ਪੰਨਾ:ਖੂਨੀ ਗੰਗਾ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੇ ਕਿ ਇਹਦਾ ਕੀ ਪ੍ਰਯੋਜਨ ਸੀ । ਹੋ ਸਕਦਾ ਹੈ ਉਨਾਂ ਨੇ ਏਨੇ
ਸਿਪਾਹੀ ਭੇਜਣ ਦੀ ਲੋੜ ਹੀ ਨਾਂ ਸਮਝੀ ਹੋਵੇ। ਇਹ ਵੀ ਹੋ ਸਕਦਾ ਹੈ
ਕਿ ਉਨਾਂ ਦਾ ਕੋਈ ਹੋਰ ਹੀ ਖਿਆਲ ਹੋਵੇ । ਅਗੇ ਅਗੇ ਰਤਨ ਸਿੰਹ
ਤੇ ਉਹ ਸਵਾਰ ਅਤੇ ਪਿਛੇ ਪਿਛੇ ਅਧੀ ਪਲਟਨ ਰੈਜ਼ੀਡੈਨਸੀ ਵਲ ਮੁੜੀ
ਬਾਕੀ ਅਧੀ ਫੌਜ ਕਪਤਾਨ ਮਹਿੰਦਰ ਸਿੰਹ ਦੇ ਨਾਲ ਅਗਾਂਹ ਨੂੰ ਗਈ।
ਉਹ ਦੂਜਾ ਸਵਾਰ ਰਸਤਾ ਵਿਖਾਉਂਦਾ ਹੋਇਆ ਨਾਲ ਜਾਣ ਲਗਾ ।

(੪)


ਇਕ ਘੰਟੇ ਦੇ ਵਿਚ ਹੀ ਰਤਨ ਸਿੰਹ ਆਪਣੇ ਸਿਪਾਹੀਆਂ ਸਣੇ
ਰੈਜ਼ੀਡੈਨਸੀ ਪੁਜ ਗਿਆ । ਜਿਸ ਥਾਂ ਤੋਂ ਰੈਜ਼ੀਡੈਨਸੀ ਜਾਣ ਲਈ ਸੜਕ
ਪਾਟਦੀ ਸੀ ਉਸ ਥਾਂ ਉਸ ਸਵਾਰ ਨੇ ਜੋ ਹੁਣ ਤਕ ਰਤਨ ਸਿੰਹ ਦੇ
ਨਾਲ ਗਲਾਂ ਕਰਦਾ ਆਇਆ ਸੀ, ਉਹਨੇ ਕਿਹਾ 'ਜੇ ਤੁਸੀ ਆਗਿਆ
ਦਿਓ ਤਾਂ ਮੈਂ ਦਸਾਂ ਮਿੰਟਾਂ ਲਈ ਵਖ ਹੋ ਜਾਵਾਂ ਅਤੇ ਜ਼ਰੂਰੀ ਕੰਮਾਂ ਤੋਂ
ਵਿਹਲਾ ਹੋ ਉਪਰ ਹੀ ਆਕੇ ਤੁਹਾਨੂੰ ਮਿਲਾਂ। ਤੁਹਾਡੇ ਪਹੁੰਚਦਿਆਂ ਨੂੰ
ਮੈਂ ਵੀ ਪਹੁੰਚ ਜਾਂਵਾਂਗਾ ।'
ਰਤਨ ਸਿੰਹ ਨੇ ਕਿਹਾ, 'ਜਾਓ, ਪਰ ਦੇਰ ਨਾਂ ਹੋਵੇ, ਰੈਜ਼ੀਡੈਂਟ
ਸਾਹਿਬ ਤੁਹਾਡੇ ਹੀ ਮੂੰਹੋਂ ਸਾਰਾ ਹਾਲ ਸੁਨਣਾ ਚਾਹੁਣਗੇ ।'
'ਮੈਂ ਹੁਣੇ ਆਇਆ !' ਕਹਿਕੇ ਉਹ ਸਵਾਰ ਇਕ ਪਾਸੇ ਹੋ
ਗਿਆ ਅਤੇ ਫੇਰ ਇਕ ਪਥਰ ਦੇ ਓਹਲੇ ਮੁੜਦਾ ਹੋਇਆ ਅਖਾਂ ਤੋਂ
ਓਹਲੇ ਹੋ ਗਿਆ । ਰਤਨ ਸਿੰਹ ਆਪਣੇ ਸਿਪਾਹੀਆਂ ਸਮੇਤ ਪਹਾੜੀ ਤੇ
ਚੜਨ ਲਗਾ।
ਰੈਜ਼ੀਡੈਨਸੀ ਪਹੁੰਚਦਿਆਂ ਹੀ ਰਤਨ ਸਿੰਹ ਨੂੰ ਪਤਾ ਲਗ
ਗਿਆ ਕਿ ਇਥੇ ਕੋਈ ਦੁਰਘਟਨਾ ਹੋਈ ਹੈ ਕਿਉਂਕਿ ਉਥੋਂ ਦੇ ਸਾਰੇ
ਆਦਮੀ ਹੀ ਖਿਲਰੇ ਪੁਲਰੇ ਸਨ ਅਤੇ ਨੌਕਰ ਪਹਿਰੇਦਾਰ ਵੀ ਬੇਚੈਨੀ
ਨਾਲ ਏਧਰ ਓਧਰ ਦੌੜ ਫਿਰ ਰਹੇ ਸਨ । ਉਸ ਨੇ ਉਨਾਂ ਤੋਂ ਪੁਛਿਆ
ਕਿ ਰੈਜ਼ੀਡੈਂਟ ਸਾਹਿਬ ਕਿਥੇ ਹਨ; ਅਤੇ ਇਹ ਸੁਣਕੇ ਕਿ ਉਹ ਉਸ
ਮੈਦਾਨ ਵਿਚ ਹਨ ਜਿਸ ਵਿਚ ਹਵਾਈ ਜਹਾਜ਼ 'ਸ਼ਿਆਮਾਂ' ਹੁੰਦਾ ਹੈ,
ਉਹ ਉਸੇ ਤਰਾਂ ਹੀ ਇਕੱਲ। ਓਧਰ ਨੂੰ ਤੁਰ ਪਿਆ ।
ਖੂਨ ਦੀ ਗੰਗਾ-੪

੭੩