ਪੰਨਾ:ਦਸ ਦੁਆਰ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਚੁਕਾ ਹੈ, ਤਾਂ ਮੈਂ ਆਪਣੇ ਦਿਲ ਵਿਚ ਸੋਚ ਕੀਤੀ ਜੋ ਮੈਂ ਇਕ ਬ੍ਰਾਹਮਣ ਦੀ ਜ਼ਾਤ ਤਾਂ ਭਰਿਸ਼ਟ ਕਰ ਬੈਠਾ ਹਾਂ ਤੇ ਇਹ ਕੇਵਲ ਆਪਣੇ ਫ਼ਰਜ਼ ਨੂੰ ਪੂਰਾ ਕਰਨ ਲਈ ਹੀ ਮੈਂ ਕੀਤਾ ਸੀ, ਹੁਣ ਇਥੇ ਇਕ ਦੂਜੇ ਬ੍ਰਾਹਮਣ ਦੀ ਜ਼ਾਤ ਦੇ ਭਰਿਸ਼ਟ ਹੋਣ ਦਾ ਡਰ ਸੀ ਤੇ ਇਥੇ ਮੇਰਾ ਇਹ ਫ਼ਰਜ਼ ਹੈ ਜੋ ਮੈਂ ਉਸ ਨੂੰ ਬਚਾਉਣ ਦਾ ਜਤਨ ਕਰਾਂ। ਇਸ ਨੂੰ ਮੁਖ ਰੱਖ ਕੇ ਮੈਂ ਉਨ੍ਹਾਂ ਨੂੰ ਲਿਖ ਭੇਜਿਆ ਜੋ ਮੈਂ ਸਾਬਤ ਕਰ ਸਕਦਾ ਹਾਂ ਕਿ ਤੁਸਾਂ ਨੇ ਇਕ ਸ਼ੂਦਰ ਦੀ ਕੁੜੀ ਨਾਲ ਵਿਆਹ ਕੀਤਾ ਹੈ।" ਹਨਮੰਤਾ ਨੇ ਵੱਡਾ ਜਿਗਰਾ ਕਰ ਕੇ ਆਖਿਆ, "ਹੁਣ ਇਸ ਕੁੜੀ ਦਾ ਕੀ ਹਸ਼ਰ ਹੋਵੇਗਾ ਜਿਸ ਨੂੰ ਮੈਂ ਛਡ ਦੇਵਾਂਗਾ, ਕੀ ਤੁਸੀਂ ਉਸ ਨੂੰ ਰੋਟੀ ਕੱਪੜਾ ਦਿਉਗੇ?"

ਪਿਆਰੇ ਸ਼ੰਕਰ ਨੇ ਪੱਕੇ ਮੂੰਹ ਉੱਤਰ ਦਿੱਤਾ, "ਮੈਂ ਆਪਣਾ ਪ੍ਰਣ ਪੂਰਾ ਕਰ ਦਿੱਤਾ, ਹੁਣ ਮੈਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਜੋ ਦੂਜਿਆਂ ਦੀਆਂ ਛੱਡੀਆਂ ਹੋਈਆਂ ਵਹੁਟੀਆਂ ਦੀ ਦੇਖ ਭਾਲ ਕਰਦਾ ਫਿਰਾਂ।"

"ਕੋਈ ਹੈ, ਜਾਉ ਹਨਮੰਤਾ ਬਾਬੂ ਲਈ ਬਰਫ਼ ਤੇ ਸ਼ਰਬਤ ਲੈ ਆਉ।" ਹਨਮੰਤਾ ਉਠ ਕੇ ਖਲੋ ਗਿਆ ਤੇ ਇਸ ਖ਼ਾਤਰ ਦਾ ਹਸਾਨ ਚੁਕੇ ਬਿਨਾਂ ਹੀ ਬਾਹਰ ਨਿਕਲ ਗਿਆ।

੪.

ਹਨੇਰੀ ਘੁਪ ਰਾਤ ਸੀ, ਪੰਖੇਰੂ ਚੁਪ ਚਾਪ ਆਪਣੇ ਆਲ੍ਹਣਿਆਂ ਵਿਚ ਬੈਠੇ ਸਨ, ਲੀਚੀ ਦਾ ਬ੍ਰਿਛ ਧਰਤੀ ਉਤੇ ਇਕ ਕਾਲੇ ਧੱਬੇ ਵਾਂਗ ਵਿਖਾਈ ਦੇਂਦਾ ਸੀ ਤੇ ਪੌਣ ਦੇ ਬੁੱਲ੍ਹੇ ਇਕ ਨੀਂਦਰ ਵਿਚ ਡੁਬੇ ਪੁਰਸ਼ ਵਾਂਗ ਚਲ ਰਹੇ ਸਨ।

ਕਮਰੇ ਵਿਚ ਰੌਸ਼ਨੀ ਕੋਈ ਨਹੀਂ ਸੀ, ਹਨਮੰਤਾ ਬਾਰੀ ਦੇ ਲਾਗੇ ਬਿਸਤਰੇ ਤੇ ਬੈਠਾ ਹੋਇਆ ਸਾਹਮਣੇ ਹਨ੍ਹੇਰੇ ਵਿਚ ਆਪਣੀ

-੫੮-