ਪੰਨਾ:ਪਾਰਸ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਗੱਲ ਕਹੀ ਸੁਣੀ।

ਸਿਧੇਸ਼ਵਰੀ ਨੇ ਦੂਜੇ ਪਾਸੇ ਮੂੰਹ ਭੁਆਂ ਕੇ ਥੋੜੇ ਵਿਚ ਹੀ ਜੁਵਾਬ ਦਿਤਾ, 'ਨਹੀ!'

ਨੈਨਤਾਰਾ ਨੇ ਗੁਸੇ ਦਾ ਸਬੱਬ ਜਾਣ ਕੇ ਮੁਨਾਸਬ ਦੁਆ ਦੇ ਦਿੱਤੀ। ਥੋੜੀ ਦੇਰ ਚੁਪ ਰਹਿਕੇ ਉਸਨੇ ਹੌਲੀ ਜਹੀ ਆਖਿਆ, 'ਏਸੇ ਕਰਕੈ ਮੈਂ ਸੋਚ ਰਹੀ ਸਾਂ, ਬੀਬੀ ਜੀ ! ਲੋਕੀਂ ਕਿਦਾਂ ਆਪਣੇ ਪਾਸ ਐਨੇ ਰੁਪੈ ਇਕੱਠੇ ਕਰ ਲੈਂਦੇ ਹਨ। ਆਪਣੀ ਗਲੀ ਦੇ, ਯਦੂ ਨਾਥ ਬਾਬੂ, ਗੋਪਾਲ ਬਾਬੂ, ਤੇ ਹਰਿ ਨਰਾਇਣ ਬਾਬੂ, ਕਿਸੇ ਦਾ ਵੀ ਸਾਡੇ ਜੇਠ ਨਾਲੋਂ ਅੱਧਾ ਕੰਮ ਨਹੀਂ। ਪਰ ਫੇਰ ਵੀ ਇਹਨਾਂ ਸਾਰਿਆਂ ਦਾ ਬੈਂਕ ਵਿੱਚ ਲੱਖ ਲੱਖ ਰੁਪਇਆ ਤਾਂ ਜਰੂਰ ਜਮਾ ਹੈ। ਉਹਨਾਂ ਦੀਆਂ.......ਇਸਤ੍ਰੀਆਂ ਦੇ ਹੱਥ ਵਿਚ ਵੀ ਦਸ ਵੀਹ ਹਜ਼ਾਰ ਤੋਂ ਘਟ ਦੀ ਚੀਜ਼ ਨਹੀਂ ।'

ਸਿਧੇਸ਼ਵਰੀ ਨੇ ਕੁਝ ਧਿਆਨ ਜਿਹਾ ਦੇਂਦੀ ਹੋਈ ਨੇ ਆਖਿਆ 'ਤੈਨੂੰ ਕਿੱਦਾਂ ਪਤਾ ਲੱਗਾ ?'

ਨੈਨਤਾਰਾ ਨੇ ਕਿਹਾ, 'ਇਹਨਾਂ ਨੇ ਬੈਂਕ ਦੇ ਸਾਹਿਬ ਪਾਸੋਂ ਪੁਛਿਆ ਸੀ । ਉਹ ਸਾਰੇ ਹੀ ਇਹਨਾਂ ਦੇ ਮਿੱਤ੍ਰ ਹਨ । ਕਲ ਮੇਰੀ-ਗੱਲ ਦਾ ਯਕੀਨ ਨ ਕਰਦੀ ਹੋਈ ਗੋਪਾਲ ਬਾਬੂ ਦੀ ਘਰ ਵਾਲੀ ਨੇ ਆਖਿਆ ਸੀ, ਏਦਾਂ ਕਦੇ ਹੋ ਸਕਦਾ ਹੈ ਕਿ ਤੇਰੀ ਬੀਬੀ ਕੋਲ ਕੋਈ ਰੁਪਇਆ ਨ ਹੋਵੇ ? ਘਟ ਤੋਂ ਘਟ........ ..'

ਸਿਧੇਸ਼ਵਰੀ ਆਪਣੇ ਤਾਪ ਨੂੰ ਭੁਲ ਕੇ ਇਕ ਵੇਰਾਂ ਹੀ ਉਠ ਕੇ ਬਹਿ ਗਈ । ਨੈਨਤਾਰਾ ਦੇ ਸਾਹਮਣੇ ਸੰਦੂਕ