ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਹੁਤ.. ਦੌਰ ਹੋ ਗਈ.. ਹੁਣ ਮੈਂ ਇੱਕ ਰਾਖਸ਼ਸ ਹਾਂ.. ਸਿਰਫ਼ ਇੱਕ ਦਿੱਤ। ਹੁਣ ਮੈਂ ਕਦੋ ਗੈਂਡਾ ਨਹੀਂ ਬਣ ਸਕਾਂਗਾ.. ਕਦੇ ਨਹੀਂ.. ਕਦੇ ਵੀ। ਘੜੀ ਲੰਘ ਗਈ.. ਬਦਲਣ ਦੀ.. ਹੁਣ ਕੁਝ ਨੀ ਹੋ ਸਕਦਾ ਮੇਰਾ।ਕਿੰਨੀ ਹਸਰਤ ਹੈ ਮੇਰੀ.. ਜ਼ੋਰਦਾਰ ਖਾਹਿਸ਼ .. ਪਰ ਕੁਝ ਨੀ ਹੈ ਸਕਦਾ.. ਕੁਝ ਨੀ ਹੋ ਸਕਦਾ ਮੇਰਾ.. ਦੇਖ ਨਹੀਂ ਸਕਦਾ ਮੈਂ ਆਪਣੇ ਆਪ ਨੂੰ .. ਇੰਨਾ ਸ਼ਰਮਿੰਦਾ ਹਾਂ ਮੈਂ! (ਸ਼ੀਸ਼ੇ ਵੱਲੋਂ ਮੂੰਹ ਮੋੜ ਲੈਂਦਾ ਹੈ। ਕਿੰਨਾ ਬਦਸੂਰਤ ਹਾਂ ਮੈਂ! ਜਿਹੜੇ ਲੋਕ ਆਪਣੀ ਨਿੱਜਤਾ ਨੂੰ ਚੁੰਬੜ ਕੇ ਬੈਠੇ ਰਹਿੰਦੇ.. ਅੰਤ ਹਮੇਸ਼ਾ ਮਾੜਾ ਹੁੰਦਾ ਉਨ੍ਹਾਂ ਦਾ! (ਝਟਕੇ ਨਾਲ ਉਸ ਮੂਡ 'ਚੋਂ ਬਾਹਰ ਆਉਂਦਾ ਹੈ।) ਠੀਕ ਹੈ, ਬਹੁਤ ਮਾੜਾ !ਮੈਂ ਉਨ੍ਹਾਂ ਸਾਰਿਆਂ ਦਾ ਮੁਕਾਬਲਾ ਕਰਾਂਗਾ.. ਇਕੱਲਾ, ਲੜਾਂਗਾ ਉਨ੍ਹਾਂ ਸਾਰਿਆਂ ਦੇ ਖਿਲਾਫ਼ , ਸਾਰੀ ਢਾਣੀ ਦੇ ਖਿਲਾਫ਼, ਜੁਝਾਂਗਾ ਮੈਂ, ਮੈਂ, ਜੋ ਬਚਿਆ ਹਾਂ, ਆਖ਼ਰੀ ਬੰਦਾ ... ਤੇ ਮੈਂ ਡਟਿਆ ਰਹਾਂਗਾ। ਇਵੇਂ ਹੀ, ਆਖ਼ਰੀ ਦਮ ਤੱਕ । ਗੋਡਣੀਆਂ ਨਹੀਂ ਲਾਵਾਂਗਾ। ਪਰਦਾ 122ਗੈਂਡੇ