬਹੁਤ ਖੁਸ਼ ਹੁੰਦੀ ਸੀ। ਉਥੇ ਕਾਮਵਾਸ਼ਨਾ ਨੂੰ ਉਕਸਾਨ ਵਾਲੇ ਸਾਰੇ ਤਰੀਕੇ- 'ਉਸ ਮਜ਼੍ਹਬੀ ਟੋਲੇ' ਦੇਮਾਤਾ ਹਰੀ ਦਾ ਆਦਰਸ਼ ਸੀ ਮਸ਼ਹੂਰ
ਬੜੀ ਮਸ਼ਹੂਰ "ਵੇਸਵਾ" ਬਣਨ ਦਾ! ਇਥੇ ਪਹੁੰਚਣ ਲਈ ਉਹਨੇ ਆਪਣੇ ਜਨਮ ਦੀ ਕਹਾਣੀ ਬਣਾਈ ਤੇ ਨਾਲ ਆਰਟ ਦੀ ਮਦਦ ਲਈ। ਉਹਨੇ ਆਪਣੇ ਸੋਹਣੇ ਸਰੀਰ ਨੂੰ ਦਸਣ ਦੇ ਸਮੇਂ ਲਭੇ, ਕਈ ਅਦਾਆਂ ਨਾਲ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਸ਼ ਕੀਤੀ। ਹੋਰ ਬਾਕੀ ਸਭ ਕੁਝ ਕਾਮ-ਵਾਸ਼ਨਾ ਨੂੰ ਛਪਾਣ, ਠੀਕ ਸਾਬਤ ਕਰਨ ਅਤੇ ਉਕਸਾਣ ਲਈ ਸਜਾਵਟ ਸੀ।“ਜਦ ਮੈਂ ਬਚਪਨ ਵਿਚ ਪਵਿਤ੍ਰ ਗੰਗਾ ਦੇ ਕਢੇ ਰਾਜਿਆਂ ਸਾਹਮਣੇ ਨਚੀ......।'
ਮੰਦਰਾਂ ਵਿਚ ਜੋ ਨਾਚ ਆਦਿ ਹੁੰਦਾ ਹੈ ਉਹਦੀ ਬਾਬਤ ਮਾਤਾ ਹਰੀ ਨੇ ਕਤਾਬਾਂ ਪੜ੍ਹ ਪੜ੍ਹ ਕੇ ਕੁਝ ਜਾਣਿਆ। ਜਾਂ ਐਵੇਂ ਮਾਮੂਲੀ ਜਿਹਾ ਨਾਚ ਜਾਵਾ ਵਿਚ ਉਨ੍ਹਾਂ ਨਿੱਕੀਆਂ ਨਿੱਕੀਆਂ ਦੇਵਦਾਸੀਆਂ ਦਾ ਤੱਕਿਆ ਜਦੋਂ ਉਹ ਆਪਣੇ ਪਤੀ ਨਾਲ ਉਥੇ ਗਈ ਸੀ। ਪਰ ਇਨ੍ਹਾਂ ਨਾਚੀਆਂ ਅਤੇ ਮੰਦਰਾਂ ਦੀਆਂ “ਅਪੱਛਰਾਂ" ਵਿਚ ਬੜਾ ਫ਼ਰਕ ਹੈ: ਇਕ ਪੁਰਾਣੇ ਰਵਾਜਾਂ ਦੀ ਵਿਗੜੀ ਹੋਈ ਤਸਵੀਰ ਹੈ, ਦੂਜੀ ਕਾਮ ਵਾਸ਼ਨਾ ਨੂੰ ਧਰਮ ਦੇ ਪੜਦੇ ਪਿਛੇ ਲੁਕ ਕੇ ਪੂਰਾ ਕਰਨ ਦਾ ਰਾਹ ਹੈ।
ਖਵਰੇ ਕਈ ਸਮੇਂ ਹੁੰਦੇ ਹੋਣਗੇ ਜਦ ਮਾਤਾ ਹਰੀ ਏਸ ਨਾਚ ਨੂੰ ਸਚੇ ਦਿਲੋਂ ਸੰਜੀਦ ਹੋ ਕੇ ਕਰਦੀ ਹੋਵੇਗੀ, ਪਰ ਇਹ ਸਮਝ ਲੈਣਾ ਕਿ ਇਨ੍ਹਾਂ ਨਾਚਾਂ ਪਿਛੇ ਕੋਈ ਧਾਰਮਕ ਮਨੋਰਥ ਸੀ, ਇਕ ਭੁਲ ਹੈ। ਜਦੋਂ ਮਾਤਾ ਹਰੀ ਸੈਂਟ-ਲਾਜਾਰੀ ਦੇ ਕੈਦਖ਼ਾਨੇ ਵਿਚ ਕੈਦ ਸੀ ਤਾਂ ਉਹਨੇ ਕੈਦਖਾਨੇ ਦੇ ਡਾਕਟਰ ਅਰ ਬੇਨਤੀ ਕੀਤੀ ਕਿ ਉਹਨੂੰ ਸਮਾਂ ਗੁਜ਼ਾਰਨ ਲਈ ਕੋਈ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿਤੀਆਂ ਜਾਣ। ਡਾਕਟਰ ਨੇ ਕੁਝ ਮਸ਼ਹੂਰ ਕਿਤਾਬਾਂ ਲਿਆ ਦਿਤੀਆਂ। ਪਰ ਮਾਤਾ ਹਰੀ ਆਖਿਆ:
“ਮੈਨੂੰ ਇਹ ਪੁਰਾਣੀਆਂ ਕਹਾਣੀਆਂ ਨਹੀਂ ਚੰਗੀਆਂ ਲਗਦੀਆਂ। ਮੇਂ ਕਦੀ ਇਹੋ ਜਹੀਆਂ ਕਿਤਾਬਾਂ ਪੂਰੀਆਂ ਨਹੀਂ ਪੜ੍ਹੀਆਂ। ਮੈਂ ਕਵਿਤਾ ਨੂੰ ਚਾਹੁੰਦੀ ਹਾਂ ਜਿਸ ਵਿਚ ਅਚੰਭਾ, ਮਜ਼੍ਹਬ, ਕਹਾਣੀ ਅਤੇ ਜਾਦੂ" ਹੋਵੇ। ਮੈਂ ਪੂਰਨ ਯਕੀਨ ਕਰਦੀ ਹਾਂ ਕਿ ਸੁੰਦਰਤਾ ਵਿਚ ਤਾਂ ਹੀ ਰਿਹਾ ਜਾ ਸਕਦਾ ਹੈ, ਜੇਕਰ ਦੁਨੀਆਂ ਦੇ ਹਜ਼ਾਰਾਂ ਧੰਧਿਆਂ ਨੂੰ ਛਡ ਦਈਏ। ਮੈਂ ਯੂਰਪੀਨ ਚੀਜ਼ਾਂ ਨੂੰ ਨਹੀ ਚੰਗਾ ਸਮਝਦੀ ਤੇ ਨਾ ਹੀ ਮਜ਼੍ਹਬ ਨੂੰ। ਪਰ ਡਾਕਟਰ, ਤੁਸਾਂ ਉਨ੍ਹਾਂ ਧਰਮੀ ਪੁਰਸ਼ਾਂ ਨੂੰ ਇਹ ਗਲ ਨਾ ਦਸਣੀ। ਉਹ ਗੁੱਸਾ ਕਰਨਗੇ ਕਿ ਮੈਂ ਮਜ਼੍ਹਬ ਦੇ ਨਾਲ ਨਾਲ ਨਾਚਾਂ ਨਾਲ ਵੀ ਪਿਆਰ ਰਖਨੀ ਹਾਂ—ਪਰ ਮੈਂ ਹਿੰਦੂ ਹਾਂ, ਭਾਵੇਂ ਹਾਲੈਂਡ ਵਿਚ ਜੰਮੀਂ ਹਾਂ। ਹਿੰਦੂ? ਹਾਂ ਜ਼ਰੂਰ। ਤੁਸੀਂ ਸਿਆਣੇ ਆਖੋਗੇ ਕਿ ਮੇਰੇ ਵਿਚ ਕੁਝ ਯੂਰਪੀਨ ਵਾਲ ਹੈ। ਨਹੀਂ, ਕੁਝ ਨਹੀਂ। ਮੈਂ ਪਰੀ ਹਿੰਦੀ ਹਾਂ।
