ਸਮੱਗਰੀ 'ਤੇ ਜਾਓ

ਵਿਚਕਾਰਲੀ ਭੈਣ/ਹੋਰ ਅਨੁਵਾਦ

ਵਿਕੀਸਰੋਤ ਤੋਂ
41955ਵਿਚਕਾਰਲੀ ਭੈਣ — ਹੋਰ ਅਨੁਵਾਦਸ: ਦਸੌਂਧਾ ਸਿੰਘਸ਼ਰਤਚੰਦਰ

ਬੰਗਾਲ ਦੇ ਪ੍ਰਸਿੱਧ ਕਲਾਕਾਰ, ਬਾਬੂ ਸ਼ਰਤ ਚੰਦ੍ਰ
ਚੈਟਰ ਜੀ ਦੀ ਅਨੋਖੀ ਰਚਨਾ ਵਿਚੋਂ
ਪੰਜਾਬੀ ਵਿਚ ਅਨੁਵਾਦ ਕੀਤੀਆਂ
ਗਈਆਂ ਕੁਝ-ਕੁ ਸੁਗਾਤਾਂ।

ਚੰਦ੍ਰ ਨਾਥ-ਬਾਬੂ ਸ਼ਰਤ ਚੰਦ ਚੈਟਰ ਜੀ ਪ੍ਰਸਿੱਧ ਕਲਾਕਾਰ ਦੀ ਜਾਦੂ ਭਰੀ ਲੇਖਣੀ ਤੋਂ ਲਿਖੀ ਹੋਈ ਪ੍ਰਸਿੱਧ ਕਹਾਣੀ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ। ਅਨੁਵਾਦ ਵਿਚ ਅਸਲ ਕਹਾਣੀ ਦਾ ਸਵਾਦ ਬਿਲਕੁਲ ਉਸੇ ਤਰਾਂ ਕਾਇਮ ਰਖਿਆ ਹੈ। ਕਹਾਣੀ ਇਸ ਤਰਾਂ ਹੈ-

ਬਾਬੂ ਚੰਦ੍ਰ ਨਾਥ ਜੀ, ਇਕ ਉੱਚੇ ਘਰਾਣੇ ਨਾਲ ਸਬੰਧ ਰਖਦਿਆਂ ਹੋਇਆਂ, ਵਿਧਵਾ ਦੀ ਲੜਕੀ ਨਾਲ ਸ਼ਾਦੀ ਕਰਦੇ ਹਨ । ਇਸ ਪ੍ਰੇਮ ਵਿਆਹ ਵਿਚ ਉਹਨਾਂ ਨੂੰ ਕਈ ਔਕੜਾਂ ਆਉਂਦੀਆਂ ਹਨ। ਅਖੀਰ ਤੇ ਪਿਆਰ ਦੀ ਜ਼ਬਰਦਸਤ ਜਿੱਤ ਹੁੰਦੀ ਹੈ । ‘ਵਿਸ਼ੂ’ ਦੀ ਤੋਤਲੀ ਜ਼ਬਾਨ ਤੇ ਮਾਸੂਮ - ਪਿਆਰ, ਬੁੱਢੇ ਤੇ ਜ਼ਮਾਨੇ ਦੀਆਂ ਠੋਕਰਾਂ ਖਾ ਖਾ ਕੇ ਮਰ ਚੁੱਕੇ ਕਇਲਾਸ ਚੰਦ੍ਰ ਦੇ ਖੁਸ਼ਕ ਜੀਵਣ ਨੂੰ ਮੁੜ ਹਰਿਆ ਭਰਿਆ ਕਰ ਦੇਦਾ ਹੈ ।

