ਪੰਨਾ:ਆਂਢ ਗਵਾਂਢੋਂ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਲਿੰਗਾ?'

'ਜੀ ਹਜ਼ੂਰ।'

‘ਪੇਟੀ ਬਹੁਤ ਭਾਰੀ ਤਾਂ ਨਹੀਂ?'

'ਨਹੀਂ ਹਜ਼ੂਰ! ਦਿਸਦੀ ਤਾਂ ਬੜੀ ਵਡੀ ਹੈ। ਪਰ ਵਜ਼ਨ ਕੁਝ ਭੀ ਨਹੀਂ। ਇਸ ਵਿਚ ਕੀ ਹੈ ਹਜ਼ੂਰ?'

'ਚਾਰ ਕਿਤਾਬਾਂ, ਦੋ ਕਪੜੇ, ਮੇਰੇ ਛੋਟੇ ਭਰਾ ਲਈ ਇਕ ਚਮਕੀ ਦੀ ਟੋਪੀ, ਇਕ ਜੋੜਾ ਬੂਟ ਤੇ ਮੇਰੀ ਭੈਣ ਲਈ ਕੁਝ ਖਿਡਾਉਣੇ।'

ਅਸੀਂ ਤਿੰਨੇ-ਮੈਂ, ਲਿੰਗਾ ਤੇ ਘੋੜਾ-ਘਾਬਰੇ ਹੋਏ ਸਾਂ। ਕੁਝ ਚਿਰ ਅਸੀਂ ਚੁਪ ਚਾਪ ਚਲਦੇ ਰਹੇ। ਮੈਂ ਬੜੀ ਜਲਦੀ ਘਰ ਪੁਜ ਕੇ ਸਭ ਨੂੰ ਮਿਲਣਾ ਚਾਹੁੰਦਾ ਸਾਂ। ਮੇਰਾ ਭਰਾ ਟੋਪੀ ਤੇ ਬੂਟ ਉਡੀਕ ਰਿਹਾ ਹੋਵੇਗਾ। ਭੈਣ ਲਈ ਕੁਝ ਖਿਡਾਉਣੇ ਮੈਂ ਲਿਆਂਦੇ ਸਨ। ਪਿਤਾ ਜੀ ਨੂੰ ਕਹਿਣਾ ਸੀ ਕਿ ਮੈਂ ਪਰਚੇ ਬਹੁਤ ਚੰਗੇ ਕੀਤੇ ਹਨ। ਮਾਂ ਜੀ ਨਾਲ ਤਾਂ ਮੈਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ। ਅਸਾਂ ਘਾਟੀ ਤੇ ਚੜ੍ਹ ਕੇ ਚਾਰੇ ਪਾਸੇ ਵੇਖਿਆ। ਮੈਂ ਹੈਰਾਨ ਸੀ ਕਿ ਇਕ ਵਰ੍ਹੇ ਵਿਚ ਰਸਤਾ ਇਤਨਾ ਬਦਲ ਗਿਆ ਸੀ। ਅਜੇ ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਤਾਂ ਮੈਂ ਇਥੇ ਆਇਆ ਸਾਂ, ਘੋੜਾ ਚਾਰੇ ਪਾਸੇ ਤੱਕ ਰਿਹਾ ਸੀ।

‘ਲਿੰਗਾ!'

'ਜੀ ਹਜ਼ੂਰ?'

'ਦਿਨ ਚੜ੍ਹਨ ਤਕ ਇਥੇ ਹੀ ਬੈਠੇ ਰਹਿਣਾ ਹੈ?'

ਇਸ ਸਮੇਂ ਘੋੜੇ ਨੇ ਕੰਨ ਖੜੇ ਕਰ ਲਏ।

'ਜਨਾਬ! ਜ਼ਰਾ ਸੁਣਿਓਂ' ਲਿੰਗਾ ਨੇ ਕਿਹਾ।

ਮੈਂ ਧਿਆਨ ਨਾਲ ਸੁਣਿਆ ਤਾਂ ਸਜੇ ਪਾਸਿਓਂ ਕੁੱਤੇ ਦੇ ਭੌਂਕਣ ਦੀ ਅਵਾਜ਼ ਸੁਣਾਈ ਦਿਤੀ। 'ਜਿਧਰੋਂ ਕੁੱਤੇ

-੬੩-