ਵਰਤੋਂਕਾਰ:Benipal hardarshan/HelpPage

ਵਿਕੀਸਰੋਤ ਤੋਂ

ਵਿਕਿਸਰੋਤ ਕੀ ਹੈ?[ਸੋਧੋ]

ਵਿਕੀਸਰੋਤ, ਮੁਫਤ ਲਾਇਬ੍ਰੇਰੀ, ਵਿਕੀਮੀਡੀਆ ਫਾਉਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ ਜਿਸ ‘ਤੇ ਵਲੰਟੀਅਰ ਵੱਖੋ ਵੱਖ-ਭਾਸ਼ਾਵਾਂ ਦੇ ਸਰੋਤ ਟੈਕਸਟਾਂ ਨੂੰ ਇਕੱਤਰ, ਪ੍ਰਬੰਧਨ, ਪਰੂਫ ਰੀਡ ਕਰਦੇ ਹਨ। ਵਿਕੀਪੀਡੀਆ ਦੀ ਤਰ੍ਹਾਂ, ਵਿਕੀਸਰੋਤ ਨੂੰ ਵੀ ਵਰਤੋਂ ਦੀਆਂ ਸ਼ਰਤਾਂ ਦੇ ਅਧੀਨ ਹਰ ਕੋਈ ਸੰਪਾਦਿਤ ਕਰ ਸਕਦਾ ਹੈ ਵਿਕੀਸਰੋਤ ਤੇ ਪਾਏ ਜਾਂਦੇ ਮੁੱਢਲੇ ਸਰੋਤਾਂ ਦੀ ਵਰਤੋਂ ਅਕਸਰ ਪ੍ਰਭਾਵੀ ਖੋਜਾਂ ਲਈ ਵਿਕੀਪੀਡੀਆ ਲੇਖਾਂ ਵਿੱਚ ਕੀਤੀ ਜਾਂਦੀ ਹੈ।

ਇੰਡੈਕਸ ਸਫ਼ੇ[ਸੋਧੋ]

"ਇੰਡੈਕਸ ਪੇਜ" ਇੰਡੈਕਸ ਨੇਮਸਪੇਸ ‘ਚ ਮੌਜੂਦ ਇੱਕ ਸਫ਼ਾ ਹੁੰਦਾ ਹੈ। ਇੰਡੈਕਸ ਸਫ਼ਿਆਂ ਵਿੱਚ ਸਫ਼ਿਆਂ ਦੀਆਂ ਲਿਸਟਾਂ ਹੁੰਦੀਆਂ ਹਨ, ਜਿਸ ਨਾਲ ਲਿਖਤ ਦੇ ਹਰੇਕ ਸਫ਼ੇ ਲਈ ਇੱਕ ਨੰਬਰ ਲਿੰਕ ਹੁੰਦਾ ਹੈ। ਇਹ ਲਿੰਕ ਸਫ਼ਿਆਂ ਨੂੰ ਨੇਮਸਪੇਸ ਨਾਲ ਜੋੜਦੇ ਹਨ। ਇੰਡੈਕਸ ਅਤੇ ਪੇਜ ਨੇਮਸਪੇਸ ਪੰਨਿਆਂ ਦੇ ਸਿਰਲੇਖ ਇਕੋ ਜਿਹੇ ਹੁੰਦੇ ਹਨ।

ਇੰਡੈਕਸ ਸਫ਼ੇ ਬਣਾਉਣਾ[ਸੋਧੋ]