“ਮੈਨੂੰ ਹਿੰਦੀ ਗੱਲਾਂ ਹੀ ਕੇਵਲ ਖੁਸ਼ੀ ਦੇਂਦੀਆਂ ਹਨ। ਜਦੋਂ ਕੋਈ ਮਾਤਾ-ਭੂਮੀ ਦੀ ਗੱਲ ਕਰਦਾ ਹੈ, ਮੇਰਾ ਦਿਲ ਦੂਰ ਮੰਦਰ ਵਲ ਹੁੰਦਾ ਹੈ। ਮੈਂ ਚੰਗੀ ਤਰ੍ਹਾਂ ਨਹੀਂ ਜਾਣਦੀ ਕਿ ਮੈਂ ਕੀ ਹਾਂ, ਜਾਂ ਮੈਂ ਕਿਥੋਂ ਆਈ ਹਾਂ। ਬਨਾਰਸ ਤੋਂ, ਗੋਲਕੰਡਾ ਤੋਂ; ਗਵਾਲੀਅਰ ਤੋਂ; ਮਾਦੂਰਾ ਤੋਂ, ਕੁਝ ਪਤਾ ਨਹੀਂ! ਮੇਰੇ ਜਨਮ ਵਿਚ ਭੇਦ ਹੈ, ਮੇਰੇ ਖੂਨ ਵਿਚ ਭੇਦ ਹੈ। ਕਦੀ ਪਿਛੋਂ ਪਤਾ ਲਗੇਗਾ। ਮੈਂ ਤਾਂ ਕੇਵਲ ਭੇਦ ਵਿਚ ਝਾਤ ਹੀ ਪਵਾਈ ਹੈ।”
ਡਾਕਟਰ ਦਸਦਾ ਹੈ ਕਿ ਜਦ ਮਾਤਾ ਹਰੀ ਆਪਣੀ ਕਹਾਣੀ ਦੇ ਇਥੇ ਪੁਜੀ ਤਾਂ ਉਹਦਾ ਚਿਹਰਾ ਅਫ਼ਸੋਸ ਨਾਲ ਕਜਿਆ ਗਿਆ। ਡਾਕਟਰ ਮਾਤਾ ਹਰੀ ਦੀ ਗੁੰਝਲਦਾਰ ਫ਼ਿਤਰਤ ਨੂੰ ਦੇਖ ਕੇ ਹੈਰਾਨ ਹੋ ਗਿਆ। ਉਹ ਕਹਿੰਦਾ ਹੈ ਕ ਉਹਦੀ ਫ਼ਿਤਰਤ, ਸ਼ਕਲ, ਆਚਰਨ, ਦਮਾਗ਼ ਅਤੇ ਸੂਰਤ ਏਸ ਤਰ੍ਹਾਂ ਦੀ ਸੀ ਜਿਸ ਨੂੰ ਅਸੀ ਯੂਰੋਪੀਅਨ ਨਹੀਂ ਕਹਿ ਸਕਦੇ। ਉਹਦੇ ਅੰਦਰ ਕੁਝ ਵਹਿਸ਼ੀਆਨਾ ਸੀ; ਪਰ ਨਾਲ ਹੀ ਪਵਿਤ੍ਰ ਅਤੇ ਤਹਿਜ਼ੀਬ ਵਾਲਾ।
ਫੇਰ ਮਾਤਾ ਹਰੀ ਡਾਕਟਰ ਨੂੰ ਕਹਿੰਦੀ ਸੀ:
“ਪਹਿਲੋਂ ਮੈਂ ਉਹ ਕੁਝ ਪੜਨਾ ਚਾਹੁੰਦੀ ਸਾਂ ਜਿਹੜਾ ਮੈਨੂੰ ਪਿਆਰ ਕਰਨਾ ਸਿਖਾਏ ਤੇ ਨਾਲ ਹੀ 'ਅਯਾਸੀ' ਤੇ ‘ਭੋਗੀ’ ਜ਼ਿੰਦਗੀ ਦਾ ਸਵਾਦ ਚਖਾਏ। "ਪ੍ਰੇਮ-ਸਾਗਰ" ਨੂੰ ਪੜ੍ਹ ਕੇ ਸਾਡੀ ਆਤਮਾ ਨੂੰ ਉਹ ਨਸ਼ਾ ਆਉਂਂਦਾ ਹੈ ਜਿਹਾ ਜੇ ਕਿ ਨਸ਼ੇ ਵਾਲੀਆਂ ਚੀਜ਼ਾਂ ਨੂੰ ਚਖਿਆਂਂ ਆਉਂਦਾ ਹੈ। ਫੇਰ ਕਾਲੀਦਾਸ ਤੇ ਉਹਦੇ ਸਗਿਰਦਾਂ ਦੀਆਂ ਕਿਤਾਬਾਂ ਆਪਣੀ ਕੋਮਲਤਾ ਅਤੇ ਸੁਖਮਤਾ ਨਾਲ ਮੈਨੂੰ ਅਮਿਟ ਖੁਸ਼ੀਆਂ ਬਖ਼ਸ਼ਦੀਆਂ ਹਨ। ਜਦ ਲੋਕੀ ਕਹਿੰਦੇ ਹਨ ਕਿ ਸੀਨ ਤਿਆਰ ਕਰਨ ਦੇ ਆਰਟ ਵਿਚ ਪੈਰਸ ਨੇ ਕਮਾਲ ਹਾਸਲ ਕਰ ਲਈ ਹੈ, ਤਾਂ ਮੈਂ ਹਸਦੀ ਹਾਂ। ਦੂਰ ਹਿੰਦ ਵਿਚ ਹਰ ਇਕ ਵਲਵਲਾ ਖੁਸ਼ਬੋ ਅਤੇ ਰੰਗਤ ਨਾਲ ਭਰਿਆ ਪਿਆ ਹੈ। ਤੱਬਾ ਪਿਆਰ ਨੀਲਾ ਹੈ, ਖੁਸੀ ਚਿੱਟੀ, ਕੋਮਲਤਾ ਗੁਲਾਬੀ ਅਤੇ ਬਹਾਦਰੀ ਲਾਲ। ਜਦੋਂ ਕਦੀ ਨਵੇਂ ਜਜ਼ਬੇ ਨੇ ਗ਼ਾਲਬ ਹੋਣਾ ਹੋਵੇ ਤਾਂ ਸਾਰੀ ਸਜਾਵਟ ਦਾ ਰੰਗ ਬਦਲ ਜਾਂਦਾ ਹੈ ਤੇ ਇਵੇਂ ਸਾਰਾ 'ਵਾਯੂ ਮੰਡਲ' ਹੀ ਹੋਰ ਹੋ ਜਾਂਦਾ ਹੈ.........। ਪ੍ਰਿਯ ਪ੍ਰੀਤਮ ਸਚ-ਮੁਚ ਪਿਆਰ ਕਰਦੇ ਹਨ ਤੇ ਸਟੇਜ ਉਤੇ ਹੀ ਇਕ ਦੂਜੇ ਦੀਆਂ ਪਿਆਰ-ਬਾਹਾਂ ਵਿਚ ਲਿਪਟ ਜਾਂਦੇ ਹਨ। ਉਹ ਈਰਖਾ ਜਾਂ ਨਫਰਤ ਵੀ ਸੱਚੇ ਦਿਲੋਂ ਕਰਦੇ ਹਨ। ਲੜਾਈ ਵੀ ਸੱਚੀ ਹੁੰਦੀ ਹੈ। ਮੈਂ ਕਈ ਐਕਟਰਾਂ ਦੇ ਹੱਥ ਲਹੂ ਨਾਲ ਲਿਬੜੇ ਹੋਏ ਤੱਕੇ ਹਨ। ਆਹ, ਉਹ ਬਹਾਦਰੀ ਦੀਆਂ ਕਹਾਣੀਆਂ! ਉਹ ਰਾਜਪੂਤ ਬਹਾਦਰਾਂ ਦੀਆਂ ਕਹਾਣੀਆਂਜਦੋਂ ਉਹ ਆਪਣੇ ਜ਼ਰੇਬਕਤਰਾਂ ਉਤੇ ਕੈਸਰ ਪਵਾ ਕੇ ਬਹਾਦਰੀ ਦੇ ਕੰਮ ਕਰਨ ਲਈ ਬਾਹਰ ਨਿਕਲ ਜਾਂਦੇ....। ਉਹ ਕਈ ਯੁਵਤੀਆਂ! ਉਹ ਪਿਆਰ ਸਦਕੇ ਸਾਲਾਂ ਬੱਧੀ ਕੈਦ ਕਟਦੀਆਂ, ਪਰ ਅਜੇ ਵੀ ਆਸ ਰਖਦੀਆਂ ਕਿ ਆਪਣੇ "ਪ੍ਰੀਤਮਾਂ ਨੂੰ ਕਦੀ ਮਿਲ ਪਵਣਗੀਆਂ।"
