ਸਮੱਗਰੀ 'ਤੇ ਜਾਓ

ਸਚਾ ਰਾਹ

ਵਿਕੀਸਰੋਤ ਤੋਂ
ਸਚਾ ਰਾਹ  (2002) 

EPUB ਵਿੱਚ ਡਾਊਨਲੋਡ ਕਰਨ ਲਈ RTF ਵਿੱਚ ਡਾਊਨਲੋਡ ਕਰਨ ਲਈ PDF ਵਿੱਚ ਡਾਊਨਲੋਡ ਕਰਨ ਲਈ MOBI ਵਿੱਚ ਡਾਊਨਲੋਡ ਕਰਨ ਲਈ ਡਾਊਨਲੋਡ ਕਰੋ!

ਤੀਜੀ ਵੇਰ

੧੦੦੦

ਭੇਟਾ )।

ਸਚਾਰਾਹ
ਜਿਸਨੂੰ
ਖ਼ਾਲਸਾ ਟ੍ਰੈਕਟ ਸੁਸਾਇਟੀ ਅੰਮ੍ਰਤਸਰ
ਪੰਥ ਦੇ ਲਾਭ ਲਈ


ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਵਿਚ
ਭਾਈ ਵਜੀਰ ਸਿੰਘ ਮੈਨੇਜਰ ਦੇ ਯਤਨ
ਨਾਲ ਛਪਵਾਯਾ।

ਟੈਕਸਟ

ਨੰਬਰ ੧੪੦

ਪੈਹਲਾਂ ਮੈਨੂੰ ਪੜ੍ਹੋ

ਧਰਮ ਸਭ ਤੋਂ ਸ੍ਰੇਸ਼ਟ ਵਸਤੂ ਹੈ। ਧਰਮ ਦਾ ਪ੍ਰਚਾਰ ਕਰਨਾ ਉਸ ਥੋਂ ਬੀ ਸ੍ਰੇਸ਼ਟ ਹੈ। ਧਰਮ ਪ੍ਰਚਾਰ ਦੇ ਢੰਗਾਂ ਵਿਚੋਂ ਇਕ ਉੱਤਮ ਢੰਗ ਧਰਮ ਪੁਸਤਕਾਂ ਤੇ ਗੁਟਕਿਆਂ ਦਾ ਪਰਚਾਰ ਕਰਨਾ ਹੈ ਸੋ ਕੰਮ ਖਾਲਸਾ ਟ੍ਰੈਕਟ ਸੁਸੈਟੀ ਕਰ ਰਹੀ ਹੈ ਅੱਜਤੀਕ ੨੧੬ ਪੁਸਤਕ ਛਪ ਚੁਕੇ ਹਨ। ਜਿਨ੍ਹਾਂ ਦਾ ਲਾਭ ਬਹੁਤ ਹੋਯਾ। ਜਿਨ੍ਹਾਂ ਦਾ ਵੇਰਵਾ ਵਖਰਾ ਸੂਚੀ ਪਤ੍ਰ ਮੰਗਾ ਕੇ ਦੇਖੋ। ਇਨ੍ਹਾਂ ਦੀ ਬੋਲੀ ਡਾਢੀ ਮਿਠੀ ਤੇ ਮਨ ਮੋਹਨ ਹੈ, ਜੇ ਇਕ ਪੜ੍ਹ ਲਵੋ, ਤਾਂ ਸਾਰੇ ਮੰਗਾ ਕੇ ਪੜ੍ਹੇ ਬਿਨਾਂ ਨਹੀਂ ਰਹੀਦਾ । ਦੁਕਾਨ ਦਾਰਾਂ ਨੂੰ ੨੦) ਸੈਂਕੜਾ ਕਮਿਸ਼ਨ ਦਿਤੀ ਜਾਂਦੀ ਹੈ। ਮੁਫਤ ਵੰਡਣ ਵਾਲਿਆਂ ਨੂੰ ਜੇ ੧) ਦੀ ਲਾਗਤ ਥੋਂ ਵਧ ਮੰਗਾਵਣ ਤਾਂ ਕਰੀਬਨ ਲਾਗਤ ਪਰ ਅਰਥਾਤ ੨੫) ਕਮਿਸ਼ਨ ਦਿਤੇ ਜਾਂਦੇ ਹਨ ਜੋ ਪੁਰਖ ਸੁਸੈਟੀ ਦੀ ਜਨਰਲ ਕਮੇਟੀ ਦੇ ਮੈਂਬਰ ਬਣਨ,ਉਨ੍ਹਾਂ ਨੂੰ ਘਟ ਤੋਂ ਘਟ ।) ਮਹੀਨਾ ਦੇਣਾ ਪਊ,ਅਰ ਕੈਦਿਆਂ ਅਨੁਸਾਰ ਹਰੇਕ ਟ੍ਰੈਕਟ ਉਨ੍ਹਾਂ ਨੂੰ ਘਰ ਬੈਠਿਆਂ ਮੁਫਤ ਪਹੁੰਚੇਗਾ। ਇਸ ਸੁਸੈਟੀ ਦੀ ਮਦਦ ਕਰਨਾ ਹਰੇਕ ਸਿਖ ਮਾਤਰ ਦਾ ਧਰਮ ਹੈ।।


ਲੇਖਕ-ਸਕਤ੍ਰਖਾਲਸਾਟ੍ਰੈਕਟਸੁਸੈਟੀ ਅੰਮਰਤਸਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਤਸਾਰੇ।

