ਸਤਵਾਰਾ

ਵਿਕੀਸਰੋਤ ਤੋਂ


ਸਤਵਾਰਾ


ਕ੍ਰਿਤ ਕਵਿ ਬਾਵਾ ਬਿਸ਼ਨ ਸਿੰਘ ਸੰਤ

ਜੋ
ਮੁਨਸ਼ੀ ਗੁਲਾਬ ਸਿੰਘ ਐਂਡ ਸਨਜ

ਅਪਨੇ ਮਤਬਾ ਮੁਫ਼ੀਦ ਆਮ

ਲਾਹੌਰ ਮੇਂ ਛਾਪਾ


੧੮੯੬ ਈ:

ੴਸਤਿਗੁਰਪ੍ਰਸਾਦਿ ॥

ਅਥਸਤਵਾਰਾਕ੍ਰਿਤ ਕਵਿ ਬਿਸ਼ਨਸਿੰਘਲਿਖ੍ਯਤੇ ਕਬਿੱਤ ॥ਬਗੀਸ਼ਰੀ

ਮਨਾਇਕੇ ਕਵੀਸ਼ਰੀ ਅਲਾਇ ਮੂਕ ਈਸ਼ਰੀ ਕਾ ਧਿਆਨ ਜੋਈ ਚੀਤ ਮੈ ਧਰੱਤ ਹੈ। ਸੇਸਔ ਮਹੇਸ ਦੇਵ ਆਦਿ ਮੈ ਮਨਾਉ ਜਾਕੋ ਘਨ ਨਨ ਨਨਘੰਟੇ ਦੁਆਰ ਮੈ ਕਰੱਤ ਹੈ। ਬਿਆਸ ਔ ਬਸ਼ਿਸ੍ਤ ਆਦਿ ਕਵੀ ਨੈ ਮਨਾਈ ਮਾਤ ਲੱਟ ਲੱਟ ਲਾਟਾਂ ਤੇਰੇ ਭਉਨ ਮੈ ਜਰੱਤ ਹੈ। ਛੱਤ੍ਰ ਚੱਮਰ ਅਮਰ ਫੇਰਤ ਹੈ ਨੀਤ ਜਾਕੇ ਬਿਸ਼ਨ ਸਿੰਘ ਨਮੋਮਾਤ ਸਾਰਦਾ ਕਰੱਤ ਹੈ॥੧॥ਕਃ॥ ਐਤਵਾਰਆਸ਼ਕਾ ਨੂੰ ਮੁਖਤਾਂ ਦਿਖਾਉ ਮੁਈਏ ਦੂਰੋਂ ਆਏ ਚਲ ਅਸੀ ਵਾਸਤੇ ਦੀਦਾਰ ਨੀ। ਚੰਦ ਜੇਹੇ ਮੁਖ ਨੂੰ ਨਾ ਬੱਦਲਾਂ ਦੀ ਓਟ ਕਰ ਸੁਣਦਾ ਜਹਾਨ ਤੇਰਾ ਰੂਪ ਬੇ ਸ਼ੁਮਾਰ ਨੀ। ਖੁਲੀ ਹੋਵੇ ਹੱਟਲੋਕ ਕਰਦੇ ਖਰੀਦ ਸਭ ਰਖਦੇ ਅੜਾਇ ਸੋਈ ਮੂਰਖ ਗਵਾਰਨੀ॥ ਕਹੇ ਬਿਸ਼ਨ ਸਿੰਘ ਮੁਖ ਦੇਖਿਆਂ

ਨਾ ਘਟੇ ਕੁਛ ਮੋਤੀ ਫੁੱਲ ਲਾਲ ਭਾਵੇਂ ਰਖੀਏ ਬਜਾਰ ਨੀ ॥ ੨ ॥ ਕਃ ॥ ਸੋਮਵਾਰ ਵਾਰ ਵਾਰ ਸ਼ੁਕਰ ਗੁਜਾਰ ਦੇ ਹਾਂ ਤੇਰੇ ਜੈਸੀ ਨਾਰ ਦਾ ਦੀਦਾਰ ਜਦੋਂ ਪਾਈਏ। ਘੁੰਡ ਵਾਲੀ ਰੀਤ ਤੋਂ ਕੀ ਖੱਟਣਾ ਜਹਾਨ ਵਿਚੋਂ ਦੇਖਕੇ ਸੁਆਲੀਆਂ ਨੂੰ ਬੂਹਾ ਨਾ ਅੜਾਈਏ। ਰੂਪ ਧਨ ਮਾਲ ਛਾਂਉ ਬੱਦਲਾਂ ਦੀ ਜਾਨ ਸਭੋ ਹੁੰਦੇ ਧਨ ਮਾਲ ਨੀ ਕੰਗਾਲ ਨਾ ਸਦਾਈਏ। ਅੰਨ੍ਹੀ ਕਾਣੀ ਕਮਲੀ ਜਹਾਨ ਸਾਰਾ ਆਖਦਾ ਹੈ ਕਹੇ ਬਿਸ਼ਨ ਸਿੰਘ ਜਦੋ ਮੁਖ ਨਾ ਦਿਖਾਈਏ ॥੩॥ ਕਃ ॥ ਮੰਗਲ ਮਰੋੜ ਤੋੜ ਜੰਦਰਾ ਤੂੰ ਘੁੰਡ ਵਾਲਾ ਕੁਲਫ ਜੰਜੀਰੀਆਂ ਨੂੰ ਦੇਈ ਹੁਣ ਖੋਲਨੀ। ਅਕਲ ਸਕਲ ਭਾਗਵਾਲਿਆਂ ਨੂੰ ਦੇਵੇ ਰੱਬ ਆਇਕੇ ਮਿਹਰ ਘਰ ਮੂੰਹੋਂ ਕੁਛ ਬੋਲਨੀ। ਹੀਰੇ ਮੋਤੀ ਮਾਣਿਕ ਮਾਲੂਮ ਹੋਣ ਲਾਲ ਤੇਰੇ ਆਏ ਹੈ ਬਪਾਰੀ ਪਿਆਰੀ ਕਰੀਂ ਝੱਬੇ ਮੋਲਨੀ। ਪਾਰਖੂ ਦੇ ਪਾਸ ਨੀ ਨਾ ਰਖੀਏ ਲਕੋਇ ਕੁਛ ਬਣੇ ਜਦੋ ਮੁੱਲ ਬਿਸ਼ਨ ਸਿੰਘ ਦੇਹਿ ਤੋਲਨੀ ॥੪॥ ਕਃ॥ ਬੁੱਧ ਵਾਰ ਬੁੱਧਵਾਨ ਜਾਨ ਅਖੀਆਂ ਅੰਗਿਆਰ ਵਾਂਗ ਭਖਦੀਆਂ ਰਖੀਆਂ ਕਿਓਂ ਤੰਗ ਸੰਗ ਮਨ ਮੁਸਕਾਉਂਦੀ । ਆਖ ਦੇਹਾਂ ਬਾਰਬਾਰ ਆਵੇ ਨਾ ਵਿਚਾਰ ਤੈਨੂੰ ਹੋਇ ਕੇ ਸੁਚੇਤ ਮੁੱਖ ਕਾ ਨਾ ਵਿਖਾਉਂਦੀ । ਮੁਖ ਮੋਤੀ ਫੁੱਲਾ ਨੂੰ ਨ ਸੂਲਾਂ ਵਿਚ ਪਾਉ ਨੱਢੀ ਕਹੇ ਬਿਸ਼ਨ ਸਿੰਘ ਜੁਆਨੀ ਹਥ ਨਹੀ ਆਂਵ ਦੀ ॥ ੭ ॥ ਕਃ॥ ਵਾਰ ਜਦੋਂ ਆਇਆ ਮਾਨ ਆਪਨਾ ਗਵਾਇਆ ਤਾਂ ਸ੍ਵਾਲ ਤੈਨੂੰ ਪਾਇਆ ਮੁਖ ਦੇਖਨੇ ਦੀ ਭੁਖ ਨੀ । ਤੇਰਾ ਮੁਖ ਚੰਦਦੇਖ ਹੋਇਗਯਾ ਅਨੰਦ ਵਡਾ ਦੇਖਕੇਚਕੋਰ ਚੰਦ ਪਾਵੇ ਜਿਵੇਂ ਸੁਖ ਨੀ ਜਗ ਵਾਲੇ ਬਾਗ ਵਿਚ ਬਣੀ ਤੂੰ ਚਰਾਗ ਇਕ ਸੋਹਿਂਦਾ ਸਰੀਰ ਜਿਵੇਂ ਚੰਦ ਨ ਦਾ ਰੁੱਖ ਨੀ। ਕਹੇ ਬਿਜ਼ਨਸਿੰਘ ਨੀ ਨਾ ਹੋਰ ਕਈ ਲੋੜ ਸਾਨੂੰ ਹੋਇਕੇ ਅਨੰਦ ਜੋ ਦਿਖਾਈਂ ਇਕ ਮੁੱਖਨੀ ॥ ੮॥ ਕਃ ॥ ਅਰਕਵਾਰ ਆਸ ਕਾਂ ਦਾ ਮੰਨਿਆ ਸ੍ਵਾਲ ਜਦੋਂ ਦਿਤੀ ਹੈ ਦਿਖਾਲੀ ਚੰਦ ਨਾਲ ਆਫਤਾਬ ਦੇ । ਨੱਕ ਖੰਡੇ ਧਾਰਦੰਦ ਦਾਨੇਜਿਉਂ ਅਨਾਰ ਜਿਵੇਂ ਸੇਉ ਰੁੱਖਸਾਰ ਨੈਣ ਫੁੱਲ ਹੈ ਗੁਲਾਬ ਦੇ । ਹੋਠ ਹੈ ਗੁਲਾਲ ਲਾਲ ਕਹਿਆ ਤੇਰੇ ਤਾਂਈ ਮੂਰਖ ਗਵਾਰ ਤਾਂਈ ਮੂਲ ਨ ਬੁਲਾਂਵਦੇ । ਬੁਧਿਵਾਨ ਸੋਈ ਜਿੱਨ ਮਨਦੀ ਮਰੋੜ ਖੋਈ ਰਖਦੇ ਹੈਂ ਜਿਦ ਸੋਈ ਮੂਰਖ ਕਹਾਂਵਦੇ । ਸਖੀ ਸੋਈ ਜਾਣੀਏ ਸਵਾਲ ਕਰੇ ਪੂਰਾ ਜੋਈ ਸੂਮ ਦੇਖ ਸ੍ਵਾਲੀਆਂ ਨੂੰ ਬੂਹਾ ਹੈ ਅੜਾਂਵਦੇ । ਕਹੇ ਬਿਸ਼ਨਸਿੰਘ ਜਿੰਦ ਜਾਂਦੀ ਹੈ ਜਬਾਨੋ ਬੋਲ ਲਾਹਿ ਮੂੰਹੋਂ ਪੱਲਾ ਨੀ ਸ੍ਵਾਲ ਤੈਨੂੰ ਪਾਂਵਦੇ ॥੫॥ ਕਃ ॥ ਚੜੇ ਵੀਰਵਾਰ ਤਾ ਲਚਾਰ ਕੀਤਾ ਅਖੀ ਆਂ ਨੂੰ ਹੋਇਆ ਕੀ ਗੁਨਾਹ ਭੈੜੀ ਕੀਤੀਆਂਹੈ ਕੈਦ ਨੀ । ਘੁੰਡ ਵਾਲੀ ਰੀਤ ਕਿਸੇ ਚੰਦਰੇ ਚਲਾਈ ਜਗ ਘੁੰਡ ਪਾਪੀ ਸੋਹਣਿਆਂ ਨੂੰ ਕਰਦਾ ਸੁਪੈਦ ਨੀ । ਹਾਸਤੇ ਬਿਲਾਸ ਨਾਲੇ ਆਸ ਕਰ ਆਏ ਪਾਸ ਸੂਲਾਂ ਵਾਲਾ ਮੋੜਾ ਗੱਡ ਕੀਤੇ ਬੇ ਉਮੈਦ ਨੀ। ਘੁੰਡ ਵਾਲੇ ਰੋਗਨੈ ਜਹਾਨ ਨੂੰ ਵੈਰਾਨ ਕੀਤਾ ਕਰਦੇ ਅਰੋਗ ਬਿਸ਼ਨ ਸਿੰਘ ਜੇਹੇ ਬੈਦਨੀ ॥੬॥ ਕਬਿਤ ॥ ਸ਼ੁਕ੍ਰ ਸਰੀਰ ਨੂੰ ਨਾ ਸਾੜ ਅੱਗ ਘੁੰਡ ਵਾਲੀ ਖਾਲੀ ਕਿਓਂ ਜੋਹਾਨੋਂ ਰੂਪ ਹੁੰਦਿਆਂ ਸਦਾਉਂਦੀ । ਘੁੰਡ ਵਿਚ  ਵਾਲ ਕਾਲੇ ਸੋਭ ਰਹੇ ਜੁਲਫੀ ਲਟੱਕ ਜਿਉ ਲਟਕਿ ਬਚੇ ਨਾਗਦੇ ।