  1. ਵਿਕੀਮੀਡੀਆ ਕਾਮਨਜ਼ ‘ਤੇ ਫਾਈਲ (ਕਿਤਾਬ) ਖੋਲੋ ਅਤੇ URL commons.wikimedia.org/File:ੳਅੲ.pdf ਨੂੰ pa.wikisource.org/wiki/File:ੳਅੲ.pdf ‘ਤੇ ਭੇਜੋ ਉਦਾਹਰਣ ਲਈ - (https://commons.wikimedia.org/wiki/File:ਸੁਰ_ਤਾਲ_-_ਗੁਰਭਜਨ_ਗਿੱਲ.pdf ਤੋਂ https://pa.wikisource.org/wiki/File:ਸੁਰ_ਤਾਲ_-_ਗੁਰਭਜਨ_ਗਿੱਲ.pdf)
  2. ਉੱਥੇ ਤੁਸੀਂ ਇਸ ਪੰਨੇ ਨੂੰ ਇੰਡੈਕਸ ਸਫ਼ੇ ਨਾਲ ਲਿੰਕ ਕਰਨ ਲਈ "ਇੰਡੈਕਸ ਸਫ਼ੇ ਦਾ ਲਿੰਕ" ਦਾ ਲਿੰਕ ਵੇਖੋਗੇ। ਇਸ ਲਿੰਕ ਤੇ ਕਲਿੱਕ ਕਰੋ।
  3. ਉਪਰਲੇ ਕੋਨੇ ਵਿੱਚ ‘View in BookReader’ ਦੇ ਨੇੜੇ ‘ਬਣਾਓ’ ਤੇ ਕਲਿਕ ਕਰੋ
  4. ਅਗਲਾ ਪੇਜ ਖੁਲ੍ਹਣ ‘ਤੇ ਹੇਠਾਂ ‘Pages’ ਵਾਲੇ ਖਾਨੇ ਵਿੱਚ ਜਾ ਕੇ ‘Preview Pagelist’ ‘ਤੇ ਕਲਿੱਕ ਕਰੋ।
  5. ਤੁਸੀਂ ਇੱਥੇ ਜਾ ਕੇ ਪੇਜਲਿਸਟ ਬਣਾਉਣ ਬਾਰੇ ਸਿੱਖ ਸਕਦੇ ਹੋ।
  6. ਪੇਜ ਸੇਵ ਕਰੋ

ਪਰੂਫ਼ਰੀਡਿੰਗ[ਸੋਧੋ]

ਪਰੂਫ਼ਰੀਡਿੰਗ ਵਿਕੀਸਰੋਤ ਦੀ ਬੁਨਿਆਦ ਹੈ, ਜੋ ਸਾਡੀ ਲਾਇਬ੍ਰੇਰੀ ਵਿੱਚ ਵਧੀਆ ਗੁਣਵੱਤਾ ਵਾਲੇ ਟੈਕਸਟ ਪ੍ਰਦਾਨ ਕਰਦੀ ਹੈ। ਇਹ ਪ੍ਰਕਿਰਿਆ ਇੱਕ ਸਰੀਰਕ ਕਿਤਾਬ ਦੇ ਸਫ਼ੇ ਸਕੈਨ ਕਰਕੇ ਉਸਦਾ ਡਿਜ਼ੀਟਲ ਰੂਪ, ਆਮ ਤੌਰ ‘ਤੇ ਪੀਡੀਐਫ ਫਾਈਲ, ਤਿਆਰ ਕਰਨ 'ਤੇ ਅਧਾਰਤ ਹੈ। ਇਸਦੀ ਵਰਤੋਂ ਇੱਕ ਇੰਡੈਕਸ ਸਫ਼ੇ ਬਣਾਉਣ ਲਈ ਕੀਤੀ ਜਾਂਦੀ ਹੈ। ਕਿਤਾਬ ਦਾ ਹਰੇਕ ਸਫਾ "ਪੇਜ ਨੇਮਸਪੇਸ" ਵਿੱਚ ਇੱਕ ਵੱਖਰਾ ਸਫ਼ਾ ਹੁੰਦਾ ਹੈ। ਇੰਡੈਕਸ ਸਫ਼ੇ ਕਿਤਾਬ ਦੇ ਸਫ਼ਿਆਂ ਨਾਲ ਲਿੰਕ ਹੋ ਜਾਂਦੇ ਅਤੇ ਹਰ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਹੁੰਦੀ ਹੈ।