੧ਓ ਸਤਿਗੁਰ ਪ੍ਰਸਾਦਿ॥

ਇਕ ਸਮੇ ਦੀ ਗਲ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਵਾਨ ਵਿਚ ਬਿਰਾਜਮਾਨ ਸਨ, ਅਰ ਦੂਰ ਕਤੇ ਆਏਹੋਏ ਸਿਖ ਅਪਨੀਆਂ ਬੇਨਤੀਆਂ ਕਰਦੇ ਤੇ ਮੁਰਾਦਾਂ ਹਾਸਲ ਕਰ ਰਹੇ ਸਨ। ਉਸ ਵੇਲੇ ਇਕ ਬੇਨਤੀ ਮਹਾਰਾਜ ਜੀਦੀ ਕੰਨੀਂ ਇਹ ਪਈ ਕਿ ਸਚੇ ਪਾਤਸ਼ਾਹ!ਅਸੀ ਆਪ ਦੇ ਪਿਤਾਮਾ ਗੁਰੂ ਸ੍ਰੀ ਗੁਰੂ ਅਮਰਦੇਵ ਜੀ ਪਾਸ ਆਏਸੀ ਅਰ ਬੇਨਤੀ ਕੀਤੀ ਸੀਕਿਸਚੇਪਾਤਸ਼ਾਹ ਸਾਡੇ ਪਰ ਕੁਝ ਕ੍ਰਿਪਾ ਕੀਜੀਏ। ਸਚੇ ਪਾਤਸ਼ਾਹ ਜੀ ਨੇ ਬੜੀ ਕ੍ਰਿਪਾ ਕਰਕੇ 'ਆਗਿਆ ਕੀਤੀ ਸੀ ਕਿ ਤੁਸੀ ਜਪੁਜੀ ਸਾਹਿਬ ਦੇ ਪੰਜਪਾਠ ਰੋਜ ਸਵੇਰੇ ਕੀਤਾ ਕਰੋ,ਸੰਝ ਨੂੰ ਰਹੁਰਾਸ ਤੇ ਰਾਤ੍ਰ ਨੂੰ ਸੋਹਲਾ ਹਿਤ ਨਾਲ ਪੜ੍ਹਿਆ ਕਰੋ।ਸੋ ਸਚੇ ਪਾਤਸ਼ਾਹ! ਮੁਦਤਾਂ ਹੋ ਗਈਆਂ ਹਨ,ਸਾਨੂੰ ਇਸ ਪ੍ਰਕਾਰ ਕਰਦਿਆਂ ਆਪਦੇ ਸਤਿਗੁਰੂ ਗੁਰੂ ਰਾਮ ਦਾਸ ਜੀ ਦੇ ਚਰਨਾਂ ਵਿਚ ਅਸੀ ਹਾਜ਼ਰ ਹੋਏ ਸਾਂ,ਪਰ ਉਨ੍ਹਾਂ ਬੀ ਇਹੀ ਬਚਨ ਕੀਤਾ ਸੀ ਕਿ ਬਾਣੀ ਪੜਿਆ ਕਰੋ, ਤੇ ਆਏ ਗਏ ਗ੍ਰੀਬ ਲੋੜਵੰਦ ਦੀ ਸੇਵਾ ਕਰਿਆ ਕਰੋ। ਸਚੇ ਪਾਤਸਾਹ ਅਸੀ ਜਥਾ ਸ਼ਕਤ ਅਜ ਤਕ ਇਹੋ ਕਰਦੇ ਰਹੇਹਾਂ,ਪਰ ਕੀ ਕਹੀਏ ਮੂੰਹ ਨਿਕਾ ਹੈ, ਗਲ ਕਰਨੋਂ ਡਰ ਲਗਦਾ ਹੈ।

ਗੁਰੂ ਸਾਹਬ ਜੀ ਨੇ ਕ੍ਰਿਪਾ ਪੂਰਬਕ ਬਚਨ ਕੀਤਾ ਕਿ ਤੁਸੀ ਕਿਸੇ ਪ੍ਰਕਾਰ ਦਾ ਡਰ ਨਾ ਕਰੋ,ਅਰ ਅਪਨਾਮਨੋਰਥ ਖੁਲਾਸਾਹੋਕੇ ਕਹੋ ਦਿਓ। ਤਦ ਉਨ੍ਹਾਂ ਨੇ ਹਥ ਜੋੜ ਕੇ ਬਿਨੈ ਕੀਤੀ ਕਿ ਸਚੇ ਪਾਤਸ਼ਾਹ ! ਬਾਣੀ ਤਾਂ ਪੜ੍ਹ ਦੇਹਾਂ ਸੇਵਾ ਬੀ ਕਰਦੇ ਹਾਂ ਪਰ ਮਨ ਨਹੀਂ ਟਿਕਦਾ। ਅਸੀਂ ਸੋਚਦੇ ਹਾਂਕਿ ਸਾਡਾ ਜਨਮ ਹੀਅਕਾਰਥ ਹੋਇਆ ਖਬਰੇ ਕੀ ਭੁਲ ਸਾਡੇ ਵਿਚ ਪਈ ਹੈ ਕਿ ਐਸੀ ਅੰਮ੍ਰਿਤਬਾਣੀ ਦੇ ਪਾਠ ਵੇਲੇਬੀ ਹਰਿਆਰ ਪਸੂ ਵਾਂਙ ਮਨ ਦੌੜਿਆ ਹੀ ਫਿਰਦਾ ਹੈ, ਇਕ ਪਲ ਟਿਕਕੇ ਨਹੀਂ ਬੈਠਦਾ।ਕ੍ਰਿਪਾਕਰੋ ਤੇ ਅਪਨੇਦਰੋਂ ਘਰੋਂ ਦਾਤ ਬਖ਼ਸ਼ੋ,ਜੋ ਇਹ ਅਮੋੜਬੀ ਕਿਸੇਤਰਾਂ ਕਾਬੂ ਆ ਜਾਵੇ,ਅਰ ਅਸੀ ਇਸਦੇ ਟਿਕਾਉਦਾ ਕੋਈ ਅਨੰਦ ਬੀ ਦੇਖ ਲਵੀਏ।

ਇਹ ਬਚਨ ਸੁਣਕੇ ਸਚੇ ਪਾਤਸ਼ਾਹ ਨੇ ਕ੍ਰਿਪਾ ਦ੍ਰਿਸ਼ਟੀ ਨਾਲ ਉਨ੍ਹਾਂ ਵਲ ਤਕਿਆ,ਅਰਇਉਂ ਪੁਛਣ ਲਗੇ:ਭਲੇ ਪੁਰਖੋ ! ਇਹ ਦਸੋ ਕਿ ਜਦ ਪਹਲੇ ਆਪ ਤੁਸੀ ਸ੍ਰੀਗੁਰੂ ਅਮਰਦੇਵ ਜੀ ਪਾਸ ਆਏ ਸਾਓ;ਕੀ ਤੁਹਾਨੂੰ ਪਤਾ ਸੀ ਕਿ ਮਨ ਦਾ ਖੜੋਨਾ ਤੇ ਨਾ ਖੜੋਨਾ ਕੀ ਹੁੰਦਾ ਹੈ? ਤੁਸੀਂਕਦੀ ਸਮਝਦੇ ਸਾਓ, ਕਿ ਤੁਸੀ ਅਰ ਮਨ ਦੋ ਚੀਜ਼ਾਂ ਹੋ ਅਰ ਇਹ ਗਲ ਕਦੇ ਲਖਦੇ ਸਾਉ? ਕਿ ਮਨ ਦੇ ਟਿਕਣੇ ਕਰਕੇ ਕੋਈ ਸੁਖ ਹੁੰਦਾ ਹੈ।