“ਹੋਰ ਕੋਈ ਚੀਜ਼ ਇਤਨਾ ਕਾਵਯ, ਉਚੀ ਤੇ ਵੱਡੀ ਨਹੀਂ ਜਿਤਨੀ ਪੁਰਾਣੇ ਹਿੰਦ ਦੀ ਯਾਦ।"
ਮਾਤਾ ਹਰੀ ਦਾ ਦਿਲ ਵਲਵਲਿਆਂ (Emagination) ਅਤੇ ਕਾਮੀ-ਪਿਆਰ(Love of the Cardinal Kind) ਉਤੇ ਰੀਝਦਾ ਸੀ। ਉਹਦਾ ਧਰਮ ਆਰਟ ਅਤੇ ਪਿਆਰ ਸੀ, ਪਰ ਫੇਰ ਵੀ ਜਿਹੜੇ ਧੋਖਾ ਖਾ ਜਾਂਦੇ ਸਨ। ਉਨ੍ਹਾਂ ਨੂੰ ਮਾਤਾ ਹਰੀ ਆਪਣੇ ਆਰਟ ਦੀ ਧਾਰਮਕ ਰੰਗਤ ਬਾਰੇ ਦਸਦੀ ਸੀ:
"ਹਰ ਇਕ ਨਾਚ ਜਿਹੜਾ ਮੰਦਰ ਅੰਦਰ ਹੁੰਦਾ ਹੈ, ਉਹ ਕਿਸੇ ਧਾਰਮਕ ਨਿਯਮ ਨੂੰ ਦਰਸਾਂਦਾ ਹੈ। ਹਰ ਇਕ ਸਦਾਅ ਅਤੇ ਇਸ਼ਾਰਾ ਪਵਿੱਤ੍ਰ ਵੈਦਾਂ ਦੇ ਨਿਯਮਾਂ ਨੂੰ ਦਰਸਾਂਦਾ ਹੈ।"
ਕਿਉਂਂਕਿ ਇਨ੍ਹਾਂ ਪਵਿਤ੍ਰ ਪੁਸਤਕਾਂ ਵਿਚ ਪੂਰੀ ਤਰ੍ਹਾਂ ਦਸਿਆ ਹੈ ਕਿ ਕਾਮੀ-ਪਿਆਰ ਦੀਆਂ ਖੁਸ਼ੀਆਂ ਕੀ ਹਨ; ਵੇਸਵਾ ਨੂੰ ਪੂਰੀ ਤਰ੍ਹਾਂ ਸਫ਼ਲਤਾ ਹਾਸਲ ਕਰਨ ਲਈ ਕੀ ਕੀ ਕਰਨਾ ਚਾਹੀਦਾ ਹੈ, ਪ੍ਰੀਤਮ ਨੂੰ ਕਾਬੂ ਵਿਚ ਰਖਣ ਲਈ ਪ੍ਰਿਯ ਨੂੰ ਕਿਵੇਂ ਅਦਾਆਂ ਕਰਨੀਆਂ ਚਾਹੀਦੀਆਂ ਹਨ, ਏਸ ਲਈ ਮਾਤਾ ਹਰੀ ਨੇ ਆਪਣੇ ਆਰਟ ਦੀ ਬੁਨਿਆਦ ਇਨ੍ਹਾਂ ਧਾਰਮਕ ਪੁਸਤਕਾਂ ਉਤੇ ਰਖੀ। ਉਹ ਪਬਲਿਕ ਵਿਚ ਅਤੇ ਅਮੀਰ ਘਰਾਂ ਵਿਚ ਬਰ੍ਹਮਾਂ ਨੂੰ ਜਗਾਂਦੀ ਸੀ। 'ਪਵਿਤ੍ਰ ਫੁਲ ‘ਨਾਚ' ਉਹਨੂੰ ਸਾਰਿਆਂ ਨਾਲੋਂ ਚੰਗਾ ਲਗਦਾ ਸੀ। ਏਸ ਨਾਚ ਦੀ ਬੁਨਿਆਦ ਏਸ ਕਹਾਣੀ ਤੇ ਸੀ ਕਿ ਕਿਵੇਂ ਇਕ ਦੇਵੀ ਫੁੱਲਾਂ ਦੀਆਂ ਪੱਤੀਆਂ ਵਿਚ ਜਾ ਵਸਦੀ ਸੀ।
