ਲਹਿੰਦੀ ਪੰਜਾਬੀ ਦਾ ਸ਼ਬਦ ਕੋਸ਼/(ੳ)

ਵਿਕੀਸਰੋਤ ਤੋਂ
Jump to navigation Jump to search

(ੳ)


ਉਹ ਜਾਣੇ: ਛੱਡੋ ਪਰ੍ਹਾਂ
ਉਹ ਜਾਣੇ, ਆਪਣਾ ਕੀਤਾ ਪੈਸੀ।ਛੱਡੋ ਪਰ੍ਹਾਂ, ਆਪਣੀ ਕਰਨੀ ਭੁਗਤੂ)
ਓਹਰਾਂ: ਉਰ੍ਹੇ / ਨੇੜੇ
ਓਹਰਾਂ ਥੀ ਬਾਹਿ ਜ਼ਰਾ, ਗਲ ਤਾਂ ਸੁਣੀਚੇ।
(ਜ਼ਰਾਂ ਨੇੜੇ ਹੋ ਕੇ ਬੈਠ, ਗਲ ਤਾਂ ਸੁਣੀ ਜਾਵੇ)
ਉਜਰ/ਉਜ਼ਰ: ਇਤਰਾਜ਼
ਮੈਨੂੰ ਤੈਂਡੇ ਕੀਤੇ ਦਾ ਕਾਈ ਉਜਰ/ਉਜ਼ਰ ਨਾਹੀਂ।
(ਮੈਨੂੰ ਤੇਰੇ ਕੀਤੇ ਤੇ ਕੋਈ ਇਤਰਾਜ਼ ਨਹੀਂ)
ਊਜੰ / ਊਝੰ: ਤੁਹਮਤ
ਪੈਸੇ ਡੇ ਨਾ ਡੇ, ਊੰਜਾਂ/ਊੰਝਾਂ ਤਾਂ ਨਾ ਲਾ।
ਪੈਸੇ ਦੇ ਨਾ ਦੇ, ਤੁਹਮਤਾਂ ਤਾਂ ਨਾ ਲਾ)
ਓਝਰੀ: ਆਂਦਰਾਂ
ਬਰਛੇ ਨਾਲ ਓਝਰੀ ਕੱਢ ਘਿਨ। (ਬਰਛੇ ਨਾਲ ਆਂਦਰਾਂ ਖਿੱਚ ਲੈ)
ਉਞੰ: ਹੋਰ
ਉਞੰ ਤੂੰ ਡਸ, ਕਿੱਡੇ ਵੰਞਾਏਂ। ਹੋਰ ਤੂੰ ਦਸ ਕਿੱਧਰ ਚਲੀਏ)
ਉਞੇ: ਐਂਵੇਂ
ਮੈਂ ਤਾਂ ਉਞੇ ਪੁੱਛ ਘਿੱਧੈ। (ਮੈਂ ਤਾਂ ਐਂਵੇਂ ਪੁੱਛ ਲਿਆ ਹੈ)
ਉਠ/ਉਠੀਚ: ਉਠ ਖੜ
ਡੀਂਹ ਥੀ ਗਿਐ, ਉਠੀਚ ਵੇ ਨਿਜਸ।
(ਦਿਨ ਹੋ ਗਿਐ, ਉਠ ਖੜ ਵੇ ਆਲਸੀ)
ਉਠਾਅ: ਫੋੜਾ/ਸੋਜਾ
ਕੰਡ ਤੇ ਉਠਾਅ ਹੇ, ਲੇਟਾਂ ਕਿਵੇਂ ਸਿੱਧਾ।
(ਢੂਈ ਤੇ ਫੋੜਾ ਹੈ, ਸਿੱਧਾ ਕਿਵੇਂ ਪਵਾਂ)
ਉਡਾ / ਓਡਾ / ਐਡਾ / ਏਡਾ: ਐਨਾ
