ਪੰਨਾ:ਖੂਨੀ ਗੰਗਾ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਬਣਦਾ ਹੈ ਕਿ ਨਹੀਂ। ਮੈਂ ਵੀ ਸਵਾਰਾਂ ਨੂੰ ਭੇਜਕੇ ਹੁਣ ਮੁੜਦਾ ਹਾਂ ।
ਇਹ ਕਹਿ ਸਰਦਾਰ ਹੁਕਮ ਸਿੰਹ ਰੈਜ਼ੀਡੈਨਸੀ ਵਲ ਤੁਰ ਪਏ
ਅਤੇ ਰਤਨ ਸਿੰਹ ਕੁਝ ਸੋਚਦਾ ਹੋਇਆ ਉਸ ਛੋਟੇ ਦਰਵਾਜ਼ੇ ਵਲ
ਵਧਿਆ ਜੋ "ਸ਼ਿਆਮਾ" ਦੇ ਸ਼ੈਡ ਦੇ ਇਕ ਪਾਸੇ ਬਣਿਆ ਹੋਇਆ ਸੀ।
ਇਹ ਵਾਇਰ ਲੈਬ ਦਾ ਕਮਰਾ ਸੀ ਅਤੇ ਇਥੇ ਪੰ: ਗੋਪਾਲ
ਸ਼ੰਕਰ ਨੇ ਆਪਣੇ ਹਥੀ ਇਕ ਛੋਟਾ ਪਰ ਅਦਭੁਤ ਸ਼ਕਤੀ ਵਾਲਾ
ਵਾਇਰ ਲੈਸ ਸੈਟ ਬਠਾਇਆ ਸੀ । ਰਤਨ ਸਿੰਹ ਨੇ ਦਰਵਾਜੇ ਦੇ ਪਾਸ
ਜਾਂ ਇਕ ਬਟਨ ਨਪਿਆ ਜਿਸ ਨਾਲ ਉਸ ਕਮਰੇ ਵਿਚ ਤੇਜ਼ ਰੋਸ਼ਨੀ ਹੋ
ਗਈ ਅਤੇ ਫੇਰ ਓਸ ਸੈਟ ਦੇ ਪਾਸ ਗਿਆ । ਕੁਝ ਬਟਨ, ਲੀਵਰ ਤੇ
ਪੁਰਜੇ ਨਪਣ ਤੇ ਹਟਾਉਣ ਪਿਛੋਂ ਉਸ ਨੇ ਇਕ ਤਰਾਂ ਦੀ ਕਮਾਨੀ
ਜਿਸਦੇ ਦੋਵੇਂ ਪਾਸੀਂ ਸੁਨਣ ਦੇ ਦੋ ਯੰਤਰ ਲਗੇ ਹੋਏ ਸਨ ਸਿਰ ਤੇ ਲਾਈ
ਅਤੇ ਇਕ ਸਟੂਲ ਤੇ ਬਹਿ ਕੇ ਉਸ ਯੰਤਰ ਨੂੰ ਖੜਕਾਉਣ ਲਗਾ ਜੋ ਤਾਰ
ਭੇਜਣ ਦਾ ਕੰਮ ਕਰਦਾ ਸੀ ।
ਖਟ ਖਟ ਕਰਦੇ, ਸੁਣਦੇ ਅਤੇ ਫੇਰ ਖਟ ਖਟ ਕਰਦੇ ਹੋਏ, ਰਤਨ
ਸਿੰਹ ਨੂੰ ਬੜੀ ਕਾਫੀ ਦੇਰ ਲਗ ਗਈ । ਇਹ ਅਸੀਂ ਨਹੀਂ ਕਹਿ
ਸਕਦੇ ਕਿ ਏਨੇ ਵਿਚ ਉਹਨੇ ਕਿਥੇ ਕਿਥੇ ਤਾਰ ਭੇਜੇ ਜਾਂ ਕੀ ਕੀ ਉਤਰ
ਮਿਲਿਆ, ਕਿਉਂਕਿ ਉਹਨੇ ਕੁਝ ਵੀ ਨੋਟ ਨਹੀਂ ਕੀਤਾ ਪਰ ਇਸ ਵਿਚ
ਸ਼ਕ ਨਹੀਂ ਕਿ ਜੋ ਸਮਾਚਾਰ ਉਸ ਨੇ ਭੇਜਿਆ ਓਹ ਸਣਿਆਂ ਵੀ
ਗਿਆ ਅਤੇ ਉਹਦਾ ਕੁਝ ਉਤਰ ਵੀ ਆਇਆ ਕਿਉਂਕਿ ਕੁਝ ਹੀ ਦੇਰ
ਪਿਛੋਂ ਉਤਰ ਵਿਚ "ਖਟ ਖਟ" ਦੀ ਆਵਾਜ਼ ਸੁਣ ਅਤੇ ਮਨ ਵਿਚ ਹੀ
ਉਹਦਾ ਅਰਥ ਸਮਝ ਰਤਨ ਸਿੰਹ ਦੀਆਂ ਅਖਾਂ ਵਿਚ ਹੈਰਾਨੀ ਪ੍ਰਗਟ
ਹੋਣ ਲਗੀ ਅਤੇ ਮਥੇ ਤੇ ਪੈਣ ਵਾਲੇ ਵਟ ਦਸਣ ਲਗੇ ਕਿ ਉਸਨੂੰ ਕੋਈ
ਚਿੰਤਾ ਜਨਕ ਉਤਰ ਮਿਲਿਆ ਹੈ । ਅਖੀਰ ਕੁਝ ਚਿਰ ਪਿਛੋਂ ਉਸ ਨੇ
ਗਲ ਖਤਮ ਕਰਨ ਵਾਲ ਇਸ਼ਾਰਾ ਕੀਤਾ ਅਤੇ ਸਿਰ ਵਾਲੀ ਕਮਾਨੀ
ਲਾਹ ਕੇ ਮਥੇ ਤੇ ਏਦਾਂ ਹਥ ਫੇਰਿਆ ਮਾਨੋਂ ਕੋਈ ਭਾਰ ਉਸ ਤੇ ਆ
ਪਿਆ ਹੋਵੇ ਜੀਹਨੂੰ ਉਹ ਦੂਰ ਕਰਨਾ ਚਾਹੁੰਦਾ ਹੋਵੇ । ਇਹਦੇ ਪਿੱਛੋਂ ਉਹ
ਸਟੂਲ ਤੋਂ ਉਠ ਖੜੋਤਾ।
ਖੂਨ ਦੀ ਗੰਗਾ-੪

੭੬