ਪੰਨਾ:ਨਿਰਮੋਹੀ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੫


ਨਿਰਮੋਹੀ

ਤੇਰਾ ਤੇ ਨਾਲ ਮੇਰਾ ਵੀ ਸਰਕਾਰ ਦੀ ਬਨਾਈ ਹੋਈ ਹਵੇਲੀ ਵਿਚ ਜਾਣਾ ਕੋਈ ਨਹੀਂ ਰੋਕ ਸਕਦਾ।'

'ਮੈਂ ਸਭ ਕੁਝ ਸਮਝਦੀ ਹਾਂ, ਜੁਗਿੰਦਰ ਮਾਸਟਰ। ਇਸ ਵਿਚ ਫਿਕਰ ਦੀ ਕੇਹੜੀ ਗਲ ਹੈ? ਜਦੋਂ ਤਕ ਕਿ ਉਸ ਨੂੰ ਪਤਾ ਲਗੇ ਮੈਂ ਉਸਨੂੰ ਸੜਕਾਂ ਦੀ ਸੈਰ ਕਰਾ ਚੁਕੀ ਹੋਵਾਂਗੀ।'

ਇਸ ਪਿਛੋਂ ਉਹ ਵਿਆਹ ਬਾਰੇ ਸਕੀਮ ਬਨਾਣ ਲਗੇ ਕਿ ਜਿੱਨੀ ਵੀ ਛੇਤੀ ਹੋ ਸਕੇ ਵਿਆਹ ਹੋ ਜਾਨਾਂ ਚਾਹੀਦਾ ਹੈ। ਜੇ ਕਰ ਏਥੇ ਵਿਆਹ ਹੋਇਆ ਤਾਂ ਸਾਡਾ ਲੁਕਾਇਆ ਹੋਇਆ ਭੇਦ ਇਕ ਦਮ ਸਾਰੇ ਸ਼ਹਿਰ ਵਿਚ ਮਸ਼ਹੂਰ ਹੋ ਜਾਵੇਗਾ। ਤੇ ਅਸੀਂ ਇਹ ਚਾਹੁੰਦੇ ਨਹੀਂ। ਸੋ ਕਿਸੇ ਨਾ ਕਿਸੇ ਪਹਾੜ ਉਤੇ ਇਹ ਕੰਮ ਹੋਵੇ ਤਾਂ ਚੰਗਾ ਹੈ। ਇਸ ਨਾਲ ਨਾਲੇ ਤਾਂ ਪਹਾੜ ਦੀ ਸੈਰ ਹੋ ਜਾਵੇਗੀ ਤੇ ਨਾਲੇ ਆਪਣਾ ਕੰਮ ਸੌਰ ਜਾਵੇਗਾ।

'ਪਰ ਜੇ ਇਹ ਸਕੀਮ ਪ੍ਰੇਮ ਨਾ ਮੰਨਿਆ ਤਾਂ ਫੇਰ ਕੀ ਕਰੇਂਗੀ, ਫੂਲ? ਜੁਗਿੰਦਰ ਬੋਲਿਆ। ਮੰਨ ਲਉ। ਉਸ ਨੇ ਮੰਨਿਆ ਤਾਂ ਕੀ ਹੋਇਆ। ਫੇਰ ਉਸ ਨੂੰ ਕਹਾਂਗੀ ਕਿ ਸਾਡੀ ਆਪਨੀ ਕੋਠੀ ਮੇਰਠ ਵਿਚ ਵੀ ਹੈ, ਕੁਝ ਖਾਸ ਕਾਰਨ ਕਰਕੇ ਮੈਂ ਦਿਲੀ ਵਿਚ ਸ਼ਾਦੀ ਨਹੀਂ ਕਰਨਾ ਚਹੁੰਦੀ। ਤੇ ਜੇਕਰ ਉਹ ਮੰਨ ਗਿਆ ਤਾਂ ਵਿਆਹ ਤੋਂ ਥੋੜੇ ਦਿਨ ਪਹਲੇ ਤੇ ਮੇਰਠ ਚਲਿਆ ਜਾਵੀਂ ਤੇ ਇਕ ਸ਼ਾਨਦਾਰ ਕੋਠੀ ਕਰਾਏ ਤੇ ਲੈ ਲਵੀਂ। ਉਸ ਨੂੰ ਵਧੀਆ ਸਾਮਾਨ ਨਾਲ ਸਜਾ ਵਜਾਕੇ ਏਥੇ ਪਹੁੰਚ ਜਾਵੀਂ। ਬਸ! ਜੇ ਤੇਰੇ ਬਾਬਤ ਪ੍ਰੇਮ ਪੁਛਗਾ ਤਾਂ ਮੈਂ ਕਹਿ ਦੇਵਾਂਗੀ ਉਹ