ਸਿਦਕ ਉਡਾ/ਓਡਾ/ਐਡਾ/ਏਡਾ ਔਖਾ ਨਹੀਂ, ਡਾਵਾਂ ਡੋਲ ਨੂੰ ਢੇਰ ਥੁੱਡੇ ਹਿਨ।
(ਸਿਦਕ ਐਨਾ ਔਖਾ ਨਹੀਂ, ਡਾਵਾਂਡੋਲ ਨੂੰ ਬਹੁਤ ਠੇਡੇ ਹਨ)
ਉਤਾਵਲਾ / ਉਬਾਲ੍ਹਾ: ਕਾਹਲਾ // ਉਤਾਵਲ / ਉਬਾਹਲ: ਕਾਹਲ
ਉਤਾਵਲਾ/ਉਬਾਲ੍ਹਾ ਨਾ ਥੀ, ਕੇਹੀ ਉਬਾਹਲ ਹੋਈ, ਤੈਡੀ ਵਾਰੀ ਆਸੀ।
(ਕਾਹਲਾ ਨਾ ਹੋ, ਕਾਹਦੀ ਕਾਹਲ ਹੈ, ਤੇਰੀ ਵਾਰੀ ਆਏਗੀ)
ਉਥਾਈਂ: ਓਥੇ ਹੀ
ਉਥਾਈਂ ਵੈਸੂੰ ਤਾਂ ਡਸੇਸੇਂ (ਓਥੇ ਹੀ ਜਾਵਾਂਗੇ ਤਾਂ ਦਸੇਂਗਾ)
ਉਨ੍ਹਾਲਾ: ਹੁਨਾਲ
ਉਨ੍ਹਾਲੇ ਦੀਆਂ ਲੂਆਂ ਪਿੰਡਾ ਲੂਹਣ। (ਹੁਨਾਲੇ ਦੀਆ ਲੋਆਂ ਪਿੰਡਾ ਮਚਾਉਣ)

ਉਪੇਤਾਣਾ / ਪੇਰੂਰਾਹਣਾ: ਪੈਰੋਂ ਨੰਗਾ
ਤਪਿਆ ਟਿੱਬਾ ਤੇ ਉਪੇਤਾਣਾ / ਪੇਰੂਰਾਹਣਾ, ਪੈਰੀਂ ਪੈਸਿਨ ਛਾਲੇ।
(ਤਪਿਆ ਟਿੱਬਾ ਤੇ ਨੰਗੇ ਪੈਰ, ਛਾਲੇ ਪੈਣਗੇ)
ਉਬੱਸ / ਉਮਸ: ਮੁਸ਼ਕਿਆ
ਕੜਾਹ ਉਬੱਸ / ਉਮਸ ਗਿਆ ਹੈ। (ਕੜਾਹ ਮੁਸ਼ਕਿਆ ਪਿਆ ਹੈ)
ਉਬੱਕ / ਉਬੱਤ / ਉਭੇਕ ਵਤ ਆਉਣੇ (ਉਲਟੀ ਨੂੰ ਚਿੱਤ)
ਨੀਂਗਰ, ਸਵਾਣੀ ਦੇ ਉਬੱਕਾਂ/ਉਬੱਤਾਂ/ਉਭੇਕਾਂ ਤੇ ਨਾ ਘਬਰਾ।
(ਜੁਆਨਾਂ, ਵਹੁਟੀ ਦੇ ਵਤ ਆਉਣ ਤੇ ਘਬਰਾ ਨਾ)
ਉਬਰ / ਉਬਰਾ: ਬੋਲ / ਬੁਲਾ
ਉਬਰਦਾ ਨਹੀਂ ਪਿਆ, ਉਬਰਾ ਡੇਖੋ। (ਬੋਲਦਾ ਨਹੀਂ ਹੈ, ਬੁਲਾ ਵੇਖੋ)
ਉਭਰਨਾ: ਚੜ੍ਹਨਾ/ ਉਬਲਣਾ
