ਪੰਨਾ:ਆਂਢ ਗਵਾਂਢੋਂ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਤੂੰ ਰੂਪਾਂ ਜੋ ਮਰਜ਼ੀ ਆ ਆਖ ਲੈ, ਪਰ ਮੈਂ ਜਾਣਾ ਨਹੀਂ।'

'ਕਿਉਂ ਨਹੀਂ?'

‘ਕਿਉਂਕਿ ਇਹੋ ਜਹੀ ਨਿਖਰੀ ਹੋਈ ਰਾਤ ਵਿਚ ਪਤੀ-ਪਤਨੀ ਹੀ ਸਮੁੰਦਰ ਦਿਆਂ ਤਰੰਗਾਂ ਦੀ ਸੈਰ ਕਰ ਸਕਦੇ ਹਨ। ਚਲੋ ਤੁਹਾਨੂੰ ਦੋਹਾਂ ਨੂੰ ਟੋਰ ਆਉਂਦਾ ਹਾਂ, ਪਰ ਰੂਪਾਂ, ਚੇਤੇ ਰਖੀਂ, ਚਿਰ ਨਾ ਕਰੀਂ, ਮਿਠੀ ਦੇ ਜਾਗਣ ਤੋਂ ਪਹਿਲਾਂ ਹੀ ਆ ਜਾਵੀਂ।'

ਰੂਪਾਂ ਲਜਿਆ ਗਈ, ਪਰ ਫਿਰ ਵੀ ਉਸ ਦੇਵਾਂ ਨੂੰ ਜਾਣ ਲਈ ਬੜਾ ਮਜਬੂਰ ਕੀਤਾ, ਪਰ ਉਹ ਕਿਸੇ ਤਰ੍ਹਾਂ ਵੀ ਰਾਜ਼ੀ ਨਾ ਹੋਇਆ।

ਸੋਮਾਂ ਤੇ ਰੁਪਾਂ ਨੇ ਆਪਣੀ ਨਿਕੀ ਜਹੀ ਡੌਗੀ ਸਮੁੰਦਰ ਦੇ ਕੰਢੇ ਤੋਂ ਖੋਲ੍ਹੀ ਤੇ ਆਮੋ-ਸਾਹਮਣੇ ਬੈਠ ਪਾਣੀ ਵਿਚ ਹਕ ਦਿਤੀ।

ਦੇਵਾਂ ਉਨਾਂ ਨੂੰ ਸਮੁੰਦਰ ਵਿਚ ਤੋਰ ਕੇ ਸੰਦਰ ਜੋੜੀ ਵਲ ਬੜਾ ਚਿਰ ਕੰਢੇ ਖਲੋ ਕੇ ਵੇਖਦਾ ਰਿਹਾ। ਉਸ ਦੀਆਂ ਅੱਖਾਂ ਵਿਚੋਂ ਪ੍ਰੇਮ-ਅੰਮਿਤ ਵਗ ਤੁਰਿਆ। ਕੰਢੇ ਉਪਰ ਖੜੋਤੇ ਦੇਵਾਂ ਦੀਆਂ ਨਜ਼ਰਾਂ ਅਮੁੱਕ ਤੇ ਡੂੰਘੇ ਸਮੁੰਦਰ ਉਪਰ ਕਿੰਨਾ ਚਿਰ ਗਡੀਆਂ ਰਹੀਆਂ। ਸਮੁੰਦਰ ਦੀ ਹਿੱਕ ਉਪਰ ਮਧਮ ਜਹੀ ਪ੍ਰੇਮ-ਚਾਲ ਚਲਦੀ ਬੇੜੀ ਬੜਾ ਚਿਰ ਦਿਸਦੀ ਰਹੀ। ਉਹ ਸੋਚਦਾ ਰਿਹਾ, ਉਸ ਦੇ ਅੰਦਰੋਂ ਹੀ ਕੋਈ ਅਕਾਸ਼ ਬਾਣੀ ਹੋਈ, ਉਸ ਨੂੰ ਸੁਪਨਾ ਚੇਤੇ ਆਇਆ।

‘ਮਿਠੀ ਡੇਢ ਵਰ੍ਹੇ ਦੀ ਹੈ - ਸੁਪਨੇ ਦੀਆਂ ਇਕ ਇਕ ਕਰ ਕੇ ਸਾਰੀਆਂ ਘਟਨਾਵਾਂ ਚੇਤੇ ਆ ਰਹੀਆਂ ਸਨ। ਉਹ ਝੁਗੀ ਵਿਚ ਆਇਆ, ਮਿਠੀ ਉਸੇ ਤਰਾਂ ਪੰਘੂੜੇ ਵਿਚ ਪਈ ਹੋਈ ਸੀ, ਪਰ ਉਹ ਬੈਠ ਨਾ ਸਕਿਆ। ਫੇਰ ਕੰਢੇ ਤੇ ਆਣ ਖਲੋਤਾ। ਕੋਈ ਉਸ ਨੂੰ ਆਖ ਰਿਹਾ ਸੀ, ਅਜ ਝਾਂਜਰੀ ਵਿਚ ਉਹੀ ਉਸ ਦੇ ਸੁਪਨੇ ਵਾਲਾ ਸੰਗੀਤ ਚਲ ਕੇ ਸੁਣ। ਉਹ ਇਸਤ੍ਰੀ-ਪਤੀ ਦੇ ਮਗਰ ਮਗਰ

-੧੩੩-