(੨੪)
ਭਰੀ ਹੋਈ ਹਾਂਡੀ ਚਾ ਲਈ, ਸਾਥੀ ਦੀ ਗਰਦਨ ਫੜ ਉਹਦੇ
ਸਾਰੇ ਪਿੰਡੇ ਪੁਰ ਫੇਰ ਦਿੱਤੀ, ਕੂਚੀ ਨੂੰ ਸਿੱਟ ਝੱਟ ਰੁੱਖ ਪੁਰ
ਜਾ ਚੜਿਆ, ਹੁਣ ਕਿਸੇ ਦਾ ਡਰ ਸਾ? ਭੁੜਕਕੇ ਜਾ ਬੈਠਾ,
ਹੱਸ ਹੱਸਕੇ ਮੂੰਹ ਝਿਗਾਉਣ ਲੱਗਾ, ਵਿਚਾਰਾ ਚਿੱਟੇ ਜਾਮੇ ਨੂੰ
ਬਹੁਤ ਹੀ ਉਤਾਰਦਾ ਪਰ ਕੁਝ ਨਾ ਹੋ ਸਕਦਾ ॥
ਝਾੜ ਚੂਹਾ, ਯਾ ਕੰਡੇਰਨਾ॥
ਹਿੰਦੁਸਤਾਨ ਵਿਖੇ ਇਸਨੂੰ ਜੰਗਲੀ ਚੂਹਾ ਕੰਹਦੇ ਹਨ, ਪਰ
ਅਸਲੋਂ ਇਹ ਚੂਹੇ ਦੀ ਜਾਤਿ ਵਿੱਚੋਂ ਨਹੀਂ, ਕਿ ਇੱਕ ਨਿੱਕਾ
ਜਿਹਾ ਅਚਰਜ ਜਨੌਰ ਹੈ, ਕੋਈ ਨੌਂ ਇੰਚਾਂ ਲੰਮਾਂ, ਪਿੱਠ ਪੁਰ
ਕੰਡੈਲੀ ਅਮਰੀ ਸੰਜੋਇ, ਨਿੱਕੀਆਂ ਨਿੱਕੀਆਂ ਨਿਰਬਲ
ਲੱਤਾਂ, ਲੰਮਾਂ ਨੱਕ, ਨਿੱਕੀਆਂ ਨਿੱਕੀਆਂ ਅੱਖਾਂ, ਪੈਰ, ਮੂੰਹ,
ਹੇਠਲੇ ਅੰਗ ਕੂਲੇ ਕੂਲੇ। ਪਿੱਠ ਪੁਰ ਕੰਡੇ ਨਾ ਹੁੰਦੇ, ਤਾਂ ਬੇ
ਆਸਰਾ ਸਾ, ਇਹ ਸੰਜੋਇ ਇਸ ਲਈ ਹੈ, ਕਿ ਇਸਨੂੰ ਆ-
ਸਰਾ ਰਹੇ । ਇਸ ਪੁਰ ਕੋਈ ਲਪਕਦਾ ਹੈ, ਤਾਂ ਇਕੱਠਾ ਹੋਕੇ
ਖੇਹਨੂੰ ਬਣ ਜਾਂਦਾ ਹੈ, ਸਿਰ ਨੂੰ ਪੂਛਲ ਨਾਲ ਮਿਲਾ ਦਿੰਦਾ
ਹੈ, ਸੁੰਗੜਕੇ ਰਹ ਜਾਂਦਾ ਹੈ, ਲੱਤਾਂ ਅਤੇ ਕੂਲਾ ਕੂਲਾ ਪਿੰਡਾਂ
ਲੁਕ ਜਾਂਦੇ ਹਨ, ਕੰਡੇ ਉੱਪਰ ਖੜੋ ਜਾਂਦੇ ਹਨ, ਹੁਣ ਅਜੇਹ