ਪੰਨਾ:ਮੋਘੇ ਵਿਚਲੀ ਚਿੜੀ - ਚਰਨ ਪੁਆਧੀ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿੱਲੀ ਤੇ ਕੁੱਤਾ

ਇੱਕ ਸੀ ਕੁੱਤਾ ਇੱਕ ਸੀ ਬਿੱਲੀ।
ਦੋਹਾਂ ਦੀ ਸੀ ਕੋਠੀ ਪਿੱਲੀ।

ਪਿੱਲੀ ਕੋਠੀ ਭੁਰਦੀ ਜਾਵੇ।
ਰੋਹੀ ਸਾਰੀ ਕਿਰਦੀ ਜਾਵੇ।

ਗਿਰੇ ਟੁੱਟ ਕੇ ਬਾਰੀਆਂ ਬੂਹੇ।
ਗਰਮੀ ਆਉਂਦੀ ਪਿੰਡਾ ਲੂਹੇ।

ਬਾਰਸ਼ ਆਉਂਦੀ ਕੋਠੇ ਚੋਂਦੇ।
ਬਿੱਲੀ ਕੁੱਤਾ ਡੁੱਬ-ਡੁਬ ਰੋਂਦੇ।

ਸਰਦੀ ਆਉਂਦੀ ਜਾਂਦੇ ਮਰਦੇ।
ਪਾਲੇ ਦੇ ਵਿੱਚ ਠੁਰ-ਠੁਰ ਕਰਦੇ।

ਨ੍ਹੇਰੀ ਆਉਂਦੀ ਕਾਂ ਕੁਰਲਾਵੇ।
ਨਿਕਲੋ ਕੋਠਾ ਗਿਰ ਨਾ ਜਾਵੇ।

ਦੋਵੇਂ ਭੁੱਖੇ ਵੜ ਗਏ ਦਿੱਲੀ।
ਮੌਜਾਂ ਕਰਦੇ ਕੁੱਤਾ ਬਿਲੀ।

55/ ਮੋਘੇ ਵਿਚਲੀ ਚਿੜੀ