ਕਹਾਣੀ ਦਸਦੀ ਦਸਦੀ ਕਿ ਕਿਵੇਂ ਇਕ ਸਹਿਜ਼ਾਦਾ ਦੇਵੀ ਕੋਲ ਗਿਆ ਅਤੇ ਕਿਵੇਂ ਦੇਵੀ ਆਖਿਆ:
“ਤੂ ਜਲਦੀ ਹੀ ਮਰ ਜਾਣਾ ਹੈ। ਮੌਜਾਂ ਮਾਣ ਲੈ। ਮੌਜਾਂ ਵਿਚ ਮਰ ਜਾਣਾ ਚੰਗਾ ਹੈ। ਬੁਢੇਪੇ ਵਿਚ ਕੋਈ ਸੁਹੱਪਣਤਾ ਅਤੇ ਸ਼ਾਂਤੀ ਨਹੀਂ।'
ਮਾਤਾ ਹਰੀ ਨਚਣ ਲਗ ਪੈਂਦੀ ਸੀ। ਉਹ ਹਰ ਅਦਾਅ ਤੇ ਇਸ਼ਾਰੇ ਨਾਲ ਵੈਦਾਂ ਦੇ ਨਿਯਮਾਂ ਨੂੰ ਦਰਸਾਂਦੀ। ਨਾਲ ਹੁੰਦਾ ਰਾਗ ਫੁਲ ਨੂੰ ਰੂਪਵਾਨ, ਉਹਦੇ ਖਿੜਾਉ ਅਤੇ ਬੰਦ ਹੋ ਜਾਣਾ ਨੂੰ ਦਰਸਾਂਦਾ ਸੀ-ਇਹ ਸਾਰੀਆਂ ਗੱਲਾਂ ਬਰ੍ਹਮਾ, ਵਿਸ਼ਨੂੰ ਅਤੇ ਸ਼ਿਵ ਦੀਆਂ ਪੈਦਾ ਕਰਨ, ਫਲ ਲਾਉਣ ਅਤੇ ਨਾਸ ਕਰਨ ਦੀਆਂ ਤਾਕਤਾਂ ਨੂੰ ਦਸਦੀਆਂ ਸਨ।
ਮਾਤਾ ਹਰੀ ਨੇ ਇਹ ਵਤੀਰਾ ਇਖ਼ਤਿਆਰ ਕੀਤਾ। ਉਹ ਸ਼ਿਵ ਜੀ ਦੀ ਪੂਜਾਰਨ ਸੀ।
ਏਹ "ਜਾਦੂਗਰੀ" ਜਹੀ ਦਾ ਖਿਆਲ ਕਦੀ ਵੀ ਨਹੀਂ ਸੀ ਮਨੀ ਸਕਦਾ, ਜੇਕਰ ਏਹਦਾ ਪ੍ਰਚਾਰ ਪਬਲਿਕ ਦੇ ਸਾਹਮਣੇ ਸਟੇਜ ਉਤੇ ਹੁੰਦਾ ਤਾਂ। ਮਾਤਾ ਹਰੀ ਏਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਨੀਮੈਗੂ ਦੀ ਅਕੱਲ ਵਿਚ ਇਹ ਖ਼ਿਆਲ ਉਪਜਿਆ ਸੀ ਤੇ ੧੯੦੫ ਤੋਂ ਪਹਿਲਾਂ, ਜਦ ਉਹ ਪੈਰਸ ਵਿਚ ਆਈ, ਏਸ ਖ਼ਿਆਲ ਵਿਚ ਵਾਧਾ ਨਹੀਂ ਸੀ ਆਇਆ। ਮਾਤਾ ਹਰੀ ਨੇ ਝਟ-ਪਟ ਪਬਲਿਕ ਸਟੇਜ ਤੇ ਕੰਮ ਕਰਨਾ ਸ਼ੁਰੂ ਨਾ ਕਰ ਦਿਤਾ। ਏਸ ਖ਼ਿਆਲ ਨੇ ਓਦੋਂ ਬੜਾ ਵਾਧਾ ਕਰਨਾ ਸ਼ੁਰੂ ਕੀਤਾ, ਜਦ ਸਮਾਂ ਮਿਲਿਆ। ਇਹ ਸਮਾਂ ਜਾਂ ਇਹ ਉਤਸ਼ਾਹ ਉਸ ਪਾਸਿਓਂ ਆਇਆ, ਜਿਧਰੋਂ ਕਦੀ ਘਟ ਹੀ ਉਮੀਦ ਹੈ ਸਕਦੀ ਸੀ।
