ਪੰਨਾ:ਦੀਵਾ ਬਲਦਾ ਰਿਹਾ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਭਾਵੇਂ ਉਸ ਦਾ ਚਿਹਰਾ ਕਾਫ਼ੀ ਲਿੱਸਾ ਸੀ ਪਰ ਉਸ ਦੇ ਤਿੱਖੇ ਨਕਸ਼, ਮੋਟੀਆਂ ਮੋਟੀਆਂ ਅੱਖਾਂ ਤੇ ਸਰੀਰਕ ਬਣਤਰ ਇਸ ਗੱਲ ਦੀ ਸਾਖੀ ਭਰਦੇ ਸਨ ਕਿ ਕੁਝ ਚਿਰ ਪਹਿਲਾਂ ਸੁਹੱਪਣ ਦੀ ਰਾਣੀ ਉਸ ਦੀ ਗ਼ੁਲਾਮ ਰਹਿ ਚੁੱਕੀ ਹੈ।

ਮੈਂ ਨੀਝ ਲਾ ਕੇ ਉਸ ਵਲ ਤਕਦਾ ਰਿਹਾ। ਉਸ ਦੇ ਗਲੇ ਵਿਚੋਂ ਫਿਰ ਅਵਾਜ਼ ਨਿਕਲੀ-

ਜੇ ਦਰਦੀ ਹੋਂਦੋਂ ਤਾਂ ਦਰਦ ਵੰਡਾਦੋਂ,
ਕਲਿਆਂ ਛੱਡ ਕੇ ਤੇ ਤੁਰ ਨਾ ਜਾਂਦੋਂ।

... ... ... ...

ਮੈਂ ਆਪਣੇ ਖ਼ਿਆਲਾਂ ਵਿਚ ਮਸਤ ਹੀ ਲੇਟਿਆ ਸਾਂ ਕਿ ਇਕ ਜ਼ਨਾਨੀ ਉਸ ਕੋਲ ਗਈ। ਇਕ ਗਲਾਸ ਉਸ ਨੂੰ ਫੜਾਇਆ। ਉਸ ਗਟਾ ਗਟ ਕਰ ਕੇ ਉਹ ਗਲਾਸ ਆਪਣੇ ਸੰਘ ਵਿਚ ਸੁਟ ਲਿਆ। ਜਦੋਂ ਮੇਰੇ ਕੋਲ ਦੀ ਲੰਘਣ ਲਗੀ ਤਾਂ ਮੈਂ ਉਸ ਨੂੰ ਰੋਕ ਲਿਆ ਅਤੇ ਉਸ ਗਾਉਣ ਵਾਲੀ ਬਾਰੇ ਉਸ ਕੋਲੋਂ ਪੁਛਿਆ। ਕਹਿਣ ਲਗੀ- "ਇਹ ਕਹਾਣੀ ਲੰਮੀ ਹੈ ਤੇ ਮੈਂ ਹਾਲੇ ਜੰਗਲ ਵਿਚੋਂ ਲਕੜਾਂ ਚੁਣ ਕੇ ਵੇਚਣ ਜਾਣਾ ਹੈ।" ਜਦ ਮੈਂ ਉਸ ਨੂੰ ਇਕ ਰੁਪਿਆ ਦਿੱਤਾ ਤਾਂ ਉਹ ਖੁਸ਼ ਹੋ ਕੇ ਮੇਰੇ ਨਾਲ ਦੇ ਪੱਥਰ ਤੇ ਬੈਠ ਕੇ ਕਹਾਣੀ ਸੁਣਾਉਣ ਲਗ ਪਈ-

‘ਅੱਜ ਤੋਂ ਡੇਢ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਅੰਬੀ, ਇਹੋ ਹੀ ਇਸ ਦਾ ਨਾਂ ਹੈ, ਤਹਿਸੀਲ ਦੇ ਹੇਠਾਂ ਦਰਿਆ ਦੇ ਕੰਢੇ ਭੇਡਾਂ ਚਰਾ ਰਹੀ ਸੀ। ਓਦੋਂ ਇਸ ਦੀ ਉਮਰ ਸੋਲ੍ਹਾਂ ਕੁ ਵਰ੍ਹਿਆਂ ਦੀ ਸੀ। ਉਸ ਵੇਲੇ ਇਹ ਇਤਨੀ ਸੁਹਣੀ ਸੀ ਕਿ ਸਾਰੇ ਕੁੱਲੂ ਵਿਚ ਇਸੇ ਦੇ ਹੁਸਨ

ਦੀਵਾ ਬਲਦਾ ਰਿਹਾ

੫੯