ਪੰਨਾ:ਜ੍ਯੋਤਿਰੁਦਯ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੭

ਜਯੋਤਿਰੁਦਯ

੯ਕਾਂਡ

ਸੋ ਉਸ ਨੈ ਫੇਰ ਬੀ ਜੀ ਉੱਠਣ ਦੀ ਅਚਰਜ ਕਥਾ ਪੜ੍ਹੀ। ਕਿਸ ਤਰਾਂ ਯਿਸੂ ਨੈ ਪ੍ਰੇਰਤਾਂ ਅਤੇ ਤੀਮਤਾਂ ਨੂੰ ਦਰਸਨ ਦਿੱਤਾ, ਅਰ ਉਹ ਦੀ ਛੇਕੜਲੀ ਆਗਿਆ ਕੀ ਸੀ? ਤਦ ਪ੍ਰੇਮਚੰਦ ਨੈ ਆਖਿਆ, ਪਾਦਰੀ ਕਹਿੰਦੇ ਹਨ, ਅਸੀਂ ਇਸੇ ਬਚਨ ਦੀ ਆਗਿਆ ਨਾਲ ਇੰਗਲਿਸਤਾਨ ਥੋਂ ਯਿਸੂ ਦੀ ਬਾਬਤ ਸੁਣਾਉਣ ਲਈ ਆਏ ਹਾਂ ॥

ਬਪਤਿਸਮਾ ਕਿਸ ਨੂੰ ਆਖਦੇ ਹਨ ?

ਇਹ ਬੀ ਕੁਛ ਹੈ, ਪਰ ਮੈਂ ਠੀਕ ਨਹੀਂ ਜਾਣਦਾ, ਜੋ ਕੀ ਹੈ । ਜਦ ਕੋਈ ਖ੍ਰਿਸਟਾਨੀ ਬਣਦਾ ਹੈ, ਤਾਂ ਇਹ ਕੀਤਾ ਜਾਂਦਾ ਹੈ, ਅਰ ਉਸ ਨੈ ਆਖਿਆ ਭਈ ਹੁਣ ਮੈਂ ਜਾਂਦਾ ਹਾਂ ॥

ਬਸੰਤ ਨੈ ਆਖਿਆ ਭਲੀ ਗੱਲ॥

ਅਤੇ ਦੀਵਾ ਬੁਝਾਕੇ ਸੌਂ ਗਈ । ਤਦ ਪ੍ਰੇਮਚੰਦ ਹੋਰਨਾਂ ਦੇ ਨਾਲ ਜਾ ਬੈਠਾ, ਅਰ ਓਹ ਪੁੱਛਣ ਲੱਗੇ ਹੁਣ ਤੋੜੀ ਕੀ ਕਰਦੇ ਸਾਓ, ਉਸ ਨੈ ਉੱਤਰ ਦਿੱਤਾ ਬਸੰਤ ਦੇ ਨਾਲ਼ ਹਿਤੋਪਦੇਸ ਪੜਦਾ ਰਿਹਾ ਸਾਂ, ਅਰ ਉਹ ਪੋਥੀ ਬੀ ਵਿਖਾਈ, ਅਰ ਉਸ ਦੀ ਮਾਂ ਬੜੇ ਹੰਕਾਰ ਦੇ ਨਾਲ ਬੋਲੀ, ਇਹ ਮੁੰਡਾ ਪੋਥੀਆਂ ਨੂੰ ਕੇਹਾ ਮੰਨਦਾ ਹੈ, ਅਰ ਪੰਡਿਤ ਨੈ ਉਹ ਨੂੰ ਅਸੀਸ ਦਿੱਤੀ ॥

ਬਸੰਤ ਲੇਟ ਤਾਂ ਰਹੀ, ਪਰ ਉਸ ਨੂੰ ਨੀਂਦ ਨਾ ਆਈ, ਉਸ ਨੈ ਵਿਚਾਰਿਆ ਭਈ ਖ੍ਰਿਸਟਾਨ ਧਰਮ ਅਤੇ ਸਾਡੇ ਧਰਮ ਵਿੱਚ ਕਿੰਨਾ ਭਿੰਨ ਭੇਦ ਹੈ, ਅਸੀਂ ਅੱਜ ਕੱਲ ਦੁਰਗਾ ਦੇਵੀ ਦੀ ਪੂਜਾ ਕਰਦੇ ਪਏ ਹਾਂ, ਮੈਂ ਨਹੀਂ ਜਾਣਦੀ ਜੋ ਦੁਰਗਾ ਦੇਵੀ ਨੈ ਕਦੀ ਸਾਡੇ ਲਈ ਕੁਛ ਕੀਤਾ ਹੈ, ਕਿ ਨਹੀਂ । ਉਸ ਨੈ ਮਹਿਖਾਸੁਰ ਨੂੰ ਮਾਰਿਆ, ਇਹ ਸੱਚ ਹੈ, ਪਰ ਸਾਨੂੰ ਉਸ ਨਾਲ ਕੀ ? ਇਸ ਨਾਲ ਮੇਰਾ ਭਲਾ ਕੁਛ ਬੀ ਨਹੀਂ ਹੋਇਆ। ਹੁਣ ਥੋਹੜੇ ਦਿਨਾਂ ਨੂੰ ਕਾਲੀ