ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਆ ਸਿੰਘ ਦੇ ਘਰ ਹੋਇਆ। | ਬਚਪਨ ਤੋਂ ਹੀ ਉਹ ਆਪਣੇ ਮਾਂ-ਬਾਪ ਅਤੇ ਵੱਡ-ਹਾਣੀਆਂ ਤੋਂ ਲੋਕ ਸਾਹਿਤ ਰੂਪਾਂ ਨੂੰ ਸੁਣਦੇ ਅਤੇ ਮਾਣਦੇ ਰਹੇ। ਉਨ੍ਹਾਂ ਦੇ ਆਪਣੇ ਲਿਖਣ ਮੁਤਾਬਕ “ਮਾਂ-ਬਾਪ ਅਨਪੜ੍ਹ ਸਨ ਪਰ ਉਹ ਗਿਆਨ-ਵਾਨ ਸਨ... ਸਿਰੜੀ ਤੇ ਮਿਹਨਤੀ, , ਹਰ ਕੰਮ ਲਗਨ ਨਾਲ ਕਰਨ ਵਾਲੇ, ਸਬਰ ਤੇ ਸੰਤੋਖ ਵਾਲੇ ! ਉਨ੍ਹਾਂ ਦੀ ਸ਼ਖ਼ਸੀਅਤ ਦਾ ਮੇਰੇ 'ਤੇ ਬਹੁਤ ਵੱਡਾ ਪ੍ਰਭਾਵ ਹੈ... ਮੈਂ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਨ੍ਹਾਂ ਸਦਕੇ ਹੀ ਕੀਤਾ ਹੈ!’ . “ਮੇਰੀ ਬੇਬੇ ਸੁਰਜੀਤ ਕੁਰ ਨੂੰ ਬਹੁਤ ਗੀਤ ਯਾਦ ਸਨ। ਜਦੋਂ ਤੜਕਿਓਂ ਹਾਜ਼ਰੀ ਲਈ ਆਟਾ ਪੀਹਣ ਲਈ ਉਹਨੇ ਚੱਕੀ ਝੋਣੀ, ਨਾਲ ਕੋਈ ਨਾ ਕੋਈ ਗੀਤ ਗਾਈ ਜਾਣਾ, ਇਸੇ ਤਰ੍ਹਾਂ ਚਰਖਾ ਕੱਤਦਿਆਂ ਵੀ ਉਹ ਕੋਈ ਲੰਬਾ ਗੀਤ ਗਾਉਂਦੀ ਰਹਿੰਦੀ। ਬਚਪਨ ਤੋਂ ਹੀ ਇਨ੍ਹਾਂ ਗੀਤਾਂ ਦਾ ਪ੍ਰਭਾਵ ਮੇਰੇ ਮਨ 'ਤੇ ਪੈਂਦਾ ਰਿਹਾ... ਭਾਵੇਂ ਓਦੋਂ ਉਨ੍ਹਾਂ ਦੀ ਪੂਰੀ ਸਮਝ ਮੈਨੂੰ ਨਹੀਂ ਸੀ ਪੈਂਦੀ ਪਰ ਫੇਰ ਵੀ ਮੈਂ ਇਕ ਚਿੱਤ ਹੋ ਕੇ ਉਨ੍ਹਾਂ ਨੂੰ ਸੁਣਦਾ ਰਹਿੰਦਾ ਤੇ ਕੋਈ ਅਗੰਮੀ ਸੁਆਦ ਮਾਣਦਾ। ਮੇਰੀ ਤਾਈ ਪੰਜਾਬ ਕੁਰ ਜਿਸ ਨੂੰ ਅਸੀਂ ਮਾਂ ਆਖਦੇ ਸਾਂ ਉਹ ਵੀ ਬਿਰਹੋਂ-ਕੁੱਠੇ ਗੀਤ ਗੁਣਗੁਣਾਉਂਦੀ ਰਹਿੰਦੀ... ਮੇਰਾ ਤਾਇਆ ਰਣ ਸਿੰਘ ਪਹਿਲੀ ਵੱਡੀ ਜੰਗ ਵਿਚ ਫੌਜ 'ਚ ਭਰਤੀ ਹੋ ਗਿਆ ਸੀ, ਉਹਦੇ ਬਸਰੇ, ਬਰਮਾ 'ਚ ਕਾਫ਼ੀ ਲੰਬਾ ਸਮਾਂ ਰਹਿਣ ਕਰਕੇ, ਮੇਰੀ ਮਾਂ ਨੇ ਬਿਹੋਂ ਦੋ ਸੱਲ ਝੁਲੇ ਹੋਏ ਸਨ- ਇਸੇ ਲਈ ਉਹ ਬਿਰਹਾ ਗੀਤ ਗਾ ਕੇ ਆਪਣਾ ਮਨ ਹੌਲਾ ਕਰ ਲੈਂਦੀ ਸੀ। ਇਹ ਗੀਤ ਅਛੋਪਲੇ ਹੀ ਮੇਰੇ ਚੇਤਿਆਂ ਚ ਵਸਦੇ ਰਹੇ। “ਮੇਰਾ ਬਾਪੂ ਦਿਆ ਸਿੰਘ ਖੇਤੀ ਕਰਦਾ ਸੀ... ਉਨ੍ਹਾਂ ਦਿਨਾਂ 'ਚ ਟਿਊਬਵੈੱਲ ਨਹੀਂ ਸੀ ਹੁੰਦੇ... ਸਾਂਝੇ ਖੁਹ ਹੁੰਦੇ ਸਨ। ਹਰਟ ਚੱਲਦੇ, ਕਦੀ ਅੱਧੀ ਰਾਤ ਨੂੰ ਵਾਰੀ ਆਉਣੀ ਕਦੀ ਤੜਕਿਓਂ ... ਹਰਟ ਜੋੜਨੇ ... ਪਾਣੀ ਨੇ ਸੂਸਰੀ ਦੀ ਤੋਰ ਤੁਰਦਿਆਂ ਬਤਾਂ ਚ ਪੁੱਜਣਾ। ਨਾਕੀ ਨੇ ਕਿਆਰਾ ਭਰਨ ਦੀ ਉਡੀਕ ਕਰਨੀ... ਇਹੀ ਉਹ ਸਮਾਂ ਹੁੰਦਾ ਸੀ ਜਦੋਂ ਬਿਰਹਾ ਦੀਆਂ ਕੁਲਾਂ ਵਹਿ ਟੁਰਦੀਆਂ... ਸੁੰਨਸਾਨ ਤੇ ਟਿਕੀ ਹੋਈ ਰਾਤ ਵਿਚ ਕਿਸੇ ਨਾਕੀ ਨੇ ਦੋਹਾ ਲਾਉਣਾ ਕਿਸੇ ਨੇ ਕਲੀ! ਮੇਰੇ ਬਾਪੂ ਨੂੰ ਸਕੀੜਿਆਂ ਦੀ ਗਿਣਤੀ ਵਿਚ ਦੋਹੇ ਤੇ ਕਲੀਆਂ ਯਾਦ ਸਨ... ਮੈਂ ਉਸ ਦੇ ਨਾਲ ਕੇ ਛੰਡਦਾ ਇਹ ਗੀਤ ਸੁਣਦਾ ਰਹਿੰਦਾ... ਸੁੱਤੇ ਸਿੱਧ ਹੀ ਇਹ ਦੋਹੇ ਤੇ ਕਲੀਆਂ ਮੇਰੇ ਧੁਰ ਅੰਦਰ ਲਹਿ ਗਏ ! ਸੋ ਇੰਜ ਲੋਕ-ਗੀਤ ਇਨ੍ਹਾਂ ਨੂੰ ਬਚਪਨ ਤੋਂ ਹੀ ਧੂਹ ਪਾਉਂਦੇ ਰਹੇ ਸਨ। ਰਾਵਾਂ ਆਂਢ ਗੁਆਂਢ ਕੋਈ ਵਿਆਹ ਸ਼ਾਦੀ ਹੋਵੇ ਜਾਂ ਕੋਈ ਹੋਰ ਖੁਸ਼ੀ ਦਾ ਅਵਸਰ ਜਦੋਂ ਵੀ ਕਿਸੇ ਦੇ ਘਰ ਘੋੜੀਆਂ, ਸੁਹਾਗ ਜਾਂ ਸਿਠਣੀਆਂ ਗਾਈਆਂ ਜਾਂਦੀਆਂ ਤਾਂ ਮਹਿੰਦੀ ਸ਼ਗਨਾਂ ਦੀ/ 13