ਬਿਸ਼ਨਸਿੰਘ ਕਹੇ ਪੁਕਾ ਰ ਨਾਰ ਰੂਪ ਬੇ ਸੁਮਾਰ ਯਾਰੋ ਵੇਖਕੇ ਸ਼ਕਲ ਸੂਲੀ ਆਸ਼ਕ ਹੈ ਝਾਗਦੇ ॥੯॥ ਕਬਿਤ ॥ ਮੁਖੜਾ ਦਿਖਾਇ ਰੂਪ ਤੇਰਾ ਨਹੀ ਘਟਿ ਜਾਵੇ ਬੋਲਿਆਂ ਜਬਾਨ ਦਾ ਨਾਰਸ ਕਿਸੇ ਧੋਵ ਣਾ ॥ ਚੰਦ ਦੇ ਸਮਾਨ ਨਹੀਂ ਚਾਦਣੀ ਜਹਾਂਨ ਵਿਚ ਤੇਰੇ ਜੇਹਾ ਰੂਪਤਾਂ ਕਿਸੇ ਦਾ ਨਹੀ ਹੋਵਣਾ ॥ ਅਕਲ ਸਹੂਰ ਵਾਲੇ ਤਾਹੀ ਰਬ ਰੂਪ ਦਿਤਾ ਮੁਖ ਉਤੇ ਪੱਲਾ ਪਾਇ ਕਾਸਨੂੰ ਲਕੋਵਣਾ। ਕਹੇ ਬਿਸ਼ਨਸਿੰਘ ਪੁੰਨ ਦਾਨ ਅੰਗ ਸੰਗ ਚਲੇ ਤੇਰੇ ਜੇਹੀ ਨਾਰ ਨੂੰ ਨ ਸੂਮ ਚਹੀਏ ਹੋਵਣਾ॥ ੧੦॥ ਕਃ॥ ਸੁਣੋ ਪਿਆਰੀ ਨਾਰੀ ਤੁਝੇ ਕਹੂੰ ਵਾਰੋ ਵਾਰੀ ਮੁਝੇ ਏਹ ਚਾਉ ਭਾਰੀ ਜੋ ਦਿਦਾਰ ਕਰੂੰ ਮੁੱਖਦਾ । ਆਸਵੰਤ ਆਣਨੀ ਖ ਲੋਤਾ ਦਰਬਾਰ ਤੇਰੇ ਮੋਡਾ ਨਹੀ ਗੱਡ ਵੱਢ ਸੂਲਾਂ ਵਾਲੇ ਰੁਖਦਾ। ਸ੍ਵਾਲ ਹੈ ਸ੍ਵਾਲੀਆਂ ਦਾ ਨ ਤੇਰੇ ਅਗੇ ਪੇਸ਼ ਜਾਵੇ ਕਰੀਂ ਤੂੰ ਜਤੰਨ ਕੁਝ ਆਸ਼ਕਾਂ ਦੇ ਦੁਖ ਦਾ । ਬਿਸ਼ਨਸਿੰਘ ਨਾਰਯਾਰ ਹੱਸਕੇ ਬੁਲਾਵੇਂ ਜਦੋਂ ਆਸ਼ਕਾਂਦੇਵਾਸਤੇ ਦਿਹਾੜਾ ਸੋਈ ਸੁਖਦਾ॥੧੧॥ ਕਃ ॥ਸੂਰਜ ਕੋ ਦੇਖ ਜੈਸੇ ਕੌਲ ਪ੍ਰਸੰਨ ਹੋਤ ਬਾਮਣ ਪ੍ਰਸੰਨ ਜੈਸੇ ਖੀਰ ਕੇ ਖੁਲਾਏ ਤੇ॥ ਚੰਦ੍ਰਮਾ ਕੋ ਦੇਖ ਕੇ ਚਕੋਰ ਪ੍ਰਸੰਨ ਜੈਸੇ ਕਾਮੀ ਪ੍ਰਸਿੰਨ ਜੈਸੇ ਨਾਰਿ ਕੇ ਮਿਲਾਏ ਤੇ ॥ ਮੋਰ ਪ੍ਰਸੰਨ ਓਰ ਦਾ ਘਟਾ ਘੋਰ ਦੇਖਕੇ ਤੇ ਸਾਧੂ ਪ੍ਰਸੰਨ ਜੋ ਗੋਵਿੰਦ ਗੁਨ ਗਾਏਤੇ। ਰੰਕ ਪ੍ਰਸੰਨ ਧਨ ਪਾਇ ਬਿਸ਼ਨਸਿੰਘ ਜੈਸੇਤੈਸੇ ਪ੍ਰਸਿੰਨ ਹਾਂ ਦਿਦਾਰ ਤੇਰਾ ਪਾਇਕੇ ॥੧੨॥ ਕਃ ਤੀਆ ਕੀ ਪ੍ਰੀਤ ਬਾਲੀ ਗਾਲੀ ਰਜ ਧਾਨੀ ਸਭੋ ਤੀਆ ਕੀ ਪ੍ਰੀਤ ਇੰਦ੍ਰ ਭਈ ਭਗ ਭਾਰੀ ਆ। ਤੀਆ ਕੀ ਪ੍ਰੀਤ ਜਨਮੇਜੇ ਜੇਹੇ ਗਾਲ ਦੀਏ ਤੀਆਕੀ ਪ੍ਰੀਤ ਢਾਈਆਂ ਰਾਮਨੇ ਅਟਾਰੀਆ। ਤੀਆ ਕੀ ਪ੍ਰੀਤ ਸਿੰਙੀ ਰਿਖਨੇ ਭੁਲਾ ਇਆ ਜੋਗ ਤੀਆ ਕੀ ਪ੍ਰੀਤ ਰਾਜੇ ਭੋਜ ਅਸ ਵਾਰੀਆ । ਤੀਆ ਕੀ ਪ੍ਰੀਤ ਰਿਖੀ ਨਾਰਦ ਬਨਾਇਓ ਕਪ ਕਹੇ ਬਿਸ਼ਨਸਿੰਘ ਨਾਰੀ ਪ੍ਰੀਤ ਵਡੀ ਖੁਵਾਰੀਆ ॥ ੩ ॥ ਕਃ ॥ ਚਿਤ ਕੇ ਜੋ ਡੋਲਨੇ ਕੀ ਮਿਤ ਮੈ ਸੁਣਾਵਾਂ ਤੁਝੇ ਜੋ ਬਨ ਅੰ ਧੇਰੀ ਮਾਹਿ ਕੌਣ ਨਹੀਂ ਡੋਲਦਾ। ਬ੍ਰਹਮਾ ਆਦਿ ਦੇਵਤਾ ਸੁ ਪੁਤ੍ਰੀ ਤੇ ਭੁਲ ਗਿਆ ਅੱਧੀ ਰਾਤ ਇੰਦ੍ਰ ਅਹਿਲਿਆਂ ਨੂੰ ਟੋਲਦਾ। ਚੰਦ੍ਰਮਾਂ ਭੁਲਾਇ ਮਾਰ ਨਾਰ ਰੁਰ ਯਾਰ ਭਏ ਵੇਖਕੇ ਮਛੋਦਰੀ ਪਰਸਰਾਮ ਬੋਲਦਾ | ਕਹੇ ਬਿਸ਼ਨ ਸਿੰਘ ਕਾਮਦੇਵ ਨੇ ਭੁਲਾਏ ਵਡੇ ਮੋਹਣੀ ਨੂੰ ਵੇਖ ਸ਼ਿਵ ਦੱਤ ਸੱਤ ਘੋਲਦਾ॥ ੧੪ ॥ ਕਃ ॥ ਛਬ ਕੀ ਛਬੀਲੀ ਪਿਆਰੀ ਝਾਕਤੀ ਝਰੋਖਾ ਬੀਚ ਨੈਨਨ ਕੇ ਨੇਜਾ ਸੇ ਕਲੇਜਾ ਕਾਢਿ ਲੇਗਈ | ਸਾਵਰੀ ਸਲੋਨੀ ਰਾਜ ਗੋਨੀ ਮ੍ਰਿਗ ਲੋਚਨ ਸੀ ਸੋਹਣੀ ਸੀ ਸੂਰਤ ਮਰੋਰ ਮਨ ਲੈਗਈ । ਝਲਕਤ ਕਪੋਲ ਲੋਲ ਗੋਰੇ ਗੋਰੇ ਮੁਖੜੇ ਪਰ ਅੰਤਰ ਤਬੋਲ ਬੋਲ ਲਲਕੇ ਸੇ ਕਹਿਗਈ । ਭਨੇ ਬਿਸ਼ਨਸਿੰਘ ਪਿਆਰੀ ਆਇਕੇ ਝਰੋਖੇ ਬੀਚ ਝਾਂਕ ਮੁਖ ਬਾਰੀ ਮੇ ਕਿਵਾਰੀ ਫਿਰ ਦੈ ਗਈ ॥