ਸਮੱਗਰੀ 'ਤੇ ਜਾਓ

ਸਲੋਕ ਗੁਰੂ ਅੰਗਦ ਦੇਵ ਜੀ

ਵਿਕੀਸਰੋਤ ਤੋਂ
772ਸਲੋਕਗੁਰੂ ਅੰਗਦ ਦੇਵ ਜੀ


ਸਲੋਕ ਗੁਰੂ ਅੰਗਦ ਦੇਵ ਜੀ
1. ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥1॥8॥

(ਪਵਣੁ=ਹਵਾ,ਪ੍ਰਾਣ, ਮਹਤੁ=ਵੱਡੀ, ਦੁਇ=ਦੋਵੇਂ,
ਦਾਇਆ=ਦਿਨ ਖਿਡਾਵਾ ਹੈ, ਦਾਈ=ਰਾਤ
ਖਿਡਾਵੀ ਹੈ, ਸਗਲ=ਸਾਰਾ, ਵਾਚੈ=ਪਰਖਦਾ ਹੈ,
ਪੜ੍ਹਦਾ ਹੈ, ਹਦੂਰਿ=ਅਕਾਲ ਪੁਰਖ ਦੀ ਹਜ਼ੂਰੀ
ਵਿਚ, ਕਰਮੀ=ਕਰਮਾਂ ਅਨੁਸਾਰ, ਕੇ=ਕਈ ਜੀਵ,
ਨੇੜੈ=ਅਕਾਲ ਪੁਰਖ ਦੇ ਨਜ਼ਦੀਕ, ਜਿਨੀ=ਜਿਨ੍ਹਾਂ
ਮਨੁੱਖਾਂ ਨੇ, ਤੇ=ਉਹ ਮਨੁੱਖ, ਮਸਕਤਿ=ਮਸ਼ੱਕਤਿ,
ਮਿਹਨਤ, ਘਾਲਿ=ਘਾਲ ਕੇ, ਮੁਖ ਉਜਲੇ=ਉੱਜਲ
ਮੁਖ ਵਾਲੇ, ਕੇਤੀ=ਕਈ ਜੀਵ, ਛੁਟੀ=ਮੁਕਤ ਹੋ
ਗਈ, ਨਾਲਿ=ਉਹਨਾਂ ਦੀ ਸੰਗਤ ਵਿਚ)


(ਇਹੋ ਸਲੋਕ ਥੋੜ੍ਹੇ ਫ਼ਰਕ ਨਾਲ ਪੰਨਾ 146 ਤੇ ਵੀ ਦਰਜ ਹੈ)

ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥2॥146॥
2. ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥2॥83॥

(ਆਗੈ=ਸਾਹਮਣੇ, ਮਰਿ ਚਲੀਐ=ਆਪਾ-ਭਾਵ ਮਿਟਾ ਦੇਈਏ,
ਤਾ ਕੈ ਪਾਛੈ=ਉਸ ਵਲੋਂ ਮੂੰਹ ਮੋੜ ਕੇ)

3. ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥1॥89॥

(ਡਾਰਿ ਦੀਜੈ=ਸੁੱਟ ਦੇਈਏ, ਬਿਰਥਾ=ਪਿਆਰ ਦੀ ਖਿੱਚ)

4. ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ

ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥2॥138।

(ਦੇਂਦੇ ਥਾਵਹੁ=ਦੇਣ ਵਾਲੇ ਨਾਲੋਂ, ਸੁਰਤਿ=ਸੂਝ, ਮਤਿ=ਅਕਲ,
ਕਿਆ ਕਰਿ ਆਖਿ=ਕੀ ਆਖ ਕੇ, ਅੰਤਰਿ ਬਹਿ ਕੈ=ਲੁਕ ਕੇ,
ਚਹੁ ਕੁੰਡੀ=ਚਹੁਆਂ ਕੂਟਾਂ ਵਿਚ, ਦਿਖਾ=ਦੇਖਾਂ,)

5. ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥1॥139॥
6. ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ

ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥2॥139॥

(ਸਾਉ=ਸੁਆਦ, ਰੁਹਲਾ=ਲੂਲ੍ਹਾ,ਪੈਰ-ਹੀਣ, ਟੁੰਡਾ=ਹੱਥ-ਹੀਣ,
ਧਾਇ=ਦੌੜ ਕੇ, ਭੈ ਕੇ=ਪ੍ਰਭੂ ਦੇ ਡਰ ਦੇ, ਕਰ=ਹੱਥ, ਭਾਵ=
ਪਿਆਰ, ਲੋਇਣ=ਅੱਖਾਂ, ਸੁਰਤਿ=ਧਿਆਨ, ਇਵ=ਇਸ ਤਰ੍ਹਾਂ)

7. ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ

ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥2॥146॥

(ਅਠੀ=ਅੱਠੇ ਪਹਰ, ਪਾਈਅਹਿ=ਲੱਭਦੇ ਹਨ,
ਅਥਾਹ ਦਰਸਨਿ ਰੂਪਿ=ਅੱਤ ਡੂੰਘੇ ਪ੍ਰਭੂ ਦੇ
ਦਰਸਨ ਵਿਚ ਤੇ ਸਰੂਪ ਵਿਚ ਜੁੜੇ ਹੋਏ,
ਕਰਮਿ=ਬਖ਼ਸ਼ਸ਼ ਨਾਲ)

8. ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ

ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥1॥146॥

(ਅਠੀ ਪਹਰੀ=ਦਿਨ ਦੇ ਅੱਠੇ ਪਹਰਾਂ ਵਿਚ, ਅਠ ਖੰਡ=ਧਰਤੀ
ਦੇ ਅੱਠ ਹਿੱਸਿਆਂ ਦੇ ਪਦਾਰਥਾਂ ਵਿਚ, ਗੁਣੀ ਗਹੀਰੁ=ਅਥਾਹ
ਗੁਣਾਂ ਵਾਲੇ ਪ੍ਰਭੂ ਨੂੰ, ਕਰਮਵੰਤੀ=ਭਾਗਾਂ ਵਾਲਿਆਂ ਨੇ, ਕਰਿ=
ਕਰ ਕੇ, ਸੁਰਤਿਆ=ਉੱਚੀ ਸੁਰਤਿ ਵਾਲਿਆਂ ਨੂੰ, ਦਰਿਆਵਾ
ਸਿਉ=ਦਰਿਆਵਾਂ ਨਾਲਿ, ਪਸਾਉ=ਬਖਸ਼ਸ਼, ਕੰਚਨ=ਸੋਨਾ, ਕਸੀਐ=
ਕੱਸ ਲਾਈ ਜਾਂਦੀ ਹੈ, ਵੰਨੀ ਚੜੈ ਚੜਾਉ=ਸੋਹਣਾ ਰੰਗ ਚੜ੍ਹਦਾ ਹੈ,
ਸਤੁ=ਉੱਚਾ ਆਚਰਨ, ਫਾਦਲੁ=ਫਜ਼ੂਲ)

9. ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ

ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥2॥147॥

(ਆਖਣੁ=ਮੂੰਹ, ਇਕ ਵੰਨ=ਇਕ ਰੰਗ ਦੇ, ਗੁਣੀ=ਗੁਣਾਂ ਦੇ ਮਾਲਕ)

10. ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ

ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥
ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥1॥148॥

(ਮੰਤ੍ਰੀ=ਮਾਂਦਰੀ, ਕੂਚਾ=ਲੰਬੂ, ਮੁਆਤਾ, ਅਤੀ ਹੂ=ਅੱਤ ਚੁਕਣ
ਦੇ ਕਾਰਨ, ਅੜੈ=ਖਹਿਬੜਦਾ ਹੈ, ਹਕਿ ਨਿਆਇ=ਸੱਚੇ ਨਿਆਂ
ਦੇ ਕਾਰਨ, ਵਿਉਪਾਇ=ਨਿਰਨਾ)

11. ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥
ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥2॥148॥

(ਸੁਜਾਣ=ਸਿਆਣਾ, ਮਾਮਲਾ=ਝੰਬੇਲਾ, ਝੇੜਾ, ਵਾਟ=
ਰਾਹ ਵਿਚ, ਮੂਲੁ=ਅਸਲਾ, ਲਬਿ=ਲੱਬ ਦੇ ਆਸਰੇ,
ਵਿਸਟੁ=ਵਿਚੋਲਾ, ਪਰਵਾਣੁ=ਮੰਨਿਆ, ਸਰੁ=ਤੀਰੁ,
ਸੰਧੈ=ਚਲਾਏ, ਬਾਣੁ=ਤੀਰ, ਅਗੰਮੁ=ਜਿਸ ਤਕ
ਪਹੁੰਚਿਆ ਨਾ ਜਾ ਸਕੇ, ਵਾਹੇਦੜੁ=ਤੀਰ ਵਾਹਣ ਵਾਲਾ,
ਹਾਣੁ=ਉਮਰ, ਹਾਣਿ=ਹਾਣੀ, ਸਤ=ਸੰਗੀ)

12. ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ

ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥2॥148॥

(ਤਸਿ=ਤਸਯ,ਉਸ ਦਾ, ਜਨਮਸਿ=(ਜਨਮ+ਅਸਤਿ) ਜਨਮ ਹੈ,
ਜਾਵਤੁ=ਜਦ ਤਕ, ਬਿੰਦਤੇ=ਜਾਣਦਾ ਹੈ, ਸੰਸਾਰਸਿ=ਸੰਸਾਰ ਦਾ,
ਤਰਹਿ=ਤਰਦੇ ਹਨ, ਕੇ=ਕਈ ਜੀਵ, ਕਰਣ=ਜਗਤ, ਕਲ=ਕਲਾ)

13. ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ

ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥2॥150॥

(ਕਿ ਕਰੇ=ਕੀਹ ਵਿਗਾੜ ਸਕਦਾ ਹੈ, ਚੀਜੀ=ਚੀਜ਼ਾਂ)

14. ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ

ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥1॥150॥

(ਦੀਖਿਆ=ਸਿੱਖਿਆ, ਬੁਝਾਇਆ=ਗਿਆਨ ਦਿੱਤਾ ਹੈ, ਸਿਫਤੀ=
ਸਿਫ਼ਤਿ-ਸਾਲਾਹ ਦੀ ਰਾਹੀਂ, ਸਮੇਉ=ਸਮਾਈ ਦਿੱਤੀ ਹੈ, ਕਿਆ=ਹੋਰ ਕੀਹ)

15. ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥2॥463॥

(ਸਉ=ਸੌ, ਏਤੇ ਚਾਨਣ=ਇਤਨੇ ਚਾਨਣ, ਘੋਰ ਅੰਧਾਰ=ਘੁੱਪ ਹਨੇਰਾ)

16. ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥
ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥3॥463॥

(ਸਚੈ ਕੀ ਹੈ ਕੋਠੜੀ=ਸਦਾ ਕਾਇਮ ਰਹਿਣ ਵਾਲੇ ਰੱਬ ਦੀ ਥਾਂ ਹੈ, ਇਕਨ੍ਹਾ=
ਕਈ ਜੀਵਾਂ ਨੂੰ, ਸਮਾਇ ਲਏ=ਆਪਣੇ ਵਿਚ ਸਮਾ ਲੈਂਦਾ ਹੈ, ਭਾਣੈ=ਆਪਣੀ
ਰਜ਼ਾ ਅਨੁਸਾਰ, ਕਢਿ ਲਏ=ਕੱਢ ਲੈਂਦਾ ਹੈ, ਏਵ ਭਿ=ਏਸ ਤਰ੍ਹਾਂ ਭੀ, ਆਖਿ ਨ
ਜਾਪਈ=ਆਖੀ ਨਹੀਂ ਜਾ ਸਕਦੀ, ਜਿ=ਕਿ, ਕਿਸੈ=ਕਿਸ ਜੀਵ ਨੂੰ, ਆਣੈ ਰਾਸਿ=
ਸਿੱਧੇ ਰਾਹੇ ਪਾਉਂਦਾ ਹੈ, ਗੁਰਮੁਖਿ=ਗੁਰੂ ਦੀ ਰਾਹੀਂ, ਜਾਣੀਐ=ਸਮਝ ਆਉਂਦੀ ਹੈ,
ਜਾ ਕਉ=ਜਿਸ ਮਨੁੱਖ ਉੱਤੇ)

17. ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥2॥466॥

(ਜਾਤਿ=ਕੁਦਰਤੀ ਸੁਭਾਉ, ਹਉਮੈ ਕਰਮ=ਹਉਮੈ ਦੇ ਕੰਮ, ਏਈ=
ਇਹੈ ਹੀ, ਕਿਤੁ ਸੰਜਮਿ=ਕਿਸ ਤਰੀਕੇ ਨਾਲ, ਪਇਐ ਕਿਰਤਿ
ਫਿਰਾਹਿ=ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਮੁੜ
ਉਹਨਾਂ ਹੀ ਕੰਮਾਂ ਨੂੰ ਕਰਨ ਵਾਸਤੇ ਦੌੜਦੇ ਹਨ, ਦੀਰਘ=ਲੰਮਾ,
ਦਾਰੂ ਭੀ=ਇਲਾਜ ਭੀ ਹੈ, ਇਸੁ ਮਾਹਿ=ਇਸ ਹਉਮੈ ਵਿਚ,
ਇਤੁ ਸੰਜਮਿ=ਇਸ ਜੁਗਤੀ ਨਾਲ)

18. ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥3॥469॥

(ਸਬਦੰ=ਗੁਰੂ ਦਾ ਬਚਨ, ਜੋਗ ਸਬਦੰ=ਜੋਗ ਦਾ ਧਰਮ, ਸਬਦੰ
ਬ੍ਰਾਹਮਣਹ=ਬ੍ਰਾਹਮਣਾਂ ਦਾ ਧਰਮ, ਪਰਾਕ੍ਰਿਤਹ=ਪਰਾਈ ਕਿਰਤ
ਕਰਨੀ, ਸਰਬ ਸਬਦੰ=ਸਭ ਤੋਂ ਸ੍ਰੇਸ਼ਟ ਧਰਮ, ਏਕ ਸਬਦੰ=ਇਕ
ਪ੍ਰਭੂ ਦਾ ਸਿਮਰਨ ਰੂਪ ਧਰਮ, ਭੇਉ=ਭੇਦ, ਸੋਈ=ਉਹੀ ਮਨੁੱਖ,
ਨਿਰੰਜਨ ਦੇਉ=ਪ੍ਰਭੂ ਦਾ ਰੂਪ ਹੈ)

19. ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
ਆਤਮਾ ਬਾਸੁਦੇਵਸਿ´ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥4॥469॥

(ਏਕ ਕ੍ਰਿਸਨੰ=ਇਕ ਪਰਮਾਤਮਾ, ਸਰਬ ਦੇਵ ਆਤਮਾ=
ਸਾਰੇ ਦੇਵਤਿਆਂ ਦਾ ਆਤਮਾ, ਦੇਵ ਦੇਵਾ ਆਤਮਾ=
ਦੇਵਤਿਆਂ ਦੇ ਦੇਵਤਿਆਂ ਦਾ ਆਤਮਾ, ਤ=ਭੀ,
ਬਾਸੁਦੇਵਸਿ´=ਪਰਮਾਤਮਾ ਦਾ, ਨਿਰੰਜਨ=ਅੰਜਨ
(ਕਾਲਖ) ਤੋਂ ਰਹਿਤ ਹਰੀ)

20. ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥1॥474॥

(ਦੂਜੈ=ਕਿਸੇ ਹੋਰ ਵਿਚ, ਕਾਂਢੀਐ=ਕਿਹਾ ਜਾਂਦਾ ਹੈ,
ਰਹੈ ਸਮਾਇ=ਡੁੱਬਾ ਰਹੇ, ਚੰਗੈ=ਚੰਗੇ ਕੰਮ ਨੂੰ, ਮੰਦੈ
ਮੰਦਾ ਹੋਇ=ਮਾੜੇ ਕੰਮ ਨੂੰ ਵੇਖ ਕੇ, ਜਿ ਸੋਇ=ਜਿਹੜਾ ਮਨੁੱਖ)

21. ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥2॥474॥

(ਸਲਾਮੁ=ਸਿਰ ਨਿਵਾਣਾ, ਜਬਾਬੁ=ਇਤਰਾਜ਼, ਮੁੰਢਹੁ=
ਉੱਕਾ ਹੀ, ਦੋਵੈ=ਦੋਵੇਂ ਗੱਲਾਂ)

22. ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥1॥474॥

(ਨਾਲੇ=ਚਾਕਰੀ ਦੇ ਨਾਲ, ਗਾਰਬੁ=ਗਰਬ,ਅਹੰਕਾਰ ਵਾਲਾ,
ਵਾਦੁ=ਝਗੜਾ, ਸਾਦੁ=ਪ੍ਰਸੰਨਤਾ, ਆਪੁ=ਆਪਣੇ ਆਪ ਨੂੰ,
ਅਹੰਕਾਰ, ਤਾ=ਤਦੋਂ, ਜਿਸ ਨੋ ਲਗਾ=ਜਿਸ ਮਾਲਕ ਦੀ
ਸੇਵਾ ਕਰਦਾ ਹੈ, ਤਿਸੁ=ਉਸ ਮਾਲਕ ਨੂੰ, ਲਗਾ ਸੋ=ਮਾਲਕ
ਦੀ ਸੇਵਾ ਕਰਦਾ ਉਹ ਮਨੁੱਖ)

23. ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ

ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥2॥474॥

(ਜੀਇ=ਮਨ ਵਿਚ, ਮੁਹ ਕਾ ਕਹਿਆ=ਜ਼ਬਾਨੀ ਆਖਿਆ
ਹੋਇਆ ਬਚਨ, ਵਾਉ=ਹਵਾ, ਵੇਖਹੁ ਏਹੁ ਨਿਆਉ=ਇਸ
ਇਨਸਾਫ਼ ਨੂੰ ਵੇਖੋ)

24. ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ

ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥3॥474॥

(ਇਆਣੇ=ਮੂਰਖ,ਨਾਦਾਨ, ਜੇਹਾ ਜਾਣੈ=ਜਿਹੋ ਜਿਹੀ
ਉਸ ਅੰਞਾਣ ਦੀ ਸਮਝ ਹੁੰਦੀ ਹੈ, ਤੇਹੋ ਵਰਤੈ=ਉਹੋ
ਜਿਹਾ ਉਹ ਕੰਮ ਕਰਦਾ ਹੈ, ਕੋ=ਕੋਈ ਮਨੁੱਖ, ਨਿਰਜਾਸਿ=
ਪਰਖ ਕਰ ਕੇ, ਸਮਾਵੈ=ਪੈ ਸਕਦੀ ਹੈ, ਪਾਸਿ=ਲਾਂਭੇ,
ਸਾਹਿਬ ਸੇਤੀ=ਮਾਲਕ ਦੇ ਨਾਲ, ਬਣੈ=ਫਬਦੀ ਹੈ, ਕੂੜਿ
ਕਮਾਣੈ=ਧੋਖੇ ਦਾ ਕੰਮ ਕੀਤਿਆਂ, ਵਿਗਾਸਿ=ਅੰਦਰ ਖਿੜ
ਆਉਂਦਾ ਹੈ)

25. ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ

ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥4॥474॥

(ਵਡਾਰੂ=ਆਪਣੇ ਨਾਲੋਂ ਵੱਡਾ ਮਨੁੱਖ)

26. ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥5॥474॥

(ਇਕ ਅਧ=ਥੋੜਾ ਬਹੁਤਾ, ਵੇਰਾਸਿ=ਉਲਟ,ਖ਼ਰਾਬ)

27. ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥1॥475॥

(ਦਾਤਿ=ਬਖ਼ਸ਼ਸ਼, ਆਪਸ ਤੇ=ਆਪਣੇ ਆਪ ਤੋਂ, ਕਰਮਾਤਿ=ਬਖ਼ਸ਼ਸ਼)

28. ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ॥2॥475॥

(ਜਿਤੁ=ਜਿਸ ਦੀ ਰਾਹੀਂ, ਕਾਢੀਐ=ਆਖੀਦਾ ਹੈ, ਜਿ=ਜੋ ਸੇਵਕ,
ਸਮਾਇ=ਸਮਾ ਜਾਏ, ਇਕ-ਰੂਪ ਹੋ ਜਾਏ)

29. ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥2॥475॥

(ਜਾਈ=ਪੈਦਾ ਕੀਤੀ ਹੋਈ ਨੂੰ, ਥਾਪਿ=ਥਾਪ ਕੇ, ਉਥਾਪਿ=ਨਾਸ
ਕਰ ਕੇ, ਸਭੁ ਕਿਛੁ= ਸਭ ਕੁਝ ਕਰਨ ਦੇ ਸਮਰੱਥ)

30. ਨਕਿ ਨਥ ਖਸਮ ਹਥ ਕਿਰਤੁ ਧਕੇ ਦੇ

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥2॥653॥

(ਨਕਿ=ਨੱਕ ਵਿਚ, ਹਥਿ=ਹੱਥ ਵਿਚ, ਦੇ=ਦੇਂਦਾ ਹੈ)

31. ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥1॥787॥

(ਚਲਣ-=ਮਰਨਾ)

32. ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ

ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥2॥787॥
33. ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ

ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥3॥787॥

(ਗੁਣੁ=ਲਾਭ, ਉਪਕਾਰੁ=ਕਿਸੇ ਹੋਰ ਨੂੰ ਲਾਭ,
ਸੇਤੀ ਖੁਸੀ=ਖ਼ੁਸ਼ੀ ਨਾਲ, ਸਾਰੁ=ਚੰਗਾ)

34. ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ

ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥4॥787॥

(ਹਠਿ=ਹਠ ਨਾਲ, ਜਿਪਈ=ਜਿੱਤਿਆ ਜਾਂਦਾ, ਜਿਣੈ=ਜਿੱਤਦਾ ਹੈ,
ਸਤ ਭਾਉ=ਨੇਕ ਨੀਅਤ, ਦੇ=ਦੇ ਕੇ, ਤਰਫ= ਪਾਸਾ)

35. ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ

ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ ॥
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥1॥788॥

(ਮੁਚੁ=ਬਹੁਤਾ, ਪਟੰਤਰਾ=ਨਿਰਣਾ, ਦੀਬਾਣਿ=ਹਜ਼ੂਰੀ ਵਿਚ,
ਤਿਤੁ ਦੀਬਾਣਿ=ਉਸ ਰੱਬੀ ਹਜ਼ੂਰੀ ਵਿਚ)

36. ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ

ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥
ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥2॥788॥

(ਜੀਵਤਾ=ਜੀਉਂਦੇ ਦਿਲ ਵਾਲਾ,ਜ਼ਿੰਦਾ-ਦਿਲ, ਮੂਆ=ਮੁਰਦਲ,
ਜਿਨਿ=ਜਿਸ ਨੇ, ਉਡਤਾ=ਉੱਡਣ ਵਾਲਾ,ਪੰਛੀ, ਮਿਲੈ=ਸਾਥ ਕਰਦਾ ਹੈ)

37. ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ

ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥2॥791॥

(ਦਿਸਾ ਪੁਰੀ=ਪਰਦੇਸ ਵਿਚ, ਅਹਿ=ਦਿਨ, ਨਿਸਿ=ਰਾਤ)

38. ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ

ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥
ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥2॥791॥
39. ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ

ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥3॥791॥
40. ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ

ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥
ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥1॥791॥
41. ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ

ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥2॥792॥
42. ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ

ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥2॥954॥

(ਸਭੁ ਕਿਛੁ=ਹਰੇਕ, ਮੰਨਿਐ=ਜੇ ਮੰਨ ਲਈਏ, ਅਵਰਿ ਕਾਰਾ=ਹੋਰ
ਸਾਰੇ ਕੰਮ, ਬਾਦਿ=ਵਿਅਰਥ, ਮੰਨਿਆ=ਜੋ ਮੰਨ ਗਿਆ ਹੈ, ਮੰਨੀਐ=
ਮੰਨੀਦਾ ਹੈ, ਪਰਸਾਦਿ=ਕਿਰਪਾ ਨਾਲ)

43. ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ

ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥1॥954॥

(ਰਤਨਾ=ਗੁਣ)

44. ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ

ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥
ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥
ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥2॥954॥

(ਰਤਨ=ਪ੍ਰਭੂ ਦੇ ਗੁਣ, ਰਤਨੀ=ਰਤਨਾਂ ਦਾ ਪਾਰਖੂ ਸਤਿਗੁਰੂ,
ਵਖਰ=ਵੱਖਰ ਵੇਚਣ ਵਾਲਾ, ਤੈ=ਅਤੇ, ਵਣਜਾਰਾ=
ਵਣਜਨਵਾਲਾ ਗੁਰਮੁਖ, ਮਾਣਕ=ਰਤਨ,ਨਾਮ, ਸੇਇ=
ਉਹੀ ਬੰਦੇ, ਵਤਹਿ=ਭਟਕਦੇ ਹਨ, ਲੋਇ=ਜਗਤ ਵਿਚ,
ਕੇਰੀ=ਦੀ)

45. ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥1॥954॥

(ਰਾਹਿ ਦਸਿਐ=ਰਾਹ ਦੱਸਣ ਨਾਲ, ਅੰਧੇ ਕੈ ਰਾਹਿ ਦਸਿਐ=
ਅੰਨ੍ਹੇ ਦੇ ਰਾਹ ਦੱਸਣ ਨਾਲ, ਸੁ=ਉਹੀ ਮਨੁੱਖ, ਉਝੜਿ=ਕੁਰਾਹੇ,
ਏਹਿ= ਇਹ ਬੰਦੇ, ਆਖੀਅਨਿ=ਆਖੇ ਜਾਂਦੇ ਹਨ, ਮੁਖਿ=ਮੂੰਹ
ਉਤੇ, ਲੋਇਣ=ਅੱਖਾਂ)

46. ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ

ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥
ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥
ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥2॥954॥

(ਜੇਹਾ ਜਾਣੈ=ਜਿਵੇਂ ਸਮਝਦਾ ਹੈ, ਸਉ=ਸੌ ਵਾਰੀ, ਜਿਥੈ=
ਜਿਸ ਮਨੁੱਖ ਦੇ ਅੰਦਰ, ਆਪੇ ਵਰਤਉ= ਆਪਣੀ ਸਮਝ
ਦੀ ਵਰਤੋਂ, ਜਾਣਿ=ਜਾਣੋ)

47. ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ

ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥3॥954॥

(ਹੁਕਮਹੁ=ਰੱਬ ਦੇ ਹੁਕਮ ਨਾਲ, ਅੰਧਾ=ਨੇਤ੍ਰ-ਹੀਣ)

48. ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥1॥955॥

(ਤਿਸ ਹੀ=ਉਸ ਪ੍ਰਭੂ ਨੂੰ ਹੀ, ਕੋਇ=ਹੈ, ਉਪਾਇਅਨੁ=ਉਪਾਏ
ਉਸ ਨੇ, ਰੋਜੀ=ਰਿਜ਼ਕ, ਓਥੈ=ਪਾਣੀ ਵਿਚ, ਕਿਰਸ=ਖੇਤੀ,
ਆਹਾਰੁ=ਖ਼ੁਰਾਕ, ਸਾਇਰਾ=ਸਮੁੰਦਰਾਂ, ਸਾਰ=ਸੰਭਾਲ)

49. ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ

ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥1093॥

(ਆਣੈ ਰਾਸਿ=ਸਿਰੇ ਚਾੜ੍ਹਦਾ ਹੈ, ਤਿਸੈ=ਤਿਸ ਹੀ, ਖਲਿਇ=ਖਲੋ ਕੇ)

50. ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥1॥1237॥

(ਪਾਹੂ=ਮਾਇਆ ਦੀ ਪਾਹ, ਨਿਵਲੁ=ਨਿਉਲ, ਪਸ਼ੂਆਂ ਦੇ ਪੈਰਾਂ ਨੂੰ
ਮਾਰਨ ਵਾਲਾ ਜੰਦਰਾ, ਤਾਕੁ=ਬੂਹਾ, ਉਘੜੈ=ਖੁਲ੍ਹਦਾ, ਅਵਰ ਹਥਿ=
ਕਿਸੇ ਹੋਰ ਦੇ ਹੱਥ ਵਿਚ)

51. ਆਪਿ ਉਪਾਏ ਨਾਨਕਾ ਆਪੇ ਰਖੈ ਵੇਕ

ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥
ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥
ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥
ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥
ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥1॥1238॥

(ਵੇਕ=ਵਖੋ-ਵਖ, ਧੰਧੈ=ਧੰਧੇ ਵਿਚ, ਅਗਲਾ=ਬਹੁਤਾ, ਆਵਹਿ=
ਆਉਂਦੇ ਹਨ, ਵਿਚੇ=ਵਿਚ ਹੀ, ਨੰਗੇ=ਖ਼ਾਲੀ ਹੱਥ, ਵਿਥਾਰ=
ਖਿਲਾਰੇ, ਕਾਈ=ਕੇਹੜੀ, ਅਗੈ=ਪਰਲੋਕ ਵਿਚ)

52. ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ

ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥
ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹ੍ਹਾਲਿ ॥
ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥
ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥
ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥
ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥1॥1238॥

(ਸਾਹ ਵਣਜਾਰਿਆ=ਸ਼ਾਹ (ਪ੍ਰਭੂ) ਦੇ ਵਪਾਰੀ, ਚਲੇ=ਤੁਰ ਪਏ,
ਲਿਖਿਆ=ਲਿਖਿਆ ਹੋਇਆ (ਲੇਖ), ਲਿਖੇ ਉਪਰਿ=ਉਸ ਲਿਖੇ
ਲੇਖ ਅਨੁਸਾਰ, ਹੁਕਮ ਹੋਇ=ਪ੍ਰਭੂ ਦਾ ਹੁਕਮ ਵਰਤਦਾ ਹੈ, ਵਸਤੁ=
ਨਾਮ, ਵਣਜਾਰਈ=ਵਣਜਾਰਿਆਂ ਨੇ, ਇਕਿ=ਕਈ ਜੀਵ, ਸਾਬਤੁ=
ਪੂਰੀ ਦੀ ਪੂਰੀ, ਰਾਸਿ=ਪੂੰਜੀ, ਲਾਏ=ਵਰਤ ਦਿੱਤੀ)

53. ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥1॥1238॥

(ਤੇ=ਉਹ ਮਨੁੱਖ, ਰਤੇ=ਰੰਗੇ ਹੋਏ, ਗੁਰ ਪਰਸਾਦਿ=
ਗੁਰੂ ਦੀ ਕਿਰਪਾ ਨਾਲ, ਰੰਗ ਸਿਉ=ਮੌਜ ਨਾਲ, ਆਦਿ=ਮੁੱਢ ਤੋਂ)

54. ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ

ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥2॥1239॥

(ਕੀਤਾ=ਪੈਦਾ ਕੀਤਾ ਹੋਇਆ ਜੀਵ, ਕਰੇ=
ਜੋ ਪੈਦਾ ਕਰਦਾ ਹੈ, ਸੋਇ=ਉਸੇ ਨੂੰ, ਏਕੀ=
ਬਾਹਰਾ=ਇਕ ਪ੍ਰਭੂ ਤੋਂ ਬਿਨਾ, ਜਿਨਿ=ਜਿਸ ਨੇ,
ਆਕਾਰੁ=ਇਹ ਦਿੱਸਦਾ ਜਗਤ, ਜਿ=ਜਿਹੜਾ,
ਸਭਸੈ=ਸਭਨਾਂ ਨੂੰ, ਆਧਾਰੁ=ਆਸਰਾ, ਸਦੀਵ=
ਸਦਾ ਹੀ, ਜਿਸੁ ਭੰਡਾਰ=ਜਿਸ ਦਾ ਖ਼ਜ਼ਾਨਾ,
ਪਾਰਾਵਾਰੁ=ਪਾਰਲਾ ਤੇ ਉਰਲਾ ਬੰਨਾ)

55. ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ

ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥
ਜਿਨ੍ਹ੍ਹਾ ਚੀਰੀ ਚਲਣਾ ਹਥਿ ਤਿਨ੍ਹ੍ਹਾ ਕਿਛੁ ਨਾਹਿ ॥
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥1॥1239॥

(ਤਿਸੁ ਸਿਉ=ਉਸ ਨਾਲ, ਜਿ=ਜੋ, ਜਾਣੁ=ਅੰਤਰਜਾਮੀ,
ਚੀਰੀ=ਚਿੱਠੀ, ਨਾ ਫਿਰੈ=ਮੋੜੀ ਨਹੀਂ ਜਾ ਸਕਦੀ, ਪਰਵਾਣੁ=
ਮੰਨਿਆ, ਮੀਰ=ਪਾਤਸ਼ਾਹ, ਸਲਾਰ=ਫ਼ੌਜ ਦੇ ਸਰਦਾਰ, ਕਾਰ=ਕੰਮ,
ਹਥਿ=ਹੱਥ ਵਿਚ, ਕਰਲਾ=ਰਾਹ, ਕਰਲੈ=ਰਸਤੇ ਤੇ, ਪਾਹਿ=ਪੈ ਜਾਂਦੇ ਹਨ)

56. ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ

ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥
ਕੁੰਜੀ ਜਿਨ ਕਉ ਦਿਤੀਆ ਤਿਨ੍ਹ੍ਹਾ ਮਿਲੇ ਭੰਡਾਰ ॥
ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥
ਨਦਰਿ ਤਿਨ੍ਹ੍ਹਾ ਕਉ ਨਾਨਕਾ ਨਾਮੁ ਜਿਨ੍ਹ੍ਹਾ ਨੀਸਾਣੁ ॥2॥1239॥

(ਬਖਸੀਐ=ਬਖ਼ਸ਼ੀਸ਼ ਵਜੋਂ ਮਿਲਦੀ ਹੈ, ਪੋਤੇਦਾਰ=ਖ਼ਜ਼ਾਨਚੀ'
ਭੰਡਾਰ=ਖ਼ਜ਼ਾਨੇ, ਜਹ ਭੰਡਾਰੀ ਹੂ=ਜਿਨ੍ਹਾਂ ਭੰਡਾਰਿਆਂ ਵਿਚੋਂ,
ਨਿਕਲਹਿ=ਪਰਗਟ ਹੁੰਦੇ ਹਨ, ਤੇ=ਉਹ, ਕੀਅਹਿ=ਕੀਤੇ ਜਾਂਦੇ
ਹਨ, ਪਰਵਾਣੁ=ਕਬੂਲ, ਨਦਰਿ=ਮਿਹਰ ਦੀ ਨਿਗਾਹ, ਨੀਸਾਣੁ=ਝੰਡਾ)

57. ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ

ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ ॥
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥1॥1243॥

