ਇਨ੍ਹਾਂ ਦੀ ਰੂਹ ਸਰਸ਼ਾਰ ਹੋ ਜਾਂਦੀ। ਪਿੰਡ ਮਾਦਪੁਰ ਦੇ ਸਕੂਲ ਵਿਚੋਂ ਪ੍ਰਾਇਮਰੀ ਦੀਆਂ ਚਾਰ ਜਮਾਤਾਂ ਪਾਸ ਕਰਕੇ ਉਹ ਜਸਪਾਲੋਂ ਦੇ ਖ਼ਾਲਸਾ ਹਾਈ ਸਕੂਲ ਵਿਚ ਜਾ ਦਾਖ਼ਲ ਹੋਏ, ਜਿੱਥੋਂ ਉਨ੍ਹਾਂ ਨੇ ਦਸਵੀਂ ਪਾਸ ਕੀਤੀ। ਦਸਵੀਂ ਤੋਂ ਬਾਅਦ ਜੇ ਬੀ ਟੀ. ਦਾ ਕੋਰਸ ਕਰਨ ਲਈ ਕੁਰਾਲੀ ਪਹੁੰਚ ਗਏ। ਇਹ ਕੋਰਸ ਪੂਰਾ ਕਰਨ ਉਪਰੰਤ ਉਹ ਲੁਧਿਆਣੇ ਦੇ ਇਕ ਛੋਟੇ ਜਿਹੇ ਪਿੰਡ ਢਿੱਲਵਾਂ ਵਿਚ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਲੱਗ ਗਏ। ਉਨ੍ਹਾਂ ਮੁਤਾਬਕ ਇਹੋ ਸਕੂਲ ਹੀ ਉਨ੍ਹਾਂ ਦਾ ਵਿਸ਼ਵ-ਵਿਦਿਆਲਾ ਸੀ। ਉਨ੍ਹਾਂ ਨੇ 19 ਮਈ 1954 ਨੂੰ ਉਸ ਸਕੂਲ ਵਿਚ ਪੜਾਉਣਾ ਸ਼ੁਰੂ ਕੀਤਾ ਸੀ। ਇਥੋਂ ਹੀ ਉਨ੍ਹਾਂ ਨੇ ਸਾਹਿਤ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਲੋਕ-ਗੀਤਾਂ ਨੂੰ ਇਕੱਤਰ ਕਰਨ ਬਾਰੇ ਲੱਗੀ ਲਗਨ ਸਬੰਧੀ ਉਹ ਲਿਖਦੇ ਹਨ: “ਲੋਕ-ਗੀਤ ਇਕੱਠੇ ਕਰਨ ਦਾ ਸੁਝਾਅ ਮੈਨੂੰ ਮੇਰੀ ਆਤਮਾ ਨੇ ਦਿੱਤਾ। ਸੋਚਿਆ, ਮਨਾਂ! ਬਾਪੂ ਬੇਬੇ ਮਰ ਜਾਣਗੇ ਤੇ ਨਾਲ ਹੀ ਮਰ ਜਾਣੇ ਨੇ ਉਹ ਗੀਤ ਜਿਹੜੇ ਮੈਨੂੰ ਕੀਲੀ ਰੱਖਦੇ ਨੇ; ਕਿਉਂ ਨਾ ਇਨ੍ਹਾਂ ਨੂੰ ਕਿਸੇ ਕਾਪੀ ’ਤੇ ਲਿਖ ਲਵਾਂ... ਅੰਦਰਲੀ ਆਵਾਜ਼ ਨੇ ਕਾਪੀ ਤੇ ਕਲਮ ਫੜਾ ਦਿੱਤੀ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ! ਬਸ ਗੀਤ ਇਕੱਠੇ ਕਰਨ ਦੀ ਧੁਨ ਸਵਾਰ ਹੋ ਗਈ... ਚੱਲ ਸੋ ਚੱਲ ! ਜਿੱਥੇ ਕਿਤੇ ਵੀ ਕਿਸੇ ਬੁੱਢੀ ਮਾਈ ਦਾ ਪਤਾ ਲੱਗਣਾ ਉਸ ਅੱਗੇ ਜਾ ਝੋਲੀ ਅੱਡਣੀ! ਬੁੜੀਆਂ ਪਾਸੋਂ ਗੀਤ ਲਿਖਵਾਉਣੇ ਕਿਹੜੇ ਸੌਖੇ ਨੇ... ਗਾਉਣਾ ਸੌਖੈ, ਲਖਾਉਣਾ ਔਖੈ... ਮਾਈਆਂ ਨੂੰ ਲਖਾਉਣ ਲਈ ਮਸੀਂ ਮਨਾਉਣਾ... ਆਖਣਾ ਬੇਬੇ ਤੇਰੇ ਨਾਲ ਹੀ ਇਹ ਵੀ ਮੁੱਕ ਜਾਣਗੇ ... ਅਜ ਕਲ ਤਾਂ ਟੇਪ ਰੀਕਾਰਡਰ ਹਨ... ਓਦੋਂ ਇਹ ਸਹੂਲਤਾਂ ਕਿੱਥੇ ਸਨ ਕਿ ਗਾਉਂਦਿਆਂ ਦੀ ਚੋਰੀ ਟੇਪ ਭਰੀ ਜਾਵੋ... ਮੁਟਿਆਰਾਂ ਗੀਤ ਲਖਾਉਣੋਂ ਉਂਜ ਹੀ ਸੰਗਦੀਆਂ ਸਨ ! ਚਾਰੇ ਬੰਨੇ ਅਨਪੜਤਾ ਦਾ ਪਸਾਰਾ ਸੀ।” ਜਿੱਥੋਂ ਤਕ ਲੋਕ-ਗੀਤਾਂ ਦੇ ਪ੍ਰਕਾਸ਼ਨ ਦਾ ਮੁਆਮਲਾ ਹੈ ਇਸ ਦੀ ਕਥਾ ਦੱਸਦਿਆਂ ਉਹ ਕਹਿੰਦੇ ਹਨ: “ਸਾਡੇ ਘਰਾਂ 'ਚੋਂ ਤਾਈ ਲੱਗਦੀ ਬੇਬੇ ਬੰਸੋ ਨੂੰ ਬਹੁਤ ਸਾਰੇ ਗੀਤ ਯਾਦ ਸਨ... ਉਸ ਨੇ ਦੁੱਖਾਂ ਭਰੀ ਜ਼ਿੰਦਗੀ ਜੀਵੀ ਸੀ। ਉਸ ਪਾਸੋਂ ਮੈਨੂੰ ਇਤਿਹਾਸਕ ਲੋਕ-ਗੀਤ ‘ਮੁਗ਼ਲਾਂ ਨੇ ਘੋੜਾ ਪੀੜਿਆ, ਸੁੰਦਰੀ ਪਾਣੀ ਨੂੰ ਜਾਏ ਪ੍ਰਾਪਤ ਹੋਇਆ। ਇਸ ਗੀਤ ਬਾਰੇ ਇਕ ਲੇਖ ਇਕ ਇਤਿਹਾਸਕ ਲੋਕ-ਗੀਤ ਸਿਰਲੇਖ ਹੇਠ ਮੈਂ ਭਾਸ਼ਾ ਵਿਭਾਗ, ਪਟਿਆਲਾ ਦੇ ਰਸਾਲੇ “ਪੰਜਾਬੀ ਦੁਨੀਆਂ ਨੂੰ ਉਈਂ ਭੇਜ ਦਿੱਤਾ ਜੋ ਨਵੰਬਰ-ਦਸੰਬਰ 1954 ਦੇ ਅੰਕ ਵਿਚ ਛਪ ਗਿਆ। ਪ੍ਰੋ. ਪਿਆਰਾ ਸਿੰਘ ਪਦਮ ਇਸ ਰਸਾਲੇ ਦੇ ਸੰਪਾਦਕ ਸਨ ਉਨ੍ਹਾਂ ਨੇ ਮੈਨੂੰ ਉਤਸ਼ਾਹ ਤੇ ਪ੍ਰੇਰਨਾ ਭਰੀ ਚਿੱਠੀ ਲਿਖ ਕੇ ਮੇਰੀ ਹੌਸਲਾ ਅਫ਼ਜ਼ਾਈ ਕੀਤੀ। ਇਸੇ ਤਰ੍ਹਾਂ ਹੀ ਇਕ ਮਹਿੰਦੀ ਸ਼ਗਨਾਂ ਦੀ/ 14
ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/16
ਦਿੱਖ