ਪੰਨਾ:ਉਸਦਾ ਰੱਬ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਪਾਂ, .ਬਸਾਂ ਦਾ ਰੌਲਾ ਪਿਆ ਹੋਇਆ ਸੀ। ਰਣਪ੍ਰੀਤ ਨੇ ਇੱਕ ਪਲ ਅੱਖਾਂ ਮੁੰਦੀਆਂ ਜਿਵੇਂ ਉਸ ਘਟਨਾ ਨੂੰ ਉਹ ਮਨੋ ਭੁਲਾਉਣਾ ਚਾਹੁੰਦਾ ਹੋਵੇ।
ਰਣਪ੍ਰੀਤ ਉਸ ਸੜਕ ਤੇ ਖੜ੍ਹਾ ਸੀ ਜਿਥੇ ਉਸਨੂੰ ਉਦੋਂ ਇੱਕ ਹੋਰ ਟੋਲੀ ਮਿਲੀ ਸੀ ਜਿਹੜੇ ਉਹਦੀ ਲਹੂ ਨਾਲ ਭਿੱਜੀ ਪੈਂਟ ਦੇਖ ਕੇ ਡਰ ਗਏ ਸਨ। ਕੁਝ ਇੱਕ ਨੇ ਤਾਂ ਕਿਹਾ ਸੀ "ਸਾਨੂੰ ਤੇ ਉਹਨਾਂ ਕੋਲ ਲੈ ਚਲ ... ਜੇ ਉਹਨਾਂ ਤੇਰੇ ਦੋ ਦੋ ਚਾਕੂ ਮਾਰੇ ਨੇ ... ਅਸੀਂ ਸਾਰਿਆਂ ਦੇ ਈ ਦਸ ਦਸ ਜ਼ਖਮ ਕਰਾਂਗੇ . .!" ਸੁਣ ਕੇ ਰਣਪ੍ਰੀਤ ਹੋਰ ਵੀ ਤ੍ਰਿਹ ਗਿਆ ਸੀ। ਉਹਦੇ ਜ਼ਖਮਾਂ ਦਾ ਦਰਦ ਹੋਰ ਵਧ ਗਿਆ ਸੀ।
ਉਸ ਟੋਲੀ ਵਿੱਚ ਰਲੇ ਮਿਲੇ ਹੀ ਲੋਕ ਸਨ ਜਿਹੜੇ ਉਸਨੂੰ ਘਰ ਲਿਜਾ ਰਹੇ ਸਨ। ਉਹ ਉਦੋਂ ਵੀ ਡਰਿਆ ਹੋਇਆ ਸੀ। ਕਿਸੇ ਕੋਲੋਂ ਉਸਨੇ ਪੁੱਛਿਆ ਸੀ ਕਿ ਉਹ ਉਸਨੂੰ ਕਿੱਥੇ ਲਿਜਾ ਰਹੇ ਸਨ। ਉਹ ਕੋਈ ਡਾਕਟਰ ਹੀ ਸੀ ਜਿਸਨੇ ਘਰ ਹੀ ਉਸਦੇ ਜ਼ਖਮਾਂ ਨੂੰ ਸਿਉਂ ਦਿੱਤਾ ਅਤੇ ਪੱਟੀ ਬੰਨ੍ਹ ਦਿੱਤੀ।
ਕੋਈ ਉਸਨੂੰ ਦੁਧ 'ਚ ਹਲਦੀ ਪਾ ਕੇ ਪਿਲਾ ਰਿਹਾ ਸੀ। ਕੋਈ ਦੇਸੀ ਘਿਉ ਗਰਮ ਕਰਕੇ ਦੇ ਰਿਹਾ ਸੀ। ਕੋਈ ਬਜ਼ੁਰਗ ਔਰਤ ਉਹਨਾਂ ਕਸਾਈਆਂ ਨੂੰ ਕੋਸਦੀ ਗਾਹਲਾਂ ਤੇ ਉਤਰ ਆਈ ਸੀ।