ਕਹਾਣੀ ਡਾਢੀ ਦਿਲਚਸਪ ਹੈ ਤੇ ਬਿਨਾਂ ਮੁਕਾਏ ਦੇ ਕਿਤਾਬ ਹੱਥ ਰੱਖਣ ਨੂੰ ਜੀ ਨਹੀਂ ਕਰਦਾ। ਕਹਾਣੀ, ਬਿਨਾ ਦਿਮਾਗ਼ ਉਤੇ ਬੋਝ ਪਾਏ ਦੇ, ਠੰਢੇ ਜਲ ਦੀ ਸਿਆਲੀ ਨਦੀ ਵਾਂਗ ਇਕ ਸਾਰ ਤੁਰੀ ਜਾਂਦੀ ਹੈ। ਮੁਲ ੨।।)

ਅਨੁਰਾਧਾ-- ਇਹ ਪੁਸਤਕ ਵੀ ਬਾਬੂ ਸ਼ਰਤ ਚੰਦ ਚੈਟਰ ਜੀ ਦੀਆਂ ਸੁਆਦਲੀਆਂ ਕਹਾਣੀਆਂ ਦੇ ਸੰਗ੍ਰਹਿ ਦਾ ਪੰਜਾਬੀ ਅਨੁਵਾਦ ਹੈ। ਅਨੁਵਾਦਕ ਨੇ ਯਤਨ ਕੀਤਾ ਹੈ ਕਿ ਅਨੁਵਾਦ ਵਿਚ ਕਹਾਣੀਆਂ ਦਾ ਅਸਲ ਸੁਆਦ ਕਾਇਮ ਰਹੇ | ਬੋਲੀ ਠੇਠ ਤੇ ਮੁਹਾਵਰੇ-ਦਾਰ ਹੈ ।

ਹਰ ਇਕ ਕਹਾਣੀ. ਸਾਡੀ ਰੋਜ਼ਾਨਾ ਜ਼ਿੰਦਗੀ ਦੇ ਕਿਸੇ ਨ ਕਿਸੇ ਪਹਿਲੂ ਤੇ ਰੌਸ਼ਨੀ ਪਾਉਂਦੀ ਹੈ। ਸਮਾਜ ਦੀਆਂ ਕਈ ਹਨੇਰੀਆਂ ਗੁੱਠਾਂ ਵਿਚ ਚਾਨਣ ਕਰਦੀ ਹੈ। ਪਾਤ੍ਰਾਂ ਦੇ ਸਭਾ ਦੀ ਉਸਾਰੀ ਵਿਚ ਸਯੋਗ ਲੇਖਕ ਨੇ ਕਮਾਲ ਕਰ ਛਡਿਆ ਹੈ ।

ਪੰਜਾਬੀ ਪਿਆਰਿਆਂ ਨੂੰ ਜ਼ਰੂਰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ । ਮੁਲ ੨।।)

ਧੁਪ ਤੇ ਛਾਂ--ਇਸ ਨਾਂ ਹੇਠਾਂ ਵੀ ਸ੍ਰੀ ਯੁਤ ਬਾਬੂ ਸ਼ਰਤ ਚੰਦ੍ਰ ਚੈਟਰ ਜੀ ਦੀਆਂ ਅਤਿ ਸੁਆਦਲੀਆਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਸਾਡੀ ਰੋਜ਼ ਦੀ ਜਿੰਦਗੀ ਵਿਚ ਕਿੱਦਾਂ ਦੁਖ ਤੋਂ ਸੁਖ ਆਉਂਦੇ ਹਨ ਤੇ ਕਿੱਦਾਂ ਧੁਪ ਛਾਂ ਵਾਂਗੂੰ ਇਕ ਦੂਜੇ ਨਾਲ ਵੱਟੇ ਜਾਂਦੇ ਹਨ । ਹਰ ਇਕ ਕਹਾਣੀ ਆਪਣੇ ਆਪ ਵਿਚ ਇਕ ਮੁਕੰਮਲ ਚੀਜ਼ ਹੈ । ਕਹਾਣੀਆਂ ਅਤਿ ਦਰਜੇ ਦੀਆਂ ਮਿਠੀਆਂ ਤੇ ਪਾਠਕ ਨੂੰ ਬੰਨ੍ਹ ਕੇ ਬਠਾ ਲੈਣ ਵਾਲੀਆਂ ਹਨ । ਲਿਖਾਰੀ ਦੇ ਲਿਖਣ ਢੰਗ ਦੀ ਖਾਹ ਮਖਾਹ ਸ਼ਲਾਘਾ ਕਰਨੀ ਪੈਂਦੀ ਹੈ। ਇਕ ਇਕ ਸ਼ਬਦ ਪਾਠਕ ਦੇ ਦਿਲ ਦੀਆਂ ਡੂੰਘਿਆਈਆਂ ਅੰਦਰ ਉਤਰ ਜਾਂਦਾ ਹੈ। ਹਰ ਇਕ ਸਾਹਿਤ ਪ੍ਰੇਮੀ ਪਾਸੋਂ ਇਹਨਾਂ ਕਹਾਣੀਆਂ ਨੂੰ ਪੜ੍ਹਨ ਦੀ ਆਸ ਕੀਤੀ ਜਾਂਦੀ ਹੈ । ਮੁਲ ਕੇਵਲ ੨।।)

