ਪੰਨਾ:ਪਾਰਸ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੮)

ਸ਼ਰੋਮਣੀ ਬਣਦੇ ਹਨ। ਵਿਦਿਆ ਦੇਵੀ ਦੇ ਵਰ ਨਾਲ ਉਹਨਾਂ ਵਿਚ ਬੇਸਮਝੀ ਜਾਂ ਦੂਜੇ ਸ਼ਬਦਾਂ ਵਿਚ ਨਰਮਾਈ ਕਿਦਾਂ ਆ ਸਕਦੀ ਹੈ।

ਇਹ ਵੇਖੋ ਨਾਂ, ਇਸ ਗਲ ਦੇ ਕੁਝ ਚਿਰ ਪਿਛੋਂ, ਸਵੇਰ ਦੇ ਨਾਂ ਲੈਣ ਵਾਲੇ, ਸੁਰਗਵਾਸੀ ਮੁਖ ਉਪਾਧਯਾ ਮਹਾਸ਼ੇ ਦੀ ਵਿਧਵਾ ਨੂੰਹ ਜਦ ਦੋ ਸਾਲ ਤੱਕ ਕਾਂਸ਼ੀ ਵਿੱਚ ਰਹਿਕੇ ਪਿੰਡ ਵਾਪਸ ਆਈ ਤਾਂ ਲੋਕੀ ਲੱਗ ਪਏ ਘੁਸਰ ਘਸਰ ਕਰਨ ਕਿ ਹੁਣ ਅਧੀ ਜਾਇਦਾਦ ਤਾਂ ਇਸ ਵਿਧਵਾ ਦੀ ਹੋ ਗਈ ਨਾਂ ? ਇਸ ਡਰ ਨਾਲ ਕਿ ਸੱਚੀ ਮੁੱਚੀ ਅਧੀ ਜਾਇਦਾਦ ਵਿਧਵਾ ਨੋਂਹ ਨਾ ਸਾਂਭ ਬੈਠੇ ਵੱਡੇ ਬਾਬੂ ਜੀ ਵੱਡੀ ਕੋਸ਼ਸ਼ ਨਾਲ ਨੋਂਹ ਨੂੰ ਆਪਣੇ ਹੱਕ ਵਿੱਚ ਕਰ ਬੈਠੇ ਹਨ। ਹੁਣ ਲੋਕੀ ਉਦਾਂ ਚੀਕਣ ਲੱਗੇ ।ਬਾਬੂ ਹੋਰਾਂ ਨੇ ਆਪਣੀ ਦਲੇਰੀ ਤੇ ਹੌਸਲਾ ਵਿਖਾਉਂਦਿਆਂ ਹੋਇਆਂ, ਜਦ ਸਾਰੀ ਪੰਚਾਇਤ ਨੂੰ ਲੱਡੂ ਪੇੜੇ ਕੜਾਹ ਪੂਰੀ ਖੁਆ ਦਿੱਤੀ ਤੇ ਹਰ ਇਕ ਖਾਣ ਵਾਲੇ ਨੂੰ ਦੰਦ ਘਸਾਈ ਗਿਲਾਸ ਦੇ ਦਿਤਾ, ਤਾਂ ਝੱਟ ਚੁੱਪ ਹੋ ਗਏ । ਬ੍ਰਹਿਮਣਾਂ ਨੂੰ ਜਦ ਸ਼ੰਗਾਰੀਆਂ ਹੋਈਆਂ ਗਾਈਆਂ ਦੱਛਣਾ ਵਿਚ ਮਿਲ ਗਈਆਂ ਤਾਂ ਉਹ ਆਪਣੇ ਥਾਂ 'ਧੰਨ ਧੰਨ' ਕਰ ਉਠੇ । ਇਥੋਂ ਤਕ ਕਿ ਰਾਹ ਵਿਚ ਆਉਂਦਿਆਂ ਆਉਂਦਿਆਂ ਹੀ ਕਈ ਲੋਕ ਆਖ ਰਹੇ ਸਨ, ਦੇਸ਼ ਤੇ ਕੌਮ ਦੀ ਬੇਹਤਰੀ ਵਾਸਤੇ ਹਰ ਵਡੇ ਆਦਮੀ ਦੇ ਘਰ ਇਹੋ ਜਹੇ ਉਤਸਵ ਹੁੰਦੇ ਰਹਿਣੇ ਚਾਹੀਦੇ ਹਨ ।

ਪਰ ਐਹੋ ਜੇਹੀਆਂ ਕਹਾਣੀਆਂ ਬਹੁਤ ਹਨ । ਇਹਨਾਂ ਨੂੰ ਛੱਡੋ, ਬੰਗਾਲ ਵਿੱਚ ਕੀ ਤੇ ਹੋਰ ਥਾਂ ਭੀ ਮੈਂ ਫਿਰ ਫਿਰ ਕੇ