ਸਫ਼ੇ ਨੂੰ ਪਰੂਫ਼ਰੀਡ ਕਿਵੇਂ ਕਰੀਏ?[ਸੋਧੋ]

ਪਰੂਫ਼ਰੀਡਿੰਗ ਇੰਡੈਕਸ ਸਫ਼ੇ ਅਤੇ ਪੇਜ-ਨੇਮਸਪੇਸ ਨਾਲ ਜੁੜੇ ਹੋਏ ਸਾਰੇ ਸਫ਼ਿਆਂ ਨਾਲ ਸਬੰਧਿਤ ਹੈ।

  1. ਜੇ ਤੁਸੀਂ ਇੱਕ ਇੰਡੈਕਸ ਸਫ਼ੇ ਵਿੱਚ ਕਿਸੇ ਵੀ ਸਫ਼ੇ ਦੇ ਨੰਬਰ 'ਤੇ ਕਲਿੱਕ ਕਰਦੇ ਹੋ, ਤਾਂ ਤੁਸੀਂ ਇੱਕ ਪਾਸੇ ਟੈਕਸਟ ਖੇਤਰ ਦੇ ਅਤੇ ਦੂਜੇ ਪਾਸੇ ਕਿਤਾਬ ਦੇ ਉਸ ਸਫ਼ੇ ਦਾ ਚਿੱਤਰ ਵੇਖ ਸਕੋਗੇ। ਟੈਕਸਟ ਖੇਤਰ ਖਾਲੀ ਜਾਂ ਆਪਣੇ ਆਪ ਹੀ ਉਸ ਸਫ਼ੇ ਦੇ ਟੈਕਸਟ ਨਾਲ ਭਰਿਆ ਹੋ ਸਕਦਾ ਹੈ।
    (ਓ) ਜੇ ਇਹ ਖਾਲੀ ਹੈ: ਟੂਲਬਾਰ ਵਿਚਲੇ OCR ਬਟਨ ‘ਤੇ ਕਲਿਕ ਕਰੋ।
    (ਅ) ਜੇ ਇਹ ਖਾਲੀ ਨਹੀਂ ਹੈ: ਟੈਕਸਟ ਖੇਤਰ ਵਿਚਲੇ ਟੈਕਸਟ ਹੂ-ਬ-ਹੂ ਚਿੱਤਰ ਵਿਚਲੇ ਟੈਕਸਟ ਵਾਂਗ ਸਹੀ ਕਰੋ।
  2. ਟੈਕਸਟ ਫੌਰਮੈਟਿੰਗ: ਕਿਤਾਬ ਦੇ ਸਫ਼ੇ ਦੇ ਟੈਕਸਟ ਅਨੁਸਾਰ ਟੂਲਬਾਰ ਵਿਚਲੇ ਬੋਲਡ ਜਾਂ ਇਟਾਲਿਕਸ ਦੀ ਵਰਤੋਂ ਕਰੋ।
  3. ਵੱਖਰੇ ਟੈਕਸਟ ਅਕਾਰ: {{smaller}} ਜਾਂ {{larger}} ਦੀ ਵਰਤੋਂ ਕਰਦੇ ਹੋਏ, ਟੈਕਸਟ ਨੂੰ ਵੱਡਾ ਜਾਂ ਛੋਟਾ ਕਰੋ।
  4. ਵਿਸ਼ੇਸ਼ ਟਾਈਪੋਗ੍ਰਾਫੀ, ਜਿਵੇਂ ਕਿ:
    (ਓ) ਰੇਖਾਵਾਂ ਲਈ {{rule}}
    (ਅ) ਭਾਗ ਤੋੜਨ ਲਈ (rows of asterisks: * * * * * )
    (ੲ) ਟੈਕਸਟ ਫਾਰਮੈਟਿੰਗ ਫਰਮਿਆਂ ਬਾਰੇ ਵਧੇਰੇ ਜਾਣਕਾਰੀ ਲਈ, ਦੇਖੋ ਫਰਮੇ
  5. ਆਪਣੇ ਕੰਮ ਦੀ ਝਲਕ ਦੇਖੋ, “ਗਲਤੀਆਂ ਲਾਈਆਂ” (ਪੀਲਾ ਬਟਨ) ‘ਤੇ ਟਿੱਕ ਲਾਓ, ਫਿਰ ਸੇਵ ਕਰੋ।
    (ਓ) ਜੇ ਤੁਸੀਂ ਪੂਰਾ ਸਫ਼ਾ ਪਰੂਫ਼ਰੀਡ ਨਹੀਂ ਕੀਤਾ ਹੈ ਪਰ ਤੁਸੀਂ ਇਸ ਨੂੰ ਸੇਵ ਕਰਨਾ ਚਾਹੁੰਦੇ ਹੋ, ਤਾਂ “ਗਲਤੀਆਂ ਨਹੀਂ ਲਾਈਆਂ” (ਲਾਲ ਬਟਨ) 'ਤੇ ਟਿੱਕ ਕਰਕੇ ਸੇਵ ਕਰੋ।

