ਪੰਨਾ:ਗ੍ਰਹਿਸਤ ਦੀ ਬੇੜੀ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਦੂਰ ਹੋ ਜਾਂਦੀ ਹੈ, ਅਤੇ ਜੇ ਸੌਣ ਵੇਲੇ ਕੁਝ ਫਲ ਖਾਂ ਲਏ ਜਾਣ ਤਾਂ ਸਵੇਰੇ ਮੂੰਹ ਖਰਾਬ ਨਹੀਂ ਹੁੰਦਾ।

ਇਕ ਮੇਮ ਜੋ ਗਰਭ ਦੇ ਦਿਨਾਂ ਵਿਚ ਵਧੀਕ ਫਲ ਮੇਵੇਂ ਖਾਂਦੀ ਰਹੀ ਸੀ, ਦੱਸਦੀ ਹੈ ਕਿ ਸਿਰਫ ਇਕ ਘੰਟੇ ਦੀ ਪਰਸੂਤ ਪੀੜਾ ਨਾਲ ਬੱਚਾ ਹੋ ਗਿਆ, ਜਿਸਦਾ ਭਾਰ ਵੀ ਅੱਧ ਪਾ ਘੱਟ ਚਾਰ ਸੇਰ ਸੀ, ਓਹ ਖੁਦ ਬੱਚਾ ਜੰਮਣ ਤੋਂ ਅੱਠ ਘੰਟੇ ਬਾਦ ਉਠ ਕੇ ਬਹਿ ਗਈ ਤੇ ਛੇਵੇਂ ਦਿਨ ਉਸਨੇ ਨੌ-ਬਰ-ਨੌ ਹੋ ਇਸ਼ਨਾਨ ਕਰ ਲਿਆ।

ਖਾਣ ਪੀਣ ਵਿਚ ਬੇਨਿਯਮੀ ਤੋਂ ਭੈੜੀ ਕੋਈ ਚੀਜ਼ ਨਹੀਂ, ਏਸ ਨਾਲ ਮੇਧਾ ਕਮਜ਼ੋਰ ਤੇ ਹਾਜ਼ਮਾ ਖਰਾਬ ਹੋ ਜਾਂਦਾ ਹੈ। ਜਿਸ ਤਰ੍ਹਾਂ ਹੋਰ ਹਰ ਗੱਲ ਵਿਚ ਸੰਤੋਖ ਲਾਭਕਾਰੀ ਹੈ, ਉਸੇ ਤਰ੍ਹਾਂ ਖਾਣ ਪੀਣ ਵਿਚ ਵੀ ਸੰਤੋਖ ਜ਼ਰੂਰੀ ਹੈ |"ਜੋ ਬਹੁਤ ਨਹੀਂ ਖਾਂਦਾ ਓਹ ਬਹੁਤ ਚਿਰ ਜਿਉਂਦਾ ਹੈ । ਜਿਉਂਦੇ ਰਹਿਣ ਵਾਸਤੇ ਖਾਓ, ਪਰ ਖਾਣ ਵਾਸਤੇ ਜਿਉਂਦੇ ਨਾ ਰਹੋ।" ਇਕ ਫਾਰਸੀ ਕਵੀ ਕਹਿੰਦਾ ਹੈ:-

"ਖੁਰਦਨ ਬਰਾਏ ਜੀਸਤਨ ਵ ਜ਼ਿਕਰ ਕਰਨੇ ਅਸਤ,

ਤੇ ਮੌਤ ਕਿੰਦ ਕਿ ਜ਼ੀਸਤਨ ਬਰਾਏ ਖੁਰਦਨ ਅਸਤ।"

ਅਰਥਾਤ "ਜਿਉਂਦੇ ਰਹਿਣ ਤੇ ਭਜਨ ਕਰਨ ਵਾਸਤੇ ਖਾਣ ਦੀ ਲੋੜ ਹੈ, ਪਰ ਤੂੰ ਸਮਝਦਾ ਹੈ ਕਿ ਜ਼ਿੰਦਗੀ ਹੀ ਖਾਣ ਵਾਸਤੇ ਹੈ !

'ਸੰਜਮ' ਹਰੇਕ ਗੱਲ ਤੇ ਹਰੇਕ ਕੰਮ ਵਿਚ ਵੱਡੀ ਚੰਗੀ ਚੀਜ ਹੈ, ਛੇਤੀ ਹਜ਼ਮ ਹੋਣ ਵਾਲੀਆਂ ਚੀਜ਼ਾਂ ਨੀਯਤ ਸਮਿਆਂ ਦੇ ਅਨੁਸਾਰ ਖਾਣੀਆਂ ਜ਼ਰੂਰੀ ਹਨ | ਖਾਣਾ ਹੌਲੀ ਹੌਲੀ ਤੇ ਚੰਗੀ ਤਰਾਂ ਚੱਬ ਕੇ ਖਾਣਾ ਚਾਹੀਦਾ ਹੈ, ਤਾਂ ਜੋ ਬੁਰਕੀ

-੯੭-