ਪੰਨਾ:ਉਸਦਾ ਰੱਬ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਡੀ. ਈ. ਓ. ਹੈਡ ਟੀਚਰ ਨੂੰ ਤਬਦੀਲ ਕਰਨ ਬਾਰੇ ਸੋਚ ਰਿਹਾ ਸੀ ਅਤੇ ਨਵਦੀਪ ਨੂੰ ਇਸ ਸਕੂਲ ਦਾ ਹੈਡ ਬਣਾਉਣ ਬਾਰੇ । ਨਵਦੀਪ ਹੱਕਾ ਬੱਕਾ ਹੀ ਰਹਿ ਗਿਆ ਕਿ ਸਕੂਲ ਦੇ ਮੁਖੀ ਦੀ ਜ਼ਿੰਮੇਵਾਰੀ ਉਹ ਕਿਵੇਂ ਨਿਭਾਵੇਗਾ । ਮੁੱਕਦੀ ਗੱਲ ਉਹਨੂੰ ਬਣਾਉਣ ਹੀ ਕੌਣ ਲੱਗਿਐ । ਇਹ ਸਾਰਾ ਕੁਝ ਕਰਨਾ ਡੀ. ਈ. ਓ. ਨੇ ਆਪਣੇ ਖੱਬੇ ਹੱਥ ਦਾ ਕੰਮ ਦਸਿਆ । ਉਸਨੇ ਸਾਰੇ ਸੀਨੀਅਰ ਅਧਿਆਪਕ ਉਸ ਸਕੂਲ 'ਚੋਂ ਤਬਦੀਲ ਕਰਵਾ ਦੇਣੇ ਸਨ । ਨਵਦੀਪ ਦੇ ਸਕੂਲ 'ਚ ਉਸ ਨਾਲੋਂ ਸੀਨੀਅਰ ਬੰਦਾ ਨਾ ਲਗਾਉਣ ਬਾਰੇ ਉਸ ਨੇ ਪੂਰਾ ਭਰੋਸਾ ਦੁਆ ਦਿੱਤਾ ਸੀ । ਉਸ ਤੋਂ ਸੀਨੀਅਰ ਇੱਕ ਅਧਿਆਪਕਾ ਨੇ ਪੁਸੂਤ ਛੁੱਟੀ ਤੇ ਚਲੇ ਜਾਣਾ ਸੀ । ਛੁੱਟੀ ਵਧਾਉਣ ਦਾ ਬਹਾਨਾ ਬਣਾ ਕੇ ਉਸਨੂੰ ਦੂਜੇ ਸਕੂਲ ਖਾਲੀ ਥਾਵੇਂ ਤਬਦੀਲ ਕਰਨ ਦੀ ਗੱਲ ਉਹ ਕਰ ਚੁੱਕੇ ਸਨ।
ਨਿਮਨ ਵਰਗ ਲੋਕਾਂ ਦੇ ਘਰੀਂ ਜਾ ਕੇ ਬੱਚਿਆਂ ਨੂੰ ਸਕੂਲ ਭੇਜਣ ਤੇ ਜ਼ੋਰ ਦੇਣ ਦੀ ਥਾਵੇਂ ਇੰਦਰ ਨੇ ਨਵਦੀਪ ਨੂੰ ਆਪਣੇ ਘਰ ਬੁਲਾਇਆ । ਉਹਨਾਂ ਕੋਈ ਗੱਠ ਜੋੜ ਕੀਤਾ ।
ਡੀ. ਈ. ਓ. ਕੋਲ ਕੰਟਿਨਜੈਂਸੀ ਦਾ ਹਜ਼ਾਰ ਰੁਪਿਆ ਸੀ ਜੋ ਉਹਨਾਂ ਸਕੂਲ ਤੇ ਖਰਚ ਕਰਨਾ ਸੀ । ਇਹ ਖਰਚ ਕਰਨ ਦੀ ਜ਼ਿੰਮੇਵਾਰੀ ਉਸ ਨੇ ਨਵਦੀਪ ਦੀ ਹੀ ਲੱਗਾ ਦਿੱਤੀ ।