ਵੈਲੀਡੇਸ਼ਨ/ਪ੍ਰਮਾਣਿਕਤਾ ਕੀ ਹੈ[ਸੋਧੋ]

ਪ੍ਰਮਾਣਿਕਤਾ ਕਿਸੇ ਵਰਤੋਂਕਾਰ ਵੱਲੋਂ ਕੀਤੀ ਪਰੂਫ਼ਰੀਡਿੰਗ ਦੀ ਜਾਂਚ ਕਰਨਾ ਹੈ। ਵੈਲੀਡੇਸ਼ਨ ਪਰੂਫ਼ਰੀਡਿੰਗ ਦਾ ਆਖਰੀ ਕਦਮ ਹੈ। ਜਿਸ ਵਰਤੋਂਕਾਰ ਨੇ ਸਫ਼ੇ ਨੂੰ ਪਰੂਫ਼ਰੀਡ ਕੀਤਾ ਹੁੰਦਾ ਹੈ ਉਹ ਇਸਦੀ ਵੈਲੀਡੇਸ਼ਨ ਨਹੀਂ ਕਰ ਸਕਦਾ। ਇਹ ਕੰਮ ਕਿਸੇ ਹੋਰ ਵਰਤੋਂਕਾਰ ਦੁਆਰਾ ਕੀਤਾ ਜਾਂਦਾ ਹੈ।

ਵੈਲੀਡੇਸ਼ਨ ਕਿਵੇਂ ਕਰੀਏ?[ਸੋਧੋ]