ਸਿਖ ਹਥ ਜੋੜਕੇ ਬੋਲੇ-ਪਾਤਸ਼ਾਹ!ਉਸਵੇਲੇ ਤਾਂ ਇਹ ਖਬਰ ਨਹੀਂ ਸੀ। ਓਦੋਂ ਤਾਂ ਕੇਵਲ ਦੇਖਾ ਦੇਖੀ ਆਗਏ ਸਾਂ,ਅਰ ਲੋਕਾਂ ਨੂੰ ਉਪਦੇਸ਼ ਲੈਂਦੇ ਦੇਖਦੇ ਚਾ ਆ ਗਿਆ ਕਿ ਅਸੀ ਬੀ ਕੁਝ ਪੁਛ ਲਵੀਏ। ਪਰ ਇਹ ਨਾਂ ਆਹੁੜੇ ਕਿ ਕੀ ਪੁਛੀਏ,ਇਸ ਕਰਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਪਰ ਬੀ ਕ੍ਰਿਪਾ ਕਰੋ। ਚਿਤ ਵਿਚ ਇਹ ਭਰੋਸਾ ਸੀ,ਕਿਇਹ ਜਗਤ ਦੇ ਗੁਰੂ ਹਨ, ਜੋ ਕੁਝ ਕਰਨਗੇ ਭਲਾਹੀ ਕਰਨ ਗੇ। ਭਾਵੇਂਸਾਨੂੰ ਸਮਝ ਨਹੀਂ ਹੈ,ਪਰ ਆਪ ਤਾਂ ਸਭ ਗਲ ਦੀ ਸੋਝੀ ਵਾਲੇ ਹਨ । ਸੋ ਜੋ ਕੁਝ ਉਨ੍ਹਾਂ ਬਖਸ਼ਿਆ ਅਸਾਂ ਕੀਤਾ, ਪਰ ਸਾਡੇ ਭਾਗ ।

ਗੁਰੂ ਸਾਹਿਬ-ਕੀ ਤੁਹਾਨੂੰ ਅਪਨੀ ਹਾਨੀ ਦੀ ਖਬਰ ਬੀ ਨਾ ਹੋਈ,ਅਪਨਾਘਾਟਾਅਪਨੇਔਗਣ ਬੀ ਨਾ ਦਿਸੇ?

ਸਿਖ-ਜੀ ਔਗੁਣ ਤਾਂ ਦਿਸ ਪਏ, ਦਿਸੇ ਹੀ ਤਾਂ ਹੁਣ ਬੇਨਤੀਆਂ ਕਰ ਰਹੇ ਹਾਂ ।

ਗੁਰੂ ਜੀ-ਫੇਰ ਇੰਨਾਂ ਲਾਭ ਬਾਣੀ ਨੇ ਥੋੜਾ ਪੁਚਾਇਆ ਕਿ ਤੁਹਾਨੂੰ ਅਪਨੇ ਘਾਟੇ ਦੀ ਖਬਰ ਪੈ ਗਈ । ਤੁਹਾਡੇ ਘਰ ਚੋਰਾਂ ਨੇਸੰਨ੍ਹ ਲਾਈ ਸੀ,ਤੁਸੀਂ ਸੁਤੇ ਪਏਸੀ,ਜੇ ਸੁਤੇ ਹੀ ਰਹਿੰਦੇ ਤਾਂ ਚੋਰ ਲੁਟ ਲੈ ਜਾਂਦੇ, ਅਰ ਤੁਹਾਨੂੰ ਪਤਾ ਬੀ ਨਾਂ ਲਗਦਾ ਕਿ ਕੀ ਵਰਤ ਗਿਆ । ਜਦ ਜਾਗਦੇ ਫੇਰ ਦੇਖਦੇ, ਹਥ ਮਲਦੇ, ਬੁਲ ਟੁਕਦੇ ਤੇ ਪਛਤਾਉਂਦੇ, ਪਰ ਫੇਰ-

'ਹੁਣ ਸੁਣਿਐਂਕਿਆਰੂਆਇਆ'ਵਾਲੀਗੱਲ ਹੁੰਦੀ । ਸੁਕਰ ਕਰੋ ਅਕਾਲ ਪੁਰਖਦਾ ਅਰ ਸਚੇ ਸਤਗੁਰਾਂ ਦਾ ਕਿ ਜਿਨ੍ਹਾਂ ਨੇ ਤੁਹਾਨੂੰ ਲੁਟੇ ਜਾਣ ਤੋਂ ਪਹਲੇ ਜਗਾ ਦਿਤਾ। ਤੁਹਾਡੀ ਠੀਕ ਦਸ਼ਾ ਉਹ ਸੀ ਕਿ ਜੋ ਉਸ ਪੁਰਖ ਦੀ ਹੁੰਦੀ ਹੈ ਜੋ-

'ਆਗ ਲਗਾਇ ਮੰਦਰ ਮੈਂ ਸੋਵਹਿ,

ਪਰ ਹੁਣ ਤੁਹਾਨੂੰ ਜਾਗ ਆ ਗਈ ਹੈ,ਅਰ ਬਾਣੀ ਨੇ ਦਸ ਦਿਤਾ ਹੈ ਕਿ ਘਰ ਨੂੰ ਅਗ ਲਗੀ ਹੋਈ ਹੈ,ਵੇਲਾ ਹੈ ਜੇ ਆਪਣਾ ਆਪ ਬਚਾਉਣਾ ਚਾਹੋ ਤਾਂ ਬਚਾ ਸਕਦੇ ਹੋ।