ਅੰਧੇਰੇ ਵਿਚ-ਇਹ ਪੁਸਤਕ ਵੀ ਬਾਬੂ ਸ਼ਰਤ ਚੰਦ੍ਰ ਚੈਟਰ ਜੀ ਦੀਆਂ ਖਾਸ ਖਾਸ ਕਹਾਣੀਆਂ ਦੇ ਸੰਗ੍ਰਹਿ ਦਾ ਸੁੰਦਰ ਪੰਜਾਬੀ ਅਨੁਵਾਦ ਹੈ । ਇਹਨਾਂ ਕਹਾਣੀਆਂ ਦੀ ਬਾਬਤ ਏਨਾਂ ਲਿਖ ਦੇਣਾ ਹੀ ਕਾਫੀ ਹੈ ਕਿ ਇਹੋ ਜਹੀਆਂ ਠਰੰਮੇ ਨਾਲ ਲਿਖੀਆਂ ਹੋਈਆਂ ਕਹਾਣੀਆਂ ਪੰਜਾਬੀ ਜ਼ਬਾਨ ਵਿਚ ਘਟ ਹੀ ਆਈਆਂ ਹਨ। ਲਿਖਾਰੀ ਨੂੰ ਸਾਡੇ ਸਮਾਜ ਦੀ ਵਿਗੜੀ ਹੋਈ ਹਾਲਤ ਨੂੰ ਸੁਧਾਰਨ ਦਾ ਇਸ਼ਕ ਲਗਾ ਹੋਇਆ ਜਾਪਦਾ ਹੈ ਤੇ ਇਹ ਕਹਾਣੀਆਂ ਇਸੇ ਲਗਨ ਨੂੰ ਪੂਰਾ ਕਰਨ ਦਾ ਤਰਲਾ ਮਲੂਮ ਹੁੰਦਾ ਹੈ।

ਪੜ੍ਹਨ ਵਿਚ ਐਨੀਆਂ ਸਵਾਦੀ ਹਨ ਕਿ ਪਾਠਕ ਪੜ੍ਹਦਾ ਪੜ੍ਹਦਾ ਗੁੰਮ ਹੀ ਹੋ ਜਾਂਦਾ ਹੈ । ਸਭ ਕਹਾਣੀਆਂ ਇਖਲਾਕੀ ਮਿਆਰ ਤੇ ਪੂਰੀਆਂ ਉਤਰਦੀਆਂ ਹਨ। ਬਹੁਤ ਉਚੇ ਦਰਜੇ ਦਾ ਸ਼ਿੰਗਾਰ ਰਸ ਨਿਬਾਹਿਆ ਗਿਆ ਹੈ। ਪਿਆਰ ਜਜ਼ਬੇ ਨੂੰ ਕਿਧਰੇ ਬੇ ਕਾਬੂ ਨਹੀਂ ਹੋਣ ਦਿਤਾ ਗਿਆ। ਮੁਲ ੨।।)