  1. ਪਰੂਫ਼ਰੀਡ ਕੀਤੇ ਹੋਏ ਸਫ਼ੇ ‘ਤੇ ਜਾਓ।
    (ਓ) ਪਰੂਫ਼ਰੀਡ ਕੀਤਾ ਹੋਇਆ ਸਫ਼ਾ ਨੰਬਰ ਇੰਡੈਕਸ ਸਫ਼ੇ ‘ਤੇ ਪੀਲੇ ਰੰਗ ਵਿੱਚ ਨਜਰ ਆਵੇਗਾ
    (ਅ) ਸਫ਼ੇ ਦੇ ਉੱਪਰ “ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ” ਲਿਖਿਆ ਹੋਵੇਗਾ।
  2. ਸਫ਼ਾ ਸੋਧਣ ਲਈ “ਸੋਧੋ” ਬਟਨ ‘ਤੇ ਕਲਿੱਕ ਕਰੋ।
  3. ਪਰੂਫ਼ਰੀਡਿੰਗ ਵਾਂਗ ਸਕੈਨ ਹੋਏ ਸਫ਼ੇ ਵਿਚਲੇ ਟੈਕਸਟ ਨੂੰ ਕਿਤਾਬ ਦੇ ਪੰਨੇ ਵਿਚਲੇ ਟੈਕਸਟ ਨਾਲ ਮਿਲਾਓ।
    (ਓ) ਜੇਕਰ ਸਫ਼ੇ ਵਿਚਲੇ ਟੈਕਸਟ ਵਿੱਚ ਕੁਝ ਗਲਤੀਆਂ ਹਨ ਤਾਂ:
    (ਅ) ਗਲਤੀਆਂ ਠੀਕ ਕਰੋ। ਜਾਂ
    (ੲ) “ਗਲਤੀਆਂ ਨਹੀਂ ਲਾਈਆਂ” (ਲਾਲ ਬਟਨ) ਜਾਂ “ਸਮੱਸਿਆਤਮਕ” (ਨੀਲਾ ਬਟਨ) 'ਤੇ ਟਿੱਕ ਕਰਕੇ ਸੋਧ ਸਾਰ ਵਿੱਚ ਕਾਰਨ ਲਿਖਕੇ ਸੇਵ ਕਰੋ। ਕੋਈ ਹੋਰ ਸਫ਼ਾ ਵੈਲੀਡੇਟ ਕਰੋ।
    (ਸ) ਜੇਕਰ ਸਫ਼ੇ ਵਿੱਚ ਸਭ ਠੀਕ ਹੈ (ਜਾਂ ਤੁਸੀਂ ਠੀਕ ਕਰ ਦਿੱਤਾ ਹੈ) ਤਾਂ ਜਾਰੀ ਰੱਖੋ।
  4. ਪ੍ਰਮਾਣਿਤ (ਹਰਾ ਬਟਨ) ‘ਤੇ ਟਿੱਕ ਕਰੋ। ਸੋਧ ਸਾਰ ਵਿੱਚ /* ਪ੍ਰਮਾਣਿਤ */ ਆ ਜਾਵੇਗਾ
  5. ਸਫ਼ਾ ਸੇਵ ਕਰੋ।
  6. ਸਫ਼ਾ ਹੁਣ ਵੈਲੀਡੇਟ ਹੋ ਚੁੱਕਿਆ ਹੈ।
    (ਓ) ਸਫ਼ੇ ਦੇ ਉੱਪਰ “ਇਹ ਸਫ਼ਾ ਪ੍ਰਮਾਣਿਤ ਹੈ” ਲਿਖਿਆ ਆ ਜਾਵੇਗਾ।
    (ਅ) ਇੰਡੈਕਸ ਸਫ਼ੇ ‘ਤੇ ਵੀ ਇਹ ਪੇਜ ਨੰਬਰ ਹਰੇ ਰੰਗ ਦਾ ਹੋ ਜਾਵੇਗਾ

ਵੈਲੀਡੇਸ਼ਨ ਦੇ ਨਿਯਮ[ਸੋਧੋ]

ਸਫ਼ਾ ਵੈਲੀਡੇਟ ਕਰਨ ਲਈ ਤੁਸੀਂ ਰਜਿਸਟਰਡ `ਵਰਤੋਂਕਾਰ ਹੋਣੇ ਚਾਹੀਦੇ ਹੋ। ਸਫ਼ਾ ਵੈਲੀਡੇਟ ਕਰਨ ਲਈ ਤੁਹਾਡਾ ਲਾਗ ਇਨ ਹੋਣਾ ਲਾਜ਼ਮੀ ਹੈ। ਤੁਸੀਂ ਆਪਣੇ ਵੱਲੋਂ ਪਰੂਫ਼ਰੀਡ ਕੀਤਾ ਹੋਇਆ ਸਫ਼ਾ ਵੈਲੀਡੇਟ ਨਹੀਂ ਕਰ ਸਕਦੇ। ਸਿਰਫ ਪਰੂਫ਼ਰੀਡ (ਪੀਲੇ) ਕੀਤੇ ਹੋਏ ਸਫ਼ੇ ਹੀ ਵੈਲੀਡੇਟ ਕੀਤੇ ਜਾ ਸਕਦੇ ਹਨ।

ਟ੍ਰਾਂਸਕਲੂਜ਼ਨ ਕੀ ਹੈ?[ਸੋਧੋ]

"ਟ੍ਰਾਂਸਕਲੂਜ਼ਨ" ਟੈਕਸਟ ਨੂੰ ਪੇਜ ਨੇਮਸਪੇਸ ਤੋਂ ਮੇਨ ਨੇਮਸਪੇਸ ‘ਤੇ ਲਿਆਉਣ ਦਾ ਇੱਕ ਤਰੀਕਾ ਹੈ। ਪੇਜ ਨੇਮਸਪੇਸ ਉਹ ਥਾਂ ਹੈ ਜਿਥੇ ਟੈਕਸਟ ਨੂੰ ਸੰਪਾਦਿਤ ਕੀਤਾ ਜਾਂਦਾ ਹੈ ਅਤੇ ਮੇਨ ਨੇਮਸਪੇਸ ‘ਤੇ ਉਸ ਟੈਕਸਟ ਨੂੰ ਪੜ੍ਹਿਆ ਜਾਂਦਾ ਹੈ।

ਜਦੋਂ ਵੀ ਕੋਈ ਪਾਠਕ ਮੇਨਸਪੇਸ ਤੋਂ ਕੁਝ ਪੜ੍ਹਦਾ ਹੈ ਤਾਂ ਟ੍ਰਾਂਸਕਲੂਜ਼ਨ ਉਸਦੇ ਟੈਕਸਟ ਨੂੰ ਕਾਪੀ ਕਰਦਾ ਹੈ। ਪੇਜ ਨੇਮਸਪੇਸ ਨਾਲ ਜੁੜਿਆ ਹੋਣ ਕਰਕੇ ਜਦੋਂ ਵੀ ਟੈਕਸਟ ਵਿੱਚ ਕੀਤੀ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਇਹ ਮੇਨਸਪੇਸ ਵਿੱਚ ਵੀ ਦਿਖਾਈ ਦਿੰਦੀ ਹੈ।

ਟ੍ਰਾਂਸਕਲੂਜ਼ਨ ਕਰਨ ਲਈ[ਸੋਧੋ]

  1. ਇਕ ਨਵਾਂ ਸਫ਼ਾ ਸ਼ੁਰੂ ਕਰੋ ਜਿਸ 'ਤੇ ਤੁਸੀਂ ਟੈਕਸਟ ਦਾ ਅੰਤਮ ਰੂਪ ਦੇਖਣਾ ਚਾਹੁੰਦੇ ਹੋ।
  2. ਇਸ ਪੇਜ ਨੂੰ ਸੋਧੋ।
  3. ਇਸ ਵਿੱਚ ਟ੍ਰਾਂਸਕਲੂਜ਼ਨ ਕੋਡ ਸ਼ਾਮਲ ਕਰੋ (ਜਿਵੇਂ ਹੇਠਾਂ ਦਿਖਾਇਆ ਗਿਆ ਹੈ)।
  4. ਪੇਜ ਸੇਵ ਕਰੋ।

ਜਿਸ ਕੋਡ ਦੀ ਤੁਸੀਂ ਕਰਨੀ ਉਹ ਹੈ ਇਸ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਕ ਪੰਨੇ ' ਤੇ ਕਿੰਨੇ ਪੰਨੇ ਲਿਆਉਣ (ਟ੍ਰਾਂਸਕਲੂਜ਼ ਕਰਨਾ) ਚਾਹੁੰਦੇ ਹੋ।

ਲੇਖਕ ਦਾ ਸਫ਼ਾ[ਸੋਧੋ]