ਸਾਰਾ ਕੁਝ ਨਵਦੀਪ ਦੇ ਸਾਹਮਣੇ ਹੀ ਸੀ ਕਿ ਬੱਚਿਆਂ ਦੇ ਬੈਠਣ ਲਈ ਯੋਗ ਥਾਂ ਨਹੀਂ । ਸਿਰ ਤੇ ਅਸਮਾਨ ਤੇ ਪੈਰਾਂ ਹੇਠ ਜ਼ਮੀਨ । ਗਰਮੀ, ਸਰਦੀ, ਮੀਹ ਆਦਿ ਤੋਂ ਬਚਾਅ ਦਾ ਕੋਈ ਸਾਧਨ ਨਹੀਂ । ਜਦੋਂ ਵੀ ਇਹਨਾਂ ਤਿੰਨਾਂ ਚੋਂ ਕਿਸੇ ਦਾ ਜ਼ੋਰਦਾਰ ਹਮਲਾ ਹੁੰਦਾ ਤਾਂ ਵਾਧੂ ਬਚਿਆ ਨੂੰ ਛੁੱਟੀ ਕਰ ਦਿੱਤੀ ਜਾਂਦੀ । ਉਸਾਰੇ ਕੁਝ ਕਮਰਿਆਂ ਵਿੱਚ ਕਿਧਰੇ ਫਰਸ਼ ਪੈ ਨਹੀਂ ਸਕਿਆ ਅਤੇ ਜਿਥੇ ਪਿਆ ਹੋਇਆ ਸੀ, ਉਹ ਸਾਰਾ ਹੀ ਉਖੜਿਆ ਪਿਆ ਸੀ ।
ਬਚਿਆਂ ਨੂੰ ਪੜ੍ਹਾਉਣ ਦੀ ਥਾਵੇਂ ਉਹ ਇਸੇ ਹਿਸਾਬ ਕਿਤਾਬ ਵਿੱਚ ਉਲਝਿਆ ਰਹਿੰਦਾ।
ਉਸਦੇ ਸਕੂਲ ਦੀ ਚਾਰ ਦੀਵਾਰੀ ਢਹੀ ਪਈ ਸੀ ਅਤੇ ਇੱਟਾਂ ਲੋਕ ਚੁੱਕ ਕੇ ਲੈ ਗਏ ਸਨ । ਜਿੰਨੀਆਂ ਕੁ ਇੱਟਾਂ ਉਥੇ ਪਈਆਂ ਸਨ ਉਹਨਾਂ ਨਾਲ ਤਾਂ ਕੰਧ ਦੇ ਦੋ ਗੇੜ ਵੀ ਪੂਰੇ ਨਹੀਂ ਸਨ ਆਉਂਦੇ । ਦੂਜੀ ਸਮਸਿਆ ਅਧਿਆਪਕਾਵਾਂ ਲਈ ਬਾਥਰੂਮ ਦੀ ਸੀ ਜਿਸ ਦੀਆਂ ਕੰਧਾਂ ਗੋਡਿਆਂ ਤੱਕ ਉਚੀਆਂ ਹੀ ਰਹਿ ਗਈਆਂ ਸਨ । ਇਸੇ ਲਈ ਅਧਿਆਪਕਾਵਾਂ ਨੂੰ ਕਿਸੇ ਦੇ ਘਰ ਜਾਣਾ ਪੈਂਦਾ । ਹੈਂਡ ਪੰਪ ਵੀ ਤੁਪਕਾ ਤੁਪਕਾ ਪਾਣੀ ਦਿੰਦਾ ਸੀ । ਇਹਨਾਂ ਸਭ ਨੂੰ ਠੀਕ ਕਰਵਾਉਣਾ ਬੜਾ ਜ਼ਰੂਰੀ ਸੀ ।
ਪਰ ਇੰਦਰ ਨੇ ਤਾਂ ਹਜ਼ਾਰ ਵਿਚੋਂ ਕੁਝ ਬਚਾਉਣ ਨੂੰ ਵੀ ਕਿਹਾ ਸੀ ਜੋ ਉਹਨਾਂ ਨੇ ਅਧੋ ਅੱਧ ਵੰਡ ਲੈਣਾ ਸੀ ।
ਜਦੋ' ਉਸਨੇ ਕਾਗਜ਼ਾਂ ਵਿੱਚ ਹੀ ਹਜ਼ਾਰ ਰੁਪਿਆ ਬਿਲੇ ਲਗਿਆ ਦਿਖਾ ਦਿੱਤਾ ਤਾਂ

38/ਕਬਾੜ