ਪੰਨਾ:ਧਰਮੀ ਸੂਰਮਾਂ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੯

ਓਧਰ ਜਾਂ ਫੈਲਗੀ ਖਬਰ ਸਾਰੇ ਬੁਚੜਾਂ ਦੀ ਆਨ ਸਰਕਾਰ ਨੇ ਤੁਰਤ ਪੈਹਰਾ ਲਾਲਿਆ।

ਦੋਹਰਾ

ਫਿਰਨ ਭਾਲਦੇ ਫੂਲ ਕੋ ਹੁੰਦੀ ਮਾਰੋ ਮਾਰ। ਅੱਖ ਬਚਾ ਕਰ ਫੂਲ ਭੀ ਹਰਫ ਲਿਖੇ ਸੀ ਚਾਰ।

ਕਬਿਤ

ਰਾਤ ਨੂੰ ਬਚਾਕੇ ਅੱਖ ਜਗਾ ਜਗਾ ਹਰਫੂਲ ਲਿਖਦਾ ਹਰਦ ਨਾਮ ਰਾਮ ਦਾ ਚਤਾਰਕੇ। ਦਸ ਰੋਜ ਰਹੂੰ ਮੈਂ ਟੁਹਨੇ ਵਿਚ ਹਰਫੂਲ ਜੇਹੜਾ ਮਾਰੂ ਗਊ ਜਾਨਾ ਓਸ ਕੋ ਸੰਘਾਰਕੇ। ਗਊ ਘਾਤ ਕਰੂ ਸੋਈ ਮੇਰਾ ਹੈ ਪ੍ਰਮ ਵੈਰੀ ਜਿੰਦ ਨਾ ਗਵਾਇਓ ਕੋਈ ਆਖਾਂ ਲਲਕਾਰਕੇ। ਬਚਨਾ ਜੇ ਹੋਵੇ ਬੰਦ ਕਰੋ ਗਊ ਘਾਤ ਤਾਂਈ ਨਹੀਂ ਤਾਂ ਜਗਤ ਰਾਮ ਦੇਖ ਲੌ ਬਚਾਰਕੇ।

ਕਬਿਤ

ਦੂਸਰੇ ਦਨੇਸ ਪੜਾ ਲਿਖੇ ਵੇ ਹਰਫ ਕੁਲ ਹੋਨ ਲਗੀ ਚਰਚਾ ਸੀ ਗਲੀਆਂ ਬਜਾਰਾਂ ਮੇਂ। ਜਗਾ ਜਗਾ ਹੋਵੰਦੀ ਤਲਾਸ਼ ਹਰਫੂਲ ਦੀ ਸੀ ਐਪਰ ਅਮਨ ਹੋਇਆ ਹਿੰਦੂ ਸ਼ਾਹੂਕਾਰਾਂ ਮੇਂ। ਗਊ ਘਾਤ ਬੰਦ ਹੋਇਆ ਸੂਰਮੇਂ ਦੇ ਡਰ ਨਾਲ ਫੜੋ ਹਰਫੂਲ ਧੁਨ ਹੋਈ ਸਰਕਾਰਾਂ ਮੇਂ। ਓਥੋਂ ਚਲ ਰੋਹੀ ਮੇਂ ਬਰਾਜਦਾ ਜਗਤ ਰਾਮਾਂ ਅਗੇ ਹਾਲ ਲਿਖ ਆਵੇ ਜਿਸ ਤਰਾਂ ਬਚਾਰਾਂ ਮੇਂ।