ਤੁਹਾਨੂੰ ਆਪਣੀ ਕਿਤਾਬ ਦੇ ਲੇਖਕ ਦਾ ਸਫ਼ਾ ਆਪਣੀ ਕਿਤਾਬ ਨਾਲ ਲਿੰਕ ਕਰਨਾ ਹੁੰਦਾ ਹੈ। ਇਹ ਵਿਕੀਸੋਰਸ ਤੇ ਉਸ ਲੇਖਕ ਦੀਆਂ ਸਾਰੀਆਂ ਕਿਤਾਬਾਂ ਦਿਖਾਏਗਾ ਅਤੇ ਲੋਕਾਂ ਨੂੰ ਤੁਹਾਡੀ ਕਿਤਾਬ ਲੱਭਣ ਵਿੱਚ ਸਹਾਇਤਾ ਕਰੇਗਾ।

ਜਦੋਂ ਤੁਸੀਂ ਟ੍ਰਾਂਸਕਲੂਜ਼ ਕਰਦੇ ਹੋ ਤਾਂ ਤੁਹਾਨੂੰ ਆਪਣੀ ਕਿਤਾਬ ਦੇ ਲੇਖਕ ਦਾ ਨਾਮ ਸਿਰਲੇਖ ਦੇ ਟੈਂਪਲੇਟ ਵਿਚ ਪਾ ਦੇਵੋ, ਜੇ ਪਾਉਣ ਤੋਂ ਰਹਿ ਗਿਆ ਤਾਂ ਹੁਣੇ ਪਾ ਦੇਵੋ। ਲੇਖਕ ਦਾ ਨਾਮ ਸਿਰਲੇਖ ਵਿੱਚ ਵਿਕਿਲਿੰਕ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਲੇਖਕ ਦੇ ਲੇਖਕ ਸਫ਼ੇ ਤੇ ਜਾਣ ਲਈ ਇਸ ਲਿੰਕ ਤੇ ਕਲਿਕ ਕਰੋ ਜਾਂ "ਲੇਖਕ: ਨਾਮ" (ਉਦਾਹਰਣ ਲਈ ਲੇਖਕ:ਆਰਥਰ ਕੌਨਨ ਡੋਲੀ) ‘ਤੇ ਇਸ ਦੀ ਭਾਲ ਕਰੋ। ਤੁਹਾਨੂੰ ਲੇਖਕ ਦੇ ਨਾਮ ਅਤੇ ਕਿਤਾਬਾਂ ਦੀ ਸੂਚੀ ਵਾਲਾ ਇੱਕ ਪੰਨਾ ਵਿਖਾਈ ਦੇਵੇਗਾ।

ਆਪਣੀ ਕਿਤਾਬ ਨੂੰ ਬੁਲੇਟ ਪੁਆਇੰਟ ਅੰਦਾਜ਼ ਵਿੱਚ ਸੂਚੀ ਵਿੱਚ ਸ਼ਾਮਲ ਕਰੋ। ਸੂਚੀਆਂ ਅਕਸਰ ਤਾਰੀਖ ਦੇ ਅਨੁਸਾਰ ਹੁੰਦੀਆਂ ਹਨ। ਆਪਣੇ ਕਿਤਾਬ ਦਾ ਸਿਰਲੇਖ ਵਿਕਿਲਿੰਕ ਕਰੋ ਅਤੇ ਕਿਤਾਬ ਪ੍ਰਕਾਸ਼ਤ ਹੋਣ ਦੀ ਮਿਤੀ ਨੂੰ ਸ਼ਾਮਲ ਵੀ ਸ਼ਾਮਲ ਕਰੋ। ਉਦਾਹਰਣ ਲਈ:

* [[ਕਿਤਾਬ ਦਾ ਨਾਮ]] (1902)

ਕੰਮਾਂ ਦੀ ਸੂਚੀ[ਸੋਧੋ]

