ਪੰਨਾ:ਅੱਜ ਦੀ ਕਹਾਣੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕਾਕੋ ਕੰਵਲ ਨੂੰ ਵੇਖ ਮੂੰਹ ਪਰ੍ਹਾਂ ਕਰ ਲਿਆ। ਕੰਵਲ ਨੇ ਉਚੀ ਆਵਾਜ਼ ਵਿਚ ਕਿਹਾ - "ਚਾਚਾ" ਮੈਂ ਤਕਿਆ, ਪਰ ਨਫ਼ਰਤ ਨਾਲ।

ਕੰਵਲ ਵਿਚਾਰੀ ਨੂੰ ਕੀ ਪਤਾ ਸੀ ਕਿ ਚਾਚੇ ਨੇ ਮੇਰੇ ਵਡੇ ਵੀਰ ਨੂੰ ਵੀ ਕਈ ਸਾਲ ਨਹੀਂ ਬੁਲਾਇਆ ਸੀ ਤੇ ਆਖ਼ਰ ਆਪਣੀ ਹਮਜਿਨਸ ਹੋਣ ਕਰ ਕੇ ਹੀ ਬੁਲਾਉਣਾ ਸ਼ੁਰੂ ਕੀਤਾ ਸੀ, ਪਰ ਮੈਂ ਇਸਤ੍ਰੀ ਜਾਤੀ ਵਿਚੋਂ ਹਾਂ। ਉਹ ਇਸਤ੍ਰੀ ਜਾਤੀ, ਜਿਸ ਨੂੰ ਚਾਚਾ ਨਫਰਤ ਦੀ ਨਜ਼ਰ ਨਾਲ ਵੇਖਦਾ ਹੈ।

ਕੰਵਲ ਨੇ ਪਹਿਲਾ ਅੱਖਰ ਜੋ ਸਿਖਿਆ ਸੀ ਉਹ ਸੀ, "ਚਾ-ਚਾ' ਤੇ ਆਪਣੇ ਵੀਰ ਨੂੰ ਮੈਨੂੰ ਚਾਚਾ ਸੱਦਦਾ ਵੇਖ ਉਸ ਨੇ ਵੀ ਇਸ ਦੀ ਰੱਟ ਲਾਉਣੀ ਸ਼ੁਰੂ ਕਰ ਦਿਤੀ।

ਮੈਂ ਵਿਚੋਂ ਵਿਚ ਸੜਦਾ ਤੇ ਚੁੱਪ ਕਰ ਜਾਂਦਾ।

ਕੰਵਲ ਸਾਢੇ ਚਾਰ ਸਾਲ ਦੀ ਸੀ, ਪਰ ਮੈਂ ਕਦੀ ਵੀ ਉਸ ਨੂੰ ਨਹੀਂ ਬੁਲਾਇਆ ਸੀ। ਬੁਲਾਉਣਾ ਕੀ, ਬਲਕਿ ਉਸ ਵਲ ਕਦੀ ਤਕਿਆ ਭੀ ਨਹੀਂ ਸੀ। ਕੰਵਲ ਨੇ ਭੀ ਆਪਣੇ ਨਾਲ ਇਹ ਸਲੂਕ ਹੁੰਦਾ ਵੇਖ ਮੇਰਾ ਬਾਈਕਾਟ ਕਰ ਦਿਤਾ।

ਆਖਰ ਕੰਵਲ ਬਾਲੜੀ ਹੀ ਸੀ ਨਾ, ਇਕ ਦਿਨ ਮੈਂ ਗੁਸਲਖ਼ਾਨੇ ਵਿਚ ਨ੍ਹਾਉਣ ਗਿਆ, ਮਗਰੋਂ ਕੰਵਲ ਨੇ ਕਮਰੇ ਵਿਚ ਪ੍ਰਵੇਸ਼ ਕੀਤਾ।

੪੫