ਪੰਨਾ:ਧੁਪ ਤੇ ਛਾਂ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)

ਆਪਣੇ ਮਾੜੂਏ ਜਹੇ ਚਿਤ੍ਰਕਾਰ ਦਾ ਟਾਕਰਾ ਕੀਤੇ ਬਿਨਾਂ ਨ ਰਹਿ ਸਕੀ। ਇਸ ਗੱਭਰੂ ਦਾ ਨਾਂ ਸੀ 'ਪੋਥਿਨ' ਗੱਲਾਂ ਬਾਤਾਂ ਕਰਦਿਆਂ ਹੋਇਆਂ ਪਤਾ ਲਗ ਗਿਆ ਕਿ ਇਹ ਉੱਚੀ ਕੁਲ ਵਾਲਾ ਹੈ, ਧਨੀ ਹੈ ਤੇ ਦੂਰੋਂ ਨੇੜਿਓਂ ਕੋਈ ਸਾਕ ਵੀ ਲਗਦਾ ਹੈ।

ਮਾਸ਼ੋਯੋ ਨੇ ਅੱਜ ਕਈਆਂ ਲੋਕਾਂ ਨੂੰ ਰੋਟੀ ਵਰਜੀ ਹੈ। ਰੋਟੀ ਖਾਣ ਵਾਲੇ ਤੇ ਹੋਰ ਦੁਨੀਆਂ ਦੀ ਭੀੜ ਗੱਡੀ ਦੇ ਆਲੇ ਦੁਆਲੇ ਆ ਰਹੀ ਸੀ । ਖੁਸ਼ੀ ਦੀ ਬਹੁਲਤਾ, ਰਾਗ ਰੰਗ ਤੇ ਉੱਠ ਰਹੇ ਘੱਟੇ ਨਾਲ ਅਕਾਸ਼ ਢੱਕਿਆ ਗਿਆ ਸੀ, ਸਭ ਪਾਸੇ ਖੁਸ਼ੀਆਂ ਦਾ ਦਰਿਆ ਵਗ ਰਿਹਾ ਸੀ ।

ਇਹ ਖੱਪ ਪਾਊ ਜਲੂਸ ਜਦ ਉਸਦੇ ਮਕਾਨ ਥੱਲੇ ਪੁੱਜਾ ਤਾਂ ਪਲ ਭਰ ਕੰਮ ਛੱਡ ਕੇ ਬਾਥਨ ਨੂੰ ਵੇਖਣਾ ਪੈ ਹੀ ਗਿਆ। ਪ੍ਰੀਤੀ ਭੋਜਨ ਦੇ ਇਕ ਦੋ ਦਿਨ ਪਿਛੋਂ ਮਾਸ਼ੋਯੋ ਨੇ ਬਾਥਨ ਨੂੰ ਆਖਿਆ, 'ਕੱਲ ਦੀਆਂ ਸ਼ਾਮਾਂ ਬੜੀਆਂ ਮੌਜਾਂ ਵਿਚ ਲੰਘੀਆਂ ਸਨ । ਕਈਆਂ ਲੋਕਾਂ ਨੇ ਮੇਰੇ ਘਰ ਨੂੰ ਪਵਿੱਤ੍ਰ ਕਰਨ ਦੀ ਕਿਰਪਾ ਕੀਤੀ ਸੀ । ਸਿਰਫ ਤੁਸੀਂਂ ਆ ਸਕੇ । ਕਿਉਂਕਿ ਤੁਹਾਡੇ ਕੋਲ ਸਮਾਂ ਨਹੀਂ, ਇਹ ਖ ਆਲ ਕਰਕੇ ਸੱਦਾ ਨਹੀਂ ਸੀ ਭੇਜਿਆ। ਉਹ ਆਪਣੀ ਤਸਵੀਰ ਨੂੰ ਰਾਤ ਦਿਨ ਇਕ ਕਰਕੇ ਲੱਗਾ ਸੀ। ਉਹਨੇ ਬਿਨਾਂ ਉਤਾਹਾਂ ਵੇਖਦੇ ਹੀ ਆਖਿਆ 'ਚੰਗਾ ਹੀ ਕੀਤਾ ਜੇ, ਮੈਂ ਕਿਹੜਾ ਆ ਜਾਣਾ ਸੀ। ਇਹ ਕਹਿ ਕੇ ਉਹ ਫੇਰ ਆਪਣੇ ਕੰਮ ਲਗ ਗਿਆ।'

ਮਾਸ਼ੋਯੋ ਹੈਰਾਨ ਹੋ ਗਈ। ਉਹ ਇਹਵੇਖ ਸੜ ਉਠੀ