ਪੰਨਾ:ਨਿਰਮੋਹੀ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੨

ਨਿਰਮੋਹੀ

ਕੁਝ ਲਿਖ ਕੇ ਮੈਨੂੰ ਭੇਜ ਸਕੇਗੀ? ਜੇ ਲਿਖ ਭੇਜੇ ਤਾਂ ਸ਼ਾਇਦ ਮੈਂ ਕੁਝ ਅੰਦਾਜਾ ਲਾ ਸਕਾਂ। ਉਤਰ ਵਾਪਸੀ ਡਾਕ ਵਿਚ ਈ ਆ ਜਾਵੇਗਾ, ਇਸ ਦੀ ਮੈਨੂੰ ਪੂਰੀ ਪੂਰੀ ਆਸ ਹੀ ਨਹੀਂ ਬਲਕਿ ਯਕੀਨ ਵੀ ਹੈ।

ਤੇਰਾ ਜੋ ਕੁਝ ਸਮਝੇ
'ਪ੍ਰੇਮ'

ਚਿਠੀ ਪੜ੍ਹਦਿਆਂ ਹੀ ਮਾਲw ਦੇ ਅੰਦਰ ਅੱਗ ਭੜਕ ਉਠੀ। ਉਹ ਸੋਚਨ ਲਗੀ ਮੇਰੇ ਪਾਸੋਂ ਕੇਹੜੀ ਐਹੋ ਜਹੀ ਭੁੱਲ ਹੋ ਗਈ ਹੈ ਜੋ ਇਹ ਸਜ਼ਾ ਮਿਲਨ ਲਗੀ ਹੈ। ਮੇਰੇ ਨਿਸ਼ ਕਲੰਕ ਪ੍ਰੇਮ ਨੂੰ ਕਾਲਖ ਲਗਾਈ ਜਾ ਰਹੀ ਹੈ। ਹੇ ਈਸ਼ਵਰ! ਇਹ ਕੇਹੜੇ ਜੁੱਗ ਦਾ ਬਦਲਾ ਹੈ ਜੋ ਮਿਲਨ ਲਗਾ ਹੈ?

ਮੈਂ ਤੇ ਕਦੀ ਵੀ ਪ੍ਰੇਮ ਨੂੰ ਜਗਿੰਦਰ ਬਾਰੇ ਕੋਈ ਗੱਲ ਨਹੀਂ ਲਿਖੀ। ਫਿਰ ਇਹ ਕਿਸ ਦੀ ਸ਼ਰਾਰਤ ਹੈ? ਕਿਧਰੇ ਇਹ ਚੋਟ ਜੁਗਿੰਦਰ ਹੀ ਤੇ ਨਹੀਂ ਕਰ ਰਿਹਾ? ਖੈਰ, ਅਜੇ ਚਿਠੀ ਲਿਖ ਮੈਂ ਪ੍ਰੇਮ ਪਾਸੋਂ ਠੀਕ ਠੀਕ ਪਤਾ ਮੰਗਵਾਂਦੀ ਹਾਂ। ਆਖਰ ਗਲ ਕੀ ਹੈ ਜੋ ਕਲਮ ਇਕ ਦਮ ਹੀ ਸਖਤ ਲਫਜ਼ ਲਿਖਨ ਲਗ ਗਈ ਹੈ!! ਇਹ ਸੋਚ ਕੇ ਉਹ ਚਿਠੀ ਲਿਖਨ ਲਗੀ।

ਮੇਰੀ ਜਿੰਦ ਜਾਨ ਪ੍ਰੀਤਮ,

ਕਿਉ! ਭੁਲ ਗਏ ਹੋ ਨਾ ਇਸ ਦਾਸੀ ਨੂੰ? ਮੇਰੇ ਪਾਸੋ ਕੀ ਕਸੂਰ ਹੋ ਗਿਆ ਹੈ, ਪ੍ਰੇਮ ਜੀ, ਜਿਸ ਲਈ ਇਹੋ ਜਹੇ ਲਫਜ਼ ਲਿਖ ਲਿਖ ਕੇ ਤੁਸੀਂ ਮੇਰਾ ਸੀਨਾ ਛਾਨਨੀ ਕਰ ਰਹੇ ਹੋ? ਕਿਸ ਜੁਗਿੰਦਰ ਦੀ ਗਲ ਕਰਦੇ ਪਏ ਹੋ ਤੁਸੀਂ? ਮੈਂ ਤੇ ਕਦੇ ਵੀ