ਇਹ ਸੁਣ ਕੇ ਸਿਖ ਬੇ ਵਸੇ ਹੋ ਗਏ, ਅਖਾਂ ਜਲ ਪੂਰਤ ਹੋ ਗਈਆਂ ਅਰ ਗੁਰੂ ਸਾਹਿਬ ਜੀ ਦੇ ਚਰਨਾਂ ਪਰ ਢੈ ਪਏ।ਸਤਗੁਰਾਂ ਨੇ ਦਿਲਾਸਾ ਦੇ ਕੇ ਉਠਾਇਆ, ਅਰ ਸਮਝਾਇਆ, ਕਿ ਪੂਰੇ ਗੁਰੂ ਦੀ ਵਡਿਆਈ ਹੈ ਕਿ ਪਹਲੋਂ ਖਬਰ ਦੇ ਦੇਵੇ। ਵੇਲੇ ਸਿਰ ਕਿਸੇ ਗੱਲ ਦੀ ਖਬਰ ਹੋ ਜਾਣੀ ਇਕ ਭਾਰੀ ਤਾਕਤ ਹੁੰਦੀ ਹੈ,ਕਿਉਂਕਿ ਬਹੁਤ ਸਾਰਾ ਵਕਤ ਮਿਲ ਜਾਂਦਾ ਹੈ,ਜਿਸ ਵਿਚ ਜੀਵ ਉਸ ਗਲ ਦਾ ਉਪਾਅ ਕਰ ਲੈਂਦਾ ਹੈ,ਪਾਤਸ਼ਾਹੀਆਂ ਦੀਆਂ ਲੜਾਈਆਂ ਦੀ ਹਾਰ ਜਿਤ ਇਸੇ ਪ੍ਰਕਾਰ ਅਕਸਰ ਹੁਦੀ ਹੈ,ਪੂਰੀ ਖਬਰ ਰਖਣੇ ਵਾਲਾ ਕੰਮ ਲੈ ਨਿਕਲਦਾ ਹੈ। ਇਸ ਪ੍ਰਕਾਰ ਪੂਰੇ ਗੁਰੂ ਦੀ ਬਾਣੀ ਨੇ ਤੁਹਾਨੂੰ ਨੀਂਦੋਂ ਜਗਾ ਦਿਤਾ ਹੈ:ਅਰ ਦਸ ਦਿਤਾ ਹੈ ਕਿ ਲੋਕਾਂ ਦੇ ਵੈਰੀ ਤਾਂ ਬਾਹਰੋਂ ਆਉਂਦੇ ਹਨ,ਪਰ ਤੁਹਾਡਾ ਵੈਰੀ ਤੁਹਾਡੇ ਅੰਦਰ ਹੈ ਜਿਸਨੂੰ ਤੁਸੀਂ ਸਜਣ ਜਾਣਦੇ ਹੋ। ਜਿਸ ਨੂੰ ਤੁਸੀਂ ਆਪਨਾ ਆਪ ਸਮਝਦੇ ਹੋ ਉਹ ਮਹਾਂ ਚਚਲ ਹੈ ਅਰ ਚੰਚਲਤਾਈਆਂ ਕਰ ੨ ਕੇ ਤੁਹਾਡਾ ਨਾਸ ਕਰ ਰਿਹਾ ਹੈ। ਘਰ ਦੇ ਸ਼ਤਰੂ ਦੀ ਖਬਰ ਲਗਣੀ ਮਹਾਂ ਕਠਨ ਗਲ ਹੁੰਦੀ ਹੈ ਪਰ ਇਹ ਬਾਣੀ ਦੀ ਵਡਿਆਈ ਹੈ, ਕਿ ਉਸਨੇ ਮਿਤ੍ਰ ਦਾ ਪਾਜ ਉਘੇੜ ਦਿਤਾ ਅਰ ਤੁਹਾਨੂੰ ਦਸ ਦਿਤਾ ਕਿ ਜੋ ਤੁਹਾਡਾ ਸਜਣ ਬਣ ੨ ਬੈਠਦਾ ਸੀ;ਸੋ ਵਿਸਾਹ ਘਾਤੀ ਹੈ। ਪਾਪਾਂ ਵੇਲੇ, ਠਗੀਆਂ ਵੇਲੇ ਬੁਰਾ ਕਰਨ ਵੇਲੇ ਤਾਂ ਤੁਹਾਡੀ ਸਹੈਤਾ ਕਰਦਾ ਹੈ। ਪਰ ਬਾਣੀ ਪੜ੍ਹਨ ਵੇਲੇ, ਸਚੀ ਖਟੀ ਤੇ ਲਾਹੇ ਦੇ ਵੇਲੇ ਡਡੂ ਵਾਂਙ ਟਪੋਸੀਆਂ ਮਾਰਦਾ ਫਿਰਦਾ ਹੈ। ਤਰਾਂ ਤਰਾਂ ਦੀਆਂ ਸੋਚਾਂ ਤੁਹਾਨੂੰ ਉਸ ਵੇਲੇ ਪੈਦਾ ਕਰੂ। ਜਿਉਂ ਤਿਉਂ ਬਣੂ ਤੁਹਾਡੀ ਵਿਚਾਰ ਦੀ ਅਖੀਂ ਘਟਾ ਪਾ ਕੇ ਅਰ ਸੋਹਣੇ ਸੋਹਣੇ ਸਕੰਲਪਾਂ ਦੇ ਖਿਡੌਣੇ ਅਗੇ ਰਖ ੨ ਕੇ ਤੁਹਾਨੂੰ ਉਕਾਉ,ਕਿ ਇਕ ਪਲ ਨ ਬਾਣੀ ਦਾ ਅਸਰ ਪੈ ਸਕੇ।ਪਰ ਫੇਰ ਬਾਣੀ ਦੀ ਵਡਿਆਈ ਦੇਖੋ,ਜਿਸ ਦਿਲ ਨੇ ਬਾਣੀ ਦਾ ਅੰਮ੍ਰਤ ਪੀਣਾ ਸੀ,ਉਹ ਨਾ ਕੇਵਲ ਬਾਣੀ ਤੋਂ ਫ੍ਰੰਟ ਹੋਇਆ ਸਗੋਂ ਬਾਣੀ ਦਾ ਵੈਰੀ ਹੋਕੇ ਐਸੇ ਹੀਲੇ ਕਰਦਾ ਰਿਹਾ ਕਿ ਸਾਰੀ ਉਮਰਾਂ ਦੇ ਝਗੜੇ ਤੇ ਵਰਿਹਾਂ ਦੇ ਭੁਲੇ ਹੋਏ ਬਖੇੜੇ ਉਸ ਵੇਲੇ ਅਗੇ ਲਿਆ ੨ ਕੇ ਬਾਣੀ ਦੇ ਅਸਰ ਨਾਲ ਪੂਰੀ ੨ ਸ਼ਤਤਾ ਕਰਦਾ ਰਿਹਾ। ਐਸੇ ਖੋਟੇ ਮਿਤ੍ਰ ਘਾਤੀ ਵੈਰੀ ਦੀ ਖਚਰ ਵਿਦਿਆ ਦਾ ਪਤਾ ਤੁਹਾਨੂੰ ਬਾਣੀ ਨੇ ਦਸ ਦਿਤਾ, ਪਰ,ਦਸ ਦਿਤਾ।ਬਾਣੀ ਨੇ ਹੰਸ ਵਾਗੂੰ ਦੁਧ ਪਾਣੀ ਅਡ ਅਡ ਕਰਕੇ ਰਖ ਦਿਤਾ।ਹੁਣ ਇਸ ਮਨ ਵੈਰੀ ਪੁਰਫਤੇ ਪਾਉਣੀ ਤੁਹਾਡਾ ਧਰਮ ਹੈ।

