ਮਾਹੀਆ
‘ਮਾਹੀਆ’ ਪੰਜਾਬੀਆਂ ਦਾ ਹਰਮਨ ਪਿਆਰਾ ਛੋਟੇ ਆਕਾਰ ਦਾ ਲੋਕ-ਕਾਵਿ ਰੂਪ ਹੈ। ਇਹ ਪੰਜਾਬ ਦੀਆਂ ਸਾਰੀਆਂ ਉਪ ਭਾਸ਼ਾਵਾਂ ਵਿੱਚ ਰਚਿਆ ਹੋਇਆ ਮਿਲਦਾ ਹੈ। ਮੁਲਤਾਨ, ਸਿਆਲਕੋਟ, ਪੋਠੋਹਾਰ ਅਤੇ ਜੰਮੂ ਦੇ ਪਹਾੜੀ ਖੇਤਰਾਂ ਵਿੱਚ ਇਹ ਪੁਰਤਨ ਕਾਲ ਤੋਂ ਹੀ ਲੋਕ ਪਿਆ ਰਿਹਾ ਹੈ। ਇਹਨਾਂ ਸਾਰੇ ਖੇਤਰਾਂ ਵਿੱਚ ਇਸ ਦਾ ਰੂਪ ਵਿਧਾਨ ਤੇ ਗਾਉਣ ਦੀ ਪ੍ਰਥਾ ਇਕ ਸਾਰ ਹੈ।
ਮਾਹੀ ਦੇ ਸ਼ਾਬਦਕ ਅਰਥ ਮੱਝਾਂ ਚਰਾਉਣ ਵਾਲਾ ਹਨ। ਰਾਂਝਾ ਬਾਰਾਂ ਵਰੇ ਹੀਰ ਲਈ ਮੱਝਾਂ ਚਰਾਉਂਦਾ ਰਿਹਾ ਹੈ ਜਿਸ ਕਰਕੇ ਹੀ ਉਸ ਨੂੰ ਮਾਹੀ ਆਖਕੇ ਬੁਲਾਉਂਦੀ ਸੀ। ਹੀਰਰਾਂਝੇ ਦੀ ਕਹਾਣੀ ਦਾ ਪੰਜਾਬ ਦੇ ਜਨ ਜੀਵਨ ’ਤੇ ਅਮਿਟ ਪ੍ਰਭਾਵ ਪਿਆ ਹੈ ਜਿਸ ਕਰਕੇ ਮਾਹੀ ਸ਼ਬਦ ਦਾ ਪਦਨਾਮ ਮਹਿਬੂਬ ਅਤੇ ਪਤੀ ਲਈ ਚੱਲਤ ਹੋ ਗਿਆ। ਪੰਜਾਬ ਦੀ ਮੁਟਿਆਰ ਆਪਣੇ ਮਹਿਬੂਬ ਨੂੰ ਬੜੇ ਚਾਅ ਨਾਲ ਮਾਹੀਆ ਆਖ ਕੇ ਸੱਦਦੀ ਹੈ।
‘ਮਾਹੀਆ’ ਕਾਵਿ ਰੂਪ ਬਹੁਤ ਪੁਰਾਣਾ ਹੈ। ਇਸ ਦੇ ਨਾਮਕਰਣ ਬਾਰੇ ਡਾ. ਵਣਜਾਰਾ ਬੇਦੀ ਦਾ ਮੱਤ ਹੈ: ‘ਮਾਹੀਆ’ ਕਾਵਿ ਰੂਪ ਬੜਾ ਪੁਰਾਣਾ ਹੈ ਤੇ ਮੌਜੂਦਾ ਰੂਪ ਵਿੱਚ ਸ਼ਾਹ ਹੁਸੈਨ ਦੇ ਸਮੇਂ ਤੋਂ ਪਹਿਲਾਂ ਪੂਰੀ ਤਰ੍ਹਾਂ ਵਿਗਸ ਚੁੱਕਾ ਸੀ। ਇਸ ਰੂਪ ਨੂੰ ਮਾਹੀਏ ਦਾ ਨਾਂ ਇਸੇ ਸਮੇਂ ਹੀ ਦਿੱਤਾ ਗਿਆ। ਟੱਪੇ ਇਸ ਦਾ ਪੁਰਾਣਾ ਨਾਂ ਜਾਪਦਾ ਹੈ। ਸ਼ਾਹ ਹੁਸੈਨ ਦੇ ਸਮੇਂ ਹੀਰ-ਰਾਂਝੇ ਦੀ ਪ੍ਰੀਤ ਕਥਾ ਇਕ ਆਮ ਪ੍ਰੀਤ ਕਥਾ ਨਾ ਰਹਿ ਕੇ ਪਿਆਰ ਦਾ ਆਦਰਸ਼ ਬਣ ਚੁੱਕੀ ਸੀ ਅਤੇ ਅਧਿਆਤਮਕ ਪ੍ਰਤੀਕ ਜਾਂ ਰਹਿਸ ਲਈ ਚਿੰਨ੍ਹਾਤਮਕ ਤੌਰ ਉੱਤੇ ਵਰਤੀਣ ਲੱਗ ਪਈ ਸੀ। ਇਸੇ ਸਮੇਂ ‘ਮਾਹੀ’ ਸ਼ਬਦ ਇਕ ਅਨੌਖੇ ਸਵਾਦ ਤੇ ਮਨੋਭਾਵ ਦਾ ਅਨੁਭਵ ਕਰਵਾਉਣ ਲੱਗਾ। ਇਸੇ ਸਮੇਂ ਟੱਪਿਆਂ ਦੀਆਂ ਇਹਨਾਂ ਕਲੀਆਂ ਨੂੰ 'ਮਾਹੀਆ' ਦਾ ਨਾਂ ਦੇਣ ਦੀ ਸੰਭਾਵਨਾ ਹੈ।[1]
‘ਮਾਹੀਆ’' ਗੀਤ-ਰੂਪ ਦਾ ਆਪਣਾ ਰੂਪ ਵਿਧਾਨ ਹੈ। ਕਰਤਾਰ ਸਿੰਘ ਸ਼ਮਸ਼ੇਰ ਅਨੁਸਾਰ ਇਸ ਦੀਆਂ ਤਿੰਨ ਤੁਕਾਂ ਹੁੰਦੀਆਂ ਹਨ ਪਰੰਤੂ ਡਾ. ਵਣਜਾਰਾ ਬੇਦੀ ਅਨੁਸਾਰ ਇਹ ਛੋਟੇ ਆਕਾਰ ਦਾ ਦੋ ਸਤਰਾਂ ਦਾ ਗੀਤ ਹੈ। ਪਹਿਲੀ ਸਤਰ ਦੂਜੀ ਸਤਰ ਨਾਲੋਂ ਅੱਧੀ ਹੁੰਦੀ ਹੈ। ਦੂਜੀ ਸਤਰ ਦੇ ਦੋ ਤੁਕਾਂਗ ਹੁੰਦੇ ਹਨ। ਇਹਨਾਂ ਦੋ ਤੁਕਾਗਾਂ ਨੂੰ ਕਈ ਦੋ ਸਤਰਾਂ ਮਨ ਕੇ ਮਾਹੀਏ ਦੀਆਂ ਤਿੰਨ ਤੁਕਾਂ ਗਿਣਦੇ ਹਨ।”* ਕਰਤਾਰ ਸਿੰਘ ਸ਼ਮਸ਼ੇਰ ਦੇ ਸ਼ਬਦਾਂ ਵਿੱਚ ਮਾਹੀਏ ਦਾ ਰੂਪ ਵਿਧਾਨ ਇਸ ਤਰ੍ਹਾਂ ਹੈ: ਸਾਧਾਰਣਤ ਇਸ ਦੀਆਂ ਤਿੰਨ ਤੁਕਾਂ ਹਨ। ਪਹਿਲੀ ਤੁਕ ਵਿੱਚ ਕੋਈ ਦ੍ਰਿਸ਼ਟਾਂਤ ਹੁੰਦਾ ਹੈ। ਕਲਾ ਦੇ ਪੱਖ ਤੋਂ ਉੱਤਮ ਪ੍ਰਕਾਰ ਦੇ ਮਾਹੀਆ ਲੋਕ ਗੀਤਾਂ
- ↑ * ‘ਪੰਜਾਬ ਦਾ ਲੋਕ ਸਾਹਿਤ’-ਪੰਨਾ 385
41/ਪੰਜਾਬੀ ਸਭਿਆਚਾਰ ਦੀ ਆਰਸੀ