ਪੰਨਾ:ਦਸ ਦੁਆਰ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨ੍ਹਾਂ ਪੁਸਤਕਾਂ ਨੇ ਅਜ ਤੋੜੀ ਵੀ ਅੰਗਰੇਜ਼ੀ ਪੜ੍ਹੇ ਲਿਖੇ ਨੌਜਵਾਨਾਂ ਦੇ ਦਿਲਾਂ ਤੇ ਕਬਜ਼ਾ ਕੀਤਾ ਹੋਇਆ ਹੈ।

ਪੁਰਾਣੀਆਂ ਯੂਨਾਨੀ ਕਹਾਣੀਆਂ ਨੂੰ ਨੌਜਵਾਨਾਂ ਦੇ ਦਿਲ ਪਰਚਾਵੇ ਲਈ ਵਰਤਮਾਨ ਸਮੇਂ ਦੀਆਂ ਪੁਸ਼ਾਕਾਂ ਪਵਾ ਨਵੇਂ ਰੰਗ ਢੰਗ ਵਿਚ ਵਰਨਨ ਕਰਨ ਵਿਚ ਇਨ੍ਹਾਂ ਨੂੰ ਖਾਸ ਕਮਾਲ ਹਾਸਲ ਸੀ। ਇਸ ਪ੍ਰਕਾਰ ਪੁਰਾਣੀਆਂ ਕਹਾਣੀਆਂ ਵਿਚ ਅਦਲਾ ਬਦਲੀ ਕਰਨ ਕਰਕੇ ਕਈ ਲੋਕਾਂ ਨੇ ਉਨ੍ਹਾਂ ਤੇ ਇਤਰਾਜ਼ ਵੀ ਕੀਤੇ ਹਨ, ਪੰਰਤੂ ਉਹ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਧੁਨ ਵਿਚ ਹੀ ਮਗਨ ਰਹੇ।

ਉਹ ਚਾਹੁੰਦੇ ਸਨ ਜੋ ਨੌਜਵਾਨਾਂ ਦੇ ਪੜ੍ਹਨ ਵਾਲੀਆਂ ਪੁਸਤਕਾਂ ਦਿਲ ਖਿੱਚਵੀਆਂ ਹੋਣ ਤੋਂ ਛੁਟ ਸਿਖਿਆਦਾਇਕ ਵੀ ਹੋਣ। ਸੈਂਕੜੇ ਵਰ੍ਹਿਆਂ ਮਗਰੋਂ ਵੀ ਲੋਕਾਂ ਦਾ ਉਨ੍ਹਾਂ ਦੀਆਂ ਪੁਸਤਕਾਂ ਨੂੰ ਅਜ ਵਡੇ ਪ੍ਰੇਮ ਤੇ ਚਾਉ ਨਾਲ ਪੜ੍ਹਨਾ ਸਿਧ ਕਰਦਾ ਹੈ ਜੋ ਉਨ੍ਹਾਂ ਨੂੰ ਆਪਣੇ ਆਦਰਸ਼ ਵਿਚ ਪੂਰੀ ਪੂਰੀ ਸਫਲਤਾ ਹੋਈ ਹੈ।

ਕਹਾਣੀਆਂ ਤੋਂ ਛੁਟ 'The Scarlet Letter and The House of Seven Gables ਆਦਿ ਨਾਵਲ ਵੀ ਉਨ੍ਹਾਂ ਨੇ ਲਿਖੇ ਹਨ।



-੧੧੯-