"ਮਨ ਜੀਤੇ ਜਗੁ ਜੀਤ"

ਸੋ ਯਤਨ ਕਰੋ ਕਿ ਇਸ ਪੁਰ ਫਤੇ ਪਾਓ। ਬਸ ਤੁਹਾਡਾ ਪਰਮਾਰਥ ਸਿਧ ਹੋ ਗਿਆ। ਹੋਰ ਕਿਸੇ ਕਾਰਜ ਦੇ ਕਰਨੇ ਦੀ ਲੋੜ ਨਹੀਂ।

ਸਿਖ-ਸਚੇ ਪਾਤਸ਼ਾਹ ਜੀ ਧੰਨ ਹੋ ਆਪ। ਆਪਦੀ ਰਸਨਾਂ ਤੋਂ ਬਲਿਹਾਰ ਜਾਈਏ,ਅਸੀਂ ਬੜੇ ਪਾਪੀ ਹਾਂ।ਬੜੇ ਕ੍ਰਿਤਘਨ ਹਾਂ। ਅਸਾਂ ਕੀਤਾ ਨਹੀਂ ਜਾਤਾ ਸਗੋਂ ਉਲਟਾ ਉਲਾਂਭਾ ਲੈ ਕੇ ਆਏ ਅਸੀਂ ਮੂਹ ਦੇਣ ਜੋਗੇ ਨਹੀਂ। ਪਰ ਧੰਨ ਹੋ ਆਪ ਕਿ ਸਾਨੂੰ ਤ੍ਰਿਸਕਾਰਨ ਦੀ ਥਾਂ ਆਪਨੇ ਹਿਤ ਨਾਲ ਸਮਝਾਇਆ ਅਰ ਸਾਡੇ ਨੇਤ੍ਰ ਖੋਲ ਦਿਤੇ। ਹੁਣ ਤਾਂ ਇਸ ਗਲੋਂ ਬੀ ਸ਼ਰਮ ਲਗਦੀ ਹੈ ਕਿ ਆਪ ਪਾਸੋਂ ਕੁਝ ਹੋਰ ਮੰਗੀਏ।

ਗੁਰੂ ਜੀ-ਜੋ ਕੁਝ ਗੁਰੂ ਨਾਨਕ ਦੇਵ ਜੀ ਨੂੰ ਖਜ਼ਾਨਾ ਅਕਾਲ ਪੁਰਖ ਨੇ ਬਖਸ਼ਿਆ ਹੈ।

'ਭਗਤਿ ਭੰਡਾਰ ਗੁਰੂ ਨਾਨਕ ਕਉ ਬਖਸ਼ੇ ਫਿਰ ਲੇਖਾ ਮੂਲਿ ਨ ਲਇਆ'


ਉਹ ਸਭ ਸਿਖਾਂਦ ਵਾਸਤੇ ਹੈ ਸੋ ਰਲਮਿਲ ਛਕੋ ਤੇ ਆਨੰਦ ਕਰੋ।

ਤੁਸੀ ਭੋਗਹੁ ਭੁੰਚਹੁ ਭਾਈ ਹੋ ਗੁਰ ਦੀ ਬਾਣੀ ਕਵਾਇ ਪੈਹਨਾਈਓ।

ਪਰ ਉਤਾਉਲੇ ਨਾ ਹੋਵੋ। ਕਿਉਂਕਿ

'ਜਨਮ ਜਨਮ ਕੀ ਇਸ ਕਾਉ ਮਲੁ ਲਾਗੀ ਕਾਲਾਹੋਆ ਸਿਆਹੁ"

ਮਨ ਇਸ ਲਈ ਗੁਰੂ ਦੇ ਹੁਕਮਾਂ ਪੁਰ ਤੋਰੋ ਅਰ ਕਾਹਲੀ ਨਾ ਕਰੋ। ਤੁਸੀ ਅਪਣਾ ਨਿਤਨੇਮ ਪੂਰਾ ਕਰੀ ਚਲੋ,ਬਾਕੀ ਦੀ ਸਚਾ ਪਾਤਸ਼ਾਹ ਸੰਭਾਲ ਲਏਗਾ। ਉਤਾਉਲੇ ਹੋਕੇ ਕਈ ਲੋਕ ਠਗਾਂ ਦੇ ਹਥ ਫਸ ਜਾਂਦੇ ਹਨ,ਅਰ ਦੀਨਦੁਨੀਆਂ ਗੁਆ ਬੈਠਦੇ ਹਨ ਕਿਉਂਕਿ 'ਇਸ ਰਸਤੇ ਕੇ ਬਹੁਤ ਬਟਾਊ'ਉਹ ਜੀਵ ਨੂੰ ਬਹੁਤ ਤੰਗ ਕਰਦੇ ਹਨ।ਕੇਵਲ ਅਪਨੇ ਗੁਰੂ ਪਰ ਪੱਕਾ ਭਰੋਸਾ ਰਖਣ ਵਾਲੇ ਅਰ ਕਿਸੇ ਭੈ ਜਾਂ ਲਾਲਚ ਕਰਕੇ ਨਾ ਡੋਲਨੇ ਵਾਲੇ ਹੀ ਮਜਲ ਤੇ ਅਪੜਦੇ ਹਨ। ਦੇਖੋ ਬਾਣੀਨੇ ਤੁਹਾਨੂੰ ਸ਼ਤਰੂਦਾ ਪਤਾ ਦਿਤਾ, ਅਰ ਉਸ ਦਸ਼ਾ ਵਿਚ ਕਿ ਤੁਸੀ ਬਾਣੀ ਨੂੰ ਪੰਡ ਸਮਝਦੇ ਰਹੇ ਅਰ ਰਤਾ ਪ੍ਰੇਮ ਨਹੀਂ ਕਰਦੇ ਰਹੇ।ਫੇਰ ਬੀ ਐਸੀ ਤਾਕਤਵਰ ਵਸਤੂ ਇਹ ਨਿਕਲੀ ਕਿ ਜਿਨ ਸਚ ਝੂਠ ਨਿਤਾਰ ਦਿਤਾ। ਹੁਣ ਇਸੇ ਬਾਣੀ ਨੂੰ ਗੁਰੂ ਦਾ ਰੂਪ ਸਮਝਿਆ ਕਰੋ,