ਮਾਤਾ ਹਰੀ ਨੇ ਗੂਮਟ ਅਜਾਇਬ ਘਰ ਵਿਚ ਜਿਥੇ ਪੂਰਬੀ ਦੇਸ਼ਾਂ ਦੀਆਂ ਅਜੀਬ ਅਜੀਬ ਚੀਜ਼ਾਂ ਪਈਆਂ ਹੋਈਆਂ ਸਨ, ਜਾਵਾ ਦੇ ਪ੍ਰਚਲਤ ਨਾਚਾਂ ਦਾ ਨਮੂਨਾ ਦਸਣ ਦੀ ਮਰਜੀ ਦਸੀ। ਇਥੇ ਖਾਸ ਬੁਲਾਈ ਗਈ ਸਭਾ ਵਿਚ ਮਾਤਾ ਹਰੀ ਕੇਸਰੀ ਰੰਗ ਦੇ ਪੜਦਿਆਂ ਪਿਛੇ ਨਚੀ। ਨਾਚ ਤੋਂ ਪਹਿਲਾਂ ਇਕ ਬੁੱਢਾ ਮਨੁੱਖ ਉਠਿਆ। ਉਹ ਪੂਰਬੀ ਰਸਮਾਂ ਰਵਾਜਾਂ ਦਾ ਚੰਗੀ ਤਰ੍ਹਾਂ ਜਾਣੂ ਸੀ। ਉਹਨੇ ਹੋਣ ਵਾਲੇ ਨਾਚ ਦਾ ਮਨੋਰਥ ਅਤੇ ਅਰਥ ਚੰਗੀ ਤਰ੍ਹਾਂ ਸਮਝਾ ਦਿਤਾ। ਜਦ ਆਪਣਾ ਲੈਕਚਰ ਖ਼ਤਮ ਕਰ ਚੁਕਿਆ ਤਾਂ ਮਾਤਾ ਹਰੀ ਨੂੰ ਨਚਣ ਲਈ ਸਦਿਆ। ਉਸ ਬੁੱਢੇ ਆਦਮੀ ਦੀਆਂ ਸਲਾਹਾਂ ਅਤੇ ਨਸੀਹਤਾਂ ਨੇ ਮਾਤਾ ਹਰੀ ਦੇ ਅੰਦਰ ਕੁਝ ਚਾਅ ਅਤੇ ਖੁਸ਼ੀ ਜਹੀ ਲੈ ਆਂਦੀ ਸੀ। ਚਿਹਰਾ ਚਮਕ ਪਿਆ ਸੀ। ਮਾਤਾ ਹਰੀ ‘ਕਾਲੇ ਮੋਤੀ' ਦਾ ਨਾਚ ਨਚੀ।
ਉਸ ਵੇਲੇ ਮਾਤਾ ਹਰੀ ਬਰਾਹਮਣਾਂ ਦੇ ਧਰਮ ਅਤੇ ਮਜ਼੍ਹਬੀ ਨਾਚਾਂ ਤੋਂ ਬਿਲਕੁਲ ਅਨਜਾਣ ਸੀ। ਉਹ ਤਾਂ ਕੇਵਲ ਜਾਵਾ ਵਿਚ ਹੁੰਦੇ ਨਾਚਾਂ ਦਾ ਕੁਝ ਨਮੂਨਾ ਦੇਣ ਲਈ ਆਈ ਸੀ। ਪਰ ਉਸ ਬੁੱਢੇ ਆਦਮੀ ਦੇ ਲੈਕਚਰ ਨੇ ਉਹਦੇ ਦਮਾਗ਼ ਵਿਚ ਕੁਝ ਖ਼ਿਆਲ ਬਿਠਾ ਦਿਤੇ ਤੇ ਮਾਤਾ ਹਰੀ ਨੇ ਉਹਦੀ ਪੂਰੀ ਤਰ੍ਹਾਂ ਪਾਲਣਾ ਕੀਤੀ।
ਦੂਜੇ ਭਲਕ ਏਸ ਹੋਏ ਨਾਚ ਦੀਆਂ ਬੜੀਆਂ ਅਖ਼ਬਾਰਾਂ ਵਿਚ ਤਾਰੀਫ਼ਾਂ ਹੋਈਆਂ। ਮਾਤਾ ਹਰੀ ਨੇ ਏਸ ਅਚਾਨਕ ਸ਼ਲਾਘਾ ਤੋਂ ਪੂਰਾ ਲਾਭ ਲੈਣ ਦਾ ਇਰਾਦਾ ਕਰ ਲਿਆ।
