ਪੰਨਾ:ਨਿਰਮੋਹੀ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੯


ਨਿਰਮੋਹੀ

ਸਾਰੇ ਦੁਖ ਜਰਦਿਆਂ ਹੋਇਆ ਵੀ ਕਿਸੇ ਨੂੰ ਆਪਣੀ ਹਾਲਤ ਤੋਂ ਜਾਣੂ ਨਾ ਕੀਤਾ | ਉਹ ਅਜ ਵੀ ਉਸੇ ਤਰਾਂ ਘਰ ਵਿਚ ਤੁਰੀ ਫਿਰੀ ਸਾਰੇ ਕੰਮ ਕਾਰ ਨਿਪਟਾਂਦੀ ਹੈ। ਪਰ ਦਰ ਅਸਲ ਜੋ ਉਸ ਨੂੰ ਦੁਖ ਹੈ ਉਹ ਅੰਦਰੋਂ ਅੰਦਰ ਖਾਈ ਜਾ ਰਿਹਾ ਏ। ਹੁਣ ਤੂੰ ਏ ਸਿਰਫ ਜੋ ਉਸਦੀ ਜਾਨ ਬਚਾ ਸਕਦਾ ਹੈ। ਨਹੀਂ ਤੇ ਉਸਦਾ ਰਬ ਮਾਲਕ ਏ।

ਮਾਲਾ ਦੀ ਇਹ ਹਾਲਤ ਸੁਣ ਕੇ ਪ੍ਰੇਮ ਫੜ ਫੜਾ ਉਠਿਆ | ਉਸ ਨੂੰ ਜੁਗਿੰਦਰ ਤੇ ਬੜਾ ਗੁਸਾ ਆਇਆ। ਉਸਦਾ ਮਨ ਚਾਹ ਰਿਹਾ ਸੀ ਕਿ ਐਸੇ ਨੀਚ ਪਾਪੀ ਦਾ ਮੈਂ ਗਲਾ ਘੁੱਟ ਕੇ ਕੰਮ ਤਮਾਮ ਕਰ ਦਿਆਂ। ਪਰ ਜਦੋਂ ਜੋਗਿੰਦਰ ਦੀਆਂ ਤਰਸ ਭਰੀਆਂ ਅਖਾਂ ਵਲ ਨਜ਼ਰ ਜਾਂਦੀ ਤਾਂ ਚੁਪ ਕਰਕੇ ਰਹਿ ਜਾਂਦਾ।

ਜੋਗਿੰਦਰ ਨੂੰ ਉਸੇ ਹਾਲਤ ਵਿਚ ਛਡਕੇ ਪ੍ਰੇਮ ਆਪਣੇ ਘਰ ਆ ਗਿਆ। ਫੂਲ ਨੇ ਪ੍ਰੇਮ ਨੂੰ ਜਾਂਦੇ ਦੇਖ ਬੁਲਾਨਾ ਚਾਹਿਿਆ। ਪਰ ਉਹ ਉਸ ਨੂੰ ਝਟਕ ਕੇ ਪੋੜੀਆਂ ਤੋਂ ਥਲੇ ਉਤਰ ਆਇਆ। ਉਹ ਸਮਝ ਗਈ ਇਹ ਸਭ ਚਾਲ ਜੁਗਿੰਦਰ ਦੀ ਏ। ਉਹ ਫੌਰਨ ਉਸ ਕਮਰੇ 'ਚ ਆਈ ਜਿਥੇ ਜੁਗਿੰਦਰ ਮਥੇ ਤੇ ਹਥ ਰਖ ਆਪਣੇ ਕੀਤੇ ਕੰਮਾਂ ਨੂੰ ਲਾਨਤਾਂ ਪਾ ਰਿਹਾ - ਸੀ। ਫੂਲ ਨੇ ਐੱਦੇ ਹੀ ਕਿਹਾ

'ਕਿਉਂ ਠੰਡ ਪੈ ਗਈ ਕਲੇਜੇ? ਪ੍ਰੇਮ ਨੂੰ ਭੜਕਾ ਕੇ ਤੇਰੇ ਹਥ ਕੀ ਆਇਆ? ਮੈਂ ਉਸ ਨਾਲ ਸਚੀ ਮੁਹੱਬਤ | ਕਰਦੀ ਸਾਂ, ਜੋਗਿੰਦਰ ਪਰ ਤੇਰੀ ਨੀਯਤ ਭੈੜੀ ਸੀ, ਤੇ ਉਸਦੀ ਸਾਰੀ ਦੌਲਤ ਹੜਪ ਕਰਨੀ ਚਾਹੀ ਉਹ ਨਾ ਹੋਈ ਤਾਂ ਮੇਰੇ