'ਬਾਣੀ ਗੁਰੂ ਗੁਰੂ ਹੈ ਬਾਣੀ'

ਗੁਰੂ ਸਭ ਤੋਂ ਪਿਆਰਾ ਹੁੰਦਾ ਹੈ।ਤੇ ਪਯਾਰਾ ਜਦ ਘਰ ਆਵੇ ਤਾਂ ਪ੍ਰੇਮੀ ਏਕਾਂਤ ਚਾਹੁੰਦੇ ਹਨ ਕਿਸੇ ਓਪਰੇ ਨੂੰ ਪਾਸ ਨਹੀਂ ਰਹਣ ਦੇਂਦੇ ਸੋ ਜਦ ਤੁਸੀ ਬਾਣੀ ਪੜ੍ਹਦੇ ਹੋ, ਮਾਨੋ ਗੁਰੂ ਤੁਹਾਡੇ ਅੰਦਰ ਆਇਆ ਹੈ,ਗੁਰੂ ਸਭ ਤੋਂ ਵਧੀਕ ਪਯਾਰਾ ਹੈ,ਉਸ ਵੇਲੇ ਓਪਰੇ ਦਾ ਅੰਦਰ ਕੀ ਕੰਮ,ਤਾਂਤੇ ਹੋਰ ਕੋਈ ਫੁਰਨਾ ਉਸ ਵੇਲੇ ਨਹੀਂ ਅੰਦਰ ਹੋਣਾ ਚਾਹੀਦਾ।ਜਦ ਬਾਣੀ ਨਾਲ ਹਿਤ ਕਰਦੇ ਹੋ,ਪ੍ਰੇਮ ਕਰਦੇ ਹੋ,ਅਰ ਸਮਝਦੇ ਹੋ ਕਿ ਗੁਰੂ ਜੀ ਦਾ ਪ੍ਰਵੇਸ਼ ਹੋਇਆ ਹੈ,ਤਦ ਕਿਉਂ ਓਪਰੇ ਫੁਰਨ ਤੇ ਮੋਚਾਂ ਫੁਰਨ ਜੇ ਮਨ ਦੌੜੇ ਤਦ ਸਮਝਾਓ ਅਰ ਅਪਨੇ ਹਿਤ ਨੂੰ ਨਾ ਛਡੋ। ਐਸਾ ਕਰਨੇ ਨਾਲ ਬਾਣੀ ਤੁਹਾਡੇ ਵਿਚ ਅੰਮ੍ਰਤ ਦਾ ਗੁਣ ਕਰੇਗੀ ਕਿਉਂਕਿ

'ਵਿਚ ਬਾਣੀ ਅੰਮ੍ਰਤ ਸਾਰੇ'

ਗੱਲ ਕੀ ਜਦ ਬਾਣੀ ਰਸ ਦਾਇਕ ਹੋ ਜਾਏਗੀ, ਤੁਹਾਨੂੰ ਪਕ ਨਿਸਚਾ ਹੋ ਜਾਏਗਾ ਕਿ ਇਹ ਗੁਰੂ ਦਾ ਰੂਪ ਹੈ।ਫੇਰ ਬਾਣੀ ਤੁਹਾਥੋਂ ਛੁਟੇਗੀ ਨਹੀਂ। ਇਸ ਵੇਲੇ ਤੁਹਾ ਨੂੰ ਬਾਣੀ ਬੜੇ ੨ ਉਪਦੇਸ਼ ਕਰੇਗੀ।ਤੁਸੀ ਬੀ ਯਤਨ ਕਰਨਾ ਕਿ ਬਾਣੀ ਦੇ ਭਾਵ ਨੂੰ ਸਮਝੋ। ਜਿਉਂ ੨ ਯਤਨ ਕਰੋਗੇ ਸਮਝ ਵਧੇਗੀ ਬਾਣੀ ਦਾ ਪਹਲਾ ਅਭਯਾਸ,ਦੂਜਾ ਪ੍ਰੇਮ ਤੀਜਾ ਭਾਵ ਸਮਝਣਾ, ਤੁਹਾਡੇ ਵਿਚ ਤਾਕਤ ਪੈਦਾ ਕਰੇਗੀ। ਬਾਣੀ ਦਾ ਹੁਕਮ ਮੰਨਣੇ ਦੀ ਜੋ ਤੁਸੀ ਖੁਸੀ ਨਾਲ ਮੰਨਿਆ ਕਰੋਗੇ।ਜਿਉਂ ੨ ਮੰਨੋਗੇ ਸੁਖ ਪਾਓਗੇ। ਫੇਰ ਸਦਗਤੀ ਦੂਰ ਨਹੀਂ ਰਹ ਜਾਏਗੀ।

ਬਾਣੀ ਕਹੈ ਸੇਵਕ ਜਨ ਮਾਨੈ

ਪਰਖਤ ਗੁਰੂ ਨਿਸਤਾਰੇ।

ਭਾਵੇਹ ਕਿ ਜਦ ਬਾਣੀ ਦੇ ਕਹੇ ਪਰ ਤੁਰੋਗੇ ਬਾਣੀ ਪਰਖਤ ਹੋ ਜਾਏਗੀ। ਤੁਸੀ ਪਰਖਤ ਉਸ ਦਾ ਕਰਤਵ ਦੇਖੋਗੇ,ਬਸ ਫੇਰ ਨਿਸਤਾਰਾ ਹੋ ਜਾਏਗਾ।ਇਸ ਪ੍ਰਕਾਰ ਚਲੋਗੇ ਤਾਂ ਸੁਖ ਪਾਓਗੇ ਦੀਨ ਦੁਨੀ ਸੌਰ ਜਾਏਗਾ। ਜੇ ਇਕ ਸਟ ਨਾਲ ਝੋਨੇ ਵਿਚੋਂ ਚਾਵਲ ਕਢਣੇ ਲੋੜੋ ਤਾਂ ਚਾਵਲ ਕਦਾਚਿਤ ਨਹੀਂ ਨਿਕਲਣੇ।

