ਪੰਨਾ:ਪਾਰਸ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੌਲੀ ਆਖਣ ਲਗੀ, ਸਾਡੇ ਪਿੰਡ ਵਿੱਚ ਇਕ ਨੰਦ ਲਾਲ ਹਨ ਜੋ ਦਫਤ੍ਰ ਵਚ ਕਲਰਕੀ ਦਾ ਕੰਮ ਕਰਦੇ ਸਨ । ਛੋਟੇ ਭਰਾ ਨੂੰ ਆਦਮੀ ਬਨਾਉਣ ਤੇ ਲਿਖਾਉਣ ਪੜ੍ਹਾਉਣ ਲਈ ਬੱਚੇ ਬੱਚਿਆਂ ਦੇ ਵਿਆਹ ਕਰਾਉਣ ਲਈ, ਉਹਨਾਂ ਦੇ ਕੋਲ ਕਾਣੀ ਕੌਡੀ ਵੀ ਨਹੀਂ ਸੀ, ਜੇ ਵੱਡੀ ਨੋਂਹ ਕੁਝ ਆਖਦੀ ਤਾਂ ਉਹਨੂੰ ਤਾੜਕੇ ਆਖਦੀ ।

ਸਿਧੇਸ਼ਵਰੀ ਵਿਚੋਂ ਹੀ ਟੋਕ ਕੇ ਬੋਲੀ, ਠੀਕ ਮੇਰੇ ਵਰਗੀ ਹੀ ਹਾਲਤ ਹੋਵੇਗੀ ।

ਨੈਨਤਾਰਾ ਆਖਣ ਲੱਗੀ, ਇਹ ਗਲ ਤਾਂ ਹੋਈ ਸੀ। ਛੋਟੀ ਨੂੰਹ ਨੂੰ ਤਾੜਕੇ ਨੰਦ ਬਾਬੂ ਆਖਿਆ ਕਰਦੇ, ਤੈਨੂੰ ਇਸ ਗਲ ਦਾ ਫਿਕਰ ਹੈ? ਤੇਰਾ ਨਰੈਣ ਤਾਂ ਹੈ। ਉਹਨੂੰ ਪੜ੍ਹਾ ਲਿਖਾਕੇ ਵਕੀਲ ਬਣਾ ਦਿੱਤਾ ਹੈ ਬੁਢਾਪੇ ਵਿਚ ਉਹ ਸਾਡੇ ਲੋਕਾਂ ਦੀ ਸੇਵ ਕਰੇਗਾ ਮਨ ਵਿਚ ਸੋਚ ਲੈ, ਉਹ ਤੇਰਾ ਦੇਉਰ ਨਹੀਂ ਲੜਕਾ ਹੈ, ਪਰ ਕਲਜੁਗ ਦੀ ਗਲ ਜਮਨਾ ਹੈ ਬੀਬੀ ਜੀ, ਜਦ ਨੰਦ ਲਾਲ ਦੀਆਂ ਅੱਖਾਂ ਵਿਚ ਮੋਤੀਆ ਉਤਰ ਆਉਣ ਕਰਕੇ ਉਹ ਅੰਨ੍ਹਾ ਹੋ ਗਿਆ ਤਾਂ ਉਸੇ ਵਕੀਲ ਨੂੰ ਸਕਾ ਭਰਾ ਹੋਣ ਤੇ ਵੀ ਭਰਾ ਦੇ ਰੁਪੈ ਉਧਾਰ ਦੇਕੇ ਉਸਦੇ ਬਿਆਜ ਨਾਲ ਪਿਉ ਦਾਦੇ ਦੇ ਮਕਾਨ ਦਾ ਹਿੱਸਾ ਖੁਦ ਖਰੀਦ ਲਿਆ, ਹੁਣ ਉਹ ਵਿਚਾਰਾ ਭੀਖ ਮੰਗ ਕੇ ਢਿੱਡ ਭਰਦਾ ਹੈ, ਤੇ ਰੋ ਰੋ ਕੇ ਆਖਦਾ ਹੈ, ਕਿ ਘਰ ਵਾਲੀ ਦੀ ਗਲ ਮੰਨਣ ਕਰਕੇ ਹੀ ਉਸਦੀ ਇਹ ਹਾਲਾਤ ਹੋਈ ਹੈ। ਉਹ ਕੋਈ ਚਾਚੇ ਦਾ ਪੁੱਤ ਜਾਂ ਮਤਰੇਇਆ ਭਰਾ ਨਹੀਂ ਸੀ ਖਾਸ ਸਕਾ ਭਰਾ ਸੀ ।