ਮੈਂਬਰ ਵੀ ਰਹਿ ਚੁੱਕੇ ਹਨ। ਇਨ੍ਹਾਂ ਦੇ ਸੁਝਾਵਾਂ ਨੇ ਰੇਡੀਓ ਦੇ ਬਾਲ ਪ੍ਰੋਗਰਾਮ ਵਿਚ ਬੜੀਆਂ ਤਬਦੀਲੀਆਂ ਲਿਆ ਕੇ ਉਨ੍ਹਾਂ ਨੂੰ ਬੜੇ ਵਧੀਆ ਬਣਾਇਆ। ਅਕਾਸ਼ਵਾਣੀ ਨਾਲ਼ ਆਪਣੇ ਸਬੰਧਾਂ ਬਾਰੇ ਦੱਸਦਿਆਂ ਉਹ ਲਿਖਦੇ ਹਨ: “ਸੁਰਜੀਤ ਸਿੰਘ ਸੇਠੀ ਅਤੇ ਐਸ.ਐਸ. ਮੀਸ਼ਾ ਵੱਖ-ਵੱਖ ਸਮੇਂ ਅਕਾਸ਼ਵਾਣੀ ਜਲੰਧਰ ਵਿਖੇ ਪੰਜਾਬੀ ਪ੍ਰੋਗਰਾਮ ਦੇ ਇੰਚਾਰਜ ਰਹੇ ਹਨ। ਉਨ੍ਹਾਂ ਵਿਦਵਾਨਾਂ ਨੇ ਪੰਜਾਬ ਦੇ ਪੇਂਡੂ ਸਭਿਆਚਾਰ ਦੇ ਅਲੋਪ ਹੋ ਰਹੇ ਭਿੰਨ-ਭਿੰਨ ਅੰਸ਼ਾਂ ਸਬੰਧੀ ਮੇਰੇ ਪਾਸੋਂ ਅਨੇਕਾਂ ਵਾਰਤਾਵਾਂ ਲਿਖਵਾ ਕੇ ਪ੍ਰਸਾਰਿਤ ਕੀਤੀਆਂ ਤੇ ਮੈਨੂੰ ਇਸ ਖੇਤਰ ਵਿਚ ਵੀ ਖੋਜ ਕਰਨ ਲਈ ਪ੍ਰੇਰਿਆ।"
1959 ਵਿਚ ਸੁਖਦੇਵ ਮਾਦਪੁਰੀ ਦੀ ਪੁਸਤਕ ‘ਗਾਉਂਦਾ ਪੰਜਾਬ’, ਨਿਊ ਬੁੱਕ ਕੰਪਨੀ, ਜਲੰਧਰ ਵਲੋਂ ਪ੍ਰਕਾਸ਼ਿਤ ਕੀਤੀ ਗਈ। ਇਕ ਸੌ ਅੱਸੀ ਪੰਨਿਆਂ ਦੀ ਇਸ ਪੁਸਤਕ ਵਿਚ ਮਾਲਵੇ ਦੇ ਇਲਾਕੇ ਨਾਲ ਸਬੰਧਿਤ ਲੋਕ-ਗੀਤ ਇਕੱਤਰ ਕਰਕੇ ਦਿੱਤੇ ਹੋਏ ਹਨ। ਇਨ੍ਹਾਂ ਲੋਕ-ਗੀਤਾਂ ਨੂੰ ਉਸ ਨੇ “ਫੁੱਲ ਪਤਾਸੇ’, ‘ਪੇਕਾ ਘਰ’, ‘ਸਹੁਰਾ ਘਰਾਂ ਆਦਿ ਸਿਰਲੇਖਾਂ ਹੇਠ ਵਰਗੀਕ੍ਰਿਤ ਕੀਤਾ ਹੈ। ਇਸ ਪੁਸਤਕ ਵਿਚ ਇਕ ਹਜ਼ਾਰ ਗਿਆਰਾਂ ਬੋਲੀਆਂ ਹਨ। ਇਹ ਸਾਰੀਆਂ ਦੋ-ਤੁਕੀਆਂ ਬੋਲੀਆਂ ਹਨ। ਉਪਰੋਕਤ ਸਿਰਲੇਖਾਂ ਤੋਂ ਇਲਾਵਾ ਉਨ੍ਹਾਂ ਨੇ ਇਨ੍ਹਾਂ ਵੰਨਗੀਆਂ ਦੀ ਵੀ ਅੱਗੋਂ ਵੰਡ ਕੀਤੀ ਹੈ। ਜਿੱਥੇ ‘ਫੁਲ ਪਤਾਸੇ’ ਵਾਲੇ ਸਿਰਲੇਖ ਹੇਠ ਵੀ ‘ਲਈਏ ਗੁਰਾਂ ਦਾ ਨਾਂ’, ‘ਧਰਤੀ ਦੇ ਲਾਲ’, ਫੁਲ ਪਤਾਸੇ, ਪਸ਼ੂ-ਪੰਛੀ, ਹਾਰ-ਸ਼ਿੰਗਾਰ, ਸਰਕਾਰੀ ਪਾਤਰ, ਛੜਿਆਂ ਦਾ ਸ਼ੌਕ ਬੁਰਾ ਆਦਿ ਬਾਰੇ ਬੋਲੀਆਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ‘ਪੇਕਾ ਘਰ` ਵਿਚ ਬਾਬਲ, ਧੀ, ਵੀਰ, ਭੂਆ-ਭਤੀਜੀ, ਖੰਡ-ਮਿਸ਼ਰੀ ਅਤੇ ਗੁੜ ਨਾਲੋਂ ਇਸ਼ਕ ਮਿੱਠਾ, ਆਦਿ ਅਤੇ ਸਹੁਰਾ ਘਰ ਵਿਚ ਦਿਲ ਦਾ ਮਹਿਰਮ, ਸੱਸ ਸੁਪਤੀ, ਨਣਦ-ਭਰਜਾਈ, ਜੇਠ-ਜਠਾਣੀ, ਭਾਬੀਆਂ ਦਾ ਗਹਿਣਾ ਅਤੇ ਵਿਛੋੜਾ, ਆਦਿ ਬਾਰੇ ਬੋਲੀਆਂ ਹਨ। ਇਸ ਵਰਗ ਵੰਡ ਤੋਂ ਇਲਾਵਾ ਉਨ੍ਹਾਂ ਨੇ ਇਕ ਸਿਰਲੇਖ ‘ਅੰਤਕਾਂ' ਦਾ ਵੀ ਬਣਾਇਆ ਜਿਸ ਵਿਚ ਆਰਥਿਕ ਪੱਖ ਬਾਰੇ ਬੋਲੀਆਂ ਦਿੱਤੀਆਂ ਗਈਆਂ ਹਨ। ਇਸ ਪੁਸਤਕ ਦਾ ਮੁਖਬੰਧ, ਅਜਾਇਬ ਚਿੱਤਰਕਾਰ ਨੇ ਲਿਖਿਆ ਹੈ।
1962 ਵਿਚ ਸੁਖਦੇਵ ਮਾਦਪੁਰੀ ਨੇ ਬੱਚਿਆਂ ਲਈ ‘ਜਾਦੂ ਦਾ ਸ਼ੀਸ਼ਾ`, ‘ਕੇਸੂ ਦੇ ਫੁੱਲ' ਅਤੇ ‘ਸੋਨੇ ਦਾ ਬੱਕਰਾਂ' ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ
1975 ਵਿਚ ਸੁਖਦੇਵ ਮਾਦਪੁਰੀ ਦੀ ਇਕ ਹੋਰ ਪੁਸਤਕ 'ਪੰਜਾਬ ਦੀਆਂ ਲੋਕ ਖੇਡਾਂ' ਪ੍ਰਕਾਸ਼ਿਤ ਹੋਈ। ਇਸ ਛੋਟੀ ਜਿਹੀ ਪੁਸਤਕ ਵਿਚ ਉਸ ਨੇ ਕਈ ਕਿਸਮ ਦੀਆਂ ਪੰਜਾਬੀ ਲੋਕ ਖੇਡਾਂ ਦਾ ਜ਼ਿਕਰ ਕੀਤਾ। ਇਨ੍ਹਾਂ ਵਿਚ ਬਹੁਤੀਆਂ ਉਹ ਖੇਡਾਂ ਸ਼ਾਮਲ ਹਨ ਜਿਹੜੀਆਂ ਅੱਜਕਲ੍ਹ ਦੇ ਆਧੁਨਿਕ ਯੁਗ ਦੇ ਪ੍ਰਭਾਵ ਅਧੀਨ ਤਕਰੀਬਨ ਪਿੰਡਾਂ ਵਿਚੋਂ ਅਲੋਪ ਹੀ ਹੋ ਚੁੱਕੀਆਂ ਹਨ। ਇਸ ਹਿਸਾਬ ਨਾਲ਼ ਇਸ ਪੁਸਤਕ ਦੀ
ਮਹਿੰਦੀ ਸ਼ਗਨਾਂ ਦੀ /16