ਵਿਕੀਸਰੋਤ:ਜਨਮ ਦਿਨ ਮੁਹਿੰਮ 2024
ਪੰਜਾਬੀ ਵਿਕੀਮੀਡੀਅਨ ਯੂਜ਼ਰ ਗਰੁੱਪ ਦੀ ਇੱਕ ਵਿਸ਼ੇਸ਼ ਸਮਾਗਮ ਦੀ ਯੋਜਨਾ, ਜੋ ਵਿਕੀਸੋਰਸ ਦੇ 21ਵੇਂ ਜਨਮ ਦਿਨ ਨੂੰ ਮਨਾਉਣ ਲਈ ਬਣਾਈ ਗਈ ਹੈ, ਪੰਜਾਬੀ ਵਿਕੀਸਰੋਤ ਦੇ ਸੱਤਵੇਂ ਜਨਮਦਿਨ ਤੇ ਆਫ਼ਲਾਈਨ ਮੀਟਿੰਗ ਮਿਤੀ 24 ਨਵੰਬਰ 2024 ਦਿਨ ਐਤਵਾਰ ਨੂੰ ਆਯੋਯਿਤ ਕੀਤੀ ਗਈ। ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬੀ ਵਿਕੀਮੀਡੀਅਨ ਕਮਿਊਨਿਟੀ ਨੂੰ ਇਕੱਠਾ ਕਰਨਾ ਹੈ ਅਤੇ ਵਿਕੀਸੋਰਸ ਵਿੱਚ ਯੋਗਦਾਨ ਪਾਉਣ ਅਤੇ ਇਸ ਦੀ ਸੰਪਾਦਨਾ ਦੇ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਰਣਨੀਤੀਆਂ ਅਤੇ ਤਰੀਕਿਆਂ ਨੂੰ ਲਾਗੂ ਕਰਨਾ ਹੈ।
ਵਿਕੀਸਰੋਤ ਮੁਹਿੰਮ
[ਸੋਧੋ]ਵਿਕੀਸਰੋਤ ਮੁਹਿੰਮ ਦਾ ਮੁੱਖ ਮਕਸਦ ਤਿੰਨ ਮਹੀਨਿਆਂ ਵਿਚ ਤਿੰਨ ਪੜਾਵਾਂ ਵਿਚ ਕੰਮ ਕਰਕੇ ਵਿਕੀਸਰੋਤ ਤੇ ਪਈਆਂ ਕਿਤਾਬਾਂ ਵਿੱਚ ਸੋਧ ਕਰ ਕੇ ਮੇਨ ਪੇਜ ਤੇ ਲਿਆਉਣਾ ਹੈ, ਵਿਕੀਸਰੋਤ ਤੇ ਬਹੁਤ ਸਾਰੀਆਂ ਕਿਤਾਬਾਂ ਹਨ, ਜਿਹਨਾਂ ਵਿਚੋਂ ਬਹੁਤ ਸਾਰੀਆਂ ਕਿਤਾਬਾਂ ਪ੍ਰੂਫਰੀਡ ਹਨ ਅਤੇ ਬਹੁਤ ਪ੍ਰਮਾਣਿਤ ਵੀ ਹਨ। ਮੂਲ ਦਿੱਕਤ ਇਹ ਹੈ ਕਿ ਇਹਨਾਂ ਪ੍ਰੂਫਰੀਡ ਅਤੇ ਪ੍ਰਮਾਣਿਤ ਕਿਤਾਬਾਂ ਵਿਚੋਂ ਜਿਆਦਾ ਮਾਤਰਾ ਵਿੱਚ ਕਿਤਾਬਾਂ ਦੇ ਸਿਰਫ਼ ਪ੍ਰੂਫਰੀਡ ਅਤੇ ਪ੍ਰਮਾਣਿਤ ਦੇ ਚਿੰਨ ਮਾਰਕ ਹੀ ਲਗਾਏ ਗਏ ਨੇ, ਇਹਨਾਂ ਨੂੰ ਠੀਕ ਕਰਨ ਲਈ ਇੱਕ ਮੁਹਿੰਮ ਦਾ ਆਯੋਜਨ ਕਰ ਰਹੇ ਹਾਂ ਜਿਸ ਵਿੱਚ ਕਿਤਾਬਾਂ ਦੀ ਗੁਣਵੱਤਾ ਤੇ ਖ਼ਾਸ ਧਿਆਨ ਰੱਖਿਆ ਜਾਵੇਗਾ। ਬਹੁਤ ਸਾਰੀਆਂ ਕਿਤਾਬਾਂ ਨੇ ਜੋ ਥੋੜੀਆਂ ਥੋੜੀਆਂ ਰਹਿੰਦੀਆਂ ਨੇ, ਆਪਾਂ ਉਹਨਾਂ ਨੂੰ ਪੂਰਾ ਕਰਨਾ ਹੈ ਅਤੇ ਮੇਨ ਪੇਜ ਵਿਚ ਵੀ ਕੁਝ ਸੁਧਾਰ ਕਰਨੇ ਨੇ, ਮਦਦ ਪੇਜ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਕੇ ਕਿਵੇਂ ਵਰਤੋਂ ਵਿਚ ਲੈ ਕੇ ਆਉਣਾ ਹੈ ਉਸ ਨਾਲ ਸਬੰਧਿਤ ਵੀ ਜਾਣਕਾਰੀ ਸਾਂਝੀ ਕਰਾਂਗੇ।
ਵਿਕੀਸਰੋਤ ਮੁਹਿੰਮ ਦਾ ਵਿਚਾਰ:-
[ਸੋਧੋ]ਵਿਕੀਸਰੋਤ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸੰਚਾਲਿਤ ਮੁਫਤ-ਸਮਗਰੀ ਪਾਠ ਸਰੋਤਾਂ ਦੀ ਇੱਕ ਔਨਲਾਈ ਵਿਕੀ-ਆਧਾਰਿਤ ਡਿਜੀਟਲ ਲਾਇਬ੍ਰੇਰੀ ਹੈ। ਵਿਕੀਸਰੋਤ ਤੇ ਵਧੀਆ ਕੰਮ ਕਰਨ ਦੇ ਨਵੇਂ ਵਿਚਾਰ ਬਾਕੀ ਭਾਈਚਾਰੇ ਦੇ ਵਰਤੋਂਕਾਰਾਂ ਨਾਲ ਹੋਈ ਵਿਚਾਰ ਚਰਚਾ ਤੋਂ ਸ਼ੁਰੂ ਹੋਇਆ, ਅਸੀਂ ਸਭ ਨੇ ਆਪਸ ਵਿੱਚ ਆਪਣੇ ਆਪਣੇ ਕੰਮ ਬਾਰੇ ਗੱਲ ਬਾਤ ਅਤੇ ਆਪਣੀਆਂ ਦਿੱਕਤਾਂ, ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਇਸ ਅਗਲੇਰੇ ਕੰਮ ਬਾਰੇ ਆਪਨੇ ਭਾਈਚਾਰੇ ਨਾਲ ਗੱਲ ਕਰਕੇ ਇਸ ਨੂੰ ਅੱਗੇ ਤੋਰਿਆ ਗਿਆ।
ਪਿਛੋਕੜ - ਦਿੱਕਤਾਂ + ਕੰਟੈਕਸਟ :-
[ਸੋਧੋ]ਵਿਕੀਸਰੋਤ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਨ, ਜਿਹਨਾਂ ਵਿਚੋਂ ਬਹੁਤ ਸਾਰੀਆਂ ਕਿਤਾਬਾਂ ਪ੍ਰੂਫਰੀਡ ਹਨ ਅਤੇ ਬਹੁਤ ਪ੍ਰਮਾਣਿਤ ਵੀ ਹਨ। ਮੂਲ ਦਿੱਕਤ ਇਹ ਹੈ ਕਿ ਇਹਨਾਂ ਪ੍ਰੂਫਰੀਡ ਅਤੇ ਪ੍ਰਮਾਣਿਤ ਕਿਤਾਬਾਂ ਵਿਚੋਂ ਜਿਆਦਾ ਮਾਤਰਾ ਵਿੱਚ ਕਿਤਾਬਾਂ ਦੇ ਸਿਰਫ਼ ਪ੍ਰੂਫਰੀਡ ਅਤੇ ਪ੍ਰਮਾਣਿਤ ਦੇ ਚਿੰਨ ਮਾਰਕ ਹੀ ਲਗਾਏ ਗਏ ਨੇ। ਇਹਨਾਂ ਨੂੰ ਠੀਕ ਕਰਨ ਲਈ ਇੱਕ ਮੁਹਿਮ ਦਾ ਆਯੋਜਨ ਕਰ ਰਹੇ ਹਾਂ ਜਿਸ ਵਿੱਚ ਕਿਤਾਬਾਂ ਦੀ ਗੁਣਵੱਤਾ ਤੇ ਖ਼ਾਸ ਧਿਆਨ ਰੱਖਿਆ ਜਾਵੇਗਾ।
ਗਤੀਵਿਧੀ
[ਸੋਧੋ]ਇਸ ਗਤੀਵਿਧੀ ਨੂੰ ਚਲਾਉਣ ਲਈ 3 ਗਰੁੱਪ ਬਣਾਏ ਜਾਣਗੇ ਤੇ ਤਿੰਨ ਪੜਾਵਾਂ ਵਿਚ ਹੀ ਇਹ ਆਪਸੀ ਸਹਿਯੋਗ ਨਾਲ ਚਲਾਇਆ ਜਾਵੇਗਾ,
ਤਿੰਨ ਪੜਾਅ
•⇒ ਪਹਿਲਾ ਪੜਾਅ
> ਉਹ ਵਰਤੋਂਕਾਰ ਜਿਹਨਾਂ ਨੂੰ ਪ੍ਰਮਾਣਿਤ ਹੱਕ ਪ੍ਰਾਪਤ ਨੇ ਉਹ ਪ੍ਰਮਾਣਿਤ ਕਿਤਾਬਾਂ ਦੀ ਦੁਬਾਰਾ ਜਾਂਚ ਕਰਨਗੇ।
> ਇਕ ਗਰੁੱਪ ਪਰੂਫ਼ਰੀਡ ਕਰੇਗਾ।
> ਇਕ ਗਰੁੱਪ ਪਰੂਫ਼ਰੀਡ ਹੋਈਆਂ ਕਿਤਾਬਾਂ ਨੂੰ ਪ੍ਰਮਾਣਿਤ ਕਰੇਗਾ।
•⇒ ਦੂਜਾ ਪੜਾਅ
> ਪਹਿਲਾ ਗਰੁੱਪ ਪਰੂਫ਼ਰੀਡ ਹੀ ਜਾਰੀ ਰੱਖੇਗਾ, ਜੇਕਰ ਉਹਨਾਂ ਵਿਚੋਂ ਕਿਸੇ ਵਰਤੋਂਕਾਰ ਨੂੰ ਪ੍ਰਮਾਣਿਤ ਹੱਕ ਪ੍ਰਾਪਤ ਹੂੰਦੇ ਹਨ ਤਾਂ ਉਹ ਪ੍ਰਮਾਣਿਤ ਕਰਨ ਵਾਲੇ ਗਰੁੱਪ ਵਿਚ ਸ਼ਾਮਿਲ ਹੋਵੇਗਾ। ਇਸ ਦੌਰਾਨ ਨਵੇਂ ਵਰਤੋਂਕਾਰ ਸ਼ਾਮਿਲ ਕਰਨ ਦੀ ਵੀ ਉਮੀਦ ਕੀਤੀ ਜਾਵੇਗੀ। ਤੇ ਉਹਨਾਂ ਨੂੰ ਕੰਮ ਸਿਖਾਇਆ ਜਾਵੇਗਾ।
> ਦੂਸਰਾ ਗਰੁੱਪ ਪ੍ਰਮਾਣਿਤ ਕਰੇਗਾ
•⇒ ਤੀਜਾ ਪੜਾਅ
> ਪਹਿਲੇ ਗਰੁੱਪ ਵਿਚੋਂ ਪ੍ਰਮਾਣਿਤ ਹੱਕ ਪ੍ਰਾਪਤ ਵਰਤੋਂਕਾਰ ਇੱਕ ਦੂਸਰੇ ਦੀਆਂ ਕਿਤਾਬਾਂ ਨੂੰ ਪ੍ਰਮਾਣਿਤ ਕਰਨਗੇ।
> ਦੂਸਰਾ ਗਰੁੱਪ ਪ੍ਰਮਾਣਿਤ ਕਿਤਾਬਾਂ ਨੂੰ ਟ੍ਰਾਂਸਕਲਿਊਡ ਕਰੇਗਾ ਤੇ ਮੇਨ ਪੇਜ ਤੇ ਲੈ ਕੇ ਆਵੇਗਾ।