ਪੰਨਾ:ਗ੍ਰਹਿਸਤ ਦੀ ਬੇੜੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਪ੍ਰਬੰਧ ਰੱਖਦੀ ਹੈ। ਜੋ ਵਹੁਟੀ ਆਪਣੇ ਪਤੀ ਨਾਲ ਏਹੋ ਜੇਹਾ ਵਰਤਾਓ ਕਰਦੀ ਹੈ ਉਹ "ਮਾਂ ਵਰਗੀ ਵਹਟੀ ਹੈ |"

ਜੋ ਤੀਵੀਂ ਆਪਣੇ ਪਤੀ ਦੇ ਸਾਹਮਣੇ ਉਚੀ ਉਚੀ ਹੱਸਣਾ ਤੇ ਗਾਉਣਾ ਪਸੰਦ ਨਹੀਂ ਕਰਦੀ, ਓਸਦੇ ਕੱਪੜੇ ਚੱਜ ਨਾਲ ਰੱਖਦੀ ਹੈ, ਓਸ ਦੇ ਖਾਣ ਪੀਣ ਦਾ ਫਿਕਰ ਰੱਖਦੀ ਹੈ ਤੇ ਓਸਦੇ ਰਹਿਣ, ਬਹਿਣ, ਸੌਣ ਦਾ ਜਥਾ ਸਮੇਂ ਪ੍ਰਬੰਧ ਕਰਦੀ ਹੈ । ਉਹ "ਭੈਣ ਵਰਗੀ ਵਹੁਟੀ ਹੈ !"

ਜੋ ਵਹੁਟੀ ਗੱਭਰੂ ਆਪੋ ਵਿਚ ਨਫੇ ਨੁਕਸਾਨ ਦੀਆਂ ਸਲਾਹਾਂ ਕਰਨ, ਕਮ ਕਾਰ ਦੀ ਬਾਬਤ ਰਲਕੇ ਸੋਚਨ, ਇਕ ਦੂਜੇ ਦੀ ਸਹਾਇਤਾ ਕਰਨ, ਤੀਵੀਂ ਪਤੀ ਦੇ ਸੰਬੰਧੀਆਂ ਨੂੰ ਆਪਣੇ ਸੰਬੰਧੀ ਸਮਝੇ, ਪਤੀ ਦੇ ਕੰਮਾਂ ਉਤੇ ਘੱਟ ਇਤਰਾਜ਼ ਕਰੇ, ਪਤੀ ਕਿਤੇ ਕੰਮ ਜਾਵੇ ਤਾਂ ਉਸਦੀ ਉਡੀਕ ਵਿਚ ਬੈਠੀ ਰਹੇ ਤੇ ਓਸ ਦੇ ਆਏ ਬਿਨਾਂ ਰੋਟੀ ਨਾ ਖਾਵੇ ਓਹ "ਮਿੱਤਰ ਵਰਗੀ ਵਹੁਟੀ" ਹੈ ।

ਪਤੀ ਬਾਹਰ ਜਾਵੇ ਤਾਂ ਪਤਨੀ ਓਸਦੇ ਮੁੜਨ ਦੀ ਉਡੀਕ ਨਾ ਕਰੇ, ਓਸ ਦੇ ਖਾਣ ਪੀਣ ਦਾ ਕੋਈ ਪ੍ਰਬੰਧ ਨਾ ਕਰੇ, ਤੇ ਨਾ ਓਸ ਦੇ ਕੱਪੜਿਆਂ ਨੂੰ ਸਾਫ ਤੇ ਦਰੁਸਤ ਰੱਖੇ, ਚੰਗਾ ਚੋਸਾ ਖਾਣਾ ਆਪ ਪਹਿਲੇ ਖਾ ਲਵੇ, ਗ੍ਰਹਿ ਪ੍ਰਬੰਧ ਦੀ ਕੋਈ ਖਬਰ ਨਾ ਰੱਖੇ, ਦਿਨ ਵੇਲੇ ਸੁਤੀ ਰਹੇ ਤੇ ਜਦ ਪਤੀ ਘਰ ਆਵੇ ਤਾਂ ਘਰ ਦੇ ਮਾਮਲਿਆਂ ਸੰਬੰਧੀ ਓਸਦੇ ਨਾਲ ਸਲਾਹ ਨਾ ਕਰੇ, ਜੇ ਪਤੀ ਕੋਈ ਗੱਲ ਕਰਨੀ ਚਾਹੇ ਤਾਂ ਓਸਨੂੰ ਧਿਆਨ ਨਾਲ ਨਾ ਸੁਣੇ, ਓਸਦੇ ਮਾਂ ਪਿਓ ਦਾ ਵੀ ਅਦਬ ਨਾ ਕਰੇ, ਘ੍ਰਿਣਾ ਤੇ ਹੰਕਾਰ ਨਾਲ ਗੱਲ ਕਰੇ ਤੇ ਪਤੀ ਦੀ ਆਗਯਾਕਰ ਨਾ ਹੋਵੇ ਓਹ

-੭੧-