ਕੰਮਾਂ-ਕਾਜਾਂ ਵਿਚ ਹੀ ਨਹੀਂ ਬਲਕਿ ਆਪਣੇ ਵਿਚਾਰਾਂ ਵਿਚ ਵੀ ਪਵਿੱਤਰ ਅਤੇ ਆਗਿਆਕਾਰ, ਰਹਿੰਦਾ। ਇਸ ਅਖੀਰਲੇ ਗੁਣ, ਜਾਂ ਪੂਰਣਤਾ ਨੇ ਉਸਦੇ ਜੀਵਨ ਨੂੰ ਖਾਸ ਤੌਰ ਉਤੇ ਆਸਾਨ ਬਣਾ ਦਿਤਾ। ਇਸ ਮਠ ਵਿਚ ਜਿਥੇ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਸਨ, ਸਾਧੂ ਦੇ ਰੂਪ ਵਿਚ ਉਸ ਕੋਲੋਂ ਜੋ ਮੰਗਾਂ ਕੀਤੀਆਂ ਜਾਂਦੀਆਂ ਸਨ, ਉਸਨੂੰ ਪਸੰਦ ਨਹੀਂ ਸਨ। ਇਹ ਉਸ ਲਈ ਲਾਲਸਾ ਵੀ ਪੈਦਾ ਕਰਦੀਆਂ ਸਨ, ਪਰ ਆਗਿਆਕਾਰਤਾ ਨਾਲ ਉਹਨਾਂ ਦਾ ਹਲ ਹੋ ਜਾਂਦਾ ਸੀ। ਮੇਰਾ ਕੰਮ ਵਾਦ-ਵਿਵਾਦ ਕਰਨਾ ਨਹੀਂ, ਸਗੋਂ ਜੋ ਕੰਮ ਸੌਂਪਿਆ ਗਿਆ ਹੈ, ਉਸਨੂੰ ਚੁੱਪਚਾਪ ਪੂਰਾ ਕਰਨਾ ਹੈ। ਉਹ ਕੰਮ ਚਾਹੇ ਕਿਸੇ ਸਵਰਗੀ ਦੀ ਸਮਾਧੀ ਉਤੇ ਪਹਿਰਾ ਦੇਣ ਦਾ ਹੋਵੇ, ਚਾਹੇ ਉਹ ਸਮੂਹ-ਗਾਨ ਵਿਚ ਹਿੱਸਾ ਲੈਣ ਦਾ ਤੇ ਚਾਹੇ ਹੋਸਟਲ ਦਾ ਹਿਸਾਬ-ਕਿਤਾਬ ਰਖਣ ਦਾ ਹੀ ਹੋਵੇ। ਗੁਰੂ ਦੀ ਆਗਿਆਕਾਰਤਾ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਸੰਦੇਹ ਪੈਦਾ ਹੋਣ ਦੀ ਸੰਭਾਵਨਾ ਦੂਰ ਹੋ ਜਾਂਦੀ ਸੀ। ਜੇ ਉਸ ਵਿਚ ਇਹ ਆਗਿਆਕਾਰਤਾ ਨਾ ਹੁੰਦੀ, ਤਾਂ ਉਹ ਗਿਰਜੇ ਦੀਆਂ ਲੰਮੀਆਂ ਤੇ ਇਕੋ ਹੀ ਢੰਗ ਨਾਲ ਪ੍ਰਾਥਨਾਵਾਂ, ਆਉਣ-ਜਾਣ ਵਾਲਿਆਂ ਦੀ ਹਲਚਲ ਤੇ ਧਰਮ-ਭਰਾਵਾਂ ਦੇ ਨਾਗਵਾਰ ਲਛਣਾਂ ਤੋਂ ਪ੍ਰੇਸ਼ਾਨ ਹੋ ਉਠਦਾ, ਪਰ ਉਹ ਹੁਣ ਉਹਨਾਂ ਨੂੰ ਖੁਸ਼ੀ ਨਾਲ ਸਹਿਣ ਹੀ ਨਹੀਂ ਸੀ ਕਰਦਾ, ਬਲਕਿ ਇਹਨਾਂ ਨਾਲ ਉਸਨੂੰ ਸੰਤੋਖ ਅਤੇ ਸਹਾਰਾ ਵੀ ਮਿਲਦਾ ਸੀ। "ਪਤਾ ਨਹੀਂ ਦਿਨ ਵਿਚ ਇਕ ਹੀ ਪ੍ਰਾਰਥਨਾ ਨੂੰ ਕਈ ਵੇਰਾਂ ਸੁਣਨ ਦੀ ਕੀ ਜ਼ਰੂਰਤ ਹੁੰਦੀ ਹੈ, ਪਰ ਮੈਂ ਏਨਾ ਜਾਣਦਾ ਹਾਂ ਕਿ ਐਸਾ ਕਰਨਾ ਜ਼ਰੂਰੀ ਹੈ। ਤੇ ਇਹ ਜਾਣਦਿਆਂ ਕਿ ਐਸਾ ਕਰਨਾ ਜ਼ਰੂਰੀ ਹੈ, ਮੈਨੂੰ ਉਸ ਵਿਚ ਖੁਸ਼ੀ ਮਿਲਦੀ ਹੈ।" ਗੁਰੂ ਨੇ ਉਸਨੂੰ ਕਿਹਾ ਕਿ ਜਿਸ ਤਰ੍ਹਾਂ ਜਿਊਂਦੇ ਰਹਿਣ ਲਈ ਖੁਰਾਕ ਜ਼ਰੂਰੀ ਹੈ, ਉਸੇ ਤਰ੍ਹਾਂ ਆਤਮਕ ਜੀਵਨ ਲਈ ਆਤਮਕ ਖੁਰਾਕ, ਭਾਵ ਗਿਰਜੇ ਦੀ ਪ੍ਰਾਰਥਨਾ ਦੀ ਜ਼ਰੂਰਤ ਹੁੰਦੀ ਹੈ। ਉਹ ਇਸ ਵਿਚ ਵਿਸ਼ਵਾਸ ਕਰਦਾ ਸੀ ਤੇ ਸਚਮੁਚ ਹੀ ਗਿਰਜੇ ਦੀ ਪ੍ਰਾਰਥਨਾ, ਜਿਸ ਲਈ ਸਵੇਰੇ ਸਵੇਰੇ ਬੜੀ ਮੁਸ਼ਕਿਲ ਨਾਲ ਉਠਦਾ ਸੀ, ਉਸਨੂੰ ਸ਼ਾਂਤੀ ਤੇ ਖੁਸ਼ੀ ਦੇਂਦੀ ਸੀ। ਗੁਰੂ ਵਲੋਂ ਨੀਯਤ ਕੀਤੀਆਂ ਗਈਆਂ ਚੀਜ਼ਾਂ ਨੂੰ ਬਿਨਾਂ ਕਿੰਤੂ ਉਠਾਏ ਪ੍ਰਵਾਨ ਕਰਨ ਵਿਚ, ਨਿਮਰਤਾ ਦੀ ਭਾਵਨਾ ਵਿਚ ਖਸ਼ੀ ਮਿਲਦੀ ਸੀ। ਆਪਣੀ ਇੱਛਾ-ਸ਼ਕਤੀ ਨੂੰ ਦਿਨੋਂ ਦਿਨ ਵਧੇਰੇ ਵੱਸ ਵਿਚ ਕਰਨਾ ਤੇ ਨਿਮਰਤਾ ਪ੍ਰਾਪਤ ਕਰਨਾ ਹੀ ਜ਼ਿੰਦਗੀ ਦਾ ਇਕ ਟੀਚਾ ਨਹੀਂ ਸੀ, ਸਗੋਂ ਈਸਾਈਆਂ ਵਾਲੇ ਸਾਰੇ ਗੁਣਾਂ ਨੂੰ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ। ਸ਼ੁਰੂ ਵਿਚ ਉਸਨੂੰ ਇਸ ਵਿਚ ਆਸਾਨੀ ਨਾਲ ਸਫਲਤਾ ਵੀ ਮਿਲੀ। ਆਪਣੀ ਸਾਰੀ ਜਗੀਰ ਉਸਨੇ ਆਪਣੀ ਭੈਣ ਦੇ ਨਾਂ ਕਰ ਦਿਤੀ ਤੇ ਇਸ ਲਈ ਉਸਨੂੰ ਅਫਸੋਸ ਵੀ ਨਾ ਹੋਇਆ। ਉਹ ਸੁਸਤ ਆਦਮੀ ਨਹੀਂ ਸੀ। ਆਪਣੇ ਤੋਂ ਨੀਵਿਆਂ ਸੰਬੰਧੀ ਨਿਮਰਤਾ ਰੱਖਣਾ ਉਸ ਲਈ ਨਾ ਸਿਰਫ ਸੌਖਾ ਹੀ ਸੀ, ਸਗੋਂ ਇਸ ਨਾਲ ਉਸਨੂੰ ਖੁਸ਼ੀ ਵੀ ਹੁੰਦੀ ਸੀ। ਸਰੀਰਕ 'ਗੁਨਾਹਾਂ' ਜਿਸ ਤਰ੍ਹਾਂ ਕਿ ਲਾਲਚ ਤੇ ਕਾਮਵਾਸ਼ਨਾ ਉਤੇ ਵੀ ਉਸਨੇ ਆਸਾਨੀ ਨਾਲ
13