ਪੰਨਾ:ਭੈਣ ਜੀ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਸੁਰਿੰਦਰ ਘਰ ਤੋਂ ਨਿਕਲ ਤੁਰਿਆ । ਅਸਟੇਸ਼ਨ ਤੇ ਪਹੁੰਚ ਕਿ ਉਸ ਨੇ ਕਲਕਤੇ ਦਾ ਟਿਕਟ ਲੀਤਾ ਤੇ ਪਿਤਾ ਨੂੰ ਚਿੱਠੀ ਲਿਖ ਕੇ ਲੈਟਰ ਬਕਸ ਵਿਚ ਪਾ ਦਿਤੀ ਕੁਝ ਚਿਰ ਲਈ ਘਰ ਛਡ ਰਿਹਾ ਹਾਂ ਮੇਰੀ ਤਲਾਸ਼ ਨਾ ਕਰਨੀ ਜੇ ਆਪ ਨੂੰ ਮੇਰਾ ਪਤਾ ਲਗ ਵੀ ਜਾਏ ਤਾਂ ਮੈਂ ਕਿਸੇ ਸੂਰਤ ਵੀ ਵਾਪਸ ਨਹੀਂ ਆਵਾਂਗਾ।

ਰਾਇ ਬਾਬੂ ਨੇ ਸੁਰਿੰਦਰ ਦਾ ਖਤ ਪਤਣੀ ਨੂੰ ਦਿਖਾਇਆ । ਉਹ ਆਖਣ ਲਗੀ ਸੁਰਿੰਦਰ ਹੁਣ ਸਿਆਣਾ ਹੋ ਗਿਆ ਹੈ, ਪੜ੍ਹ ਲਿਖ ਚੁਕਿਆ ਏ ਪਰ ਨਿਕਲ ਆਇ ਸੂ ਹੁਣ ਨਾ ਉਡਾਰੀ ਮਾਰੇਗਾ ਤਾਂ ਹੋਰ ਕਦੋਂ ਉਡੇਗਾ ? ਪਰ ਤਾਂ ਵੀ ਪਿਤਾ ਨੇ ਪੁਤਰ ਨੂੰ ਲੱਭਣ ਲਈ ਕੋਈ ਕਸਰ ਨਾਂ ਛੱਡੀ, ਜਿਸ ਕਿਸੇ ਨਾਲ ਕਲਕੱਤੇ ਵਿਚ ਜਾਣ ਪਛਾਣ ਸੀ ਉਸ ਉਸ ਨੂੰ ਖਤ ਲਿਖ ਕੇ ਪਾਇਆ ਪਰ ਸਭ ਬੇਫਾਇਦਾ ਸੁਰਿੰਦਰ ਦਾ ਕੁਝ ਪਤਾ ਨਾ ਲਗਾ।

ਕਲਕਤੇ ਦਾ ਹਰ ਬਜ਼ਾਰ ਗਲੀ ਮੁਹੱਲਾ ਹਜੂਮ ਤੇ ਖਲਕਤ ਦੀ ਗਹਿਮਾ ਗਹਿਮੀ ਨਾਲ ਹਰ ਵੇਲੇ ਭਰਪੂਰ ਰਹਿੰਦਾ ਏ। ਚਾਰੇ ਪਾਸੇ ਟਰਾਮਾਂ, ਫਿਟਨਾਂ ਮੋਟਰ ਗਡੀਆਂ ਤੇ ਬਸਾਂ ਦੀ ਚੀਕ ਚਹਾਟ ਤੇ ਰੌਲੇ ਗੌਲੇ ਨੂੰ ਦੇਖ ਕੇ ਸੁਰਿੰਦਰ ਹੈਰਾਨ ਪਰੇਸ਼ਾਨ ਰੇਹ ਗਿਆ। ਉਸ ਨੂੰ ਕੋਈ ਵੀ ਗਰੀਬੀ ਵਿਚ ਦੁਖ ਨਾਲ ਮਰਦਾ ਹਟਕੋਰੇ ਲੈਂਦਾ ਨਾ ਨਜਰ ਆਇਆ

੧੦.