"ਕੰਦਾ ਸਵਾਮੀ ਦੇ ਸੁਨਹਿਰੀ ਬੁਤ ਸਾਹਮਣੇ ਮੈਂ ਪਹਿਲੀ ਵਾਰੀ ਨਚੀ ਸਾਂ......।
ਏ
ਏਸ ਲਈ ਨਾਚੀ ਦੇ ਰਾਹ ਉਤੇ ਤੁਰਨ ਲਈ ਪਹਿਲੀ ਪਗਡੰਡੀ ਮਾਲਾਬਾਰ ਦੇ ਕੰਢੇ ਨਹੀਂ ਸਨ, ਸਗੋਂ ਪੈਰਸ ਦਾ ਅਜਾਇਬ ਘਰ। ਮਾਤਾ ਹਰੀ ਕੁਝ ਚੋਣਵੇਂ ਆਦਮੀਆਂ ਦੇ ਸਾਹਮਣੇ ਨਚ ਕੇ ਬਹੁਤਾ ਖੁਸ਼ ਹੁੰਦੀ ਸੀ, ਬਜਾਇ ਆਮ ਪਬਲਿਕ ਦੇ ਸਾਹਮਣੇ। ਮਾਤਾ ਹਰੀ ਬੜਾ ਹੀ ਪੈਸਾ ਕਮਾ ਰਹੀ ਸੀ, ਪਰ ਉਹਨੂੰ ਅਜੇ ਹੋਰ ਬਹੁਤ ਲੋੜ ਸੀ-ਆਪਣੇ ਅਯਾਸ਼ੀ ਖਿਆਲਾਂ ਨੂੰ ਪੂਰਾ ਕਰਨ ਲਈ ਅਤੇ ਅਨ੍ਹੇ-ਵਾਹ ਦਾਨ ਕਰਨ ਲਈ।
"ਉਹਦੀਆਂ ਜ਼ਬਰਦਸਤ ਥਰਥਰਾਹਟਾਂ ਅਤੇ ਸਖ਼ਤ ਮਚਕੋੜੀਆਂ ਬੜੀਆਂ ਹੀ ਦਿਲ ਨੂੰ ਮੋਹਣ ਵਾਲੀਆਂ ਸਨ। ਉਹਦੇ ਨਾਚਾਂ ਅਤੇ ਕਰਤਬਾਂ ਵਿਚ ਕੁਝ ਬੁਤ ਦੀ ਸੰਜੀਦਗੀ ਸੀ ਤੇ ਕੁਝ ਸਪ ਤੋਂ ਆਏ ਡਰ ਦੀ ਕੰਬਣੀ। ਉਹਦੀਆਂ ਵੱਡੀਆਂ ਅਧ-ਮੀਟੀਆਂ ਨਸ਼ੀਲੀਆਂ ਅੱਖਾਂ ਵਿਚੋਂ ਰੋਸ਼ਨੀ ਉਠ ਉਠ ਪੈਂਦੀ ਸੀ। ਇੰਝ ਜਾਪਦਾ ਸੀ ਕਿ ਉਹ ਆਪਣੀਆਂ ਸੋਹਣੀਆਂ ਬਾਹੀਆਂ ਵਿਚ ਕਿਸੇ ਅਣਡਿਠੇ ਮਨੁੱਖ ਨੂੰ ਨਪੀੜਨ ਲਗੀ ਸੀ। ਉਹਦੀਆਂ ਸੋਹਣੀਆਂ ਚਮਕੀਲੀਆਂ ਲੱਤਾਂ ਏਸ ਤਰ੍ਹਾਂ ਹਿਲਦੀਆਂ ਸਨ ਕਿ ਇੰਝ ਜਾਪਦਾ ਸੀ ਕਿ ਹੁਣੇ ਕੋਈ ਰਗ ਟੁੱਟੀ ਕਿ ਟੁੱਟੀ। ਏਸ ਕਰਤਬ ਨੂੰ ਤਕਣਾ ਮਾਨੋ ਸਚਮੁਚ ਇਕ ਸੁਪਨੀ ਨੂੰ ਇਸਤ੍ਰੀ ਦਾ ਰੂਪ ਧਾਰਨ ਕਰਦੇ ਤਕਣਾ ਸੀ! ਸਪਣੀ। ਹਰ ਵੇਲੇ ਸਪਣੀ!