ਉਭਰਦਾ ਚੰਨ ਡੇਧੀ ਰਹੀਂ, ਡੁੱਧ ਉਭਰ ਗਿਆ।
ਚੰਨ ਚੜ੍ਹਦਾ ਵੇਖਦੀ ਰਹੀਂ, ਦੁੱਧ ਉਬਲ ਗਿਆ)
ਉੱਭਾ: ਉਤੱਰ ਦਿਸ਼ਾ
ਉਭੇ ਤੇ ਪਹਾੜ ਤੇ ਲੰਮੇ ਤੇ ਸਾਗਰ।
(ਉਤੱਰ ਵਿਚ ਪਹਾੜ ਤੇ ਦਖਣ ਵਿੱਚ ਸਾਗਰ)
ਉਮੈਂਦ: ਉਮੀਦ
ਏਡੀ ਉਮੈਂਦ ਨਾਹੀ, ਤੂੰ ਪਿੱਠ ਡੇਸੇਂ।
(ਐਨੀ ਉਮੀਦ ਨਹੀਂ ਸੀ ਕਿ ਤੂੰ ਪਿੱਠ ਦੇਵੇਂਗਾ)
ਉੱਲੀ: ਖਿੱਦੋ
ਬਾਲਾਂ ਦੀ ਉੱਲੀ ਲਭੋ। (ਬੱਚਿਆਂ ਦੀ ਖਿੱਦੋ ਲਭੋ)
ਉਵੇਂ: ਐਂਵੇ/ ਮੁਫ਼ਤ
ਪੈਸੇ ਕੋਈ ਨਿਮ, ਉਵੇਂ ਡੇ ਚਾ। (ਪੈਸੇ ਮੇਰੇ ਕੋਲ ਨਹੀਂ, ਮੁਫ਼ਤ ਦੇਦੇ)
ਊਣ/ ਊਣਾ/ ਊਣਤਾਈ: ਕਮੀ/ਘਟ/ਘਾਟ
ਜੇ ਤ੍ਰਕੜੀ ਊਣਾ ਘਤੇ ਤਾਂ ਊਣ ਉਸ ਦੀ ਨਹੀਂ ਤੋਲੇ ਦੀ ਊਣਤਾਈ ਗਿਣੋ।
(ਜੇਕਰ ਤਕੜੀ ਘਟ ਪਾਵੇ ਤਾਂ ਕਮੀ ਉਸ ਦੀ ਨਹੀਂ ਤੋਲੇ ਦੀ ਘਾਟ ਸਮਝੋ)
ਊਦ ਬਲਾਅ: ਖੂੰਖਾਰ ਜਾਨਵਾਰ
ਦਾਦੀ ਦੀ ਕਹਾਣੀ ਵਾਲਾ ਊਦਬਲਾਅ ਕੈਂ ਡਿੱਠੈ।
(ਦਾਦੀ ਦੀਆਂ ਕਹਾਣੀਆਂ ਵਾਲਾ ਖੂੰਖਾਰ ਜਾਨਵਾਰ ਕੀਹਨੇ ਦੇਖਿਆ ਹੈ)
ਊਰਾ/ਊਰੀ: ਸੂਤ ਵਲ੍ਹੇਟਣ ਵਾਲੇ ਸੰਦ
ਮਸ਼ੀਨੀ ਕਪੜੇ ਨੇ ਊਰੇ, ਊਰੀਆਂ ਦਾ ਭੋਗ ਪਾ ਦਿੱਤਾ ਹੈ
ਓਮੀ: ਅਨਪੜ੍ਹ
'ਓਮੀ ਸਾਧ ਨਾ ਮਾਰੀਏ'। (ਅਨਪੜ੍ਹ ਸਾਧੂ ਨੂੰ ਕੀ ਸਜ਼ਾ)
ਓੜਕ: ਅੰਤ 'ਓੜਕ ਨਿਬਹੀ ਪ੍ਰੀਤ'।(ਅੰਤ ਨੂੰ ਪ੍ਰੇਮ ਹੀ ਨਿਭਦਾ ਹੈ)