ਉਸਨੂੰ ਰਾਤ ਉਥੇ ਹੀ ਕੱਟ ਲੈਣ ਲਈ ਜ਼ਿੱਦ ਕਰ ਰਹੇ ਸਨ | ਪਰ ਜਦੋਂ ਉਹ ਨਾਂ ਹੀ ਮੰਨਿਆ ਤਾਂ ਉਸਦੇ ਬੱਸ ਸਟੈਂਡ ਤੱਕ ਭੇਜਣ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ।
ਦੋ ਮਹੀਨੇ ਦੁੱਖ ਭੋਗਣ ਤੋਂ ਬਾਅਦ ਰਣਪ੍ਰੀਤ ਹੁਣ ਫੇਰ ਪੈਸਿਆਂ ਦਾ ਪਤਾ ਕਰਨ ਆਇਆ ਸੀ। ਉਹ ਹੈਰਾਨ ਸੀ ਕਿ ਉਹਦੇ ਪੈਸੇ ਅਜੇ ਤਕ ਭੇਜੇ ਕਿਉਂ ਨਹੀਂ ਗਏ। ਉਦੋਂ ਤਾਂ ਭਗਵਾਨ 'ਆਪ ਲੈ ਕੇ ਆਉਣ ਦੀ ਹੀ' ਰਟ ਲਗਾਈ ਜਾ ਰਿਹਾ ਸੀ। ਉਸਨੇ ਬਿਲ ਦੀ ਦਫਤਰੀ ਕਾਪੀ ਤੇ ਉਹਦੇ ਉਦੋਂ ਹੀ ਦਸਖਤ ਕਰਵਾ ਲਏ ਸਨ। ਰਣਪ੍ਰੀਤ ਨੇ ਇਤਰਾਜ਼ ਕੀਤਾ ਸੀ ਤਾਂ ਉਸਨੇ ਫੇਰ ਕਿਹਾ ਸੀ 'ਜੇ ਸਿੱਖ ਸਿੱਖ ਤੇ ਹੀ ਵਿਸ਼ਵਾਸ਼ ਨਹੀਂ ਕਰ ਸਕਦਾ ਤਾਂ ਕੀਹਤੇ ਕਰ। "ਰਣਤ ਨੇ ਦੋਸਤੀ ਤੇ ਵਿਸ਼ਵਾਸ਼ ਕਰਦਿਆਂ ਬਿਲ ਤੇ ਦਸਖਤ ਕਰ ਦਿੱਤੇ ਸਨ।
ਸਾਰਾ ਕੁਝ ਠੀਕ ਠਾਕ ਹੋ ਗਿਆ ਸੀ। ਸੜੇ ਹੋਏ ਖੋਖੇ ਨਵੇਂ ਉਸਰੇ ਖੜੇ ਸਨ। ਦੁਕਾਨਾਂ ਵਿੱਚ ਫੇਰ ਝਮ ਝਮ ਹੋ ਰਹੀ ਸੀ। ਫਰਕ ਸੀ ਤਾਂ ਬੱਸ ਉਹਦੇ ਪੈਸਿਆਂ ਦਾ ਕੁਝ ਬਹ ਪਤਾ ਨਹੀਂ ਸੀ ਲੱਗ ਰਿਹਾ।
ਰਣਪ੍ਰੀਤ ਹੈਰਾਨ ਸੀ ਕਿ ਉਹਦੇ ਜ਼ਖਮੀ ਹੋਣ ਦੀ ਖ਼ਬਰ ਪੜ੍ਹ ਕੇ ਭਗਵਾਨ ਨੇ ਹਮਦਰਦੀ ਜ਼ਾਹਰ ਕਰਦੀ ਚਿੱਠੀ ਵੀ ਲਿਖੀ ਸੀ ਪਰ ਉਸ ਵਿੱਚ ਪੈਸਿਆਂ ਦਾ ਕੋਈ ਜ਼ਿਕਰ ਨਹੀਂ ਸੀ।


ਰਣਪ੍ਰੀਤ ਦਫਤਰ 'ਚ ਦਾਖਲ ਹੋਇਆ ਤਾਂ ਸਾਰੇ ਉਸਨੂੰ ਘੇਰ ਕੇ ਖੜ੍ਹ ਗਏ ਸਨ।ਅਖਬਾਰ 'ਚ ਛਪੀ ਖਬਰ ਬਾਰੇ ਪੁੱਛ ਰਹੇ ਸਨ। ਉਹ ਹੋਈ ਵਾਰਦਾਤ ਇੰਨ ਬੰਨ ਦੱਸ

ਉਸ ਦਾ ਰੱਬ/79