ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

4.
ਕੂਏਂ 'ਤੇ ਪਾਣੀ ਭਰੇਂਦੀਏ
ਨੀ ਕੋਈ ਮਲ਼ ਮਲ਼ ਪੈਰ ਨਾ ਧੋ
ਬਾਗੀਂ ਚੰਬਾ ਖਿੜ ਰਿਹਾ
ਨੀ ਕੋਈ ਬੈਠੀ ਹਾਰ ਪਰੋ

ਸੁਣ ਨੀ ਮਾਤਾ ਮੇਰੀਏ
ਨੀ ਮੇਰੇ ਬਾਬਲ ਨੂੰ ਸਮਝਾ
ਧੀਆਂ ਹੋਈਆਂ ਲਟਵਾਬਰੀਆਂ
ਨੀ ਕਿਸੇ ਨੌਕਰ ਦੇ ਲੜ ਲਾ

ਸੁਣ ਨੀ ਧੀਏ ਮੇਰੀਏ
ਨੀ ਤੂੰ ਐਡੇ ਬੋਲ ਨਾ ਬੋਲ
ਜਿੱਥੇ ਗੁਜ਼ਾਰੇ ਬਾਰਾਂ ਸਾਲ
ਓਥੇ ਛੇ ਮਹੀਨੇ ਹੋਰ

ਬਾਰਾਂ ਬਰਸ ਅਸੀਂ ਇੰਝ ਗੁਜ਼ਾਰੇ
ਜੀ ਸਾਡਾ ਮਾਪਿਆਂ ਨਾਲ਼ ਪਿਆਰ
ਹੁਣ ਰਹਿ ਨਾ ਸਕਾਂ ਇਕ ਘੜੀ
ਸਾਡਾ ਅਨਜਲ ਹੋਇਆ ਤਿਆਰ

ਸੁਣ ਵੇ ਵੀਰਨ ਮੇਰਿਆ
ਤੂੰ ਬਾਬਲ ਨੂੰ ਸਮਝਾ
ਧੀਆਂ ਹੋਈਆਂ ਲਟਵਾਬਰੀਆਂ
ਕਿਸੇ ਨੌਕਰ ਦੇ ਲੜ ਲਾ

ਸੁਣ ਨੀ ਭੈਣੇਂ ਮੇਰੀਏ
ਤੂੰ ਐਡੇ ਬੋਲ ਨਾ ਬੋਲ
ਜਿੱਥੇ ਗੁਜ਼ਾਰੇ ਬਾਰਾਂ ਬਰਸ
ਓਥੇ ਛੇ ਮਹੀਨੇ ਹੋਰ

ਮਹਿੰਦੀ ਸ਼ਗਨਾਂ ਦੀ/ 36