ਪੰਨਾ:ਖੁਲ੍ਹੇ ਲੇਖ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੫ )

ਉੱਪਰੋਂ ਚੀਹੜਾਂ ਵਿੱਚੇ ਪਾਣੀ ਆਉਦਾ ਦਿਖਾਈ ਦੇ ਕੇ ਪਹਾੜ ਦੀ ਰੌਣਕ ਨੂੰ ਦੂਣਾ ਕਰ ਕੇ ਦੇਖਣ ਵਾਲਿਆਂ ਦੇ ਦਿਲਾਂ ਨੂੰ ਆਪਣੀ ਵਲ ਖਿੱਚ ਰਿਹਾ ਸੀ ਤੇ ਜੀ ਇਹ ਕਰਦਾ ਸੀ ਕਿ ਇਹ ਹੀ ਦੇਖੀਏ, ਪਰ ਦਿਮਾਗ਼ ਦਿਲ ਨੂੰ ਕਹਿੰਦਾ ਸੀ ਕਿ ਚਲ ਓਏ ਭੋਲੇ !ਅੱਗੇ ਜਾ ਕੇ ਇਸਤੋਂ ਵੀ ਚੰਗੇ ਨਜ਼ਾਰੇ ਦੇਖ । ਅੱਗੇ ਆਏ ਤੇ ਜਿਥੋਂ ਕਿ ਆੜੋ ਵਿੱਚ ਤੰਬੂ ਲੱਗੇ ਹੋਏ ਸਾਹਮਣੇ ਹੀ ਦਿੱਸਦੇ ਸਨ, ਓਥੇ ਪਾਣੀ ਦੇ ਕਿਨਾਰੇ ਬੈਠ ਕੇ ਰੋਟੀ ਖਾਧੀ, ਤੇ ਕੁਝ ਚਿਰ ਉਥੇ ਹੀ ਬੈਠ ਕੇ ਗੱਲਾਂ ਦੇ ਗੁੱਛੇ ਤੋੜ ਤੋੜ ਖਾਧੇ । ਜਦ ਓਥੋਂ ਟੁਰੇ ਤਦ ਜਸ ਜੀਨੇ ਇਕ ਪਲਸੇਟਾ ਘੋੜੇ ਤੋਂ ਮਾਰਿਆ ਤੇ ਅਪਣੀ ਲੱਤ ਥੋਹੜੀ ਜਿਹੀ ਛਿੱਲੀ। ਓਥੋਂ ਅਗੇ ਆਏ ਤਦ ਅਗੇ ਇਕ ਛੋਟਾ ਜਿਹਾ ਨਾਲਾ ਸੀ, ਓਥੋਂ ਲੰਘਣ ਲੱਗਿਆਂ ਬਲ ਜੀ ਨੇ ਸੋਚਿਆ “ਕਿ ਨਿੱਕੀ ਭੈਣ ਤਾਂ ਲੱਤ ਛਿਲਾ ਲਵੇ, ਪਰ ਉਸਦਾ ਪਿਆਰਾ ਤੇ ਵੱਡਾ ਵੀਰ ਐਵੇਂ ਹੀ ਲੰਘ ਜਾਵੇ” ਇਹ ਸੋਚ ਕੇ ਉਨ੍ਹਾਂ ਨੇ ਰਸਤਾ ਛੱਡ ਕੇ ਘੋੜਾ ਕੁਰਸਤੇ ਤੇ ਪਾ ਲਿਆ ਤੇ ਉਥੋਂ ਲੰਘਣ ਲੱਗਿਆਂ ਨੇ ਹੁਜਕਾ ਖਾਕੇ ਤੇ ਆਪਣੇ ਹੀ ਘੋੜੇ ਦੀ ਕਾਠੀ ਨਾਲ ਟਾਕਰਾ ਕਰਕੇ ਦੋਵੇਂ ਲੱਤਾਂ ਛਿਲ ਲਈਆਂ, ਤੇ ਉਰਾਰ ਆ ਕੇ ਡੇਰਾ ਕਰ ਦਿੱਤਾ, ਅੱਗੇ ਨੌਕਰਾਂ ਨੇ ਤੰਬੂ ਲਗਾ ਦਿੱਤੇ ਸਨ । ਅਸਾਂ ਨੇ ਆਕੇ ਸੈਰ ਕਰਨੇ ਸ਼ੁਰੁ ਕੀਤੇ ਤੇ ਸੈਰ ਕਰਕੇ ਫਿਰ ਆਪਣੇ ਤੰਬੂਆਂ ਕੋਲ ਆ ਗਏ ।।

ਇਥੇ ਬੜਾ ਹੀ ਸੋਹਣਾ ਮੈਦਾਨ ਹੈ, ਤੇ ਦਿਲ ਕਰਦਾ