ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/25

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਆਪਣੇ ਗੁਰੂ ਨੂੰ ਖ਼ਤ ਲਿਖਿਆ ਤੇ ਉਸ ਵਿਚ ਪ੍ਰਾਰਥਨਾ ਕੀਤੀ ਕਿ ਉਸਨੂੰ ਉਸੇ ਮਠ ਵਿਚ ਵਾਪਸ ਜਾਣ ਦੀ ਇਜਾਜ਼ਤ ਦਿਤੀ ਜਾਵੇ। ਉਸਨੇ ਲਿਖਿਆ ਕਿ ਗੁਰੂ ਦੀ ਸਹਾਇਤਾ ਦੇ ਬਗੈਰ ਲੋਭ-ਲਾਲਸਾਵਾਂ ਦੇ ਵਿਰੁੱਧ ਸੰਘਰਸ਼ ਕਰਨ ਵਿਚ ਆਪਣੇ ਆਪ ਨੂੰ ਕਮਜ਼ੋਰ ਤੇ ਅਸਮਰੱਥ ਸਮਝ ਰਿਹਾ ਹਾਂ। ਉਸਨੇ ਹੰਕਾਰੀ ਹੋਣ ਦੇ ਆਪਣੇ ਪਾਪ ਨੂੰ ਵੀ ਸਵੀਕਾਰ ਕੀਤਾ। ਅਗਲੀ ਡਾਕ ਵਿਚ ਗੁਰੂ ਦਾ ਖ਼ਤ ਆ ਗਿਆ, ਜਿਸ ਵਿਚ ਉਹਨਾਂ ਨੇ ਲਿਖਿਆ ਸੀ ਕਿ ਹੰਕਾਰ ਹੀ ਉਸ ਦੀਆਂ ਸਾਰੀਆਂ ਮੁਸੀਬਤਾਂ ਲਈ ਜਿੰਮੇਵਾਰ ਹੈ। ਗੁਰੂ ਨੇ ਸਪਸ਼ਟ ਕੀਤਾ ਸੀ ਕਿ ਉਹ ਸਿਰਫ ਇਸ ਲਈ ਭੜਕ ਉਠਿਆ ਸੀ ਕਿ ਉਸ ਨੇ ਪ੍ਰਮਾਤਮਾ ਦੇ ਨਾਂ ਉਤੇ ਧਾਰਮਿਕ ਪਦ ਦਾ ਤਿਆਗ ਕਰਕੇ ਨਿਮਰਤਾ ਨਹੀਂ ਵਿਖਾਈ ਸੀ, ਸਗੋਂ ਆਪਣੇ ਘੁਮੰਡ ਦਾ ਵਿਖਾਵਾ ਕਰਨ ਲਈ, ਇਹ ਵਿਖਾਉਣ ਦੀ ਖਾਤਰ ਕਿ ਵੇਖੋ ਮੈਂ ਕਿਸ ਤਰ੍ਹਾਂ ਦਾ ਹਾਂ, ਮੈਨੂੰ ਕਿਸੇ ਵੀ ਚੀਜ਼ ਦੀ ਤਮੰਨਾ ਨਹੀਂ ਹੈ। ਇਸ ਲਈ ਉਹ ਵੱਡੇ ਪਾਦਰੀ ਦੀ ਹਰਕਤ ਨੂੰ ਸਹਿਣ ਨਹੀਂ ਸੀ ਕਰ ਸਕਿਆ। ਉਸਦੇ ਮਨ ਵਿਚ ਇਹ ਖਿਆਲ ਆ ਗਿਆ ਸੀ ਕਿ ਮੈਂ ਤਾਂ ਪ੍ਰਮਾਤਮਾ ਦੇ ਨਾਂ ਉਤੇ ਸਭ ਕੁਝ ਤਿਆਗ ਦਿਤਾ ਹੈ ਤੇ ਇਹ ਇਕ ਜਾਨਵਰ ਦੀ ਤਰ੍ਹਾਂ ਮੇਰਾ ਪ੍ਰਦਰਸ਼ਨ ਕਰ ਰਹੇ ਹਨ। "ਅਗਰ ਤੂੰ ਪ੍ਰਮਾਤਮਾ ਦੇ ਨਾਂ ਉਤੇ ਉਨਤੀ ਵਲੋ ਮੂੰਹ ਮੋੜਿਆ ਹੁੰਦਾ, ਤਾਂ ਤੂੰ ਇਹ ਸਹਿਣ ਕਰ ਗਿਆ ਹੁੰਦਾ। ਅਜੇ ਤੇਰਾ ਦੁਨਿਆਵੀ ਘੁਮੰਡ ਦੂਰ ਨਹੀਂ ਹੋਇਆ। ਬੇਟਾ ਸੇਰਗਈ ਮੈਂ ਤੇਰੇ ਬਾਰੇ ਸੋਚਿਆ ਹੈ, ਤੇਰੇ ਲਈ ਪ੍ਰਾਰਥਨਾ ਕੀਤੀ ਤੇ ਪ੍ਰਮਾਤਮਾ ਨੇ ਮੈਨੂੰ ਤੇਰੇ ਲਈ ਇਹ ਰਸਤਾ ਦਸਿਆ-ਪਹਿਲੇ ਦੀ ਤਰ੍ਹਾਂ ਹੀ ਜੀਓ ਅਤੇ ਸਨਿਮਰ ਬਣੋ। ਹੁਣੇ ਹੁਣੇ ਇਹ ਪਤਾ ਲਗਾ ਹੈ ਕਿ ਪਵਿੱਤਰ ਆਤਮਾ ਤਪਸਵੀ ਇਲਾਰੀਉਨ ਆਪਣੀ ਕੋਠੜੀ ਵਿਚ ਸੁਰਗਵਾਸ ਹੋ ਗਿਆ ਹੈ। ਉਹ ਅਠ੍ਹਾਰਾਂ ਸਾਲ ਤਕ ਉਥੇ ਰਹੇ ਸਨ। ਤਾਮਬੀਨੋ ਮਨ ਦੇ ਵੱਡੇ ਪਾਦਰੀ ਨੇ ਪੁੱਛਿਆ ਹੈ ਕਿ ਕੀ ਕੋਈ ਧਰਮ ਭਰਾ ਉਥੇ ਰਹਿਣ ਦਾ ਇੱਛੁਕ ਨਹੀਂ ਹੈ? ਤੇਰਾ ਖ਼ਤ ਮੇਰੇ ਸਾਮ੍ਹਣੇ ਪਿਆ ਸੀ। ਤੂੰ ਤਾਮਬੀਨੋ ਦੇ ਵੱਡੇ ਪਾਦਰੀ ਪਾਇਸੀ ਪਾਸ ਚਲਾ ਜਾ, ਮੈਂ ਉਸਨੂੰ ਖ਼ਤ ਲਿਖ ਦੇਵਾਂਗਾ ਤੇ ਤੂੰ ਉਸਨੂੰ ਕਹੀਂ ਕਿ ਮੈਂ ਇਲਾਰੀਉਣ ਦੀ ਕੋਠੜੀ ਵਿਚ ਰਹਿਣਾ ਚਾਹੁੰਦਾ ਹਾਂ। ਇਹ ਗੱਲ ਨਹੀਂ ਹੈ ਕਿ ਤੂੰ ਇਲਾਰੀਉਨ ਦੀ ਜਗ੍ਹਾ ਲੈ ਸਕਦਾ ਹੈ, ਪਰ ਆਪਣੇ ਹੰਕਾਰ ਉਤੇ ਕਾਬੂ ਪਾਉਣ ਲਈ ਤੈਨੂੰ ਇਕਾਂਤਵਾਸ ਦੀ ਜ਼ਰੂਰਤ ਹੈ। ਪ੍ਰਮਾਤਮਾ ਤੇਰਾ ਭਲਾ ਕਰੇ।
ਸੇਰਗਈ ਨੇ ਗੁਰੂ ਦਾ ਹੁਕਮ ਮੰਨਿਆ, ਵੱਡੇ ਪਾਦਰੀ ਨੂੰ ਖ਼ਤ ਵਿਖਾਇਆ ਤੇ ਉਸਦੀ ਇਜਾਜ਼ਤ ਨਾਲ ਆਪਣੀ ਕੋਠੜੀ ਤੇ ਚੀਜ਼ਾਂ ਮਨ ਨੂੰ ਸੌਂਪ ਕੇ ਤਾਮਬੀਨੋ ਵੱਲ ਤੁਰ ਪਿਆ।

ਤਾਮਬੀਨੋ ਮਠ ਦਾ ਵੱਡਾ ਪਾਦਰੀ ਵਿਉਪਾਰੀ ਵਰਗ ਦਾ ਵਧੀਆ ਪ੍ਰਬੰਧਕ ਸੀ। ਉਹ ਸਿੱਧੇ-ਸਾਦੇ ਢੰਗ ਨਾਲ ਸੇਰਗਈ ਨੂੰ ਮਿਲਿਆ ਤੇ ਉਸਨੂੰ ਇਲਾਰੀਉਣ ਦੀ ਕੋਠੜੀ ਵਿਚ ਵਸਾ ਦਿਤਾ। ਸ਼ੁਰੂ ਵਿਚ ਉਸਨੇ ਉਸਨੂੰ ਧਰਮ-ਭਰਾ ਵੀ ਉਸਦੀ ਦੇਖ-

19