(ਬੇਦੀਂ=ਵੇਦਾਂ ਨੇ, ਆਣੀ=ਲਿਆਂਦੀ, ਕਥਾ ਕਹਾਣੀ= ਸਿੱਖਿਆ,
ਪਾਪੁ ਪੁੰਨ ਬੀਚਾਰੁ=ਪਾਪ ਤੇ ਪੁੰਨ ਦੀ ਵਿਚਾਰ, ਦੇ ਦੇ ਲੈਣਾ=ਆਪ
ਹੱਥੋਂ ਦੇ ਕੇ ਹੀ ਲਈਦਾ ਹੈ, ਲੈ ਲੈ ਦੇਣਾ=ਜੋ ਕਿਸੇ ਪਾਸੋਂ ਲੈਂਦੇ ਹਾਂ
ਉਹ ਮੋੜਨਾ ਪਏਗਾ, ਅਵਤਾਰ=ਜੰਮਣਾ, ਮਧਿਮ=ਨੀਵਾਂ, ਜਾਤੀਂ
ਜਿਨਸੀ ਭਰਮਿ=ਜਾਤਾਂ ਦੇ ਤੇ ਕਿਸਮਾਂ ਦੇ ਭਰਮ ਵਿਚ, ਤਤੁ=
ਅਸਲੀਅਤ, ਵਖਾਣੀ=ਬਿਆਨ ਕਰਨ ਵਾਲੀ, ਆਈ=ਪਰਗਟ ਹੋਈ,
ਗੁਰਮੁਖਿ ਆਖੀ=ਗੁਰੂ ਨੇ ਉਚਾਰੀ, ਜਾਤੀ=ਸਮਝੀ, ਸੁਰਤੀਂ=ਸੁਰਤਿਆਂ
ਨੇ, ਕਰਮਿ=ਪ੍ਰਭੂ ਦੀ ਮਿਹਰ ਨਾਲ, ਵੇਖੈ=ਸੰਭਾਲ ਕਰਦਾ ਹੈ, ਅਗਹੁ=
ਪਹਿਲਾਂ, ਕੋ=ਕੋਈ, ਲਿਖੀਐ ਲੇਖੈ=ਲੇਖੇ ਵਿਚ ਲਿਖਿਆ ਜਾਂਦਾ ਹੈ)

58. ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ

ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥2॥1245॥

(ਐਸੀ ਬਨੀ ਜਰੂਰਤਿ=ਲੋੜ ਅਜੇਹੀ ਬਣੀ ਹੋਈ ਹੈ, ਕਹਾਵੈ=
ਅਖਵਾਂਦਾ ਹੈ, ਲਿੰਙ=ਨਰੋਏ ਅੰਗ, ਝਿੰਙ=ਝੜੇ ਹੋਏ ਅੰਗ,
ਐਸੀ ਕਹੀਐ ਸੂਰਤਿ=ਐਸੀ ਸੂਰਤਿ ਮਨੁੱਖਾ ਸੂਰਤਿ ਕਹੀਏ,
ਓਸੁ=ਉਸ ਪ੍ਰਭੂ ਨੂੰ, ਓਸੁ ਇਛੇ=ਉਸ ਪ੍ਰਭੂ ਨੂੰ ਮਿਲਣ ਲਈ
ਤਾਂਘਦਾ ਹੈ, ਮੂਰਤਿ=ਮਨੁੱਖਾ-ਜਾਮਾ)

59. ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ

ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥
ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥2॥1279॥

(ਵੰਞੈ=ਦੂਰ ਹੋ ਜਾਏ, ਰੋਗਾ ਘਾਣਿ=ਰੋਗਾਂ ਦਾ ਢੇਰ,
ਜਿਤੁ ਦਾਰੂ=ਜਿਸ ਦਵਾਈ ਨਾਲ, ਉਠਿਅਹਿ=ਉਡਾਏ
ਜਾ ਸਕਣ, ਤਨਿ=ਸਰੀਰ ਵਿਚ, ਆਇ=ਆ ਕੇ,
ਗਵਾਇਹਿ=ਜੇ ਤੂੰ ਦੂਰ ਕਰ ਲਏਂ)

60. ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ

ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ ਅਵਰੀ ਲਾਗਾ ਨੇਹੁ ॥1॥1280॥

(ਚਿਤਿ=ਚਿੱਤ ਵਿਚ, ਨੇਹੁ=ਪਿਆਰ, ਕੰਤੈ=ਖਸਮ ਪ੍ਰਭੂ ਨੂੰ)

61. ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ

ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥
ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ ਸਹ ਨਾਲਿ ਪਿਆਰੁ ॥2॥1280॥

(ਜਲਹਰੁ=ਬੱਦਲ, ਸੁਖਿ=ਸੁਖ ਵਿਚ, ਸਵਨੁ=ਬੇਸ਼ੱਕ ਸਉਣ)

62. ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ

ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥1॥1288॥

(ਏਵੈ=ਇਸ ਤਰ੍ਹਾਂ, ਗੁਆਉ=ਗੁਫ਼ਤਗੂ,ਬਚਨ, ਇਲਤਿ=
ਸ਼ਰਾਰਤ, ਕੂੜੀ=ਝੂਠੀ ਜ਼ਨਾਨੀ, ਪੂਰੇ ਥਾa=ਸਭ ਤੋਂ ਅੱਗੇ
ਥਾਂ ਮੱਲਦੀ ਹੈ, ਨਿਆa=ਨਿਆਂ, ਪਾਰਖੂ=ਪਰਖ ਕਰ ਸਕਣ ਵਾਲਾ)

63. ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ

ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
ਏਨੀ ਜਲੀਂਈਂ ਨਾਮੁ ਵਿਸਾਰਿਆ ਇਕ ਨਾ ਚਲੀਆ ਨਾਲਿ ॥2॥1290॥

(ਜਲੀਈਂ=ਸੜੀਆਂ ਹੋਈਆਂ ਨੇ, ਅਗੀ ਸੇਤੀ=ਅੱਗ ਨਾਲ,
ਜਾਲਿ=ਸਾੜ ਦੇ, ਏਨੀ=ਇਹਨਾਂ ਨੇ)