ਪੰਨਾ:ਪਾਰਸ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)

ਦਾ ਜੁੰਮਾ ਲਿਆ ਸੀ ਉਹ ਕਿੰਨੀ ਵੱਡੀ ਜੁੰਮੇਵਾਰੀ ਸੀ। ਰਾਤ ਦਿਨ ਦੀ ਸੇਵਾ, ਜਗਰਾਤੇ, ਤੇ ਹੋਰ ਖੇਚਲ, ਧੀਰਜ ਵਾਲਾ ਬੰਦਾ ਹੀ ਸਹਾਰ ਸਕਦਾ ਹੈ। ਇਹ ਬੜੇ ਹੌਂਸਲੇ ਦਾ ਕੰਮ ਸੀ।

ਪਰ ਜਿਸ ਚੀਜ ਨੇ ਸਾਰੀਆਂ ਔਖਿਆਈਆਂ ਸੌਖੀਆਂ ਕਰ ਦਿਤੀਆਂ ਸਨ ਉਸਦਾ ਪਤਾ ਉਸ ਦਿਨ ਨ ਸਹੀ ਕਿਸੇ ਹੋਰ ਦਿਨ ਅਖੀਰ ਨੂੰ ਲੱਗ ਹੀ ਗਿਆ।

ਵਾਪਸ ਆਉਂਦਿਆਂ ਹੋਇਆਂ, ਮਿੱਟੀ ਦਾ ਦੀਵਾ ਲੈ ਕੇ ਮੇਰੇ ਅੱਗੇ ਅੱਗੇ ਆਈ ਹੁਣ ਤਕ ਉਹ ਚੁਪ ਸੀ, ਕਹਿਣ ਲੱਗੀ "ਤੁਹਾਨੂੰ ਸੜਕ ਤੱਕ ਛੱਡ ਆਵਾਂ?"

ਵੱਡੇ ਵੱਡੇ ਦਰਖਤਾਂ ਨਾਲ ਸਾਰਾ ਬਾਗ ਕਾਲੀ ਬੋਲੀ ਰਾਤ ਹੋ ਰਿਹਾ ਸੀ, ਰਾਹ ਦਿੱਸਣਾ ਤਾਂ ਇਕ ਪਾਸੇ ਰਿਹਾ, ਹੱਥ ਨੂੰ ਹੱਥ ਨਹੀਂ ਸੀ ਸੁੱਝਦਾ।

ਮੈਂ ਆਖਿਆ, ਛੱਡਣ ਦੀ ਲੋੜ ਨਹੀਂ, ਦੀਵਾ ਹੀ ਦੇ ਦਿਉ!"

ਦੀਵਾ ਮੇਰੇ ਹੱਥ ਵਿਚ ਦੇਂਦਿਆਂ ਹੀ ਮੇਰਾ ਧਿਆਨ ਉਸਦੇ ਚਿਹਰੇ ਤੇ ਪੈ ਗਿਆ। ਹੌਲੀ ਜਹੀ ਉਹ ਬੋਲੀ, "ਕੱਲਿਆਂ ਜਾਂਦਿਆਂ ਡਰ ਨਹੀਂ ਲੱਗੇਗਾ? ਜਰਾ ਅਗਾਂਹ ਤੱਕ ਨ ਛੱਡ ਆਵਾਂ?"

ਇਕ ਜਨਾਨੀ ਦੇ ਸਾਹਮਣੇ ਮੈਂ ਹਾਂ ਕਿੱਦਾਂ ਆਖ ਸਕਦਾ ਸੀ, ਭਾਵੇਂ ਦਿਲ ਡਰਦਾ ਹੀ ਸੀ, ਪਰ ਫੇਰ ਵੀ ਮੈਂ ਨਹੀਂ ਆਖ ਕੇ ਇਕੱਲਾ ਹੀ ਤੁਰ ਪਿਆ।

ਉਹ ਫੇਰ ਬੋਲੀ, "ਜੰਗਲ ਦਾ ਰਾਹ ਹੈ, ਜ਼ਰਾ