ਸਮੱਗਰੀ 'ਤੇ ਜਾਓ

ਸੋਨੇ ਦੀ ਚੁੰਝ

ਵਿਕੀਸਰੋਤ ਤੋਂ
ਸੋਨੇ ਦੀ ਚੁੰਝ
58318ਸੋਨੇ ਦੀ ਚੁੰਝ

ਸੋਨੇ ਦੀ ਚੁੰਝ

ਭਾਗ ਸਿੰਘ ਜੀਵਨ ਸਾਥੀ

ਮੁਲ ਇਕ ੧ ਰੁਪਿਆ

ਸੱਭ ਹਕ ਕਰਤਾ ਦੇ ਰਾਖਵੇਂ ਹਨ,


ਸਤੰਤਰ ਆਰਟ ਪ੍ਰੈਸ, ਪ੍ਰੈਸ ਰੋਡ ਪਟਿਆਲਾ
ਵਿਚ ਛੱਪਇਆ

ਭੈਣ ਬਸੰਤ ਕੌਰ ਨੂੰ ਜਿਸ ਦੀਆਂ
ਜੁਆਨ ਰੀਝਾਂ ਨੂੰ ਉਸ ਦੇ ਸੱਸ
ਸੋਹਰੇ ਤੇ ਫੇਰਬੀ ਪਤੀ ਨੇ ਜਾਨੋ
ਮਾਰ ਕੇ ਠੰਡਾ ਸਾਹ ਲਿਆ।


ਭਾਗ ਸਿੰਘ ਜੀਵਨ ਸਾਥੀ,

ਸ਼ਾਇਦ ਇਹ ਮੇਰੀ ਆਖਰੀ ਪੁਸਤਕ ਹੈ?

ਸੋਨੇ ਦੀ ਚੁੰਝ ਛਾਪੇ ਦੇ ਰੂਪ ਵਿਚ ਮੇਰੀ ਪੰਜਵੀਂ ਪੁਸਤਕ ਹੈ। ਪਹਿਲੀਆਂ ਚਾਰ ਪੁਸਤਕਾਂ ਵਿਕਰੀ ਹੋਣਦੇ ਬਾਵਜੂਦ ਭੀ ਦੋਬਾਰਾ ਨਹੀਂ ਛਾਪ ਸਕਿਆ। ਇਸ ਲਈ ਕਿ ਅਖਬਾਰੀ ਦੁਨੀਆਂ ਵਿੱਚ ਪੈਰ ਧਰ ਬੜਾ ਕੁਝ ਕੁਰਬਾਨ ਕਰਨਾ ਪੈਂਦਾ ਹੈ। ਖਾਸ ਕਰ ਜਨਤਕ ਅਖਬਾਰ ਸਦਕੇ।

ਲਿਖਾਰੀਆਂ ਨੂੰ ਵਧੇਰੇ ਬੁਕਸੇਲਰਾਂ ਦੇ ਅਧੀਨ ਰਹਿਣਾ ਪੈਂਦਾ ਹੈ। ਉਹ ਭੀ ਲਿਖਤ ਨੂੰ ਮਿਟੀ ਦੇ ਮੁਲ ਦੇ। ਇਸ ਤਰਾਂ ਬੁਕਸੇਲਰ ਅਮੀਰ ਹੁੰਦੇ ਜਾ ਰਹੇ ਹਨ, ਤੇ ਲਿਖਾਰੀ ਹੋਰ ਗਰੀਬ।

ਅਜੇ ਤਕ ਮੈਂ ਆਪਣੀਆਂ ਪੁਸਤਕਾਂ ਹਿੰਮਤ ਨਾਲ ਵੇਚੀਆਂ ਨੇ। ਪਰ ਹੁਣ ਸੇਹਤ ਵਧੇਰੇ ਤੇ ਪੱਤਲੀ ਹੋ ਗਈ ਹੈ। ਇਸ ਲਈ ਜਿਥੇ ਲਿਖੀਆਂ ਹੋਈਆਂ ਪੁਸਤਕਾਂ ਛਾਪ ਨਹੀਂ ਸਕਾਂ ਗਾ। ਉਹ ਅਗੇ ਨੂੰ ਲਿਖਨਾ ਬੰਦ ਕਰ ਦਿਤਾ ਹੈ। ਇਸ ਲਈ ਹੋ ਸਕਦਾ ਹੈ ਸੋਨੇ ਦੀ ਚੁੰਝ ਮੇਰੀ ਆਖਰੀ ਪੁਸਤਕ ਹੈ ਜਾਂ ਪਹਿਲੇ ਪਹਿਲ ਮੈਂ ਭੀ ਮਨੁਖ-ਇਸਤਰੀ ਦੇ ਪਿਆਰ ਨੂੰ ਵਧੇਰੇ ਥਾਂ ਦੇਂਦਾ ਸਾਂ। ਪਰ ਸੋਨੇ ਦੀ ਚੁੰਝ ਵਿਚ ਜਨਤਾ ਦੇ ਜੀਵਨ ਨੂੰ ਹੂ ਬਹੂ ਦਸਨ ਦਾ ਯਤਨ ਕੀਤਾ ਗਿਆ ਹੈ, ਪਰ ਪੇਰਥਣ ਦੀ ਬਜਾਏ ਅਖਾਂ ਡਿਠੀਆਂ ਘਟਨਾਵਾਂ ਨੂੰ ਵਧੇਰੇ ਉਲੀਕਣ ਦਾ ਯਤਨ ਹੈ। ਇਸ ਮੰਤਵ ਵਿੱਚ ਮੈਂ ਕਿਥੋਂ ਤਕ ਸਫਲ ਹੋਇਆ ਹਾਂ ਇਹ ਪੁਸਤਕ ਨੂੰ ਪੜ੍ਹਕੇ ਪਾਠਕ ਆਪੇ ਸਮਝ ਜਾਣ ਗੇ।

ਭਾਗ ਸਿੰਘ ਜੀਵਨ, ਸਾਥੀ