ਪੰਨਾ:ਪ੍ਰੀਤ ਕਹਾਣੀਆਂ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਿਆ, ਤੇ ਉਹ ਚੁਪ ਚਾਪ ਵਾਪਸ ਤੁਰ ਪਿਆ। ਉਸ ਦੇ ਵਾਪਸੀ ਕਦਮਾਂ ਦੀ ਆਵਾਜ਼ ਨੀਲਮ ਨੂੰ ਸਾਫ ਆ ਰਹੀ ਸੀ, ਪਰ ਜਾਫਰ ਦੇ ਕੰਨਾਂ ਨੇ ਇਹ ਆਵਾਜ਼ ਬਿਲਕੁਲ ਨਾ ਸੁਣੀ।
"ਅਖੀਰ ਪਿਆਰੀ ਤੈਨੂੰ ਹਾਰਨਾ ਹੀ ਪਿਆ, ਤੂੰ ਕਿਨੇ ਫਖਰ ਨਾਲ ਕਿਹਾ ਕਰਦੀ ਸੈਂ, ਕਿ ਇਹ ਜਿਸਮ ਕਿਸੇ ਨੂੰ ਛੂਹੇਗਾ ਨਹੀਂ।" ਇਹ ਆਖਦਿਆਂ ਹੋਇਆਂ ਉਸ ਨੇ ਨੀਲਮ ਦੇ ਬੁਲ੍ਹਾਂ ਪੁਰ ਆਪਣੇ ਬੁਲ ਰਖ ਦਿਤੇ।
ਨੀਲਮ ਹੋਰ ਵਧੇਰੇ ਨਾ ਸਹਾਰ ਸਕੀ, ਉਹ ਉਸ ਦੇ ਚੰਗਲ ਚੋਂ ਸ਼ੇਰਨੀ ਵਾਂਗ ਬਾਹਿਰ ਨਿਕਲ ਆਈ। ਜਾਫਰ ਉਸਨੂੰ ਫੜਨ ਲਈ ਦੌੜਿਆ, ਪਰ ਉਸ ਵਿਚ ਪਤਾ ਨਹੀਂ ਕਿਥੋਂ ਇਨੀ ਦਲੇਰੀ ਆਂ ਗਈ ਸੀ। ਉਸਨੇ ਜਾਫਰ ਨੂੰ ਜ਼ੋਰ ਦੀ ਧਿਕਾ ਦਿਤਾ। ਉਹ ਸੜਕ ਵਾਲੇ ਪਾਸੇ ਦੇ ਜੰਗਲੇ ਪੁਰ ਜਾ ਡਿਗਿਆ। ਜੰਗਲਾ ਕਮਜ਼ੋਰ ਸੀ, ਉਸਦਾ ਭਾਰ ਨਾ ਸਹਿ ਸਕਿਆ, ਤੇ ਜਾਫਰ ਸਿਧਾ ਹੇਠਾਂ ਸੜਕ ਵਿਚ ਜਾ ਪਿਆ।
ਨੀਲਮ ਨੇ ਹੇਠਾਂ ਨਿਗਾਹ ਮਾਰੀ। ਜਾਫਰ ਸੜਕ ਵਿਚਕਾਰ ਪਿਆ ਮੌਤ ਦੀਆਂ ਘੜੀਆਂ ਗਿਣ ਰਿਹਾ ਸੀ। ਉਹ ਬੜੀ ਘਬਰਾਈ। ਉਸਨੂੰ ਯਕੀਨ ਸੀ ਕਿ ਇਡੇ ਵਡੇ ਫੌਜੀ ਅਫਸਰ ਦੀ ਮੌਤ ਬਦਲੇ ਉਸਨੂੰ ਜ਼ਰੂਰ ਫਾਂਸੀ ਦੀ ਸਜ਼ਾ ਮਿਲੇਗੀ, ਪਰ ਜਿਉਂ ਜਿਉਂ ਦਿਨ ਗੁਜ਼ਰਦੇ ਗਏ, ਉਹ ਹੈਰਾਨ ਹੁੰਦੀ ਗਈ, ਕਿ ਇਸ ਕਤਲ ਦੀ ਕੋਈ ਚਰਚਾ ਹੀ ਨਹੀਂ ਹੋਈ,ਤੇ ਨਾ ਹੀ ਉਸ ਪਾਸੋਂ ਕੁਝ ਪੁਛ ਭਾਲ ਹੀ ਕੀਤੀ ਗਈ ਹੈ। ਇਸ ਹਾਦਸੇ ਮਗਰੋਂ ਚਾਰ ਕੁ ਦਿਨਾਂ ਬਾਹਦ ਦੀ ਗਲ ਹੈ, ਕਿ ਇਕ ਦਿਨ ਉਹ ਇਨ੍ਹਾਂ ਹੀ ਖਿਆਲਾਂ ਵਿਚ ਡੁਬੀ ਸੀ, ਕਿ ਬਾਹਰੋਂ ਸੜਕ ਵਲੋਂ ਬੜੇ ਭਾਰੀ ਸ਼ੋਰ ਸ਼ਰਾਬੇ ਦੀ ਅਵਾਜ਼ ਆਈ ਓਹ ਦੌੜਕੇ ਬਾਹਿਰ ਆਈ। ਪੁਛਣ ਤੇ ਪਤਾ ਲਗਾ, ਕਿ ਸ਼ਾਹਿਜਾਦੇ ਇਕ ਭਾਰੀ ਜਲੂਸ ਲੰਘ ਰਿਹਾ ਹੈ। ਜਲੂਸ ਦੇ ਐਨ ਵਿਚਕਾਰ ਇਕ

-੧੨੮-