ਪੰਨਾ:ਨਿਰਮੋਹੀ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੬

ਨਿਰਮੋਹੀ

ਕਾਫੀ ਸਮਾਂ ਲੰਘ ਗਿਆ। ਅਖੀਰ ਆਪਨੇ ਮਨ ਨੂੰ ਹਲਕਾ ਫੁਲਕਾ ਕਰਨ ਖਾਤਰ ਉਸਨੇ ਫਿਲਮ ਦੇਖਨ ਦਾ ਪ੍ਰੋਗਰਾਮ ਬਨਾਇਆ।

ਸਿਨਮੇ ਗਿਆ। ਪਰ ਖੇਲ ਦੇਖਕੇ ਪਹਿਲੇ ਤੋਂ ਵੀ ਜਿਆਦਾ ਉਸ ਦਾ ਮਨ ਘਬਰਾ ਉਠਿਆ। ਘਰ ਆ ਕੇ ਸੁੱਤਾ, ਰਤਾ ਨੀਦਰ ਤਾਂ ਆਈ, ਪਰ ਘੰਟੇ ਕੁ ਪਿਛੋਂ ਹੀ ਉਹ ਅਭੜ-ਵਾਹੇ ਉਠ ਕੇ ਬੈਠ ਗਿਆ, ਤੇ ਆਪ ਮੁਹਾਰੇ ਹੀ ਬੁੜ ਬੜਾਨ ਲਗਾ-

'ਨਹੀਂ! ਨਹੀਂ! ਮੇਰੀ ਮਾਲਾ ਕਦੀ ਕਿਸੇ ਦੂਸਰੇ ਨਾਲ ਮੁਹੱਬਤ ਨਹੀਂ ਕਰ ਸਕਦੀ। ਮੁਹੱਬਤ ਤੇ ਇਕ ਪਾਸੇ ਉਹ ਕਿਸੇ ਵਲ ਭੈੜੀ ਅਖ ਕਰ ਕੇ ਵੀ ਦੇਖਨਾ ਨਹੀਂ ਜਾਨਦੀ।

'ਪਰ ਇਹ ਸੁਪਨਾ! ਕੀ ਕਾਰਨ ਸੀ ਇਸ ਦੇ ਆਉਣ ਦਾ? ਪਹਿਲੇ ਤੇ ਕਦੀ ਇਹੋ ਜਿਹਾ ਕੋਈ ਭੈੜਾ ਸੁਪਨਾ ਨਹੀਂ ਸੀ ਆਇਆ। ਸੁਪਨੇ ਵਿਚ ਉਹ ਇਕ ਆਦਮੀ ਨਾਲ ਬੜੀਆਂ ਮਿਠੀਆਂ ਮਿਠੀਆਂ ਗਲਾਂ ਕਰ ਰਹੀ ਸੀ, ਆਦਮੀ ਨਾਲ ਹੀ ਬਾਹਦ ਵਿਚ ਉਸਦੀ ਸ਼ਾਦੀ ਹੋ ਜਾਂਦੀ ਹੈ। ਨਹੀਂ, ਨਹੀਂ, ਇਹ ਨਹੀਂ ਹੋ ਸਕਦਾ। ਮੈਂ ਇਹ ਕਦੀ ਨਹੀਂ ਹੋਨ ਦੇਵਾਂਗਾ। ਸੁਪਨੇ ਸਭ ਝੂਠੇ ਹੁੰਦੇ ਹਨ। ਪਰ ਕੀ ਵਡਿਆ ਦਾ ਕਹਿਣਾ ਗਲਤ ਹੈ? ਉਹ ਤਾਂ ਕਹਿੰਦੇ ਹਨ ਸੁਪਨੇ ਵਿਚ ਵਿਆਹ ਦੇਖਨਾ ਜਰੂਰ ਕਿਸੇ ਦੀ ਮੌਤ ਦੀ ਨਿਸ਼ਾਨੀ ਹੁੰਦੀ ਹੈ। ਹੇ ਭਗਵਾਨ! ਮੇਰੀ ਮਾਲਾ ਦੀ ਉਮਰ ਲੰਮੀ ਕਰਿ। ਦੇਖਿ, ਮੇਰਾ ਪ੍ਰੇਮ ਕਿਧਰੇ ਲੰਗੜਾ ਹੀ ਨਾ ਰੈਹ ਜਾਵੇ।'