ਇੱਕ "ਲੇਖਕ" ਪੰਨੇ ਨੂੰ ਸ਼ੁਰੂ ਜਾਂ ਪੂਰਾ ਕਰਨ ਲਈ, ਵਿਕੀਪੀਡੀਆ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਕਾਰਜਾਂ ਦੀ ਸੂਚੀ ਦੀ ਨਕਲ ਕਰਨਾ ਅਕਸਰ ਸੌਖਾ ਅਤੇ ਤੇਜ਼ ਤਰੀਕਾ ਹੁੰਦਾ ਹੈ। ਇਹ ਸੂਚੀਆਂ ਹਮੇਸ਼ਾਂ ਸੰਪੂਰਨ ਨਹੀਂ ਹੁੰਦੀਆਂ ਅਤੇ ਜਾਂਚੀਆਂ ਜਾਣੀਆਂ ਚਾਹੀਦੀਆਂ ਹਨ (ਸਰੋਤਾਂ ਦੀ ਭਰੋਸੇਯੋਗਤਾ ਦੇਖੋ), ਪਰ ਇਹ ਇਕ ਢੁਕਵਾਂ ਸ਼ੁਰੂਆਤੀ ਬਿੰਦੂ ਅਤੇ "ਲੇਖਕ" ਪੰਨੇ ਨੂੰ ਪੂਰਾ ਕਰਨ ਦਾ ਵਧੀਆ ਢੰਗ ਹੈ।

ਪੰਜਾਬੀ ਟਾਈਪਿੰਗ ਕਿਵੇਂ ਕਰੀਏ?[ਸੋਧੋ]

ਪੰਜਾਬੀ ਟਾਈਪਿੰਗ ਦੋ ਤਰੀਕਿਆਂ ਨਾਲ ਕਰੀ ਜਾ ਸਕਦੀ ਹੈ।

  1. ਵਿਕਸਰੋਤ ਵਿੱਚ ਦਿੱਤੇ ਗਏ “ਫੋਨੋਟਿਕ” ਕੀ-ਬੋਰਡ ਨਾਲ।
    ਇਹ ਕੀ-ਬੋਰਡ “ਅੰਗ੍ਰੇਜ਼ੀ ਅੱਖਰਾਂ” ਅਤੇ “ਅਮ੍ਰਿਤ ਲਿਪੀ” ਫੌਂਟ ਨਾਲ ਕਾਫੀ ਰਲਦਾ ਮਿਲਦਾ ਹੈ ਅਤੇ ਵਰਤਣ ਵਿੱਚ ਕਾਫੀ ਸੌਖਾ ਹੈ। ਉਦਾਹਰਣ ਵਜੋਂ R=ਰ, T=ਟ, K=ਕ ਆਦਿ।
  1. Google Input Tools Extension ਨਾਲ:
    ਇਸ ਟੂਲ ਦੀ ਵਰਤੋਂ ਕਰਨ ਲਈ ਤੁਹਾਨੂੰ ਆਪਣੇ Google Chrome ਵਿੱਚ Google Input Tools Extension ਸ਼ਾਮਲ ਕਰਨਾ ਹੋਵੇਗਾ।
    ਇਹ ਟੂਲ ਵਰਤੋਂ ਕਰਨ ਵਿੱਚ ਬਹੁਤ ਸੌਖਾ ਹੈ. ਜਿਵੇਂ ਕਿ ਤੁਸੀਂ “ਸਕੂਲ” ਲਿਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਟੂਲ ਰਾਹੀਂ skool ਲਿਖਣਾ ਹੋਵੇਗਾ। ਇਸ ਟੂਲ ਤੁਹਾਡੇ ਵੱਲੋਂ ਲਿਖੇ ਗਏ ਅੰਗ੍ਰੇਜੀ ਟੈਕਸਟ ਦਾ ਪੰਜਾਬੀ ਰੂਪ ਲਿਖ ਦੇਵੇਗਾ।