ਪਾਰਸ-ਇਹ ਪੁਸਤਕ ਬਾਬੂ ਸ਼ਰਤ ਚੰਦ੍ਰ ਚੈਟਰ ਜੀ ਦੀਆਂ ਅੱਤ ਉੱਚੇ ਦਰਜੇ ਦੀਆਂ ਕਹਾਣੀਆਂ ਦੇ ਸੰਗ੍ਰਹਿ ਦਾ ਪੰਜਾਬੀ ਅਨੁਵਾਦ ਹੈ। ਅਨੁਵਾਦ ਕਰਤਾ, ਗਿਆਨੀ ਦੁਸੌਂਧਾ ਸਿੰਘ 'ਮੁਸ਼ਤਾਕ`, ਨੇ ਬੜੀ ਮਿਹਨਤ ਕਰਕੇ ਪੰਜਾਬੀ ਸਾਹਿਤ ਦੇ ਦਾ ਭੰਡਾਰੇ ਵਿਚ ਇਸ ਚੀਜ਼ ਦਾ ਵਾਧਾ ਕੀਤਾ ਹੈ। ਕਹਾਣੀ ਦੀ ਚੋਣ ਬੜੀ ਸੁਚੱਜੀ ਹੈ।

ਆਮ ਤੌਰ ਤੇ ਅਜ ਕਲ ਦੇ ਨੌਜਵਾਨ ਪਾਠਕ ਪਾਠਕਾਵਾਂ ਦਾ ਮਿਜ਼ਾਕ ਆਮ ਸ਼ੰਗਾਰ ਰਸ ਦੀਆਂ ਕਹਾਣੀਆਂ ਨੇ ਖਰਾਬ ਕਰ ਦਿਤਾ ਹੈ। ਇਹ ਕਹਾਣੀਆਂ ਇਸ ਦੋਸ਼ ਤੋਂ ਪਾਕ ਹਨ। ਇਹਨਾਂ ਨੂੰ ਪੜ੍ਹਕੇ ਨੌਜਵਾਨਾਂ ਅੰਦਰ ਦੇਸ ਪਿਆਰ, ਆਪਣੀ ਸਭ੍ਯਤਾ ਦੀ ਗੌਰਵਤਾ ਉੱਚੇ ਆਚਰਣ ਵਾਲੇ ਸਾਹਸੀ ਗੱਭਰੂ ਬਣਨ ਦੀ ਸਪਿਰਟ ਪੈਦਾ ਹੁੰਦੀ ਹੈ। ਪੰਜਾਬੀ ਪੜ੍ਹੇ ਹੋਏ ਸਜਣਾਂ ਨੂੰ ਜ਼ਰੂਰ ਇਹ ਕਹਾਣੀਆਂ ਦਾ ਸਵਾਦ ਮਾਨਣਾ ਚਾਹੀਦਾ ਹੈ। ਕੀਮਤ ਸਭੋ ੨॥) ਹੈ।

ਹਰ ਪ੍ਰਕਾਰ ਦੀਆਂ ਪੁਸਤਕਾਂ ਮਿਲਨ ਦਾ ਪਤਾ
ਭਾਰਤ ਪੁਸਤਕ ਭੰਡਾਰ
ਕਟੜਾ ਆਹਲੂ ਵਾਲੀਆ ਅੰਮ੍ਰਿਤਸਰ



ਵਜ਼ੀਰ ਹਿੰਦ ਪ੍ਰੈਸ ਹਾਲ ਬਜ਼ਾਰ ਅੰਮ੍ਰਿਤਸਰ ਵਿਚ
ਸ. ਭੂਪਿੰਦਰ ਸਿੰਘ ਬੀ. ਏ, ਐਲਐਲ. ਬੀ. ਮੈਨੇਜਰ
ਤੇ ਪ੍ਰਿੰਟਰ ਦੇ ਯਤਨ ਨਾਲ ਛਪੀ।