ਗਾਥਾ ਬਣ ਕੇ ਹੀ ਰਹਿ ਗਈ ਹੈ ਜਿਸ ਦੇ ਫਲਸਰੂਪ ਸਾਡੇ ਵੱਡਮੁੱਲੇ ਲੋਕ ਸਾਹਿਤ ਦੇ ਵਿਰਸੇ ਨੂੰ ਬਹੁਤ ਵੱਡੀ ਢਾਹ ਲੱਗ ਰਹੀ ਹੈ। ਲੋਕ ਅਖਾਣ ਜੋ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਅੰਗ ਹਨ,ਸਾਡੀ ਬੋਲਚਾਲ ਦੀ ਬੋਲੀ ਵਿੱਚੋਂ ਅਲੋਪ ਹੋ ਰਹੇ ਹਨ।
ਪੰਜਾਬ ਦੇ ਲੋਕ ਜੀਵਨ ਵਿੱਚ ਲੋਕ ਅਖਾਣਾਂ ਦੀ ਆਮ ਵਰਤੋਂ ਹੁੰਦੀ ਰਹੀ ਹੈ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੇ ਹਨ। ਪੰਜਾਬ ਖੇਤੀਬਾੜੀ ਪ੍ਰਧਾਨ ਪ੍ਰਾਂਤ ਹੋਣ ਕਾਰਨ ਕਿਸਾਨੀ ਜੀਵਨ ਨਾਲ ਸਬੰਧਤ ਲੋਕ ਅਖਾਣ ਆਦਿ ਕਾਲ ਤੋਂ ਹੀ ਕਿਸਾਨਾਂ ਦੀ ਅਗਵਾਈ ਕਰਦੇ ਰਹੇ ਹਨ। ਮੌਸਮ ਬਾਰੇ ਜਾਣਕਾਰੀ, ਖੇਤੀ ਦਾ ਮਹੱਤਵ,ਜ਼ਮੀਨ ਦੀ ਚੋਣ,ਪਸ਼ੂ ਧਨ,ਸੰਜਾਈ,ਗੋਡੀ,ਬਜਾਈ,ਗਹਾਈ, ਵਾਢੀ,ਫਸਲਾਂ,ਖਾਦਾਂ ਤੇ ਜੱਟ ਦੇ ਸੁਭਾਅ ਅਤੇ ਕਿਰਦਾਰ ਅਦ਼ਿ ਕਿਸਾਨੀ ਜੀਵਨ ਅਤੇ ਖੇਤੀਬਾੜੀ ਨਾਲ ਸਬੰਧਤ ਵਿਸ਼ਿਆਂ ਤੇ ਬੇਸ਼ੁਮਾਰ ਅਖਾਣ ਮਿਲਦੇ ਹਨ ਜਿਨ੍ਹਾਂ ਤੋਂ ਕਿਸਾਨ ਅਗਵਾਈ ਲੈਂਦੇ ਰਹੇ ਹਨ।
ਬਹੁਤ ਪੁਰਾਣੇ ਸਮੇਂ ਤੋਂ ਹੀ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ'ਤੇ ਹੀ ਨਿਰਭਰ ਕਰਦੇ ਰਹੇ ਹਨ। ਪਾਣੀ ਦੇ ਕੁਦਰਤੀ ਸਾਧਨ ਹੀ ਉਹਨਾਂ ਦੇ ਮੁੱਖ ਸੰਜਾਈ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿੱਥੇ ਮੀਂਹ ਤੇ ਟੇਕ ਰੱਖਣੀ ਪੈਂਦੀ ਸੀ ਉੱਥੇ ਉਹਨਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਅੱਜ ਕਲ੍ਹ ਰੇਡੀਓ,ਟੈਲੀਵਿਜ਼ਨ ਤੇ ਅਖ਼ਬਾਰਾਂ ਰਾਹੀਂ,ਮੌਸਮ ਵਿਭਾਗ ਵੱਲੋਂ ਹਰ ਰੋਜ਼ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਪਰੰਤੂ ਪਹਿਲੇ ਸਮਿਆਂ ਵਿੱਚ ਕਿਸਾਨ ਕੋਲ ਕੇਵਲ ਅਖਾਣ ਹੀ ਮੌਸਮ ਦੀ ਅਗਵਾਈ ਦੇਣ ਵਾਲੇ ਸਾਧਨ ਸਨ।
ਮੀਂਹ ਬਾਰੇ ਭਵਿੱਖ ਬਾਣੀ ਕਰਨ ਵਾਲੇ ਅਨੇਕਾਂ ਅਖਾਣ ਹਨ :
ਤਿੱਤਰ ਖੰਭੀ ਬੱਦਲੀ
ਰੰਡੀ ਸੁਰਮਾ ਪਾਏ
ਉਹ ਵੱਸੇ ਉਹ ਉਜੜੇ
ਕਦੇ ਨਾ ਖਾਲੀ ਜਾਏ
ਦੱਖਣੋਂ ਚੜੀ ਬ਼ੱਦਲੀ
ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ
ਅੰਦਰ ਪਲੰਘ ਵਿਛਾ
ਚੜ੍ਹਦਾ ਬੱਦਲ ਲਹਿੰਦੇ ਜਾਵੇ
ਇੱਕ ਪਕਾਉਂਦੀ ਚਾਰ ਪਕਾਵੇ
ਲਹਿੰਦਾ ਬੱਦਲ ਚੜ੍ਹਦੇ ਜਾਵੇ
ਦੋ ਪਕਾਉਂਦੀ ਇੱਕ ਪਕਾਵੇ
ਚਿੜੀਆਂ ਖੰਭ ਖਲੇਰੇ
ਵੱਸਣ ਮੀਂਹ ਬਥੇਰੇ
ਹੋਰ
22/ਪੰਜਾਬੀ ਸੱਭਿਆਚਾਰਕ ਦੀ ਆਰਸੀ