ਪੰਨਾ:ਨਿਰਮੋਹੀ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੩


ਨਿਰਮੋਹੀ

'ਤੂੰ ਵੀ ਕਿੱਨਾ ਜਲਦ ਬਾਜ਼ ਹੈ, ਪ੍ਰੇਮ। ਪੂਰੀ ਗਲ ਤਾਂ ਸੁਣੀ ਨਹੀਂ ਤੇ ਲਗ ਪਿਆ ਟੈੈਂ ਟੈਂ ਕਰਨ। ਮੇਰਾ ਮਤਲਬ ਇਹ ਨਹੀਂ ਕਿ ਤੂੰ ਉਸ ਨਾਲ ਸ਼ਾਦੀ ਕਰਕੇ ਸੂਲਾਂ 'ਚ ਫਸ ਜਾ, ਬਲਕਿ ਉਸ ਕੋਲੋਂ ਬੇ-ਵਫਾਈ ਦਾ ਬਦਲਾ ਲੈ।

'ਉਹ ਕਿਵੇਂ? ਪ੍ਰੇਮ ਉਤਾਵਲਾ ਹੋ ਕੇ ਬੋਲਿਆ।

'ਸੁਣ! ਤੂੰ ਉਸ ਨਾਲ ਸ਼ਾਦੀ ਕਰ ਲੈ ਤੇ ਸੁਹਾਗ ਰਾਤ ਵਾਲੀ ਰਾਤ ਈ ਉਸ ਨੂੰ ਛਡ ਦੇ। ਤੇ ਆਪ ਚੁਪ ਕੀਤਾ ਈ ਏਥੇ ਚਲਿਆ ਆ ਇਸ ਤਰਾਂ ਕਰਨ ਨਾਲ ਨਾ ਤੇ ਉਹ ਕਿਸੇ ਦੂਸਰੇ ਨਾਲ ਵਿਆਹ ਕਰ ਸਕੇਗੀ, ਤੇ ਨਾ ਹੀ ਤੇਰੇ ਪਾਸੋਂ ਉਹ ਆਪਣਾ ਪਿਆਰ ਹੀ ਲੈ ਸਕੇਗੀ। ਇਸ ਪਿਛੋਂ ਉਹ ਤੇਰੀ ਯਾਦ ਵਿਚ ਤੜਫੇਗੀ ਤੇ ਤੜਫ ਤੜਫ ਕੇ ਖਤਮ ਹੋ ਜਾਵੇਗਾ, ਸਪ ਵੀ ਮਰ ਜਾਏਗਾ ਤੇ ਲਾਠੀ ਵੀ ਨਹੀਂ ਟੁਟੇਗੀ।

'ਬਹੁਤ ਖੂਬ! ਇਹ ਤੇ ਬੜੀ ਹੀ ਚੰਗੀ ਗੱਲ ਦੱਸੀ ਊ, ਜੁਗਿੰਦਰ। ਸਮਝ ਲੈ ਕਿ ਏਸੇ ਤਰਾਂ ਈ ਹੋਵੇਗਾ। ਪ੍ਰੇਮ ਨੇ ਖੁਸ਼ ਹੁੰਦਿਆਂ ਹੋਇਆਂ ਕਿਹਾ |

'ਮੈਂ ਤੇ ਹਮੇਸ਼ਾਂ ਈ ਤੈਨੂੰ ਚੰਗੀਆਂ ਸਲਾਹਵਾਂ ਦੇਂਦਾ ਹਾਂ ਪਰ ਤੂੰ ਉਨ੍ਹਾਂ ਗਲਾਂ ਤੇ ਹੱਸ ਕੇ ਟਾਲ ਦੇਦਾ ਰਿਹਾ ਹੈ। ਪਰ ਹੁਣ ਦੂਸਰੀ ਗਲ ਮੰਨ। ਉਥੋਂ ਵਾਪਸ ਆ ਕੇ ਮੇਰੀ ਭੈਣ ਫੂਲ ਨਾਲ ਸ਼ਾਦੀ ਕਰ ਲੈ। ਮੈਨੂੰ ਤੁਸਾਂ ਦੋਹਾਂ ਦੀਆਂ ਗੱਲਾਂ ਤੋਂ ਇਹ ਪਤਾ ਲਗਾ ਹੈ ਕਿ ਤੁਸੀਂ ਦੋਵੇਂ ਇਕ ਦੂਸਰੇ ਨੂੰ ਪਸੰਦ ਕਰਦੇ ਹੋ। ਮਾਂ ਪਿਉ ਤੇ ਉਸ ਦਾ ਹੈ ਨਹੀਂ ਤੇ ਮੈਂ ਜੋ ਚਾਹਾਂ ਕਰ ਸਕਦਾ ਹਾਂ। ਜੇ ਚਾਹੇਂ ਤਾਂ ਗੱਲ ਚਲਾਵਾਂ।

'ਤੇਰੀ ਬੜੀ ਮੇਹਰਬਾਨੀ ਹੋਵੇਗੀ, ਜੁਗਿੰਦਰ, ਜੇ