ਇਹ ਬਚਨ ਸੁਣਕੇ ਸਿਖ ਨਿਹਾਲ ਹੋਏ, ਢੇਰ ਚਿਰ ਤੀਕ ਦੰਡ ਵਤ ਪਏ ਰਹੇ।ਫੇਰ ਕੁਝ ਦਿਨ ਰਹਕੇ ਸਤਗੁਰਾਂ ਦੀ ਆਗਯਾ ਪਾਕੇ ਅਪਨੇ ਦੇਸ ਚਲੇ ਗਏ। ਬਾਣੀ ਨਾਲ ਉਸੀ ਪ੍ਰਕਾਰ ਹਿਤ ਕਰਦੇ ਰਹੇ।ਅਰ ਸੇਵਾ ਬੀ ਤਨੋਂ ਮਨੋਂ ਧਨੋਂ ਨਿਬਾਹੁੰਦੇ ਰਹੇ।ਅਪਨਾ ਵਿਹਾਰ ਕਾਰ ਬੀ ਸਫਾਈ ਨਾਲ ਸਿਰੇ ਚਾੜ੍ਹਦੇ ਰਹੇ।ਅੰਤ ਨੂੰ ਬਾਣੀ ਨੇ ਅੰਤਸਕਰਨ ਸੁਧ ਕਰ ਦਿਤੇ ਬਸ ਸੁਧ ਹੋਣੇ ਦੀ ਦੇਰ ਸੀ,ਘਟ ੨ ਦੇ ਵਾਸੀ, ਪ੍ਰਕਾਸ਼ ਸਰੂਪ ਅਕਾਲ ਪੁਰਖ ਦਾ ਪ੍ਰਤੀਬਿੰਬ ਪੈ ਗਿਆ, ਅਰ ਕਲਯਾਨ ਹੋ ਗਈ।

ਪਯਾਰੇ ਪਾਠਕੋ!