੧੫॥ ਕਬਿੱਤ ॥ ਨਿਕਸੀ ਤੁ ਮੰਦਰ ਸੇ ਚਾਲ ਹੈ ਗਜਿੰਦ੍ਰ ਸੀ ਆਵਤ ਲਪਟਾਤ ਬਾਤ ਮੋਤੀਅਨ ਕੇ ਹਾਰਕੀ । ਪੈਰ ਮੈ ਪਜੇਬ ਸੋਹੇ ਮਛਲੀ ਨਕ ਬੇਸਰ ਸੋਹੇ ਬਿਛੂਅਨ ਧਮਕਾਟ ਸੁਨ ਝਾਂਜਰ ਛਨਕਾਰ ਕੀ । ਮੁਖ ਸੇ ਪਲੂਹ ਹਟਿਓ ਬਾਦਰ ਕੇ ਚੰਦ ਛੁਟਿਓ ਬਾਜੂਬੰਦ ਬਾਜ ਫੜ ਖੜੀ ਹੈ ਕਿਵਾਰਕੀ । ਬਿਸ਼ਨਸਿੰਘ ਕਹੇ ਪੁਕਾਰ ਛਬਿ ਦੇਖੀ ਹੈ ਅਪਾਰ ਗਲ ਮੈ ਅਨਾਮ ਮੂੰਗਾ ਚੌਕੀ ਹੱਸ ਹਾਰਕੀ ॥ ੧੬ ॥ ਕਃ ।। ਮੁਖ ਹੈ ਮਯੰਕ ਭੌਹਾਂ ਚਾਪ ਮੈਨ ਬੰਕ ਕੁਚ ਪੀਨ ਝੀਨ ਲੰਕ ਜਨ ਰਚੀ ਮੁਖ ਚਾਰੀ ਹੈ । ਲੋਚਨ ਬਿਸਾਲ ਭਾਲ ਲਾਲ ਬਿੰਬ ਹੋਠ ਜਾਂਕੇ ਬਾਕੇ ਦਸਤ ਪਾਤ ਕ੍ਰਾਂਤ ਮੋਤੀਅਨ ਕੀ ਪਾਰੀ ਹੈ । ਕੋਕਲਾ ਕਲਾਪੀ ਕੀਰ ਪੀਰਤ ਕਪੋਤ ਜੋਤ ਸਚੀਰਤਿ ਰੰਭਾ ਜਨ ਪੰਨਿਗ ਕੁਮਾਰੀ ਹੈ । ਗਜ ਸੋ ਗਮਨ ਹਾਰੀ ਹਰ ਸੋ ਰਮਨ ਕਿਧੋਂ ਬਿਸ਼ਨਸਿੰਘ ਰਾਧੇ ਸਮ ਸੁੰਦਰ ਇਕਨਾਰੀ ਹੈ ॥ ੧੭ ॥ ਕਃ ॥ ਦਾਨੇ ਹੈ ਅਨਾਰ ਦੰਦ ਚੰਦ ਸੀਸ ਸੋਹਿਤ ਹੈ ਹੋਠ ਲਾਲ ਦੇਖ ਲਾਲ ਲਾਲੀ ਨਾਲਹੱਤ ਹੈ।ਨੈਨ ਹੈ ਕਟਾਰ ਧਾਰ ਨਾਗ ਜਿਉਂ ਲਗਾਤ ਡੰਗ ਅੰਗ ਅੰਗ ਸੰਗ ਕੇ ਅਨੰਗ ਜੋ ਰਹਤ ਹੈ । ਹੀਰਨ ਕੋ ਹਾਰ ਲਾਲ ਚਾਲ ਹੈ ਗਜਿੰਦ ਜੈਸੀ ਸੁੰਦਰ ਸਰੀਰ ਸੀਧਾ ਸਰੂ ਸਾ ਸੁਹਾਤ ਹੈ॥ ਕੋਕਲ ਸਾਕੰਠਕੰਠੀ ਹਸ ਹਾਰ ਚੌਕੀ ਸ਼ੌਕੀ ਏਹੋਲੀ ਹੈ ਨਾਰ ਬਿਸ਼ਨ ਸਿੰਘ ਜੋ ਕਹੱਤ ਹੈ ॥ ੧੮॥ ਕ: ਸੁਕੀਨ ਨਕੀ ਰੀਤ ਪ੍ਰੀਤ ਖੂਬਹੀ ਸੁਫੈਦੀ ਸੰਗ ਸਾਬਨ ਔ ਤੇਲ ਤੇ ਫੁਲੇਲ ਸਭ ਚਾਹੀਏ ॥ ਅਤਰਅਬੀਰ ਮੁਸਕੰਬਰ ਕਪੂਰ ਇਲਾਚੀ ਸੁਪਾਰੀ ਕਲਾਕੰਦ ਭੀ ਮੰਗਾਏ ॥ਮਿਸਰੀ ਤੇ ਚੀਨੀ ਸਰਦਾਈ ਚਾਰੇ ਮਗਜ ਸਭ ਫੂਲ ਔ ਗੁਲਾਬ ਤੇ ਬਾਦਾਮ ਗਰੀ ਪਾਈਏ ॥ ਖਾਨੇ ਕੋ ਚਪਾਤੀ ਰਾਤੀ ਸੋਵਨੇ ਕੋ ਖੂਬ ਸੇਜ ਤਬਹੀ ਸੁਕੀਨਨ ਕੀ ਰੀਤ ਚਿਤ ਲਾਈਏ ॥੧੯॥ ਕ: ॥ ਸੁਭੇ ਪਾਨੀ ਗਰਮ ਨਰਮ ਬਟਨਾ ਮਲਾਇ ਨ੍ਹਾਇ ਦਹੀ ਗਰੀ ਤੇਲ ਔ ਫੁਲੇਲ ਭੀ ਮੰਗਾਈਏ॥ ਹਵਾਸੇ ਬਚਾਇ ਚੌਕੀ ਚੰਨਣ ਡਹਾਇ ਗਾਗਰ ਗੜਵਾ ਗਲਾਸ ਪਾਸ ਤਿਸਦੇ ਰਖਾਈਏ ॥ ਪਊਏ ਪਹਿਰਾਇ ਪਾਸ ਪਲੰਘ ਤਦੋ ਆਇ ਸੀਸਾ ਸਾਮਨੇ ਟਿਕਾਇ ਕੇ ਪੌਸ਼ਾਕ ਪਹਿਰਾਈਏ ॥ ਪੌਸ਼ਾਕ ਕੋ ਸਵਾਰ ਯਾਰ ਸੈਰਕੌ ਤਿਆਰ ਸੁਕੀਨਨ ਕੀ ਰੀਤ ਬਿਸ਼ਨ ਸਿੰਘ ਇਉਂ ਬਤਾਈ ਏ ॥੨੦॥ ਕਬਿੱਤੁ॥ ਐਤਵਾਰ ਆਇਕੇ ਦੀਦਾਰ ਦੇਹ ਆਸਕਾਂ ਨੂੰ ਸੋਮਵਾਰ ਸੁਕਰ ਮਨਾਵਾਂ ਤੇਰੀ ਜਾਨਦਾ॥ ਮੰਗਲ ਨਾ ਮਾਰ ਸਾਨੂੰ ਬੁਧ ਵਾਰ ਬਾਨ ਨਾਲ ਵੀਰਵਾਰ ਵਾਸਤਾ ਹੈ ਇਕ ਤੇਰੇ ਧਿਆਨ ਦਾ।। ਸ਼ੁਕਰ ਸੁਨਾਵਾਂ ਕੈਨੂੰ ਦਿਲੇ ਦਾ ਹਵਾਲ ਸਈਆਂ ਸਨੀਵਾਰ ਸੋਚ ਕਰ ਕੰਮ ਹੈ ਹਿਸਾਨ ਦਾ ॥ਰਲਾਸਿੰਘ ਯਾਰ ਦਾ ਖਿਆਲ ਰਹਿਆ ਵਿਚ ਤੇਰੇ ਦੇਰਨਾ ਦੀਦਾਰ ਹੋਇਆ ਕਦੀ ਮੇਹਰਬਾਨਦਾ॥੧॥੨੧॥