ਉਪਰ ਲਿਖੀ ਵਾਰਤਾ ਕੈਸੀ ਅਸਚਰਜ ਸਿਖਯਾ ਦੇਣੇ ਵਾਲੀ ਹੈ!ਅਜਕਲ ਸਮਾਂ ਕਿਸੇ ਤਰਾਂ ਦਾ ਆਗਿਆ ਹੈ,ਸੰਸਾਰ ਵਿਚ ਤਾਂ ਧੋਖੇ ਵਧੇ ਹੀ ਸਨ,ਧੋਖੇ ਕਰਨੇ ਵਾਲਿਆਂ ਨੇ ਪਰਮਾਰਥ ਦੇ ਨਾਕੇ ਬੀ ਰੋਕ ਲਏ ਹਨ। ਕਈ ਸਾਧੂ ਦੇਖਣ ਵਿਚ ਆਏ ਹਨ, ਜੋ ਲੋਕਾਂ ਨੂੰ ਬਾਣੀ ਪੜਨੋਂ ਰੋਕ ਕੇ ਸਮਾਧੀਆਂ ਵਿਚ ਲਾਉਂਦੇ ਤੇ ਕੰਨਾਂ ਦੀ ਘੂੰ ਘੂੰ ਵਿਚ ਫਸਾਉਂਦੇ ਤੇ ਹੋਰ ਹੋਰ ਮਸਤੀਆਂ ਵਿਚ ਜੜ ਕਰਦੇ ਹਨ,ਤੇ ਲੋਕ ਵਿਚਾਰੇ ਭੋਲੇ ਕਹੋ,ਜਾਂ ਉਤਾਵਲੇ ਕਹੋ,ਇਹੋ ਚਾਹੁੰਦੇ ਹਨ ਕੇ ਅਸੀ ਝਟਪਟ ਯੋਗੀ ਤੇ ਗਯਾਨੀ ਹੋ ਜਾਈਏ ਅੰਤਸ਼ਕਰਨਾਂ ਦੀ ਮੈਲ ਨੂੰ ਧੋਣ ਦਾ ਧਿਆਨ ਨਹੀਂ। ਅਪਨੇ ਆਪ ਜੀਵਨ ਦਾ ਪਤਾ ਨਹੀਂ। ਸੰਸਾਰਕ ਫਸੌਤੀਆਂ ਦਾ ਖਯਾਲ ਨਹੀਂ। ਚਾਹੁੰਦੇ ਹਨ ਕਿ ਰਾਤ ਸੰਨ੍ਹਾਂ ਬੀ ਮਾਰਦੇ ਰਹੀਏ ਤੇ ਸਵੇਰੇ ਸਮਾਧੀ ਬੀ ਲਾ ਬੈਠੀਏ।ਏਹ ਦੋਵੇਂ ਗੱਲਾਂ ਹੋ ਨਹੀਂ ਸਕਦੀਆਂ।ਕਲਜੁਗ ਵਿਚ ਧਰਮ ਲੁਕ ਰਿਹਾ ਹੈ। ਇਸ ਕਰਕੇ ਹਨੇਰਾ ਛਾ ਰਿਹਾ ਹੈ। ਹਨੇਰੇ ਵਿਚ ਪਗਡੰਡੀਆਂ ਦੇ ਰਸਤੇ ਤੁਰਨ ਵਾਲੇ ਪਟਕ ਪੈਂਦੇ ਹਨ। ਕੇਵਲ ਉਹੋ ਸਿਰੇ ਚੜ੍ਹਦੇ ਹਨ ਜੋ "ਗਾਡੀ ਰਸਤੇ" ਤੁਰਦੇ ਹਨ,ਸੋ ਗੁਰੂ ਨਾਨਕ ਦੇਵ ਜੀ ਦੇ ਗਾਡੀ ਰਸਤੇ ਤੁਰੋ।ਨਾ ਭੁਲੋ ਨਾ ਭਟਕੋ ਨਾ ਡਿਗੋ ਨਾ ਸਟ ਲਗੇ। ਪਕਾ ਨਿਸਚਾ ਰਖੋ ਕਿ ਜੋ ਬਾਣੀ ਤੋਂ ਬੇਮੁਖ ਕਰੇ ਉਹ ਪਖੰਡੀ ਹੈ। ਜਿਥੇ ਬਾਣੀ ਹੈ ਉਥੇ ਸਾਰਾ ਪਰਮਾਰਥ ਸਿਧ ਹੋ ਜਾਂਦਾ ਹੈ,ਜਿਥੇ ਬਾਣੀ ਨਹੀਂ ਉਥੇ ਚੌੜ। ਇਸ ਰਸਤੇ ਤੁਰੋ। ਭੰਬਲ ਭੂਸੇ ਨਾ ਖਾਓ,ਧੋਖੇ ਵਿਚ ਨਾ ਪਵੋ,ਮਨ ਦੀ ਏਕਾਗਤਾਸਮਾਧੀ ਨਾਮ,ਗਿਆਨ ਮਸਤੀ ਜੋ ਕੁਝ ਚਾਹੁੰਦੇ ਹੋ ਬਾਣੀ ਤੋਂ ਪੈਦਾ ਹੋਵੇਗੀ, ਪਰ ਰੁਤ ਸਿਰ ਅਰ ਸਚਾ ਪੈਦਾ ਹੋਵੇਗਾ। ਜੋ ਕੁਝ ਤੁਸੀ ਛੇਤੀ ਨਾਲ ਲਭਕੇ ਚੂਹੇ ਵਾਂਗ ਪਸਾਰੀ ਬਣ ਬੈਠਦੇ ਹੋ,ਉਹ ਤੁਸੀ ਅਪਨੇ ਆਪ ਨਾਲ ਧੋਖਾ ਕਰਦੇ ਹੋ।ਦਸਣੇ ਵਾਲਾ ਤੁਹਾਨੂੰ ਧੋਖਾ ਦਿੰਦਾ ਹੈ। ਤੇ ਫੇਰ ਤੁਸੀ ਅਪਣੇ ਆਪ ਨੂੰ ਧੋਖਾ ਦਿੰਦੇ ਹੋ। ਪਰ ਬਾਣੀ ਪੜਨੇ ਵਾਲਾ ਅਪਨੇ ਆਪ ਨਾਲ ਜੋ ਛਲ ਅਸੀ ਕਰਦੇ ਹਾਂ ਸਮਝਦੇ ਲਗ ਜਾਂਦਾ ਹੈ, ਅਰ ਹੋਰਨਾਂ ਦੇ ਛਲ ਪਰਖਣੇ ਲਈ ਬਾਣੀ ਤੋਂ ਘਸਵਟੀ ਦਾ ਕੰਮ ਲੈਂਦਾ ਹੈ। ਬਾਣੀ ਸਚੇ ਝੂਠੇ ਸਾਧ ਦੀ ਪਰਖ ਦਸਦੀ ਹੈ। ਬਾਣੀ ਸਚੇ ਝੂਠੇ ਅੰਦਰ ਦਾ ਵੇਰਵਾ ਖੋਲਦੀ ਹੈ,ਬਾਣੀ ਸਚੀ ਗਲ ਨੂੰ ਡੰਕੇ ਦੀ ਚੋਟ ਪਰਗਟ ਕਰਦੀ ਹੈ। ਬਾਣੀ ਕਿਸੇ ਦਾ ਲਿਹਾਜ਼ ਨਹੀਂ ਰਖਦੀ।ਬਾਣੀ ਹਨੇਰੇ ਦਾ ਦੀਵਾ ਹੈ। ਬਾਣੀ ਠਗਾਂ ਦੇ ਬਨ ਵਿਚੋਂ ਲੰਘਣੇ ਦਾ ਆਗੂ ਹੈ ਬਾਣੀ ਭਵ ਸਾਗਰ ਦਾ ਜਹਾਜ਼ ਹੈ।ਬਾਣੀ ਐਸਾ ਦਾਰੂ ਹੈ ਕਿ ਜੋ ਰੋਗੀ ਨੂੰ ਫੈਦੇ ਦੀ ਥਾਂ ਨੁਕਸਾਨ ਕਦੀ ਨਹੀਂ ਕਰਦਾ । ਬਾਣੀ ਰੂੰ ਦਾ ਫਰਸ਼ ਹੈ, ਜਿਸ ਪਰ ਡਿਗਣੇ ਤੇ ਸਟ ਪੇਟ ਨਹੀਂ ਲਗਦੀ।ਬਾਣੀ ਪਰਵਿਰਤੀ ਵਿਚ ਪਰਮਾਰਥ ਸਿਧ ਕਰਦੀ ਹੈ। ਬਾਣੀ ਤਲਵਾਰ ਤੇ ਪਰਮਾਰਥ ਨੂੰ ਇਕ ਮਿਆਂਨ ਵਿਚ ਸਾਂਭ ਰਖਦੀ ਹੈ।ਬਾਣੀ ਗਹ੍ਰਸਤ ਵਿਚ ਨਿਰਬਾਣ ਕਰ ਦਿੰਦੀ ਹੈ। ਬਾਣੀ ਪਰਉਪਕਾਰ ਸਿਖਾਲਦੀ ਹੈ। ਬਾਣੀ ਟੱਬਰਾਂ ਵਿਚ ਫੋਟਕ ਨਹੀਂ ਪਾਉਂਦੀ, ਮੰਦ ਵੈਰਾਗ ਨਹੀਂ ਸਿਖਾਲਦੀ। ਸਿਰ ਨੂੰ ਸੁਦਾ ਤੇ ਪਾਗਲ ਪਨਾ ਨਹੀਂ ਚੜਾਉਂਦੀ ਬਾਣੀ ਮਾਂ ਦੀ ਗੋਦ ਹੈ।ਬਾਣੀ ਪਿਤਾ ਦਾ ਹਥ ਹੈ। ਬਾਣੀ ਗੁਰੂ ਦਾ ਹੋਕਾ ਹੈ, ਬਾਣੀ ਪਰਮੇਸੁਰ ਦਾ ਮੁਨੀਬ ਹੈ।ਬਾਣੀ ਜਿਹਾ ਸਚਾ ਸਹਾਈ ਤੇ ਮਿਤ੍ਰ ਕੋਈ ਨਹੀਂ ਹੈ।


।।ਇਤਿ।।

ਨਵੰਬਰ ੧੯੦੩